ਅੱਜ ਪੰਜਾਬ ਭਰ ‘ਚ ਹੋਵੇਗਾ Blackout, ਵੱਜਣਗੇ ਸਾਇਰਨ ਰਾਤ 8 ਵਜੇ ਤੋਂ 8.15 ਵਜੇ ਤੱਕ ਹੋਵੇਗੀ ਮੌਕ ਡ੍ਰਿੱਲ    ‘Lawrence Of Punjab’ ਡਾਕੂਮੈਂਟਰੀ ‘ਤੇ ਕੇਂਦਰ ਦੀ ਰੋਕ, ਰਿਲੀਜ਼ ‘ਤੇ ਪਾਬੰਦੀ    ਸਿੱਧੂ ਦੇ ਫੈਨਜ਼ ਦਾ ਇੰਤਜ਼ਾਰ ਹੋਇਆ ਖਤਮ! ਮੂਸੇਵਾਲਾ ਦੇ ਨਵੇਂ ਗੀਤ “EYES ON ME” ਦਾ ਟੀਜ਼ਰ ਹੋਇਆ ਰਿਲੀਜ਼    ਲੁਧਿਆਣਾ: ਪੁੱਤਰ ਨੇ ਮਾਂ ਨੂੰ ਉਤਾਰਿਆ ਮੌਤ ਦੇ ਘਾਟ, ਬੋਲਿਆ- ਮੇਰੀ ਭੈਣ ਤੋਂ ਕਰਵਾਉਂਦੀ ਸੀ ਗਲਤ ਕੰਮ    ਸ੍ਰੀ ਫਤਿਹਗੜ੍ਹ ਸਾਹਿਬ ਬੱਸ ਹਾਦਸਾ, CM ਮਾਨ ਨੇ ਪੀੜਤ ਪਰਿਵਾਰਾਂ ਲਈ ਕੀਤਾ ਮੁਆਵਜ਼ੇ ਦਾ ਐਲਾਨ    ਅੰਮ੍ਰਿਤਪਾਲ ਸਿੰਘ ਦਾ ਮਿਲਿਆ ਦੋ ਦਿਨ ਦਾ ਪੁਲਿਸ ਰਿਮਾਂਡ    ਤਾਪਮਾਨ 42 ਪਾਰ, ਪੰਜਾਬ ‘ਚ ਲੂ ਦਾ ਖਤਰਾ,ਮੌਸਮ ਵਿਭਾਗ ਚੇਤਾਵਨੀ    ਤਾਪਮਾਨ 42 ਪਾਰ, ਪੰਜਾਬ ‘ਚ ਲੂ ਦਾ ਖਤਰਾ,ਮੌਸਮ ਵਿਭਾਗ ਚੇਤਾਵਨੀ    ਪੰਜਾਬ ‘ਚ ਗਰਮੀ ਨੇ ਕਢਾਏ ਵੱਟ, ਮੌਸਮ ਵਿਭਾਗ ਵੱਲੋਂ ਹੀਟ ਵੇਵ ਦਾ ਯੈਲੋ ਅਲਰਟ ਜਾਰੀ    ਸਟਾਰਾਂ ਦੀ ਮਾਂ ਹੋ ਕੇ ਮੈਂ ਥਾਣਿਆਂ ਵਿੱਚ ਧੱਕੇ ਖਾ ਰਹੀ ਹਾਂ,ਨੂਰਾਂ ਸਿਸਟਰਜ਼ ਦੀ ਮਾਂ ਨੇ ਰੋਂਦੇ ਹੋਏ Jyoti Nooran ‘ਤੇ ਲਾਏ ਵੱਡੇ ਇਲਜ਼ਾਮ   
‘Lawrence of Punjab’ ਡਾਕੂਮੈਂਟਰੀ ‘ਤੇ ਕੇਂਦਰ ਦੀ ਰੋਕ, ਰਿਲੀਜ਼ ‘ਤੇ ਪਾਬੰਦੀ
April 24, 2026
Lawrence-Of-Punjab

