ਹੁਣ VIPs ਨਾਲ ਫੋਟੋਆਂ ਨਹੀਂ ਖਿਚਵਾਉਣਗੇ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ    ਗ੍ਰਿਫ਼ਤਾਰੀ ਦੀਆਂ ਖ਼ਬਰਾਂ ਵਿਚਾਲੇ LIVE ਹੋਇਆ ਹਨੀ ਸੇਠੀ, ਕਿਹਾ- “ਮੈਂ ਚੜ੍ਹਦੀ ਕਲਾਂ ‘ਚ ਹਾਂ…”,    ਗ੍ਰਿਫ਼ਤਾਰੀ ਦੀਆਂ ਖ਼ਬਰਾਂ ਵਿਚਾਲੇ LIVE ਹੋਇਆ ਹਨੀ ਸੇਠੀ, ਕਿਹਾ- “ਮੈਂ ਚੜ੍ਹਦੀ ਕਲਾਂ ‘ਚ ਹਾਂ…”,    ਦਿੱਤਾ ਹੋਇਆ ਸਮਾਂ ਪੂਰਾ ਹੋਣ 'ਤੇ ਪੁਲਿਸ ਵਲੋਂ ਬੱਬੂ ਮਾਨ ਦਾ ਅਖਾੜਾ ਰੋਕਣ 'ਤੇ ਨੌਜਵਾਨ ਭੜਕੇ    ਘਰ ਵਿੱਚ ਚੱਲ ਰਹੀਆਂ ਸਨ ਵਿਆਹ ਦੀਆਂ ਤਿਆਰੀਆਂ,ਵਿਆਹ ਤੋਂ ਇੱਕ ਦਿਨ ਪਹਿਲਾ ਲਾੜੀ ਹੋਈ ਫਰਾਰ     ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (13 ਫ਼ਰਵਰੀ 2026)    ਰੇਲ ਯਾਤਰੀਆਂ ਲਈ ਅਹਿਮ ਖ਼ਬਰ: ਕਈ ਮੁੱਖ ਟ੍ਰੇਨਾਂ ਦੇ ਨੰਬਰ ਬਦਲੇ, ਦੇਖੋ ਨਵੀਂ ਸੂਚੀ    ਲੁਧਿਆਣਾ ਪੁਲਿਸ ਦੀ ਸਖ਼ਤੀ: ਹਥਿਆਰਾਂ ਦੀ ਨੁਮਾਇਸ਼ ਅਤੇ ਭੜਕਾਊ ਗਾਣਿਆਂ 'ਤੇ ਮੁਕੰਮਲ ਪਾਬੰਦੀ    ਭਾਰਤ-ਅਮਰੀਕਾ ਵਪਾਰਕ ਸਮਝੌਤੇ ਵਿਰੁੱਧ ਅੱਜ 'ਭਾਰਤ ਬੰਦ': ਪੰਜਾਬ 'ਚ ਬੈਂਕ ਤੇ ਬਿਜਲੀ ਸੇਵਾਵਾਂ ਪ੍ਰਭਾਵਿਤ, ਪਾਵਰਕੌਮ ਦੀ ਸਖ਼ਤ ਚਿਤਾਵਨੀ    ਪੰਜਾਬ-ਚੰਡੀਗੜ੍ਹ 'ਚ ਗਰਮੀ ਨੇ ਦਿੱਤੀ ਦਸਤਕ: ਫ਼ਰੀਦਕੋਟ 'ਚ ਪਾਰਾ 27 ਡਿਗਰੀ ਤੋਂ ਪਾਰ, 16 ਫਰਵਰੀ ਤੋਂ ਮੀਂਹ ਤੇ ਗੜੇਮਾਰੀ ਦੀ ਚਿਤਾਵਨੀ   
ਕੈਲੀਫੋਰਨੀਆ ਦੇ ਕਰਨ ਕਾਊਂਟੀ ਵਿੱਚ ਇਤਿਹਾਸਕ ਪੱਲ, ਨਵਰਾਜ ਰਾਏ ਬਣੇ ਪਹਿਲੇ ਸਿੱਖ ਜੱਜ
January 27, 2026
Historic-moment-navraj-rai-becom
California

