ਸੂਬੇ ਦੇ ਸਰਪੰਚਾਂ ਨੂੰ ਮਾਨ ਸਰਕਾਰ ਵੱਲੋਂ ਵੱਡਾ ਤੋਹਫ਼ਾ, 10,000 ਰੁ. ਪ੍ਰਤੀ ਮਹੀਨਾ ਮਿਲੇਗਾ ਮਾਣਭੱਤਾ    ਸਮਾਗਮ ਦੌਰਾਨ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਦੀ ਵਿਗੜੀ ਸਿਹਤ    ਸਮਾਗਮ ਦੌਰਾਨ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਦੀ ਵਿਗੜੀ ਸਿਹਤ    Punjab ‘ਚ SIR ਕੱਲ੍ਹ ਤੋਂ, ਘਰ-ਘਰ ਜਾਣਗੇ BLO    ਵਿਆਹ ਦੇ ਚਾਰ ਮਹੀਨੇ ਬਾਅਦ ਹੀ ਪਤੀ-ਪਤਨੀ ਨੇ ਕੀਤੀ ਖ਼ੁਦਕੁਸ਼ੀ    ਮੇਰੇ ਸ਼ਬਦ 100 ਫੀਸਦ ਕਾਨੂੰਨੀ ਤੌਰ ‘ਤੇ ਸਨ ਗਲਤ’ ਪੰਜਾਬ SC ਕਮਿਸ਼ਨ ਅੱਗੇ ਪੇਸ਼ ਹੋਏ ਰਵਨੀਤ ਬਿੱਟੂ    ਚੰਡੀਗੜ੍ਹ MP ਨੂੰ ਪੰਜਾਬ ਕਾਂਗਰਸ ‘ਚ ਬਦਲਾਅ ਮਨਜ਼ੂਰ ਨਹੀਂ, ਕਰੀਬ 70 ਆਗੂਆਂ ਨੂੰ ਦਿੱਲੀ ਬੁਲਾਇਆ, ਮੈਨੂੰ ਨਹੀਂ ਪੁੱਛਿਆ- ਮਨੀਸ਼ ਤਿਵਾੜੀ    ਨਿਹੰਗਾਂ ਨੇ ਉਤਰਾਖੰਡ ਵਿੱਚ ਗੁਰਦੁਆਰੇ ਤੋਂ ਛੱਡਿਆ ਕਬਜਾ, ਪੰਜਾਬ ਤੋਂ ਪਹੁੰਚੇ ਜੱਥੇ ਨੇ ਮਨਾਇਆ, 4 ਦਿਨਾਂ ਬਾਅਦ ਪਰਤੇ ਵਾਪਸ    ਡੇਰਾ ਸੱਚਖੰਡ ਬੱਲਾਂ ਦੇ ਮੁਖੀ ਸੰਤ ਨਿਰੰਜਨ ਦਾਸ ਜੀ ਮਹਾਰਾਜ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ    ਅਦਾਕਾਰ ਪ੍ਰਕਾਸ਼ ਰਾਜ ਦੀਆਂ ਵਧੀਆਂ ਮੁਸ਼ਕਿਲਾਂ! ਅਦਾਲਤ ਵੱਲੋਂ ਗੈਰ-ਜ਼ਮਾਨਤੀ ਵਾਰੰਟ ਜਾਰੀ   
ਸਿਆਟਲ ਵਿੱਚ ਭਾਰਤੀ ਕੌਂਸੁਲਰ ਵਿਚ ਲਹਿਰਾਇਆ ਗਿਆ ਭਾਰਤੀ ਤਿਰੰਗਾ, 77ਵੇਂ ਗਣਤੰਤਰ ਦਿਵਸ ਸਮਾਰੋਹਾਂ ਵਿਚ ਵੱਡੀ ਗਿਣਤੀ ਵਿਚ ਭਾਰਤੀਆਂ ਨੇ ਲਿਆ ਹਿੱਸਾ
January 27, 2026
Indian-Tricolor-Hoisted-At-India
Seattle

ਸਿਆਟਲ ਵਿੱਚ ਭਾਰਤੀ ਕੌਂਸੁਲਰ ਵਿਚ ਲਹਿਰਾਇਆ ਗਿਆ ਭਾਰਤੀ ਤਿਰੰਗਾ, 77ਵੇਂ ਗਣਤੰਤਰ ਦਿਵਸ ਸਮਾਰੋਹਾਂ ਵਿਚ ਵੱਡੀ ਗਿਣਤੀ ਵਿਚ ਭਾਰਤੀਆਂ ਨੇ ਲਿਆ ਹਿੱਸਾ

