ਸੂਬੇ ਦੇ ਸਰਪੰਚਾਂ ਨੂੰ ਮਾਨ ਸਰਕਾਰ ਵੱਲੋਂ ਵੱਡਾ ਤੋਹਫ਼ਾ, 10,000 ਰੁ. ਪ੍ਰਤੀ ਮਹੀਨਾ ਮਿਲੇਗਾ ਮਾਣਭੱਤਾ    ਸਮਾਗਮ ਦੌਰਾਨ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਦੀ ਵਿਗੜੀ ਸਿਹਤ    ਸਮਾਗਮ ਦੌਰਾਨ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਦੀ ਵਿਗੜੀ ਸਿਹਤ    Punjab ‘ਚ SIR ਕੱਲ੍ਹ ਤੋਂ, ਘਰ-ਘਰ ਜਾਣਗੇ BLO    ਵਿਆਹ ਦੇ ਚਾਰ ਮਹੀਨੇ ਬਾਅਦ ਹੀ ਪਤੀ-ਪਤਨੀ ਨੇ ਕੀਤੀ ਖ਼ੁਦਕੁਸ਼ੀ    ਮੇਰੇ ਸ਼ਬਦ 100 ਫੀਸਦ ਕਾਨੂੰਨੀ ਤੌਰ ‘ਤੇ ਸਨ ਗਲਤ’ ਪੰਜਾਬ SC ਕਮਿਸ਼ਨ ਅੱਗੇ ਪੇਸ਼ ਹੋਏ ਰਵਨੀਤ ਬਿੱਟੂ    ਚੰਡੀਗੜ੍ਹ MP ਨੂੰ ਪੰਜਾਬ ਕਾਂਗਰਸ ‘ਚ ਬਦਲਾਅ ਮਨਜ਼ੂਰ ਨਹੀਂ, ਕਰੀਬ 70 ਆਗੂਆਂ ਨੂੰ ਦਿੱਲੀ ਬੁਲਾਇਆ, ਮੈਨੂੰ ਨਹੀਂ ਪੁੱਛਿਆ- ਮਨੀਸ਼ ਤਿਵਾੜੀ    ਨਿਹੰਗਾਂ ਨੇ ਉਤਰਾਖੰਡ ਵਿੱਚ ਗੁਰਦੁਆਰੇ ਤੋਂ ਛੱਡਿਆ ਕਬਜਾ, ਪੰਜਾਬ ਤੋਂ ਪਹੁੰਚੇ ਜੱਥੇ ਨੇ ਮਨਾਇਆ, 4 ਦਿਨਾਂ ਬਾਅਦ ਪਰਤੇ ਵਾਪਸ    ਡੇਰਾ ਸੱਚਖੰਡ ਬੱਲਾਂ ਦੇ ਮੁਖੀ ਸੰਤ ਨਿਰੰਜਨ ਦਾਸ ਜੀ ਮਹਾਰਾਜ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ    ਅਦਾਕਾਰ ਪ੍ਰਕਾਸ਼ ਰਾਜ ਦੀਆਂ ਵਧੀਆਂ ਮੁਸ਼ਕਿਲਾਂ! ਅਦਾਲਤ ਵੱਲੋਂ ਗੈਰ-ਜ਼ਮਾਨਤੀ ਵਾਰੰਟ ਜਾਰੀ   
Earthquake News : ਭੂਚਾਲ ਨਾਲ ਕੰਬੀ ਧਰਤੀ; ਇਮਾਰਤ ਡਿੱਗਣ ਨਾਲ ਔਰਤ ਦੀ ਮੌਤ, ਬਚਾਅ ਕਾਰਜ ਜਾਰੀ
January 3, 2026
Earthquake-News-Earth-Shakes-Due
Mexico

Earthquake News : ਭੂਚਾਲ ਨਾਲ ਕੰਬੀ ਧਰਤੀ; ਇਮਾਰਤ ਡਿੱਗਣ ਨਾਲ ਔਰਤ ਦੀ ਮੌਤ, ਬਚਾਅ ਕਾਰਜ ਜਾਰੀ

ਮੈਕਸੀਕੋ ਸਿਟੀ, 3 ਜਨਵਰੀ 2026: ਦੁਨੀਆ ਦੇ ਇੱਕ ਪ੍ਰਮੁੱਖ ਦੇਸ਼ ਵਿੱਚ ਸ਼ੁੱਕਰਵਾਰ ਨੂੰ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਇੱਕ ਲਾਈਵ ਪ੍ਰੈਸ ਕਾਨਫਰੰਸ ਦੌਰਾਨ ਭੂਚਾਲ (Earthquake) ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਹਾਲਾਤ ਇਹ ਬਣ ਗਏ ਕਿ ਦੇਸ਼ ਦੀ ਰਾਸ਼ਟਰਪਤੀ ਨੂੰ ਆਪਣਾ ਭਾਸ਼ਣ ਅੱਧ ਵਿਚਾਲੇ ਛੱਡ ਕੇ ਸੁਰੱਖਿਅਤ ਥਾਂ 'ਤੇ ਭੱਜਣਾ ਪਿਆ। ਇਹ ਘਟਨਾ ਦੱਖਣੀ ਅਮਰੀਕੀ ਦੇਸ਼ ਮੈਕਸੀਕੋ (Mexico) ਦੀ ਹੈ, ਜਿੱਥੇ ਰਿਕਟਰ ਪੈਮਾਨੇ 'ਤੇ 6.5 ਦੀ ਤੀਬਰਤਾ ਵਾਲੇ ਭੂਚਾਲ ਨੇ ਦਹਿਸ਼ਤ ਫੈਲਾ ਦਿੱਤੀ।

