Punjab : ਸ਼ਿਵ ਸੈਨਾ ਨੇਤਾ ਦੇ ਘਰ ੜੀ ਰੇਕੀ, ਪੂਰੇ ਪਰਿਵਾਰ ਨੂੰ ਬੰਬ ਨਾਲ ਉਡਾਉਣ ਦੀ ਦਿੱਤੀ ਧਮਕੀ    ਭਿਆਨਕ ਹਾਦਸਾ : ਕਾਰ ਡਰੇਨ 'ਚ ਡਿੱਗਣ ਕਾਰਨ ਇੱਕੋ ਪਰਿਵਾਰ ਦੇ 3 ਭਰਾਵਾਂ ਸਮੇਤ 4 ਦੀ ਮੌਤ    ਜ਼ੀਰਕਪੁਰ 'ਚ ਹੈਵਾਨੀਅਤ: ਲੱਡੂਆਂ 'ਚ ਜ਼ਹਿਰ ਦੇ ਕੇ 22 ਕਤੂਰਿਆਂ ਨੂੰ ਮਾਰਨ ਦੀ ਕੋਸ਼ਿਸ਼    ਪੰਜਾਬ ਤੇ ਚੰਡੀਗੜ੍ਹ 'ਚ ਮੌਸਮ ਹੋਇਆ ਸਾਫ਼: 24 ਫਰਵਰੀ ਤੱਕ ਨਹੀਂ ਪਵੇਗਾ ਮੀਂਹ, ਪਰ ਚੱਲਣਗੀਆਂ ਸੀਤ ਹਵਾਵਾਂ    ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (19 ਫ਼ਰਵਰੀ 2026)    CM ਮਾਨ ਦੇ ਪਰਿਵਾਰ ਨੇ ਆਸਟ੍ਰੇਲੀਆ 'ਚ ਖਰੀਦੀ 2500 ਕਿੱਲੇ ਜ਼ਮੀਨ : ਸੁਖਬੀਰ ਸਿੰਘ ਬਾਦਲ    ਦੁਨੀਆ ਭਰ 'ਚ ਯੂਟਿਊਬ ਦਾ ਸਰਵਰ ਡਾਊਨ: ਭਾਰਤ ਸਣੇ ਲੱਖਾਂ ਯੂਜ਼ਰਸ ਪਰੇਸ਼ਾਨ, ਸੋਸ਼ਲ ਮੀਡੀਆ 'ਤੇ ਮੀਮਜ਼ ਦੀ ਆਈ ਹੜ੍ਹ    ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਅੱਜ ਤੇ ਭਲਕੇ ਬੰਦ ਰਹੇਗੀ ਸਪਲਾਈ    ਚੰਡੀਗੜ੍ਹ ਪੁਲਿਸ ਦਾ ਨਸ਼ਾ ਤਸਕਰਾਂ 'ਤੇ ਵੱਡਾ ਐਕਸ਼ਨ: ਸਾਲ 'ਚ 245 ਗ੍ਰਿਫਤਾਰੀਆਂ, ਕਰੋੜਾਂ ਦੀ ਜਾਇਦਾਦ ਜ਼ਬਤ    Punjab Weather : ਪੰਜਾਬ ਦੇ 13 ਜ਼ਿਲ੍ਹਿਆਂ 'ਚ ਅੱਜ ਮੀਂਹ ਤੇ ਹਨੇਰੀ ਦੀ ਚੇਤਾਵਨੀ : ਕੱਲ੍ਹ ਤੋਂ ਸਾਫ਼ ਹੋਵੇਗਾ ਮੌਸਮ   
'Joe Biden ਦੇ Autopen ਨਾਲ ਸਾਈਨ ਹੋਏ ਸਾਰੇ ਹੁਕਮ ਰੱਦ' : Donald Trump
November 29, 2025
-All-Orders-Signed-With-Joe-Bide
America