ਕੈਲੀਫੋਰਨੀਆ ਦੇ ਕਰਨ ਕਾਊਂਟੀ ਵਿੱਚ ਇਤਿਹਾਸਕ ਪੱਲ, ਨਵਰਾਜ ਰਾਏ ਬਣੇ ਪਹਿਲੇ ਸਿੱਖ ਜੱਜ

ਬੇਕਰਜ਼ਫੀਲਡ ਕੈਲੀਫੋਰਨੀਆ (ਗੁਰਪ੍ਰੀਤ ਸਿੰਘ ਧੰਜੂ ) : ਕੈਲੀਫੋਰਨੀਆ ਦੇ ਕਰਨ ਕਾਊਂਟੀ ਵਿੱਚ ਸਿੱਖ ਭਾਈਚਾਰੇ ਲਈ ਮਾਣ ਅਤੇ ਗੌਰਵ ਦਾ ਇਤਿਹਾਸਕ ਪਲ ਸਾਹਮਣੇ ਆਇਆ ਹੈ। 32 ਸਾਲਾ ਵਕੀਲ ਨਵਰਾਜ ਰਾਏ ਨੂੰ ਪਿਛਲੇ ਹਫ਼ਤੇ ਕੈਲੀਫੋਰਨੀਆ ਸੁਪੀਰੀਅਰ ਕੋਰਟ (ਕਰਨ ਕਾਊਂਟੀ) ਵਿੱਚ ਜੱਜ ਪ੍ਰੋ ਟੈਮ ਵਜੋਂ ਸਹੁੰ ਚੁਕਾਈ ਗਈ। ਇਸ ਨਾਲ ਉਹ ਕਰਨ ਕਾਊਂਟੀ ਦੇ ਇਤਿਹਾਸ ਵਿੱਚ ਇਹ ਪਦ ਸੰਭਾਲਣ ਵਾਲੇ ਪਹਿਲੇ ਸਿੱਖ ਬਣ ਗਏ ਹਨ।

ਨਵਰਾਜ ਰਾਏ ਨੇ ਕਿਹਾ ਕਿ ਇਸ ਨਿਯੁਕਤੀ ਤੋਂ ਬਾਅਦ ਉਨ੍ਹਾਂ ਨੂੰ ਦੇਸ਼-ਵਿਦੇਸ਼ ਤੋਂ ਮਿਲ ਰਹੇ ਪਿਆਰ ਅਤੇ ਸਮਰਥਨ ਨੇ ਉਨ੍ਹਾਂ ਨੂੰ ਭਾਵੁਕ ਕਰ ਦਿੱਤਾ ਹੈ। ਉਨ੍ਹਾਂ ਅਨੁਸਾਰ, “ਵੱਖ-ਵੱਖ ਦੇਸ਼ਾਂ ਤੋਂ ਲੋਕ ਮੈਨੂੰ ਸੁਨੇਹੇ ਭੇਜ ਰਹੇ ਹਨ। ਮੇਰਾ ਫ਼ੋਨ ਲਗਾਤਾਰ ਵੱਜ ਰਿਹਾ ਹੈ। ਇਹ ਸਮਰਥਨ ਮੇਰੇ ਲਈ ਬਹੁਤ ਹੀ ਵੱਡੀ ਗੱਲ ਹੈ।” ਆਪਣੀ ਸਹੁੰ-ਚੁਕਾਈ ਸਮਾਰੋਹ ਦੌਰਾਨ ਨਵਰਾਜ ਰਾਏ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਦਰਸ਼ਕਾਂ ਵੱਲ ਨਜ਼ਰ ਮਾਰੀ ਤਾਂ ਉਨ੍ਹਾਂ ਨੂੰ ਭਾਈਚਾਰੇ ਦਾ ਗਹਿਰਾ ਮਾਣ ਮਹਿਸੂਸ ਹੋਇਆ। ਉਨ੍ਹਾਂ ਕਿਹਾ, “ਉਸ ਪਲ ਮੈਨੂੰ ਅਹਿਸਾਸ ਹੋਇਆ ਕਿ ਇਹ ਸਿਰਫ਼ ਮੇਰੀ ਨਹੀਂ, ਸਗੋਂ ਪੂਰੇ ਭਾਈਚਾਰੇ ਦੀ ਉਪਲਬਧੀ ਹੈ।”

ਨਵਰਾਜ ਰਾਏ ਦਾ ਕਾਨੂੰਨੀ ਸਫ਼ਰ ਬਚਪਨ ਦੀ ਇੱਕ ਮੁਸ਼ਕਲ ਘਟਨਾ ਨਾਲ ਜੁੜਿਆ ਹੈ। ਉਨ੍ਹਾਂ ਦੇ ਮਾਪਿਆਂ ਦਾ ਕਾਰੋਬਾਰ ਨੁਕਸਾਨ ’ਚ ਚਲਾ ਗਿਆ ਸੀ ਅਤੇ ਛੇਵੀਂ ਜਮਾਤ ਦੌਰਾਨ ਉਨ੍ਹਾਂ ਨੂੰ ਘਰ ਦੀ ਕੁਰਕੀ ਸੰਬੰਧੀ ਨੋਟਿਸ ਸਮਝਣ ਲਈ ਕਿਹਾ ਗਿਆ। ਇਸ ਤਜਰਬੇ ਨੇ ਉਨ੍ਹਾਂ ਨੂੰ ਵਕੀਲ ਬਣਨ ਲਈ ਪ੍ਰੇਰਿਤ ਕੀਤਾ, ਤਾਂ ਜੋ ਕਿਸੇ ਹੋਰ ਨਾਲ ਇਹ ਅਨਿਆਇ ਨਾ ਹੋਵੇ।

