November 25, 2025
America
Trump–Xi ਵਿਚਾਲੇ ਫ਼ੋਨ 'ਤੇ ਹੋਈ ਗੱਲ! ਜਾਣੋ ਕਿਹੜੇ ਅਹਿਮ ਮੁੱਦਿਆਂ 'ਤੇ ਬਣੀ ਸਹਿਮਤੀ?
Live Punjabi TV Bureau
ਵਾਸ਼ਿੰਗਟਨ/ਬੀਜਿੰਗ, 25 ਨਵੰਬਰ, 2025: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ (Donald Trump) ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ (Xi Jinping) ਵਿਚਾਲੇ ਸੋਮਵਾਰ ਨੂੰ ਇੱਕ ਅਹਿਮ ਟੈਲੀਫੋਨਿਕ ਗੱਲਬਾਤ ਹੋਈ। ਦੋਵਾਂ ਨੇ ਯੂਕ੍ਰੇਨ ਯੁੱਧ, ਫੈਂਟਾਨਾਇਲ ਤਸਕਰੀ ਅਤੇ ਖੇਤੀਬਾੜੀ ਨਾਲ ਸੰਬੰਧਤ ਵਪਾਰਕ ਸਮਝੌਤਿਆਂ 'ਤੇ ਲੰਮੀ ਚਰਚਾ ਕੀਤੀ। ਗੱਲਬਾਤ ਤੋਂ ਬਾਅਦ ਟਰੰਪ ਨੇ ਐਲਾਨ ਕੀਤਾ ਕਿ ਉਹ ਅਪ੍ਰੈਲ ਵਿੱਚ ਚੀਨ ਜਾਣ ਦਾ ਸੱਦਾ ਸਵੀਕਾਰ ਕਰ ਚੁੱਕੇ ਹਨ, ਜੋ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਘਟਣ ਦੇ ਸੰਕੇਤ ਵਜੋਂ ਦੇਖਿਆ ਜਾ ਰਿਹਾ ਹੈ।
ਕਿਸਾਨਾਂ ਲਈ “ਵੱਡਾ ਡੀਲ”, ਸਾਲ ਦੇ ਅੰਤ ਵਿੱਚ US ਯਾਤਰਾ 'ਤੇ ਆਉਣਗੇ ਜਿਨਪਿੰਗ
ਟਰੰਪ ਨੇ ਆਪਣੇ ਪਲੇਟਫਾਰਮ ‘ਟ੍ਰੂਥ ਸੋਸ਼ਲ’ 'ਤੇ ਲਿਖਿਆ ਕਿ ਉਨ੍ਹਾਂ ਨੇ ਅਮਰੀਕੀ ਕਿਸਾਨਾਂ ਲਈ ਇੱਕ “ਮਹੱਤਵਪੂਰਨ ਅਤੇ ਫਾਇਦੇਮੰਦ” ਸਮਝੌਤਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਚੀਨ ਨਾਲ ਰਿਸ਼ਤੇ ਹੁਣ ਕਾਫ਼ੀ ਮਜ਼ਬੂਤ ਹੋ ਰਹੇ ਹਨ। ਟਰੰਪ ਅਪ੍ਰੈਲ ਵਿੱਚ ਚੀਨ ਜਾਣਗੇ, ਜਦਕਿ ਸ਼ੀ ਜਿਨਪਿੰਗ ਸਾਲ ਦੇ ਅੰਤ ਵਿੱਚ ਅਮਰੀਕਾ ਦਾ ਦੌਰਾ ਕਰਨਗੇ।