Live ਕੈਮਰੇ 'ਚ ਕੈਦ ਹੋਇਆ ਖੌਫਨਾਕ ਮੰਜ਼ਰ

ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਮੈਕਸੀਕੋ ਦੀ ਰਾਸ਼ਟਰਪਤੀ ਕਲਾਉਡੀਆ ਸ਼ੀਨਬੌਮ (Claudia Sheinbaum) ਨਵੇਂ ਸਾਲ ਦੇ ਮੌਕੇ 'ਤੇ ਮੀਡੀਆ ਨੂੰ ਸੰਬੋਧਨ ਕਰ ਰਹੇ ਸਨ।

ਅਚਾਨਕ ਧਰਤੀ ਹਿੱਲਣ ਲੱਗੀ। ਰਾਸ਼ਟਰਪਤੀ ਨੇ ਤੁਰੰਤ ਆਪਣਾ ਭਾਸ਼ਣ ਰੋਕਿਆ ਅਤੇ ਸ਼ਾਂਤੀ ਬਣਾਈ ਰੱਖਣ ਦਾ ਇਸ਼ਾਰਾ ਕਰਦੇ ਹੋਏ ਸਾਰੇ ਮੀਡੀਆ ਕਰਮਚਾਰੀਆਂ ਸਮੇਤ ਹਾਲ ਤੋਂ ਬਾਹਰ ਨਿਕਲ ਗਏ।

ਮੌਤਾਂ ਅਤੇ ਨੁਕਸਾਨ ਦੀ ਰਿਪੋਰਟ

ਇਸ ਕੁਦਰਤੀ ਆਫ਼ਤ ਨੇ ਜਾਨ-ਮਾਲ ਦਾ ਨੁਕਸਾਨ ਵੀ ਕੀਤਾ ਹੈ: ਇੱਥੇ ਭੂਚਾਲ ਦੇ ਕੇਂਦਰ ਨੇੜੇ ਇੱਕ ਪਿੰਡ ਵਿੱਚ ਮਕਾਨ ਡਿੱਗਣ ਕਾਰਨ ਇੱਕ 50 ਸਾਲਾ ਔਰਤ ਦੀ ਮੌਤ ਹੋ ਗਈ।ਰਾਜਧਾਨੀ ਦੀ ਮੇਅਰ ਕਲਾਰਾ ਬਰੂਗਾਡਾ ਮੁਤਾਬਕ, ਇੱਕ ਵਿਅਕਤੀ ਦੀ ਇਮਾਰਤ ਤੋਂ ਬਾਹਰ ਨਿਕਲਦੇ ਸਮੇਂ ਡਿੱਗਣ ਕਾਰਨ ਮੌਤ ਹੋ ਗਈ।

ਚਿਲਪੈਂਸਿੰਗੋ ਸ਼ਹਿਰ ਵਿੱਚ ਇੱਕ ਹਸਪਤਾਲ ਦੀ ਇਮਾਰਤ ਨੂੰ ਨੁਕਸਾਨ ਪਹੁੰਚਿਆ ਹੈ, ਜਿਸ ਕਾਰਨ ਮਰੀਜ਼ਾਂ ਨੂੰ ਐਮਰਜੈਂਸੀ ਵਿੱਚ ਬਾਹਰ ਕੱਢਣਾ ਪਿਆ।

ਲੋਕਾਂ 'ਚ ਦਹਿਸ਼ਤ

ਭੂਚਾਲ ਦਾ ਕੇਂਦਰ ਪ੍ਰਸ਼ਾਂਤ ਤੱਟ 'ਤੇ ਅਕਾਪੁਲਕੋ ਰਿਜ਼ੋਰਟ ਨੇੜੇ 40 ਕਿਲੋਮੀਟਰ ਡੂੰਘਾਈ 'ਤੇ ਸੀ। ਝਟਕੇ ਇੰਨੇ ਤੇਜ਼ ਸਨ ਕਿ ਲੋਕ ਹੋਟਲਾਂ ਅਤੇ ਘਰਾਂ 'ਚੋਂ ਚੀਕਦੇ ਹੋਏ ਸੜਕਾਂ 'ਤੇ ਆ ਗਏ। ਕਈ ਇਲਾਕਿਆਂ ਵਿੱਚ ਫੋਨ ਅਤੇ ਇੰਟਰਨੈੱਟ ਸੇਵਾਵਾਂ ਵੀ ਠੱਪ ਹੋ ਗਈਆਂ।

Earthquake News Earth Shakes Due To Earthquake Woman Dies After Building Collapses Rescue Operations Underway

local advertisement banners
Comments


Recommended News
Popular Posts
Just Now