“ਗੁਰੂ ਘਰ ਵਿੱਚ ਤਣਾਅ: ਸੰਗਤ ਦੇ ਸਾਹਮਣੇ ਹੋਈ ਹਿੰਸਾ”    “ਅਮਰੀਕਾ ਦਾ ਵੱਡਾ ਫੈਸਲਾ: ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ‘ਤੇ ਰੋਕ”    “ਅਮਰੀਕਾ ਦਾ ਵੱਡਾ ਫੈਸਲਾ: ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ‘ਤੇ ਰੋਕ”    ਗੋਲਡ ਲੋਨ ਸਕੈਮ ਬੇਨਕਾਬ, ਨਕਲੀ ਸੋਨਾ ਰੱਖ ਲਿਆ 23 ਕਰੋੜ    ਚੰਡੀਗੜ੍ਹ ਵਿਚ ਪੰਜਾਬ ਭਾਜਪਾ ਦਫ਼ਤਰ ਦੇ ਬਾਹਰ ਧਮਾਕਾ, ਇਲਾਕੇ ਵਿਚ ਦਹਿਸ਼ਤ ਦਾ ਮਾਹੌਲ    ਚੰਡੀਗੜ੍ਹ ਵਿਚ ਪੰਜਾਬ ਭਾਜਪਾ ਦਫ਼ਤਰ ਦੇ ਬਾਹਰ ਧਮਾਕਾ, ਇਲਾਕੇ ਵਿਚ ਦਹਿਸ਼ਤ ਦਾ ਮਾਹੌਲ    ਸਾਬਕਾ ਮੰਤਰੀ ਲਾਲਜੀਤ ਭੁੱਲਰ 14 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ ’ਤੇ    ਸਾਬਕਾ ਮੰਤਰੀ ਲਾਲਜੀਤ ਭੁੱਲਰ 14 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ ’ਤੇ    ਪੰਜਾਬ ਦੀ ਸਿਆਸਤ 'ਚ ਵੱਡਾ ਫੇਰਬਦਲ, ਫੂਲਕਾ ਦੀ ਨਵੀਂ ਸਿਆਸੀ ਪਾਰੀ, ਸੀਐਮ ਮਾਨ ਬੋਲੇ-'ਗੁੱਡਲੱਕ'    6 ਮਹੀਨੇ ਤੱਕ ਜੰਗ ਲੜਨ ਲਈ ਤਿਆਰ ਇਰਾਨ! ਟਰੰਪ ਨੇ 2-3 ਹਫ਼ਤਿਆਂ ’ਚ ਜੰਗ ਖ਼ਤਮ ਹੋਣ ਦਾ ਕੀਤਾ ਦਾਅਵਾ   
ਅਮਰੀਕਾ ‘ਚ ਹਲਚਲ! ਲੱਖਾਂ ਲੋਕਾਂ ਦਾ ਟਰੰਪ ਖ਼ਿਲਾਫ਼ ਮੋਰਚਾ
March 29, 2026
Marched-against-trump

ਅਮਰੀਕਾ ‘ਚ ਹਲਚਲ! ਲੱਖਾਂ ਲੋਕਾਂ ਦਾ ਟਰੰਪ ਖ਼ਿਲਾਫ਼ ਮੋਰਚਾ



ਅਮਰੀਕਾ ਵਿਚ ਰਾਸ਼ਟਰਪਤੀ ਟਰੰਪ ਖਿਲਾਫ ਹੋਏ ‘ਨੋ ਕਿੰਗਸ ਰੈਲੀ’ ਵਿਚ80 ਲੱਖ ਲੋਕਾਂ ਨੇ ਹਿੱਸਾ ਲਿਆ। ਰਿਪੋਰਟ ਮੁਤਾਬਕ ਪੂਰੇ ਅਮਰੀਕਾ ਦੇ ਸਾਰੇ50 ਸੂਬਿਆਂ ਵਿਚ3300 ਤੋਂ ਵੱਧ ਥਾਵਾਂ ‘ਤੇ ਇਹ ਪ੍ਰਦਰਸ਼ਨ ਆਯੋਜਿਤ ਕੀਤੇ ਗਏ।

