ਸੂਬੇ ਦੇ ਸਰਪੰਚਾਂ ਨੂੰ ਮਾਨ ਸਰਕਾਰ ਵੱਲੋਂ ਵੱਡਾ ਤੋਹਫ਼ਾ, 10,000 ਰੁ. ਪ੍ਰਤੀ ਮਹੀਨਾ ਮਿਲੇਗਾ ਮਾਣਭੱਤਾ    ਸਮਾਗਮ ਦੌਰਾਨ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਦੀ ਵਿਗੜੀ ਸਿਹਤ    ਸਮਾਗਮ ਦੌਰਾਨ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਦੀ ਵਿਗੜੀ ਸਿਹਤ    Punjab ‘ਚ SIR ਕੱਲ੍ਹ ਤੋਂ, ਘਰ-ਘਰ ਜਾਣਗੇ BLO    ਵਿਆਹ ਦੇ ਚਾਰ ਮਹੀਨੇ ਬਾਅਦ ਹੀ ਪਤੀ-ਪਤਨੀ ਨੇ ਕੀਤੀ ਖ਼ੁਦਕੁਸ਼ੀ    ਮੇਰੇ ਸ਼ਬਦ 100 ਫੀਸਦ ਕਾਨੂੰਨੀ ਤੌਰ ‘ਤੇ ਸਨ ਗਲਤ’ ਪੰਜਾਬ SC ਕਮਿਸ਼ਨ ਅੱਗੇ ਪੇਸ਼ ਹੋਏ ਰਵਨੀਤ ਬਿੱਟੂ    ਚੰਡੀਗੜ੍ਹ MP ਨੂੰ ਪੰਜਾਬ ਕਾਂਗਰਸ ‘ਚ ਬਦਲਾਅ ਮਨਜ਼ੂਰ ਨਹੀਂ, ਕਰੀਬ 70 ਆਗੂਆਂ ਨੂੰ ਦਿੱਲੀ ਬੁਲਾਇਆ, ਮੈਨੂੰ ਨਹੀਂ ਪੁੱਛਿਆ- ਮਨੀਸ਼ ਤਿਵਾੜੀ    ਨਿਹੰਗਾਂ ਨੇ ਉਤਰਾਖੰਡ ਵਿੱਚ ਗੁਰਦੁਆਰੇ ਤੋਂ ਛੱਡਿਆ ਕਬਜਾ, ਪੰਜਾਬ ਤੋਂ ਪਹੁੰਚੇ ਜੱਥੇ ਨੇ ਮਨਾਇਆ, 4 ਦਿਨਾਂ ਬਾਅਦ ਪਰਤੇ ਵਾਪਸ    ਡੇਰਾ ਸੱਚਖੰਡ ਬੱਲਾਂ ਦੇ ਮੁਖੀ ਸੰਤ ਨਿਰੰਜਨ ਦਾਸ ਜੀ ਮਹਾਰਾਜ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ    ਅਦਾਕਾਰ ਪ੍ਰਕਾਸ਼ ਰਾਜ ਦੀਆਂ ਵਧੀਆਂ ਮੁਸ਼ਕਿਲਾਂ! ਅਦਾਲਤ ਵੱਲੋਂ ਗੈਰ-ਜ਼ਮਾਨਤੀ ਵਾਰੰਟ ਜਾਰੀ   
ਅਮਰੀਕਾ 'ਚ ਵੱਡਾ ਹਾਦਸਾ : ਮੈਕਸੀਕੋ ਨੇਵੀ ਦਾ ਜਹਾਜ਼ ਹੋਇਆ ਕਰੈਸ਼, 5 ਦੀ ਮੌਤ
December 23, 2025
Major-Accident-In-America-Mexica
America

ਅਮਰੀਕਾ 'ਚ ਵੱਡਾ ਹਾਦਸਾ : ਮੈਕਸੀਕੋ ਨੇਵੀ ਦਾ ਜਹਾਜ਼ ਹੋਇਆ ਕਰੈਸ਼, 5 ਦੀ ਮੌਤ

ਗੈਲਵੈਸਟਨ (ਟੈਕਸਸ), 23 ਦਸੰਬਰ:ਅਮਰੀਕਾ ਦੇ ਟੈਕਸਸ ਸੂਬੇ ਵਿੱਚ ਸੋਮਵਾਰ ਦੁਪਹਿਰ ਇੱਕ ਦਰਦਨਾਕ ਹਵਾਈ ਹਾਦਸਾ ਵਾਪਰਿਆ। ਗੈਲਵੈਸਟਨ ਦੇ ਤੱਟ ਦੇ ਨੇੜੇ ਮੈਕਸੀਕੋ ਦੀ ਜਲ ਸੈਨਾ (Mexican Navy) ਦਾ ਇੱਕ ਜਹਾਜ਼ ਅਚਾਨਕ ਬੇਕਾਬੂ ਹੋ ਕੇ ਸਮੁੰਦਰ ਵਿੱਚ ਡਿੱਗ ਗਿਆ। ਇਸ ਹਾਦਸੇ ਵਿੱਚ ਘੱਟੋ-ਘੱਟ 5 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ।

