April 23, 2026
ਪੰਜਾਬ ‘ਚ ਗਰਮੀ ਨੇ ਕਢਾਏ ਵੱਟ, ਮੌਸਮ ਵਿਭਾਗ ਵੱਲੋਂ ਹੀਟ ਵੇਵ ਦਾ ਯੈਲੋ ਅਲਰਟ ਜਾਰੀ
ਪੰਜਾਬ ਵਿਚ ਗਰਮੀ ਦਾ ਕਹਿਰ ਜਾਰੀ ਹੈ। ਦਿਨ ਦਾ ਤਾਪਮਾਨ ਪਹਿਲੀ ਵਾਰ42.9 ਡਿਗਰੀ ਤੱਕ ਪਹੁੰਚ ਗਿਆ ਹੈ। ਹਾਲਾਂਕਿ ਅੱਜ ਮੌਸਮ ਖੁਸ਼ਕ ਰਹੇਗਾ ਕਿਸੇ ਤਰ੍ਹਾਂ ਦਾ ਕੋਈ ਅਲਰਟ ਨਹੀਂ ਹੈ। ਫਿਰ24 ਤੇ25 ਅਪ੍ਰੈਲ ਨੂੰ ਹੀਟਵੇਵ ਦਾ ਯੈਲੋ ਅਲਰਟ ਮੌਸਮ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਹੈ।26 ਤੋਂ28 ਅਪ੍ਰੈਲ ਤੱਕ ਬਿਜਲੀ ਚਮਕਣ ਤੇ ਹਨ੍ਹੇਰੀ ਚੱਲਣ ਦਾ ਅਲਰਟ ਹੈ।
ਮੌਸਮ ਵਿਭਾਗ ਮੁਤਾਬਕ ਅੱਜ ਪਹਾੜਾਂ ‘ਤੇ ਵੈਸਟਰਨ ਡਿਸਟਰਬੈਂਸ ਐਕਟਿਵ ਹੋਵੇਗਾ। ਹਾਲਾਂਕਿ ਇਹ ਇੰਨਾ ਮਜ਼ਬੂਤ ਨਹੀਂ ਹੈ। ਦਿਨ ਵਿਚ ਗਰਮ ਹਵਾਵਾਂ ਚੱਲਣਗੀਆਂ ਪਰ25 ਅਪ੍ਰੈਲ ਤੋਂ ਮੌਸਮ ਬਦਲੇਗਾ। ਇਸ ਦੌਰਾਨ ਹਨ੍ਹੇਰੀ ਤੇ ਕੁਝ ਥਾਵਾਂ ‘ਤੇ ਮੀਂਹ ਪੈਣ ਦੀ ਸੰਭਾਵਨਾ ਹੈ ਅਜਿਹੇ ਵਿਚ ਗਰਮੀ ਤੋਂ ਥੋੜ੍ਹੀ ਰਾਹਤ ਜ਼ਰੂਰ ਮਿਲੇਗੀ।
19 ਥਾਵਾਂ ‘ਤੇ ਤਾਪਮਾਨ35 ਡਿਗਰੀ ਤੋਂ ਵਧ ਰਿਹਾ ਜਦੋਂ ਕਿ5 ਥਾਵਾਂ ‘ਤੇ ਤਾਪਮਾਨ40 ਡਿਗਰੀ ਤੋਂ ਉਪਰ ਚਲਾ ਗਿਆ ਹੈ। ਚੰਡੀਗੜ੍ਹ ਵਿਚ39.3, ਅੰਮ੍ਰਿਤਸਰ ਵਿਚ39.0, ਲੁਧਿਆਣਾ ਵਿਚ40.0, ਪਟਿਆਲਾ ਵਿਚ40.4, ਪਠਾਨਕੋਟ ਵਿਚ38.2, ਬਠਿੰਡਾ ਵਿਚ41.0, ਫਰੀਦਕੋਟ ਵਿਚ35.0 ਤੇ ਗੁਰਦਾਸਪੁਰ ਵਿਚ39.0 ਡਿਗਰੀ ਦਰਜ ਕੀਤਾ ਗਿਆ।
ਮੌਸਮ ਵਿਭਾਗ ਦੇ ਡਾਇਰੈਕਟਰ ਸੁਰੇਂਦਰ ਪਾਲ ਮੁਤਾਬਕ26 ਤੋਂ28 ਅਪ੍ਰੈਲ ਤੱਕ ਸੂਬੇ ਵਿਚ ਕੁਝ ਥਾਵਾਂ ‘ਤੇ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ। ਅਗਲੇ4 ਦਿਨਾਂ ਵਿਚ ਜ਼ਿਆਦਾਤਰ ਤਾਪਮਾਨ ਵਿਚ ਹੌਲੀ-ਹੌਲੀ3 ਤੋਂ4 ਡਿਗਰੀ ਦਾ ਵਾਧਾ ਹੋਵੇਗਾ।24-25 ਅਪ੍ਰੈਲ ਨੂੰ ਕੁਝ ਥਾਵਾਂ ‘ਤੇ ਲੂ ਦੀ ਸਥਿਤੀ ਰਹਿਣ ਦੀ ਸੰਭਾਵਨਾ ਹੈ ਤੇ26 ਤੋਂ28 ਅਪ੍ਰੈਲ ਤੱਕ ਕੁਝ ਥਾਵਾਂ ‘ਤੇ ਬਿਜਲੀ ਚਮਕਣ ਤੇ30 ਤੋਂ40 ਕਿਲੋਮੀਟਰ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।
Heatwave in punjab