ਆਯੋਜਕਾਂ ਨੇ ਦੱਸਿਆ ਕਿ ਅਕਤੂਬਰ ਵਿਚ ਹੋਏ ਪਿਛਲੇ ਨੋ ਕਿੰਗਸ ਪ੍ਰਦਰਸ਼ਨਾਂ ਦੀ ਤੁਲਨਾ ਵਿਚ ਇਸ ਵਾਰ ਲਗਭਗ10 ਲੱਖ ਤੋਂ ਵੱਧ ਲੋਕ ਸ਼ਾਮਲ ਹੋਏ ਤੇ ਲਗਭਗ600 ਤੋਂ ਵੱਧ ਪ੍ਰੋਗਰਾਮ ਆਯੋਜਿਤ ਕੀਤੇ ਗਏ। ਪ੍ਰਦਰਸ਼ਨ ਕਰ ਰਹੇ ਲੋਕਾਂ ਦਾ ਕਹਿਣਾ ਹੈ ਕਿ ਉਹ ਟਰੰਪ ਸਰਕਾਰ ਦੀਆਂ ਕਈ ਨੀਤੀਆਂ ਤੋਂ ਨਾਰਾਜ਼ ਹਨ। ਉਨ੍ਹਾਂ ਦਾ ਗੁੱਸਾ ਖਾਸ ਤੌਰ ‘ਤੇ ਈਰਾਨ ਨਾਲ ਵਧਦੇ ਤਣਾਅ, ਸਖਤ ਇਮੀਗ੍ਰੇਸ਼ਨ ਕਾਰਵਾਈ ਤੇ ਵਧਦੀ ਮਹਿੰਗਾਈ ਨੂੰ ਲੈ ਕੇ ਹੈ। ਕਈ ਥਾਵਾਂ ‘ਤੇ ਲੋਕਾਂ ਨੇ ਟਰੰਪ ਤੇ ਉਪ ਰਾਸ਼ਟਰਪਤੀ ਜੇਡੀ ਵੇਂਸ ਖਿਲਾਫ ਪੋਸਟਰ ਦਿਖਾਏ ਤੇ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ।

ਟਰੰਪ ਖਿਲਾਫ ਹੁਣ ਤੱਕ ਰਾਸ਼ਟਰੀ ਪੱਧਰ ‘ਤੇ3 ਵਾਰ ‘ਨੋ ਕਿੰਗਸ’ ਪ੍ਰਦਰਸ਼ਨ ਹੋ ਚੁੱਕੇ ਹਨ। ਪਹਿਲਾ ਵੱਡਾ ਪ੍ਰਦਰਸ਼ਨ ਜੂਨ2025 ਵਿਚ ਹੋਇਆ ਸੀ। ਇਸ ਦੇ ਬਾਅਦ ਅਕਤੂਬਰ2025 ਵਿਚ ਦੂਜਾ ਵਿਰੋਧ ਹੋਇਆ ਜਦੋਂ ਕਿ ਤੀਜਾ ਵਿਰੁੱਧ28 ਮਾਰਚ2026 ਨੂੰ ਹੋਇਆ।

ਵ੍ਹਾਈਟ ਹਾਊਸ ਨੇ ਇਨ੍ਹਾਂ ਪ੍ਰਦਰਸ਼ਨਾਂ ਨੂੰ ‘ਥੈਰੇਪੀ ਸੈਸ਼ਨ’ ਦੱਸਦੇ ਹੋਏ ਕਿਹਾ ਕਿ ਆਮ ਲੋਕਾਂ ਨੂੰ ਇਸ ਨਾਲ ਕੋਈ ਖਾਸ ਫਰਕ ਨਹੀਂ ਪੈਂਦਾ ਦੂਜੇ ਪਾਸੇ ਟਰੰਪ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਫੈਸਲੇ ਦੇਸ਼ ਨੂੰ ਮਜ਼ਬੂਤ ਬਣਾਉਣ ਲਈ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉਹ ‘ਰਾਜਾ’ ਨਹੀਂ ਹਨ ਤੇ ਉਨ੍ਹਾਂ ਖਿਲਾਫ ਲਗਾਏ ਜਾ ਰਹੇ ਦੋਸ਼ ਗਲਤ ਹਨ। ਸਿਰਫ ਅਮਰੀਕਾ ਹੀ ਨਹੀਂ ਸਗੋਂ ਦੁਨੀਆ ਦੇ ਦੂਜੇ ਹਿੱਸਿਆਂ ਵਿਚ ਵੀ ਟਰੰਪ ਖਿਲਾਫ ਨਾਰਾਜ਼ਗੀ ਦੇਖਣ ਨੂੰ ਮਿਲੀ ਹੈ। ਪੈਰਿਸ, ਲੰਦਨ ਤੇ ਲਿਬਸਨ ਵਰਗੇ ਸ਼ਹਿਰਾਂ ਵਿਚ ਵੀ ਲੋਕਾਂ ਨੇ ਸੜਕਾਂ ‘ਤੇ ਉਤਰ ਕੇ ਟਰੰਪ ਖਿਲਾਫ ਪ੍ਰਦਰਸ਼ਨ ਕੀਤਾ ਤੇ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ।


Marched against trump

local advertisement banners
Comments


Recommended News
Popular Posts
Just Now