ਪੰਜਾਬ ਪੁਲਿਸ ਨੇ 90 ਦਿਨਾਂ 'ਚ 14,504 ਨਸ਼ਾ ਤਸਕਰ ਕੀਤੇ ਗ੍ਰਿਫਤਾਰ    ਫਿਰ ਗੂੰਜੇਗੀ ਸਾਇਰਨ ਦੀ ਆਵਾਜ਼, ਪੰਜਾਬ ਸਮੇਤ ਚਾਰ ਸੂਬਿਆਂ 'ਚ 31 ਮਈ ਨੂੰ ਮੋਕ ਡਰਿੱਲ    GT Vs MI: ਮੁੱਲਾਂਪੁਰ 'ਚ ਅੱਜ ਮੁੰਬਈ ਇੰਡੀਅਨਜ਼ ਤੇ ਗੁਜਰਾਤ ਟਾਈਟਨਸ ਵਿਚਾਲੇ ਐਲੀਮੀਨੇਟਰ ਮੁਕਾਬਲਾ    ਸਿੱਧੂ ਮੂਸੇਵਾਲਾ ਦੀ ਅੱਜ ਤੀਜੀ ਬਰਸੀ, ਮੁੱਖ ਮੁਲਜ਼ਮ ਅਜੇ ਵੀ ਸਜ਼ਾ ਤੋਂ ਦੂਰ    CM ਨਾਇਬ ਸਿੰਘ ਸੈਣੀ ਵੱਲੋਂ ਰੀਅਲ ਟਾਈਮ ਟਰੈਕਿੰਗ ਪੋਰਟਲ ਤੇ ਮੋਬਾਈਲ ਐਪ ਲਾਂਚ    ਲੁਧਿਆਣਾ 'ਚ ਜ਼ਿਮਨੀ ਚੋਣ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਨੇ ਰਾਜਨੀਤਿਕ ਪਾਰਟੀਆਂ ਨੂੰ ਦਿੱਤੀ ਚੇਤਾਵਨੀ    ਸ਼੍ਰੋਮਣੀ ਅਕਾਲੀ ਦਲ ਲੁਧਿਆਣਾ ਵਿਖੇ ਕਰੇਗਾ ਰੋਸ ਪ੍ਰਦਰਸ਼ਨ, ਸੁਖਬੀਰ ਸਿੰਘ ਬਾਦਲ ਵੀ ਹੋਣਗੇ ਸ਼ਾਮਲ    ਪੰਜਾਬ ਸਰਕਾਰ ਵੱਲੋਂ ਆਈਏਐਸ, ਪੀਸੀਐਸ ਤੇ ਆਈਐਫਐਸ ਅਧਿਕਾਰੀਆਂ ਦੇ ਤਬਾਦਲੇ    ਪੰਜਾਬ ਦੇ ਸਕੂਲਾਂ 'ਚ ਗਰਮੀਆਂ ਦੀਆਂ ਛੁੱਟੀਆਂ ਤੋਂ ਪਹਿਲਾਂ ਹੋਵੇਗੀ ਪੇਟੀਐਮ    LSG Vs RCB: ਲਖਨਊ ਸੁਪਰ ਜਾਇੰਟਸ ਤੇ ਰਾਇਲ ਚੈਲੇਂਜਰਜ਼ ਬੰਗਲੁਰੂ ਵਿਚਾਲੇ ਅੱਜ ਲੀਗ ਦਾ ਆਖਰੀ ਮੈਚ   
ਥੱਪੜ ਮਾਰਨ ਤੋਂ ਬਾਅਦ ਫਰਾਂਸ ਦੇ ਰਾਸ਼ਟਰਪਤੀ 'ਤੇ ਸੁੱਟਿਆ ਅੰਡਾ, ਦੇਖੋ ਵੀਡੀਓ
September 28, 2021
Watch-the-video-of-the-egg-throw

