Punjab ‘ਚ SIR ਕੱਲ੍ਹ ਤੋਂ, ਘਰ-ਘਰ ਜਾਣਗੇ BLO    ਵਿਆਹ ਦੇ ਚਾਰ ਮਹੀਨੇ ਬਾਅਦ ਹੀ ਪਤੀ-ਪਤਨੀ ਨੇ ਕੀਤੀ ਖ਼ੁਦਕੁਸ਼ੀ    ਮੇਰੇ ਸ਼ਬਦ 100 ਫੀਸਦ ਕਾਨੂੰਨੀ ਤੌਰ ‘ਤੇ ਸਨ ਗਲਤ’ ਪੰਜਾਬ SC ਕਮਿਸ਼ਨ ਅੱਗੇ ਪੇਸ਼ ਹੋਏ ਰਵਨੀਤ ਬਿੱਟੂ    ਚੰਡੀਗੜ੍ਹ MP ਨੂੰ ਪੰਜਾਬ ਕਾਂਗਰਸ ‘ਚ ਬਦਲਾਅ ਮਨਜ਼ੂਰ ਨਹੀਂ, ਕਰੀਬ 70 ਆਗੂਆਂ ਨੂੰ ਦਿੱਲੀ ਬੁਲਾਇਆ, ਮੈਨੂੰ ਨਹੀਂ ਪੁੱਛਿਆ- ਮਨੀਸ਼ ਤਿਵਾੜੀ    ਨਿਹੰਗਾਂ ਨੇ ਉਤਰਾਖੰਡ ਵਿੱਚ ਗੁਰਦੁਆਰੇ ਤੋਂ ਛੱਡਿਆ ਕਬਜਾ, ਪੰਜਾਬ ਤੋਂ ਪਹੁੰਚੇ ਜੱਥੇ ਨੇ ਮਨਾਇਆ, 4 ਦਿਨਾਂ ਬਾਅਦ ਪਰਤੇ ਵਾਪਸ    ਡੇਰਾ ਸੱਚਖੰਡ ਬੱਲਾਂ ਦੇ ਮੁਖੀ ਸੰਤ ਨਿਰੰਜਨ ਦਾਸ ਜੀ ਮਹਾਰਾਜ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ    ਅਦਾਕਾਰ ਪ੍ਰਕਾਸ਼ ਰਾਜ ਦੀਆਂ ਵਧੀਆਂ ਮੁਸ਼ਕਿਲਾਂ! ਅਦਾਲਤ ਵੱਲੋਂ ਗੈਰ-ਜ਼ਮਾਨਤੀ ਵਾਰੰਟ ਜਾਰੀ    ਭਾਰਤ ‘ਚ ਟੈਲੀਗ੍ਰਾਮ ‘ਤੇ ਲੱਗੀ ਪਾਬੰਦੀ ਹਟੀ    ਇਸੇ ਮਹੀਨੇ ਹੀ ਹੋ ਸਕਦੀ ਹੈ ਸੂਬੇ ‘ਚ ਮਾਨਸੂਨ ਦੀ ਐਂਟਰੀ: ਅੱਜ ਵੀ ਕਈ ਜ਼ਿਲ੍ਹਿਆਂ ‘ਚ ਮੀਂਹ ਦੀ ਚੇਤਾਵਨੀ    IDFC ਫੰਡ ਗਬਨ ਮਾਮਲੇ ‘ਚ CBI ਦਾ ਵੱਡਾ ਐਕਸ਼ਨ, ਹਰਿਆਣਾ ਦੇ ਸੀਨੀਅਰ IAS ਅਧਿਕਾਰੀ ਪੰਕਜ ਅਗਰਵਾਲ ਗ੍ਰਿਫ਼ਤਾਰ   
Punjab ‘ਚ SIR ਕੱਲ੍ਹ ਤੋਂ, ਘਰ-ਘਰ ਜਾਣਗੇ BLO
June 24, 2026
Sir-from-tomorrow-blo-will-go-do

Punjab ‘ਚ SIR ਕੱਲ੍ਹ ਤੋਂ, ਘਰ-ਘਰ ਜਾਣਗੇ BLO


ਵੋਟਰ ਸੂਚੀ ਨੂੰ ਅਪਡੇਟ ਕਰਨ ਲਈ25 ਜੂਨ ਤੋਂ ਪੰਜਾਬ ਵਿੱਚ ਇੱਕ ਵਿਸ਼ੇਸ਼ ਇੰਟੈਂਸਿਵ ਰਿਵੀਜ਼ਨ (SIR) ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਇਸ ਸੰਬੰਧੀ ਮੁੱਖ ਚੋਣ ਅਫ਼ਸਰ ਪੰਜਾਬ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵਲੋਂ ਐਲਾਨੇ ਗਏ ਪ੍ਰੋਗਰਾਮ ਅਨੁਸਾਰ ਪੰਜਾਬ ਰਾਜ25 ਜੂਨ, 2026 ਤੋਂ ਘਰੋਂ-ਘਰੀਂ ਗਣਨਾ ਦਾ ਕੰਮ ਆਰੰਭ ਹੋਵੇਗਾ ਜੋ ਕਿ24 ਜੁਲਾਈ, 2026 ਤੱਕ ਚੱਲੇਗਾ। ਉਨ੍ਹਾਂ ਦੱਸਿਆ ਕਿ ਵਿਸ਼ੇਸ਼ ਗਹਿਨ ਸੁਧਾਈ ਦੇ ਕਾਰਜ਼ ਵੱਜੋਂ25 ਜੂਨ, 2026 ਤੋਂ24 ਜੁਲਾਈ, 2026 ਤੱਕ ਸੂਬੇ ਦੇ2 ਕਰੋੜ14 ਲੱਖ61 ਹਜ਼ਾਰ43 ਵੋਟਰਾਂ ਤੱਕ ਪਹੁੰਚ ਕੀਤੀ ਜਾਵੇਗੀ। ਇਸ ਮੁਹਿੰਮ ਤਹਿਤ, 24,453 ਬੂਥ ਲੈਵਲ ਅਫਸਰ (ਬੀਐਲਓ) ਸੂਬੇ ਭਰ ਵਿੱਚ ਵੋਟਰਾਂ ਦੀ ਤਸਦੀਕ ਕਰਨ ਲਈ ਘਰ-ਘਰ ਜਾਣਗੇ।

