ਬੇਅਦਬੀ ਦੀ ਸਜ਼ਾ ਲਈ ਕਾਨੂੰਨ ਪਾਸ ਕਰਨ ਲਈ ਵਿਸ਼ੇਸ਼ ਸੈਸ਼ਨ ਅੱਜ
April 13, 2026
ਬੇਅਦਬੀ ਦੀ ਸਜ਼ਾ ਲਈ ਕਾਨੂੰਨ ਪਾਸ ਕਰਨ ਲਈ ਵਿਸ਼ੇਸ਼ ਸੈਸ਼ਨ ਅੱਜ
ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਰੋਕਣ ਲਈ ਕਾਨੂੰਨ ਪਾਸ ਕਰਵਾਉਣ ਲਈ ਪੰਜਾਬ ਵਿਧਾਨ ਸਭਾ ਦਾ ਇਕ ਦਿਨ ਦਾ ਵਿਸ਼ੇਸ਼ ਸੈਸ਼ਨ ਅੱਜ ਦੇ ਇਤਿਹਾਸਕ ਦਿਹਾੜੇ ਮੌਕੇ ਹੋ ਰਿਹਾ ਹੈ। ਇਸ ਵਿਚ ਗੁਰੂ ਗ੍ਰੰਥ ਸਾਹਿਬ ਬਾਰੇ2008 ਦੇ ਐਕਟ ਵਿਚ ਸੋਧ ਕਰ ਕੇ ਨਵਾਂ ਕਾਨੂੰਨ ਪਾਸ ਕੀਤਾ ਜਾਵੇਗਾ।
ਐਕਟ ਵਿਚ ਸੋਧ ਬਾਅਦ ਪਾਸ ਹੋਣ ਵਾਲੇ ਇਸ ਕਾਨੂੰਨ ਵਿਚ ਬੇਅਦਬੀ ਕਰਨ ਵਾਲੇ ਨੂੰ10 ਸਾਲ ਤੋਂ ਲੈ ਕੇ ਉਮਰ ਕੈਦ ਤਕ ਦੀ ਸਖ਼ਤ ਸਜ਼ਾ ਦਾ ਪ੍ਰਵਧਾਨ ਕੀਤਾ ਜਾ ਰਿਹਾ ਹੈ। ਵਿਸ਼ੇਸ਼ ਸੈਸ਼ਨ ਜੋ ਸਵੇਰੇ11 ਵਜੇ ਸ਼ੁਰੂ ਹੋਣਾ ਹੈ, ਦੀ ਕਾਰਵਾਈ ਪਿਛਲੇ ਦਿਨਾਂ ਵਿਚ ਵਿਛੜੀਆਂ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ ਦੇਣ ਨਾਲ ਹੋਏਗੀ।
ਇਸ ਤੋਂ ਬਾਅਦ ਬਹਿਸ ਲਈ ਬਿੱਲ ਪੇਸ਼ ਹੋਏਗਾ। ਇਸ ਉਪਰ ਭਰਵੀ ਬਹਿਸ ਹੋਣ ਦੇ ਪੂਰੇ ਆਸਾਰ ਹਨ। ਇਹ ਸਟੇਟ ਐਕਟ ਹੈ ਅਤੇ ਇਸ ਨੂੰ ਪਾਸ ਹੋਣ ਬਾਅਦ ਰਾਸ਼ਟਰਪਤੀ ਕੋਲ ਭੇਜਣ ਦੀ ਲੋੜ ਨਹੀਂ ਇਹ ਗਵਰਨਰ ਦੀ ਸਿੱਧੀ ਪ੍ਰਵਾਨਗੀ ਮਿਲਦੇ ਹੀ ਲਾਗੂ ਹੋ ਜਾਵੇਗਾ ।
Vidhan sabha session
Comments
Recommended News
Popular Posts
Just Now