ਸਿਆਟਲ ਵਾਸ਼ਿੰਗਟਨ (ਗੁਰਪੀਤ ਸਿੰਘ ਧੰਜੂ ): ਭਾਰਤ ਦੇ 77ਵੇਂ ਗਣਤੰਤਰ ਦਿਵਸ ਦੇ ਉਪਲੱਖ ਵਿੱਚ ਅਮਰੀਕਾ ਦੇ ਸ਼ਹਿਰ ਸੀਐਟਲ ਵਿੱਚ ਸ਼ਾਨਦਾਰ ਸਮਾਰੋਹਾਂ ਦੀ ਸ਼ੁਰੂਆਤ ਹੋਈ। ਇਸ ਮੌਕੇ ਸਿਆਟਲ ਵਿਚ ਭਾਰਤੀ ਕੌਂਸੁਲਰ ਵਿਚ ਆਫ਼ਿਸ ਵਿਚ ਰਾਸ਼ਟਰੀ ਝੰਡਾ ਤਿਰੰਗਾ ਗੌਰਵ ਨਾਲ ਲਹਿਰਾਇਆ ਗਿਆ।

ਇਸ ਸਮਾਰੋਹ ਵਿੱਚ ਸੀਐਟਲ ਦੀ ਮਾਣਯੋਗ ਮੇਅਰ ਕੇਟੀ ਵਿਲਸਨ (Hon’ble Katie Wilson) ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਈਆਂ। ਉਨ੍ਹਾਂ ਨੇ ਭਾਰਤ ਅਤੇ ਸਿਆਟਲ ਦਰਮਿਆਨ ਮਜ਼ਬੂਤ ਮਿੱਤਰਤਾ ਅਤੇ ਸਾਂਝੇ ਲੋਕਤੰਤਰਕ ਮੁੱਲਾਂ ਦੀ ਪੁਸ਼ਟੀ ਕਰਦਿਆਂ ਭਾਰਤੀ-ਅਮਰੀਕੀ ਭਾਈਚਾਰੇ ਦੇ ਯੋਗਦਾਨ ਦੀ ਭਰਪੂਰ ਪ੍ਰਸ਼ੰਸਾ ਕੀਤੀ।

ਇਸ ਮੌਕੇ ਭਾਰਤੀ ਕੌਂਸੁਲਰ ਐਪਲੀਕੇਸ਼ਨ ਸੈਂਟਰ ਦੇ ਨਵੇਂ ਦਫ਼ਤਰ ਦਾ ਵੀ ਉਦਘਾਟਨ ਕੀਤਾ ਗਿਆ, ਜੋ ਹੁਣ ਕੌਂਸੁਲੇਟ ਦੇ ਨਾਲ ਹੀ ਸਥਿਤ ਹੈ। ਇਸ ਨਾਲ ਭਾਰਤੀ ਮੂਲ ਦੇ ਲੋਕਾਂ ਨੂੰ ਕੌਂਸੁਲਰ ਸੇਵਾਵਾਂ ਹੋਰ ਸੁਗਮ ਅਤੇ ਤੇਜ਼ੀ ਨਾਲ ਉਪਲਬਧ ਹੋਣਗੀਆਂ।

ਗਣਤੰਤਰ ਦਿਵਸ ਦੇ ਇਸ ਵਿਸ਼ੇਸ਼ ਸਮਾਰੋਹ ਵਿੱਚ 300 ਤੋਂ ਵੱਧ ਭਾਰਤੀ-ਅਮਰੀਕੀ ਭਾਈਚਾਰੇ ਦੇ ਮੈਂਬਰਾਂ ਨੇ ਸ਼ਿਰਕਤ ਕੀਤੀ ਅਤੇ ਆਪਣੀ ਹਾਜ਼ਰੀ ਨਾਲ ਸਮਾਰੋਹ ਨੂੰ ਯਾਦਗਾਰ ਬਣਾਇਆ।

ਇਸ ਸਫ਼ਲ ਆਯੋਜਨ ਲਈ ਇੰਡੀਆ ਇਨ ਯੂਐਸਏ (ਭਾਰਤੀ ਦੂਤਾਵਾਸ, ਵਾਸ਼ਿੰਗਟਨ ਡੀ.ਸੀ.), ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ (Ministry of External Affairs, Government of India) ਅਤੇ ਪ੍ਰਕਾਸ਼ ਗੁਪਤਾ ਵੱਲੋਂ ਯੋਗਦਾਨ ਪਾਉਣ ਵਾਲਿਆਂ ਅਤੇ ਭਾਗ ਲੈਣ ਵਾਲੇ ਸਾਰਿਆਂ ਦਾ ਦਿਲੋਂ ਧੰਨਵਾਦ ਕੀਤਾ ਗਿਆ।

Indian Tricolor Hoisted At Indian Consulate In Seattle Large Number Of Indians Participate In 77th Republic Day Celebrations

local advertisement banners
Comments


Recommended News
Popular Posts
Just Now