ਮੈਕਸੀਕੋ ਨੇਵੀ ਵੱਲੋਂ ਜਾਰੀ ਕੀਤੀ ਜਾਣਕਾਰੀ ਮੁਤਾਬਕ, ਇਹ ਜਹਾਜ਼ ਇੱਕ ਮੈਡੀਕਲ ਮਿਸ਼ਨ ‘ਤੇ ਤੈਨਾਤ ਸੀ। ਜਹਾਜ਼ ਵਿੱਚ ਕੁੱਲ 8 ਵਿਅਕਤੀ ਸਵਾਰ ਸਨ। ਹਾਦਸੇ ਤੋਂ ਬਾਅਦ ਅਮਰੀਕੀ ਕੋਸਟ ਗਾਰਡ ਅਤੇ ਸਥਾਨਕ ਪ੍ਰਸ਼ਾਸਨ ਵੱਲੋਂ ਤੁਰੰਤ ਰਾਹਤ ਅਤੇ ਤਲਾਸ਼ੀ ਅਭਿਆਨ ਸ਼ੁਰੂ ਕਰ ਦਿੱਤਾ ਗਿਆ ਹੈ।

ਜਹਾਜ਼ ਵਿੱਚ ਸਵਾਰ ਸਨ ਨੇਵੀ ਅਧਿਕਾਰੀ ਅਤੇ ਨਾਗਰਿਕ

ਅਧਿਕਾਰਤ ਬਿਆਨ ਅਨੁਸਾਰ, ਹਾਦਸਾਗ੍ਰਸਤ ਜਹਾਜ਼ ਵਿੱਚ 4 ਮੈਕਸੀਕਨ ਨੇਵੀ ਅਧਿਕਾਰੀ ਅਤੇ 4 ਆਮ ਨਾਗਰਿਕ ਮੌਜੂਦ ਸਨ। ਨਾਗਰਿਕਾਂ ਵਿੱਚ ਇੱਕ ਬੱਚਾ ਅਤੇ ਇੱਕ ਬਿਮਾਰ ਨੌਜਵਾਨ ਵੀ ਸ਼ਾਮਲ ਸੀ, ਜਿਸਨੂੰ ਇਲਾਜ ਲਈ ਲਿਜਾਇਆ ਜਾ ਰਿਹਾ ਸੀ। ਇਸ ਤੋਂ ਇਲਾਵਾ, ‘ਮਿਚੂ ਐਂਡ ਮਾਉ ਫਾਊਂਡੇਸ਼ਨ’ ਨਾਲ ਸੰਬੰਧਤ ਦੋ ਮੈਂਬਰ ਵੀ ਜਹਾਜ਼ ਵਿੱਚ ਸਵਾਰ ਦੱਸੇ ਜਾ ਰਹੇ ਹਨ, ਜੋ ਗੰਭੀਰ ਤੌਰ ‘ਤੇ ਸੜੇ ਹੋਏ ਬੱਚਿਆਂ ਦੀ ਮਦਦ ਲਈ ਕੰਮ ਕਰਦੀ ਹੈ।

ਫਿਲਹਾਲ, ਮ੍ਰਿਤਕਾਂ ਦੀ ਪਛਾਣ ਸਬੰਧੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ।

ਧੁੰਦ ਅਤੇ ਖਰਾਬ ਮੌਸਮ ਬਣ ਸਕਦੇ ਹਨ ਕਾਰਨ

ਇਹ ਹਾਦਸਾ ਹਿਊਸਟਨ ਤੋਂ ਕਰੀਬ 80 ਕਿਲੋਮੀਟਰ ਦੂਰ ਗੈਲਵੈਸਟਨ ਟਾਪੂ ਦੇ ਨੇੜੇ ਵਾਪਰਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਗੈਲਵੈਸਟਨ ਕਾਊਂਟੀ ਸ਼ੈਰਿਫ ਦਫ਼ਤਰ ਵੱਲੋਂ ਗੋਤਾਖੋਰ ਟੀਮਾਂ, ਡਰੋਨ ਯੂਨਿਟ ਅਤੇ ਜਾਂਚ ਟੀਮਾਂ ਮੌਕੇ ‘ਤੇ ਭੇਜੀਆਂ ਗਈਆਂ।

ਹਾਲਾਂਕਿ ਹਾਦਸੇ ਦੀ ਸਹੀ ਵਜ੍ਹਾ ਅਜੇ ਤੱਕ ਸਪੱਸ਼ਟ ਨਹੀਂ ਹੋਈ, ਪਰ ਮੌਸਮ ਵਿਭਾਗ ਮੁਤਾਬਕ ਇਲਾਕੇ ਵਿੱਚ ਪਿਛਲੇ ਕਈ ਦਿਨਾਂ ਤੋਂ ਸੰਘਣੀ ਧੁੰਦ ਅਤੇ ਘੱਟ ਵਿਜ਼ੀਬਿਲਟੀ ਰਹੀ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਖਰਾਬ ਮੌਸਮੀ ਹਾਲਾਤ ਹਾਦਸੇ ਦਾ ਇੱਕ ਵੱਡਾ ਕਾਰਨ ਹੋ ਸਕਦੇ ਹਨ। ਮਾਮਲੇ ਦੀ ਵਿਸਥਾਰ ਨਾਲ ਜਾਂਚ ਜਾਰੀ ਹੈ।

Major Accident In America Mexican Navy Plane Crashes 5 Dead

local advertisement banners
Comments


Recommended News
Popular Posts
Just Now