ਭਾਰਤ ਤੋਂ ਆਏ ਪ੍ਰਵਾਸੀ ਮਾਪਿਆਂ ਦੇ ਪੁੱਤਰ ਨਵਰਾਜ ਰਾਏ ਦਾ ਜਨਮ ਲਾਸ ਐਂਜਲਸ ਵਿੱਚ ਹੋਇਆ ਸੀ, ਬਾਅਦ ਵਿੱਚ ਉਨ੍ਹਾਂ ਦਾ ਪਰਿਵਾਰ ਬੇਕਰਜ਼ਫੀਲਡ ਵਿੱਚ ਵੱਸ ਗਿਆ। ਉਨ੍ਹਾਂ ਨੇ ਸਟਾਕਡੇਲ ਹਾਈ ਸਕੂਲ ਤੋਂ ਪੜ੍ਹਾਈ ਕੀਤੀ, ਫਿਰ ਯੂਨੀਵਰਸਿਟੀ ਆਫ ਕੈਲੀਫੋਰਨੀਆ, ਡੇਵਿਸ ਵਿੱਚ ਦਾਖ਼ਲਾ ਲਿਆ। ਸਾਲ 2018 ਵਿੱਚ ਉਨ੍ਹਾਂ ਨੇ ਯੂਨੀਵਰਸਿਟੀ ਆਫ਼ ਦ ਪੈਸਿਫਿਕ ਤੋਂ ਕਾਨੂੰਨ ਦੀ ਡਿਗਰੀ ਹਾਸਲ ਕੀਤੀ।

ਨਵਰਾਜ ਰਾਏ ਨੇ ਕਿਹਾ ਕਿ ਇਹ ਨਿਯੁਕਤੀ ਸਿਰਫ਼ ਉਨ੍ਹਾਂ ਦੀ ਨਿੱਜੀ ਸਫ਼ਲਤਾ ਨਹੀਂ, ਬਲਕਿ ਇਸ ਗੱਲ ਦਾ ਸਬੂਤ ਹੈ ਕਿ ਕਰਨ ਕਾਊਂਟੀ ਅਤੇ ਅਮਰੀਕਾ ਵਿੱਚ “ਅਮਰੀਕਨ ਡਰੀਮ” ਅੱਜ ਵੀ ਜਿੰਦਾ ਹੈ। ਬੇਕਰਜ਼ਫੀਲਡ ਦੀ ਸਿਟੀ ਕੌਂਸਲ ਮੈਂਬਰ ਮਨਪ੍ਰੀਤ ਕੌਰ ਨੇ ਇਸ ਨਿਯੁਕਤੀ ਨੂੰ ਆਉਣ ਵਾਲੀ ਪੀੜ੍ਹੀ ਲਈ ਪ੍ਰੇਰਣਾ ਕਰਾਰ ਦਿੰਦੇ ਹੋਏ ਕਿਹਾ ਕਿ ਇਸ ਨਾਲ ਹੋਰ ਨੌਜਵਾਨ ਵਿਦਿਆਰਥੀ ਆਪਣੇ ਆਪ ਨੂੰ ਉਹਨਾਂ ਅਹੁਦਿਆਂ ’ਤੇ ਵੇਖ ਸਕਣਗੇ, ਜਿੱਥੇ ਪਹਿਲਾਂ ਉਨ੍ਹਾਂ ਨੂੰ ਆਪਣੀ ਪਹਿਚਾਣ ਨਹੀਂ ਦਿਸਦੀ ਸੀ।

ਸਿੱਖ ਭਾਈਚਾਰੇ ਨੇ ਨਵਰਾਜ ਰਾਏ ਦੀ ਇਸ ਉਪਲਬਧੀ ਨੂੰ ਇਤਿਹਾਸਕ ਕਰਾਰ ਦਿੰਦਿਆਂ ਵਧਾਈਆਂ ਦਿੱਤੀਆਂ ਹਨ ਅਤੇ ਇਸਨੂੰ ਭਵਿੱਖ ਲਈ ਨਵਾਂ ਰਾਹ ਖੋਲ੍ਹਣ ਵਾਲਾ ਕਦਮ ਮੰਨਿਆ ਜਾ ਰਿਹਾ ਹੈ।

Historic moment navraj rai becomes first sikh judge in kern county california

local advertisement banners
Comments


Recommended News
Popular Posts
Just Now