'Joe Biden ਦੇ Autopen ਨਾਲ ਸਾਈਨ ਹੋਏ ਸਾਰੇ ਹੁਕਮ ਰੱਦ' : Donald Trump

ਵਾਸ਼ਿੰਗਟਨ ਡੀਸੀ, 29 ਨਵੰਬਰ, 2025: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਇੱਕ ਵੱਡੇ ਅਤੇ ਵਿਵਾਦਿਤ ਕਦਮ ਦਾ ਐਲਾਨ ਕਰਕੇ ਰਾਜਨੀਤਿਕ ਮੰਚ 'ਚ ਹੜਕਾ ਪਾ ਦਿੱਤਾ। ਟਰੰਪ ਨੇ ਸਾਬਕਾ ਰਾਸ਼ਟਰਪਤੀ ਜੋ ਬਾਈਡਨ ਦੇ ਉਹਨਾਂ ਸਾਰੇ ਦਸਤਾਵੇਜ਼ਾਂ ਅਤੇ ਕਾਰਜਕਾਰੀ ਹੁਕਮਾਂ ਨੂੰ ਰੱਦ ਕਰ ਦਿੱਤਾ ਹੈ, ਜਿਨ੍ਹਾਂ 'ਤੇ ਬਾਈਡਨ ਨੇ ਆਪਣੇ ਹੱਥ ਨਾਲ ਦਸਤਖ਼ਤ ਨਹੀਂ ਕੀਤੇ ਸਨ, ਸਗੋਂ ‘ਆਟੋਪੇਨ ਮਸ਼ੀਨ’ ਦੀ ਵਰਤੋਂ ਕੀਤੀ ਗਈ ਸੀ।

ਟਰੰਪ ਦਾ ਦਾਅਵਾ ਹੈ ਕਿ ਬਾਈਡਨ ਦੇ ਸ਼ਾਸਨ ਦੌਰਾਨ ਲਏ ਗਏ 92% ਫੈਸਲਿਆਂ 'ਤੇ ਖੁਦ ਬਾਈਡਨ ਨੇ ਸਾਈਨ ਨਹੀਂ ਕੀਤੇ, ਇਸ ਕਰਕੇ ਉਹਨਾਂ ਦਾ “ਕੋਈ ਕਾਨੂੰਨੀ ਦਰਜਾ ਹੀ ਨਹੀਂ।”

“ਬਾਈਡਨ ਨਹੀਂ — ‘ਰੈਡੀਕਲ ਲੈਫ਼ਟ’ ਚਲਾ ਰਹੀ ਸੀ ਸਰਕਾਰ”

ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘Truth Social’ 'ਤੇ ਲਿਖਿਆ ਕਿ:

“ਸਲੀਪੀ ਜੋਅ ਨੇ ਆਟੋਪੇਨ ਨਾਲ ਜਿੰਨੇ ਵੀ ਕਾਗਜ਼ ਸਾਈਨ ਕੀਤੇ, ਉਹ ਸਾਰੇ ਅੱਜ ਤੋਂ ਰੱਦ ਮੰਨੇ ਜਾਣ। ਆਟੋਪੇਨ ਤਦੋਂ ਹੀ ਵਰਤਿਆ ਜਾ ਸਕਦਾ ਹੈ ਜਦੋਂ ਰਾਸ਼ਟਰਪਤੀ ਖੁਦ ਇਸਦੀ ਆਗਿਆ ਦੇਵੇ—ਪਰ ਇੱਥੇ ਉਹ ਸ਼ਾਮਲ ਹੀ ਨਹੀਂ ਸਨ।”

ਟਰੰਪ ਨੇ ਇਲਜ਼ਾਮ ਲਗਾਇਆ ਕਿ ਬਾਈਡਨ ਦੇ ਆਲੇ-ਦੁਆਲੇ ਮੌਜੂਦ “ਪਾਗਲ ਰੈਡੀਕਲ ਲੈਫ਼ਟ” ਨੇ ਓਵਲ ਆਫਿਸ 'ਚ ਕਾਬਜ਼ ਹੋ ਕੇ ਬਾਈਡਨ ਤੋਂ ਅਸਲ ਅਧਿਕਾਰ ਖੋਹ ਲਏ ਸਨ। ਉਸਨੇ ਇਹ ਤੱਕ ਕਿਹਾ ਕਿ ਜੇ ਬਾਈਡਨ ਇਹ ਦਾਅਵਾ ਕਰਦੇ ਹਨ ਕਿ ਆਟੋਪੇਨ ਦੀ ਵਰਤੋਂ ਉਨ੍ਹਾਂ ਦੀ ਮਨਜ਼ੂਰੀ ਨਾਲ ਹੋਈ ਸੀ, ਤਾਂ ਉਨ੍ਹਾਂ 'ਤੇ “ਝੂਠੀ ਗਵਾਹੀ” ਦਾ ਕੇਸ ਬਣੇਗਾ।