ਤਾਈਵਾਨ ਤੋਂ ਯੂਕ੍ਰੇਨ ਤੱਕ - ਕਈ ਮੁੱਦਿਆਂ 'ਤੇ ਚਰਚਾ
ਚੀਨ ਦੇ ਬਿਆਨ ਅਨੁਸਾਰ, ਸ਼ੀ ਜਿਨਪਿੰਗ ਨੇ ਤਾਈਵਾਨ ਨੂੰ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਦੀ ਅੰਤਰਰਾਸ਼ਟਰੀ ਵਿਵਸਥਾ ਦਾ ਅਟੁੱਟ ਹਿੱਸਾ ਕਰਾਰ ਦਿੱਤਾ। ਉਨ੍ਹਾਂ ਨੇ ਯੂਕ੍ਰੇਨ ਯੁੱਧ 'ਤੇ “ਨਿਆਂਪੂਰਨ ਅਤੇ ਟਿਕਾਊ ਸ਼ਾਂਤੀ” ਦੀ ਇੱਛਾ ਵੀ ਪ੍ਰਗਟਾਈ। ਇਹ ਗੱਲਬਾਤ ਉਸ ਸਮੇਂ ਹੋਈ ਹੈ ਜਦੋਂ ਜਾਪਾਨ ਦੀ ਪ੍ਰਧਾਨ ਮੰਤਰੀ ਸਾਨੇ ਤਾਕਾਈਚੀ ਵੱਲੋਂ ਚੀਨ ਦੀ ਤਾਈਵਾਨ ਖਿਲਾਫ ਕਾਰਵਾਈ 'ਤੇ ਫੌਜੀ ਦਖਲ ਦੀ ਚੇਤਾਵਨੀ ਦੇਣ ਨਾਲ ਤਣਾਅ ਵੱਧ ਗਿਆ ਹੈ।
Fentanyl ਅਤੇ Soybean 'ਤੇ ਵੀ ਹੋਈ ਗੰਭੀਰ ਵਿਚਾਰ-ਵਟਾਂਦਰਾ
ਟਰੰਪ ਨੇ ਦੱਸਿਆ ਕਿ ਦੋਵਾਂ ਨੇ ਫੈਂਟਾਨਾਇਲ ਦੀ ਤਸਕਰੀ ਰੋਕਣ ਅਤੇ ਸੋਇਆਬੀਨ ਸਮੇਤ ਕਈ ਖੇਤੀ ਉਤਪਾਦਾਂ 'ਤੇ ਵਪਾਰਕ ਸਹਿਯੋਗ ਮਜ਼ਬੂਤ ਕਰਨ 'ਤੇ ਵੀ ਗੱਲਬਾਤ ਕੀਤੀ। ਹਾਲਾਂਕਿ, ਤਾਈਵਾਨ ਮੁੱਦੇ 'ਤੇ ਅਮਰੀਕਾ ਨੇ ਪੱਖਪਾਤ ਨਹੀਂ ਕੀਤਾ, ਪਰ ਹਾਲ ਹੀ ਵਿੱਚ ਟਰੰਪ ਪ੍ਰਸ਼ਾਸਨ ਨੇ ਤਾਈਵਾਨ ਨੂੰ 330 ਮਿਲੀਅਨ ਡਾਲਰ ਦੇ ਹਥਿਆਰਾਂ ਦੀ ਵਿਕਰੀ ਨੂੰ ਮਨਜ਼ੂਰੀ ਦਿੱਤੀ ਸੀ, ਜਿਸ ਨਾਲ ਬੀਜਿੰਗ ਨੇ ਸਖ਼ਤ ਨਾਰਾਜ਼ਗੀ ਜਤਾਈ ਸੀ।
ਹੁਣ ਇਹ ਫੋਨ ਕਾਲ ਦੋਵਾਂ ਦੇਸ਼ਾਂ ਵਿਚਾਲੇ ਨਵੀਂ ਵਪਾਰਕ ਅਤੇ ਕੂਟਨੀਤਕ ਗੱਲਬਾਤ ਦੇ ਦਰਵਾਜ਼ੇ ਖੋਲ੍ਹਣ ਦੀ ਸੰਭਾਵਨਾ ਦੱਸਦੀ ਹੈ।
Trump xi held a phone conversation know on which important issues was the consensus reached