ਉਨ੍ਹਾਂ ਅੱਗੇ ਦੱਸਿਆ ਕਿ ਪੋਲਿੰਗ ਸਟੇਸ਼ਨ ਦੀ ਰੈਸ਼ਨਲਾਈਜੇਸਨ ਦਾ ਕੰਮ24 ਜੁਲਾਈ2026 ਤੱਕ ਕੀਤਾ ਜਾਵੇਗਾ ਜਦਕਿ ਵੋਟਰ ਸੂਚੀਆਂ ਦਾ ਖਰੜਾ3 ਅਗਸਤ2026 ਨੂੰ ਪ੍ਰਕਾਸ਼ਿਤ ਕੀਤਾ ਜਾਵੇਗਾ। ਵੋਟਰ ਸੂਚੀਆਂ ਸਬੰਧੀ ਇਤਰਾਜ਼ ਅਤੇ ਦਾਅਵੇ03-08-2026 ਤੋਂ02-09-2026 ਤੱਕ ਪੇਸ਼ ਕੀਤੇ ਜਾ ਸਕਦੇ ਹਨ। ਇਤਰਾਜ਼ ਅਤੇ ਦਾਅਵਿਆਂ ਦਾ ਨਿਪਟਾਰਾ03-08-2026 ਤੋਂ28-09-2026 ਤੱਕ ਕੀਤਾ ਜਾਵੇਗਾ। ਮੁੱਖ ਚੋਣ ਅਫ਼ਸਰ ਨੇ ਦੱਸਿਆ ਕਿ ਅੰਤਿਮ ਵੋਟਰ ਸੂਚੀ ਦੀ ਪ੍ਰਕਾਸ਼ਨਾ01-10-2026 ਨੂੰ ਕੀਤੀ ਜਾਵੇਗੀ।

ਪੰਜਾਬ ਦੀ ਮੁੱਖ ਚੋਣ ਅਧਿਕਾਰੀ ਅਨਿੰਦਿਤਾ ਮਿੱਤਰਾ ਨੇ ਬੁੱਧਵਾਰ ਨੂੰ ਪੰਜਾਬ ਭਵਨ ਵਿਖੇ ਇੱਕ ਮੀਡੀਆ ਮੀਟਿੰਗ ਵਿੱਚ ਮੁਹਿੰਮ ਦੀ ਰੂਪ-ਰੇਖਾ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਇਹ ਪ੍ਰਕਿਰਿਆ ਭਾਰਤ ਦੇ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਪੂਰੀ ਤਰ੍ਹਾਂ ਪਾਰਦਰਸ਼ੀ ਅਤੇ ਯੋਜਨਾਬੱਧ ਢੰਗ ਨਾਲ ਕੀਤੀ ਜਾਵੇਗੀ।

ਮੀਟਿੰਗ ਦੌਰਾਨ, ਇਹ ਦੱਸਿਆ ਗਿਆ ਕਿ ਪੰਜਾਬ ਵਿੱਚ ਹੁਣ ਤੱਕ86.02% ਵੋਟਰਾਂ ਦੀ ਮੈਪਿੰਗ ਕੀਤੀ ਜਾ ਚੁੱਕੀ ਹੈ। ਜਿਨ੍ਹਾਂ ਵੋਟਰਾਂ ਦੀ ਮੈਪਿੰਗ ਨਹੀਂ ਕੀਤੀ ਗਈ ਹੈ, ਉਨ੍ਹਾਂ ਦੀ ਸੂਚੀ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਉਪਲਬਧ ਕਰਵਾ ਦਿੱਤੀ ਗਈ ਹੈ। ਚੋਣ ਕਮਿਸ਼ਨ ਨੇ ਰਾਜਨੀਤਿਕ ਪਾਰਟੀਆਂ ਨੂੰ ਮੁਹਿੰਮ ਨੂੰ ਸਫਲ ਬਣਾਉਣ ਵਿੱਚ ਸਹਿਯੋਗ ਦੀ ਅਪੀਲ ਕੀਤੀ ਹੈ।

Sir from tomorrow blo will go door to door

local advertisement banners
Comments


Recommended News
Popular Posts
Just Now