ਸਮਰਾਟ ਚੌਧਰੀ ਹੋਣਗੇ ਬਿਹਾਰ ਦੇ ਨਵੇਂ ਮੁੱਖ ਮੰਤਰੀ, BJP ਵਿਧਾਨ ਮੰਡਲ ਦੀ ਬੈਠਕ ‘ਚ ਲੱਗੀ ਮੋਹਰ    ਸਮਰਾਟ ਚੌਧਰੀ ਹੋਣਗੇ ਬਿਹਾਰ ਦੇ ਨਵੇਂ ਮੁੱਖ ਮੰਤਰੀ, BJP ਵਿਧਾਨ ਮੰਡਲ ਦੀ ਬੈਠਕ ‘ਚ ਲੱਗੀ ਮੋਹਰ    ਫ਼ਰੀਦਕੋਟ ਦੇ ਮੁੱਖ ਬਾਜ਼ਾਰ 'ਚ ਹੋਇਆ ਭੇਦਭਰੇ ਤਰੀਕੇ ਨਾਲ ਜ਼ੋਰਦਾਰ ਧਮਾਕਾ    ਇੱਕ ਰੀਲ ਬਣੀ ਜਾਨ ਬਚਾਉਣ ਦਾ ਸਬਕ, ਵ੍ਰਿੰਦਾਵਨ ਹਾਦਸੇ ‘ਚ ਮਹਿਲਾ ਦੀ ਸਿਆਣਪ ਕਾਮਯਾਬ    ਇੱਕ ਰੀਲ ਬਣੀ ਜਾਨ ਬਚਾਉਣ ਦਾ ਸਬਕ, ਵ੍ਰਿੰਦਾਵਨ ਹਾਦਸੇ ‘ਚ ਮਹਿਲਾ ਦੀ ਸਿਆਣਪ ਕਾਮਯਾਬ    ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀ ਰਜਿਸਟ੍ਰੇਸ਼ਨ ਅੱਜ ਤੋਂ ਸ਼ੁਰੂ, ਜੁਲਾਈ ਤੋਂ ਖ਼ਾਤਿਆਂ ’ਚ ਆਉਣਗੇ ਪੈਸੇ    ਕੇਂਦਰ ਦਾ ਪੰਜਾਬ ’ਤੇ ਇੱਕ ਹੋਰ ਸਿਆਸੀ ਹਮਲਾ! ਪੰਜਾਬ-ਹਰਿਆਣਾ ਦਾ ਦਬਦਬਾ ਖ਼ਤਮ    ਕੇਂਦਰ ਦਾ ਪੰਜਾਬ ’ਤੇ ਇੱਕ ਹੋਰ ਸਿਆਸੀ ਹਮਲਾ! ਪੰਜਾਬ-ਹਰਿਆਣਾ ਦਾ ਦਬਦਬਾ ਖ਼ਤਮ    ਸਿੱਖ ਇਤਹਾਸ ਚ ਵਿਸ਼ੇਸ਼ ਮਹੱਤਤਾ ਰੱਖਦਾ ਵਿਸਾਖੀ ਦਾ ਤਿਉਹਾਰ    ਪ੍ਰਧਾਨ ਮੰਤਰੀ ਮੋਦੀ ਵਲੋਂ ਡਾ. ਅੰਬੇਡਕਰ ਨੂੰ ਉਨ੍ਹਾਂ ਦੇ ਜਨਮ ਦਿਵਸ ਦੇ ਮੌਕੇ 'ਤੇ ਸ਼ਰਧਾਂਜਲੀ ਭੇਟ   
‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀ ਰਜਿਸਟ੍ਰੇਸ਼ਨ ਅੱਜ ਤੋਂ ਸ਼ੁਰੂ, ਜੁਲਾਈ ਤੋਂ ਖ਼ਾਤਿਆਂ ’ਚ ਆਉਣਗੇ ਪੈਸੇ
April 14, 2026
Satkar-yojana-registration

‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀ ਰਜਿਸਟ੍ਰੇਸ਼ਨ ਅੱਜ ਤੋਂ ਸ਼ੁਰੂ, ਜੁਲਾਈ ਤੋਂ ਖ਼ਾਤਿਆਂ ’ਚ ਆਉਣਗੇ ਪੈਸੇ