LPTV / Chandigarh

ਫਰਾਂਸ ਦੇ ਰਾਸ਼ਟਰਪਤੀ ਹਮੇਸ਼ਾਂ ਟ੍ਰੋਲ ਹੁੰਦੇ ਦਿਖਾਈ ਦਿੰਦੇ ਹਨ। ਹੁਣ ਰਾਸ਼ਟਰਪਤੀ ਇਮੈਨੁਅਲ ਮੈਕਰੋਨ 'ਤੇ ਸੋਮਵਾਰ ਨੂੰ ਅੰਡਾ ਸੁੱਟਿਆ ਗਿਆ। ਇਹ ਅੰਡਾ ਫਰਾਂਸ ਦੇ ਰਾਸ਼ਟਰਪਤੀ ਦੇ ਮੋਢੇ 'ਤੇ ਲੱਗਿਆ। ਦਰਅਸਲ, ਇਮੈਨੁਅਲ ਮੈਕਰੋਨ ਫਰਾਂਸ ਦੇ ਲਿਓਨ ਸ਼ਹਿਰ 'ਚ ਇੱਕ ਅੰਤਰਰਾਸ਼ਟਰੀ ਫੂਡ ਟ੍ਰੇਡ ਫੇਅਰ 'ਚ ਹਿੱਸਾ ਲੈਣ ਲਈ ਪਹੁੰਚੇ ਸੀ। ਇਸ ਦੌਰਾਨ ਇੱਕ ਵਿਅਕਤੀ ਨੇ ਫਰਾਂਸ ਦੇ ਰਾਸ਼ਟਰਪਤੀ 'ਤੇ ਇੱਕ ਅੰਡਾ ਸੁੱਟਿਆ।

ਘਟਨਾ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਇਮੈਨੁਅਲ ਮੈਕਰੋਨ ਭੀੜ ਚੋਂ ਲੰਘ ਰਹੇ ਹਨ, ਜਦੋਂ ਇੱਕ ਅੰਡਾ ਆ ਕੇ ਉਨ੍ਹਾਂ ਦੇ ਮੋਢੇ 'ਤੇ ਲੱਗਦਾ ਹੈ। ਇਸ ਦੌਰਾਨ ਅੰਡਾ ਟੁੱਟਦਾ ਨਹੀਂ। ਰਾਸ਼ਟਰਪਤੀ ਦੇ ਦੋ ਬੋਗੀਗਾਰਡ ਉਸ ਦੇ ਨੇੜੇ ਆਉਂਦੇ ਹਨ ਅਤੇ ਉਸ ਨੂੰ ਲੈ ਕੇ ਜਾਂਦੇ ਦੇਖੇ ਜਾ ਸਕਦੇ ਹਨ। ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਇੱਕ ਵਿਅਕਤੀ ਨੂੰ ਦੂਜੇ ਅੰਗ ਰੱਖਿਅਕਾਂ ਵਲੋਂ ਇੱਕ ਵਿਅਕਤੀ ਨੂੰ ਫੜਿਆ ਗਿਆ ਅਤੇ ਉਸ ਨੂੰ ਲੈ ਜਾਂਦੇ ਹਨ।

ਦਸ ਦੇਈਏ ਕਿ ਜੂਨ 'ਚ ਇੱਕ ਵਿਅਕਤੀ ਨੇ ਮੈਕਰੌਨ ਦੇ ਮੂੰਹ 'ਤੇ ਚਪੇੜ ਮਾਰੀ ਸੀ। ਇਸ ਦੌਰਾਨ, ਫਰਾਂਸ ਦੇ ਰਾਸ਼ਟਰਪਤੀ ਦੱਖਣ-ਪੂਰਬੀ ਫਰਾਂਸ ਦੇ ਇੱਕ ਛੋਟੇ ਜਿਹੇ ਕਸਬੇ ਵਿੱਚ ਜਨਤਾ ਦਾ ਸਵਾਗਤ ਕਰ ਰਹੇ ਸੀ। ਉਨ੍ਹਾਂ ਨੇ ਉਸ ਦੌਰਾਨ ਹਿੰਸਾ ਅਤੇ ਮੂਰਖਤਾ ਦੀ ਨਿੰਦਾ ਕੀਤੀ ਸੀ. ਇਸ ‘ਥੱਪੜ ਕਾਂਡ’ ਕਾਰਨ ਵੱਖ -ਵੱਖ ਵਿਚਾਰਾਂ ਦੇ ਲੋਕ ਫਰਾਂਸ ਦੇ ਰਾਸ਼ਟਰਪਤੀ ਦੇ ਸਮਰਥਨ ਵਿੱਚ ਆਏ ਸੀ।

Watch the video of the egg thrown at the President of France after slapping him

local advertisement banners
Comments


Recommended News
Popular Posts
Just Now