March 31, 2026
ਬਿਹਾਰ: ਨਾਲੰਦਾ ਮੰਦਰ 'ਚ ਭਾਜੜ, 9 ਲੋਕਾਂ ਦੀ ਮੌਤ
ਬਿਹਾਰ ਦੇ ਨਾਲੰਦਾ ਜ਼ਿਲ੍ਹੇ ਦੇ ਸ਼ੀਤਲਾ ਮਾਤਾ ਮੰਦਰ ਵਿਚ ਅੱਜ ਸਵੇਰੇ ਭਾਜੜ ਮਚ ਗਈ। ਇਸ ਹਾਦਸੇ ਵਿਚ ਨੌਂ ਲੋਕਾਂ ਦੀ ਮੌਤ ਹੋ ਗਈ। ਭੀੜ ਵਲੋਂ ਕੁਚਲਣ ਕਾਰਨ ਅੱਠ ਔਰਤਾਂ ਦੀ ਮੌਕੇ'ਤੇ ਹੀ ਮੌਤ ਹੋ ਗਈ, ਜਦੋਂ ਕਿ ਇਕ ਆਦਮੀ ਦੀ ਹਸਪਤਾਲ ਵਿਚ ਮੌਤ ਹੋ ਗਈ। ਚੈਤਰ ਮਹੀਨੇ ਦੇ ਆਖਰੀ ਮੰਗਲਵਾਰ ਨੂੰ ਸ਼ੀਤਲਾ ਅਸ਼ਟਮੀ ਲਈ ਮੰਦਰ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂ ਇਕੱਠੇ ਹੋਏ ਸਨ। ਉੱਥੇ ਇਕ ਮੇਲਾ ਵੀ ਲੱਗਿਆ ਸੀ। ਮੌਕੇ'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਭੀੜ ਨੂੰ ਸੰਭਾਲਣ ਲਈ ਢੁਕਵੇਂ ਪ੍ਰਬੰਧ ਨਹੀਂ ਸਨ।
ਦਰਸ਼ਨ ਕਰਨ ਦੀ ਕਾਹਲੀ ਵਿਚ ਧੱਕਾ-ਮੁੱਕੀ ਹੋਈ ਤੇ ਹਫੜਾ-ਦਫੜੀ ਵਿਚ ਭੀੜ ਵਿਚ ਕਈ ਲੋਕ ਕੁਚਲੇ ਗਏ। ਵੱਡੀ ਗਿਣਤੀ ਵਿਚ ਲੋਕ ਜ਼ਖਮੀ ਵੀ ਹੋਏ। ਹਾਦਸੇ ਤੋਂ ਬਾਅਦ ਮੰਦਰ ਅਤੇ ਮੇਲਾ ਬੰਦ ਕਰ ਦਿੱਤਾ ਗਿਆ ਹੈ। ਮ੍ਰਿਤਕਾਂ ਵਿਚੋਂ ਛੇ ਦੀ ਪਛਾਣ ਕਰ ਲਈ ਗਈ ਹੈ ਅਤੇ ਇਕ ਦੀ ਪਛਾਣ ਨਹੀਂ ਹੋ ਸਕੀ। ਹਾਦਸੇ ਤੋਂ ਬਾਅਦ ਪਟਨਾ ਕਮਿਸ਼ਨਰ ਨੂੰ ਬਿਹਾਰ ਸ਼ਰੀਫ ਭੇਜਿਆ ਗਿਆ। ਮੁੱਖ ਮੰਤਰੀ ਨੇ ਮੁੱਖ ਸਕੱਤਰ ਨੂੰ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ। ਸਰਕਾਰ ਨੇ ਮ੍ਰਿਤਕਾਂ ਦੇ ਆਸ਼ਰਿਤਾਂ ਨੂੰ6 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਕੇਂਦਰ ਸਰਕਾਰ ਨੇ2 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।
Sheetla Mata Temple