ਪੰਜਾਬ ਦੀਆਂ ਮਹਿਲਾਵਾਂ ਲਈ ਅੱਜ ਦਾ ਦਿਨ ਬੇਹੱਦ ਖ਼ਾਸ ਹੈ। ਮੁੱਖ ਮੰਤਰੀ ਭਗਵੰਤ ਮਾਨ ਅੱਜ ਦੁਪਹਿਰ1 ਵਜੇ ਜਲੰਧਰ ਤੋਂ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਦਾ ਰਸਮੀ ਉਦਘਾਟਨ ਕਰਨਗੇ। ਇਸ ਯੋਜਨਾ ਤਹਿਤ ਜਨਰਲ ਵਰਗ ਦੀਆਂ ਮਹਿਲਾਵਾਂ ਨੂੰ1000 ਰੁਪਏ ਅਤੇSC ਵਰਗ ਦੀਆਂ ਮਹਿਲਾਵਾਂ ਨੂੰ1500 ਰੁਪਏ ਪ੍ਰਤੀ ਮਹੀਨਾ ਸਨਮਾਨ ਰਾਸ਼ੀ ਦਿੱਤੀ ਜਾਵੇਗੀ।

ਪਾਇਲਟ ਪ੍ਰੋਜੈਕਟ ਅਤੇ ਰਜਿਸਟ੍ਰੇਸ਼ਨ ਦਾ ਸ਼ਡਿਊਲ

15 ਅਪ੍ਰੈਲ ਤੋਂ ਸੂਬੇ ਦੇ9 ਵਿਧਾਨ ਸਭਾ ਹਲਕਿਆਂ ਵਿੱਚ ਇਸ ਯੋਜਨਾ ਦਾ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਜਾਵੇਗਾ। ਇਨ੍ਹਾਂ ਹਲਕਿਆਂ ਵਿੱਚ ਆਦਮਪੁਰ, ਮਲੋਟ, ਸ੍ਰੀ ਅਨੰਦਪੁਰ ਸਾਹਿਬ, ਦਿੜ੍ਹਬਾ, ਸੁਨਾਮ, ਮੋਗਾ, ਕੋਟਕਪੂਰਾ, ਬਟਾਲਾ ਅਤੇ ਪਟਿਆਲਾ ਦਿਹਾਤੀ ਸ਼ਾਮਲ ਹਨ। ਸੂਬੇ ਦੇ ਬਾਕੀ108 ਹਲਕਿਆਂ ਵਿੱਚ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ15 ਮਈ ਤੋਂ ਸ਼ੁਰੂ ਕੀਤੀ ਜਾਵੇਗੀ।

ਯੋਜਨਾ ਮੁਤਾਬਕ ਰਜਿਸਟ੍ਰੇਸ਼ਨ ਤੋਂ ਠੀਕ3 ਮਹੀਨੇ ਬਾਅਦ, ਯਾਨੀ ਜੁਲਾਈ ਮਹੀਨੇ ਤੋਂ ਮਹਿਲਾਵਾਂ ਦੇ ਬੈਂਕ ਖਾਤਿਆਂ ਵਿੱਚ ਪੈਸੇ ਆਉਣੇ ਸ਼ੁਰੂ ਹੋ ਜਾਣਗੇ। ਪੰਜਾਬ ਸਰਕਾਰ ਨੇ ਇਸ ਵੱਡੀ ਯੋਜਨਾ ਲਈ9300 ਕਰੋੜ ਰੁਪਏ ਦੇ ਬਜਟ ਦਾ ਪ੍ਰਬੰਧ ਕੀਤਾ ਹੈ। ਸਰਕਾਰ ਦਾ ਦਾਅਵਾ ਹੈ ਕਿ ਇਸ ਨਾਲ ਸੂਬੇ ਦੀਆਂ ਲੱਖਾਂ ਮਹਿਲਾਵਾਂ ਆਰਥਿਕ ਤੌਰ ’ਤੇ ਮਜ਼ਬੂਤ ਹੋਣਗੀਆਂ।

Satkar yojana registration

local advertisement banners
Comments


Recommended News
Popular Posts
Just Now