November 28, 2025
Hong KongHong Kong Fire : ਮੌਤਾਂ 'ਚ ਹੋਇਆ ਵਾਧਾ! ਜਾਣੋ ਹੁਣ ਤੱਕ ਕਿੰਨੇ ਲੋਕਾਂ ਦੀ ਗਈ ਜਾਨ?
ਬਾਬੂਸ਼ਾਹੀ ਬਿਊਰੋ
ਹਾਂਗਕਾਂਗ/ਬੀਜਿੰਗ, 27 ਨਵੰਬਰ, 2025: ਹਾਂਗਕਾਂਗ (Hong Kong) ਦੇ ਤਾਈ ਪੋ (Tai Po) ਇਲਾਕੇ ਵਿੱਚ ਰਿਹਾਇਸ਼ੀ ਇਮਾਰਤਾਂ ਨੂੰ ਲੱਗੀ ਭਿਆਨਕ ਅੱਗ ਨੇ ਤਬਾਹੀ ਦੇ ਨਜ਼ਾਰੇ ਪੈਦਾ ਕਰ ਦਿੱਤੇ ਹਨ। ਤਾਜ਼ਾ ਅੱਪਡੇਟ ਮੁਤਾਬਕ ਇਸ ਦੁੱਖਦਾਈ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 94 ਹੋ ਗਈ ਹੈ, ਜਦਕਿ 70 ਤੋਂ ਵੱਧ ਜ਼ਖਮੀ ਹਸਪਤਾਲ ਵਿੱਚ ਇਲਾਜਧੀਨ ਹਨ। ਮੰਨਿਆ ਜਾ ਰਿਹਾ ਹੈ ਕਿ ਇਹ ਅੱਗ ਹਾਂਗਕਾਂਗ ਦੇ ਇਤਿਹਾਸ ਦੀਆਂ ਸਭ ਤੋਂ ਭਿਆਨਕ ਘਟਨਾਵਾਂ ਵਿੱਚੋਂ ਇੱਕ ਬਣ ਗਈ ਹੈ।
ਪਲਾਸਟਿਕ, ਕੈਨਵਸ ਅਤੇ ਫੋਮ ਨੇ ਅੱਗ ਨੂੰ ਦਿਤਾ ਹੋਰ ਭਿਆਨਕ ਰੂਪ
ਤਫ਼ਤੀਸ਼ ਦੌਰਾਨ ਇਹ ਚੌਕਾਉਣ ਵਾਲੀ ਜਾਣਕਾਰੀ ਸਾਹਮਣੇ ਆਈ ਕਿ ਇਮਾਰਤਾਂ ਦੇ ਬਾਹਰ ਲੱਗੇ:
ਸੇਫ਼ਟੀ ਨੈੱਟ
ਵਾਟਰਪ੍ਰੂਫ ਕੈਨਵਸ
ਪਲਾਸਟਿਕ ਸ਼ੀਟਾਂ
ਅਤੇ ਖਿੜਕੀਆਂ 'ਚ ਵਰਤਿਆ ਗਿਆ ਪੌਲੀਯੂਰੀਥੇਨ ਫੋਮ
ਇਹ ਸਾਰੇ ਤੱਤ ਬਹੁਤ ਜਲਣਸ਼ੀਲ ਸੀ, ਜਿਸ ਕਾਰਨ ਅੱਗ ਇੱਕ ਇਮਾਰਤ ਤੋਂ ਛਲਾਂ ਮਾਰਦੇ ਹੋਏ ਕੁਝ ਘੰਟਿਆਂ ਵਿੱਚ ਸੱਤ ਹੋਰ ਇਮਾਰਤਾਂ ਤੱਕ ਫੈਲ ਗਈ। ਇਮਾਰਤਾਂ ਦੇ ਬਾਹਰ ਬਣੇ ਬਾਂਸ ਦੇ ਮਚਾਨ ਨੇ ਇਸਨੂੰ ਹੋਰ ਖਤਰਨਾਕ ਬਣਾ ਦਿੱਤਾ।
ਨਿਰਮਾਣ ਲਾਪਰਵਾਹੀ 'ਤੇ 3 ਲੋਕ ਗ੍ਰਿਫ਼ਤਾਰ, ਰਾਸ਼ਟਰਪਤੀ ਨੇ ਮੰਗੀ ਰਿਪੋਰਟ
ਪੁਲਿਸ ਨੇ ਅੱਗ ਲੱਗਣ ਵਿੱਚ ਨਿਰਮਾਣ ਸਬੰਧੀ ਲਾਪਰਵਾਹੀ ਦੇ ਦੋਸ਼ਾਂ ਦੇ ਆਧਾਰ 'ਤੇ ਇੱਕ ਕੰਸਟਰਕਸ਼ਨ ਕੰਪਨੀ ਦੇ ਡਾਇਰੈਕਟਰ ਅਤੇ ਦੋ ਸਲਾਹਕਾਰਾਂ ਸਮੇਤ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ (Xi Jinping) ਨੇ ਇਸ ਘਟਨਾ 'ਤੇ ਗਹਿਰਾ ਦੁੱਖ ਜਤਾਉਂਦਿਆਂ ਅਧਿਕਾਰੀਆਂ ਤੋਂ ਹਾਦਸੇ ਦੀ ਵਿਸਤ੍ਰਿਤ ਰਿਪੋਰਟ ਤਲਬ ਕੀਤੀ ਹੈ। ਸਰਕਾਰ ਨੇ ਅੱਗ ਦੇ ਕਾਰਣਾਂ ਦੀ ਡੂੰਘਾਈ ਨਾਲ ਜਾਂਚ ਲਈ ਇੱਕ ਵਿਸ਼ੇਸ਼ ਕਮੇਟੀ ਵੀ ਬਣਾਈ ਹੈ।
900 ਲੋਕਾਂ ਦੀ ਰੈਸਕਿਊ, ਫਾਇਰ ਫਾਈਟਰ ਨੇ ਦਿੱਤੀ ਸ਼ਹਾਦਤ
ਚੀਨੀ ਮੀਡੀਆ ਅਨੁਸਾਰ:
900 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਰੈਸਕਿਊ ਕਰਕੇ ਅਸਥਾਈ ਕੈਂਪਾਂ ਵਿੱਚ ਭੇਜਿਆ ਗਿਆ
68 ਜ਼ਖਮੀ ਹਸਪਤਾਲ ਵਿੱਚ ਭਰਤੀ
16 ਦੀ ਹਾਲਤ ਗੰਭੀਰ
ਅੱਗ ਬੁਝਾਉਣ ਲਈ 140 ਫਾਇਰ ਟਰੱਕ ਅਤੇ 60 ਐਂਬੂਲੈਂਸ ਲਗਾਈਆਂ ਗਈਆਂ
ਕਾਰਵਾਈ ਦੌਰਾਨ ਇੱਕ ਬਹਾਦਰ ਫਾਇਰ ਫਾਈਟਰ ਦੀ ਮੌਤ ਹੋ ਗਈ, ਜਿਸ ਨਾਲ ਰੈਸਕਿਊ ਆਪ੍ਰੇਸ਼ਨ ਹੋਰ ਵੀ ਦਿਲ ਦਹਿਲਾ ਦੇਣ ਵਾਲਾ ਬਣ ਗਿਆ।
Hong Kong Fire Death Toll Rises Know How Many People Have Lost Their Lives So Far