ਤੀਜੀ ਦੁਨੀਆ ਦੇ ਦੇਸ਼ਾਂ 'ਤੇ ਇਮੀਗ੍ਰੇਸ਼ਨ ਬੈਨ

ਟਰੰਪ ਨੇ ਕੇਵਲ ਬਾਈਡਨ ਦੇ ਹੁਕਮ ਰੱਦ ਕਰਨ ਤੱਕ ਸੀਮਤ ਨਾ ਰਹਿੰਦੇ ਹੋਏ ਇਮੀਗ੍ਰੇਸ਼ਨ 'ਤੇ ਵੀ ਵੱਡਾ ਫੈਸਲਾ ਸੁਣਾਇਆ।

ਉਨ੍ਹਾਂ ਕਿਹਾ ਕਿ:

  • "ਥਰਡ ਵਰਲਡ ਦੇਸ਼ਾਂ ਤੋਂ ਪ੍ਰਵਾਸੀ ਹੁਣ ਅਮਰੀਕਾ ਨਹੀਂ ਆ ਸਕਣਗੇ"

  • ਗੈਰ-ਕਾਨੂੰਨੀ ਤਰੀਕੇ ਨਾਲ ਅੰਦਰ ਆਏ ਲੋਕਾਂ ਨੂੰ ਦੇਸ਼ ਤੋਂ ਬਾਹਰ ਕੱਢਿਆ ਜਾਵੇਗਾ

  • ਗੈਰ-ਨਾਗਰਿਕਾਂ ਲਈ ਸਾਰੀਆਂ ਫੈਡਰਲ ਸਹਾਇਤਾਂ ਬੰਦ

  • ਜੋ ਲੋਕ ਅਮਰੀਕੀ ਸਿਸਟਮ ਲਈ “ਬੋਝ” ਹਨ, ਉਹਨਾਂ ਦਾ ਡਿਪੋਰਟੇਸ਼ਨ ਤੈਅ

ਟਰੰਪ ਦੇ ਅਨੁਸਾਰ, ਇਸ ਕਦਮ ਦਾ ਮਕਸਦ “ਬਾਈਡਨ ਦੌਰਾਨ ਬੇਕਾਬੂ ਹੋਏ ਗੈਰ-ਕਾਨੂੰਨੀ ਇਮੀਗ੍ਰੇਸ਼ਨ ਨੂੰ ਕੰਟ੍ਰੋਲ ਵਿੱਚ ਲਿਆਉਣਾ” ਹੈ।

ਵਾਸ਼ਿੰਗਟਨ 'ਚ ਹਮਲੇ ਨੇ ਸਖ਼ਤੀ ਵਧਾਈ

ਟਰੰਪ ਦੀ ਇਹ ਤੀਖ਼ੀ ਪ੍ਰਤੀਕ੍ਰਿਆ ਉਸ ਘਟਨਾ ਤੋਂ 48 ਘੰਟੇ ਬਾਅਦ ਆਈ ਹੈ ਜਿਸ 'ਚ ਇੱਕ ਅਫਗਾਨ ਨਾਗਰਿਕ ਨੇ ਵਾਸ਼ਿੰਗਟਨ ਡੀਸੀ ਵਿੱਚ ਨੈਸ਼ਨਲ ਗਾਰਡ ਦੇ ਦੋ ਜਵਾਨਾਂ 'ਤੇ ਗੋਲੀ ਚਲਾ ਦਿੱਤੀ ਸੀ। ਇਸ ਹਮਲੇ 'ਚ ਇੱਕ ਮਹਿਲਾ ਜਵਾਨ ਦੀ ਮੌਤ ਹੋ ਗਈ ਸੀ।

ਘਟਨਾ ਨੇ ਅਮਰੀਕਾ ਵਿੱਚ ਇਮੀਗ੍ਰੇਸ਼ਨ ਨੀਤੀਆਂ ਨੂੰ ਲੈ ਕੇ ਤਿੱਖੀ ਚਰਚਾ ਨੂੰ ਜਨਮ ਦਿੱਤਾ, ਅਤੇ ਟਰੰਪ ਨੇ ਇਸਦੇ ਤੁਰੰਤ ਬਾਅਦ ਸਕੱਤ ਐਲਾਨ ਕਰ ਦਿੱਤਾ।

All Orders Signed With Joe Biden s Autopen Are Cancelled Donald Trump

local advertisement banners
Comments


Recommended News
Popular Posts
Just Now