‘Lawrence of Punjab’ ਡਾਕੂਮੈਂਟਰੀ ‘ਤੇ ਕੇਂਦਰ ਦੀ ਰੋਕ, ਰਿਲੀਜ਼ ‘ਤੇ ਪਾਬੰਦੀ



ਕੇਂਦਰ ਸਰਕਾਰ ਨੇ ਗੈਂਗਸਟਰ ਲਾਰੈਂਸ ਨਾਲ ਸਬੰਧਤ ਜੀਵਨ ਅਤੇ ਘਟਨਾਵਾਂ ‘ਤੇ ਆਧਾਰਿਤ ਵੈੱਬ ਸੀਰੀਜ਼ “ਲਾਰੈਂਸ ਆਫ਼ ਪੰਜਾਬ” ‘ਤੇ ਪਾਬੰਦੀ ਲਗਾ ਦਿੱਤੀ ਭਾਰਤ ਸਰਕਾਰ ਨੇ ‘ਲਾਰੈਂਸ ਆਫ ਪੰਜਾਬ’ ਉੱਪਰ ਰੋਕ ਲਗਾ ਦਿੱਤੀ ਹੈ।27 ਅਪ੍ਰੈਲ ਨੂੰ ਓ.ਟੀ.ਟੀ. ਪਲੇਟਫਾਰਮ ਉੱਪਰ ਇਹ ਵੈੱਬ ਸਿਰੀਜ਼ ਰਿਲੀਜ਼ ਹੋਣ ਜਾ ਰਹੀ ਸੀ। ਦੱਸ ਦਈਏ ਕਿ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਇਸ ਉੱਪਰ ਸਵਾਲ ਖੜੇ ਕਰ ਚੁੱਕੇ ਹਨ ਜਦਕਿ ਪੰਜਾਬ ਪੁਲਿਸ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਸ ਉੱਪਰ ਰੋਕ ਲਗਾਉਣ ਲਈ ਕੇਂਦਰ ਸਰਕਾਰ ਨੂੰ ਚਿੱਠੀ ਲਿਖੀ ਸੀ।

ਬੀਤੇ ਦਿਨੀਂ ਰਾਜਾ ਵੜਿੰਗ ਤੇ ਪੰਜਾਬ ਪੁਲਿਸ ਨੇ ਕੀਤੀ ਸੀ ਰੋਕ ਲਗਾਉਣ ਦੀ ਮੰਗ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਹਾਈਕੋਰਟ ਵਿੱਚ ਇੱਕ ਜਨਹਿੱਤ ਪਟੀਸ਼ਨ ਦਾਇਰ ਕੀਤੀ ਗਈ ਸੀ। ਪਟੀਸ਼ਨ ਵਿੱਚ ਮੰਗ ਕੀਤੀ ਗਈ ਸੀ ਕਿ ਅਜਿਹੀਆਂ ਫਿਲਮਾਂ ਜਾਂ ਸੀਰੀਜ਼, ਜੋ ਅਪਰਾਧੀਆਂ ਅਤੇ ਗੈਂਗਸਟਰਾਂ ਦਾ ਗੁਣਗਾਨ ਕਰਦੀਆਂ ਹਨ, ਉਨ੍ਹਾਂ ‘ਤੇ ਤੁਰੰਤ ਪਾਬੰਦੀ ਲਗਾਈ ਜਾਵੇ। ਵੜਿੰਗ ਨੇ ਦਲੀਲ ਦਿੱਤੀ ਸੀ ਕਿ ਇਸ ਨਾਲ ਪੰਜਾਬ ਦੀ ਨੌਜਵਾਨ ਪੀੜ੍ਹੀ ਗਲਤ ਰਾਹ ‘ਤੇ ਪੈ ਸਕਦੀ ਹੈ ਅਤੇ ਸੂਬੇ ਦੀ ਅਮਨ-ਕਾਨੂੰਨ ਦੀ ਸਥਿਤੀ ਨੂੰ ਖ਼ਤਰਾ ਪੈਦਾ ਹੋ ਸਕਦਾ ਹੈ।

ਅਦਾਲਤ ਵਿੱਚ ਕੇਂਦਰ ਸਰਕਾਰ ਦੇ ਵਕੀਲ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਅਤੇ ਸੂਬਾ ਸਰਕਾਰ ਦੀਆਂ ਚਿੰਤਾਵਾਂ ‘ਤੇ ਗੌਰ ਕਰਦਿਆਂ ਸਰਕਾਰ ਨੇ27 ਅਪ੍ਰੈਲ ਨੂੰ ਓਟੀਟੀ (OTT) ਪਲੇਟਫਾਰਮ ‘ਤੇ ਰਿਲੀਜ਼ ਹੋਣ ਵਾਲੀ ਇਸ ਸੀਰੀਜ਼ ‘ਤੇ ਰੋਕ ਲਗਾਉਣ ਦਾ ਫੈਸਲਾ ਕੀਤਾ ਹੈ।

ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਵੀ ਕੇਂਦਰ ਨੂੰ ਪੱਤਰ ਲਿਖ ਕੇ ਇਸ ਡਾਕੂਮੈਂਟਰੀ ‘ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਸੀ। ਪੰਜਾਬ ਪੁਲਿਸ ਅਤੇ ਖੁਫੀਆ ਏਜੰਸੀਆਂ ਦਾ ਮੰਨਣਾ ਹੈ ਕਿ ਗੈਂਗਸਟਰਾਂ ਨੂੰ ‘ਹੀਰੋ’ ਵਜੋਂ ਪੇਸ਼ ਕਰਨ ਵਾਲੀ ਸਮੱਗਰੀ ਸਮਾਜਿਕ ਸਾਂਝ ਲਈ ਘਾਤਕ ਸਿੱਧ ਹੁੰਦੀ ਹੈ। ਹਾਈਕੋਰਟ ਨੇ ਕੇਂਦਰ ਸਰਕਾਰ ਦੇ ਇਸ ਫੈਸਲੇ ਨੂੰ ਰਿਕਾਰਡ ‘ਤੇ ਲਿਆ ਹੈ। ਕਾਨੂੰਨੀ ਮਾਹਿਰਾਂ ਅਨੁਸਾਰ, ਅਦਾਲਤ ਨੇ ਸਾਫ਼ ਕਰ ਦਿੱਤਾ ਹੈ ਕਿ ਪ੍ਰਗਟਾਵੇ ਦੀ ਆਜ਼ਾਦੀ ਦੇ ਨਾਮ ‘ਤੇ ਅਪਰਾਧਿਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਵਾਲੀ ਸਮੱਗਰੀ ਨੂੰ ਜਨਤਕ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਇਸ ਫੈਸਲੇ ਨੂੰ ਗੈਂਗਸਟਰ ਕਲਚਰ ਵਿਰੁੱਧ ਲੜਾਈ ਵਿੱਚ ਇੱਕ ਵੱਡੀ ਕਾਨੂੰਨੀ ਅਤੇ ਪ੍ਰਸ਼ਾਸਨਿਕ ਜਿੱਤ ਵਜੋਂ ਦੇਖਿਆ ਜਾ ਰਿਹਾ ਹੈ। ਇਹ ਫੈਸਲਾ ਪੰਜਾਬ ਸਰਕਾਰ ਵੱਲੋਂ ਜਤਾਈ ਗਈ ਚਿੰਤਾ ਅਤੇ ਕੀਤੀ ਗਈ ਮੰਗ ਤੋਂ ਬਾਅਦ ਲਿਆ ਗਿਆ ਹੈ।

27 ਅਪ੍ਰੈਲ ਨੂੰOTT ’ਤੇ ਹੋਣੀ ਸੀ ਰੀਲੀਜ਼

ਇਹ ਡਾਕੂਮੈਂਟਰੀ ਸੀਰੀਜ਼ ਆਉਣ ਵਾਲੀ27 ਅਪ੍ਰੈਲ ਨੂੰ ਇੱਕ ਪ੍ਰਮੁੱਖ ਓਟੀਟੀ ਪਲੇਟਫਾਰਮ ‘ਤੇ ਰਿਲੀਜ਼ ਹੋਣੀ ਸੀ। ਦੂਜੇ ਪਾਸੇ, ਲਾਰੈਂਸ ਦੇ ਪਰਿਵਾਰ ਨੇ ਵੀ ਇਸ ਲੜੀ ਦਾ ਵਿਰੋਧ ਕੀਤਾ ਸੀ। ਉਨ੍ਹਾਂ ਨੇ ਲੜੀ ਦੀ ਸਮੱਗਰੀ, ਨਿਰਮਾਣ ਪ੍ਰਕਿਰਿਆ ਅਤੇ ਰਿਲੀਜ਼ ਦੇ ਸਮੇਂ ‘ਤੇ ਸਵਾਲ ਉਠਾਏ ਸਨ।



Lawrence Of Punjab

local advertisement banners
Comments


Recommended News
Popular Posts
Just Now