ਅੱਜ ਪੰਜਾਬ ਭਰ ‘ਚ ਹੋਵੇਗਾ Blackout, ਵੱਜਣਗੇ ਸਾਇਰਨ ਰਾਤ 8 ਵਜੇ ਤੋਂ 8.15 ਵਜੇ ਤੱਕ ਹੋਵੇਗੀ ਮੌਕ ਡ੍ਰਿੱਲ    ‘Lawrence Of Punjab’ ਡਾਕੂਮੈਂਟਰੀ ‘ਤੇ ਕੇਂਦਰ ਦੀ ਰੋਕ, ਰਿਲੀਜ਼ ‘ਤੇ ਪਾਬੰਦੀ    ਸਿੱਧੂ ਦੇ ਫੈਨਜ਼ ਦਾ ਇੰਤਜ਼ਾਰ ਹੋਇਆ ਖਤਮ! ਮੂਸੇਵਾਲਾ ਦੇ ਨਵੇਂ ਗੀਤ “EYES ON ME” ਦਾ ਟੀਜ਼ਰ ਹੋਇਆ ਰਿਲੀਜ਼    ਲੁਧਿਆਣਾ: ਪੁੱਤਰ ਨੇ ਮਾਂ ਨੂੰ ਉਤਾਰਿਆ ਮੌਤ ਦੇ ਘਾਟ, ਬੋਲਿਆ- ਮੇਰੀ ਭੈਣ ਤੋਂ ਕਰਵਾਉਂਦੀ ਸੀ ਗਲਤ ਕੰਮ    ਸ੍ਰੀ ਫਤਿਹਗੜ੍ਹ ਸਾਹਿਬ ਬੱਸ ਹਾਦਸਾ, CM ਮਾਨ ਨੇ ਪੀੜਤ ਪਰਿਵਾਰਾਂ ਲਈ ਕੀਤਾ ਮੁਆਵਜ਼ੇ ਦਾ ਐਲਾਨ    ਅੰਮ੍ਰਿਤਪਾਲ ਸਿੰਘ ਦਾ ਮਿਲਿਆ ਦੋ ਦਿਨ ਦਾ ਪੁਲਿਸ ਰਿਮਾਂਡ    ਤਾਪਮਾਨ 42 ਪਾਰ, ਪੰਜਾਬ ‘ਚ ਲੂ ਦਾ ਖਤਰਾ,ਮੌਸਮ ਵਿਭਾਗ ਚੇਤਾਵਨੀ    ਤਾਪਮਾਨ 42 ਪਾਰ, ਪੰਜਾਬ ‘ਚ ਲੂ ਦਾ ਖਤਰਾ,ਮੌਸਮ ਵਿਭਾਗ ਚੇਤਾਵਨੀ    ਪੰਜਾਬ ‘ਚ ਗਰਮੀ ਨੇ ਕਢਾਏ ਵੱਟ, ਮੌਸਮ ਵਿਭਾਗ ਵੱਲੋਂ ਹੀਟ ਵੇਵ ਦਾ ਯੈਲੋ ਅਲਰਟ ਜਾਰੀ    ਸਟਾਰਾਂ ਦੀ ਮਾਂ ਹੋ ਕੇ ਮੈਂ ਥਾਣਿਆਂ ਵਿੱਚ ਧੱਕੇ ਖਾ ਰਹੀ ਹਾਂ,ਨੂਰਾਂ ਸਿਸਟਰਜ਼ ਦੀ ਮਾਂ ਨੇ ਰੋਂਦੇ ਹੋਏ Jyoti Nooran ‘ਤੇ ਲਾਏ ਵੱਡੇ ਇਲਜ਼ਾਮ   
ਪੰਜਾਬ ਤੇ ਚੰਡੀਗੜ੍ਹ 'ਚ ਵਧਣ ਲੱਗੀ ਗਰਮੀ: ਅੱਜ 11 ਜ਼ਿਲ੍ਹਿਆਂ 'ਚ ਮੀਂਹ ਦੀ ਸੰਭਾਵਨਾ
March 23, 2026
Heatwave-In-Punjab-And-Chandigar
Punjab

ਪੰਜਾਬ ਤੇ ਚੰਡੀਗੜ੍ਹ 'ਚ ਵਧਣ ਲੱਗੀ ਗਰਮੀ: ਅੱਜ 11 ਜ਼ਿਲ੍ਹਿਆਂ 'ਚ ਮੀਂਹ ਦੀ ਸੰਭਾਵਨਾ

ਚੰਡੀਗੜ੍ਹ: ਪੰਜਾਬ ਅਤੇ ਰਾਜਧਾਨੀ ਚੰਡੀਗੜ੍ਹ ਵਿੱਚ ਪਿਛਲੇ ਦੋ ਦਿਨਾਂ ਤੋਂ ਮੌਸਮ ਸਾਫ਼ ਰਹਿਣ ਕਾਰਨ ਤਾਪਮਾਨ ਵਧਣਾ ਸ਼ੁਰੂ ਹੋ ਗਿਆ ਹੈ। ਪਿਛਲੇ 24 ਘੰਟਿਆਂ ਦੌਰਾਨ ਤਾਪਮਾਨ ਵਿੱਚ 2.1 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ। ਚੰਡੀਗੜ੍ਹ ਵਿੱਚ ਤਾਪਮਾਨ 28.1 ਡਿਗਰੀ ਅਤੇ ਰੂਪਨਗਰ ਵਿੱਚ ਸਭ ਤੋਂ ਵੱਧ 28.7 ਡਿਗਰੀ ਦਰਜ ਕੀਤਾ ਗਿਆ ਹੈ।

ਅੱਜ ਇਨ੍ਹਾਂ ਜ਼ਿਲ੍ਹਿਆਂ 'ਚ ਹੋਵੇਗੀ ਬੂੰਦਾਬਾਂਦੀ

ਮੌਸਮ ਵਿਭਾਗ ਮੁਤਾਬਕ ਅੱਜ (23 ਮਾਰਚ) ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ ਅਤੇ ਬਠਿੰਡਾ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ। 24 ਮਾਰਚ ਨੂੰ ਮੌਸਮ ਖੁਸ਼ਕ ਰਹੇਗਾ, ਪਰ 25 ਅਤੇ 26 ਮਾਰਚ ਨੂੰ ਪਠਾਨਕੋਟ, ਗੁਰਦਾਸਪੁਰ ਅਤੇ ਰੂਪਨਗਰ ਵਿੱਚ ਮੀਂਹ ਪੈਣ ਦੇ ਆਸਾਰ ਹਨ।

ਤਾਪਮਾਨ 'ਚ ਹੋਵੇਗਾ 7 ਡਿਗਰੀ ਦਾ ਵਾਧਾ

ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਅਨੁਸਾਰ, 26 ਮਾਰਚ ਤੋਂ ਇੱਕ ਨਵੀਂ ਪੱਛਮੀ ਗੜਬੜੀ (Western Disturbance) ਸਰਗਰਮ ਹੋ ਰਹੀ ਹੈ। ਅਗਲੇ ਚਾਰ ਦਿਨਾਂ ਵਿੱਚ ਦਿਨ ਦੇ ਤਾਪਮਾਨ ਵਿੱਚ 4 ਤੋਂ 7 ਡਿਗਰੀ ਤੱਕ ਦਾ ਵਾਧਾ ਹੋਣ ਦੀ ਸੰਭਾਵਨਾ ਹੈ, ਜਿਸ ਤੋਂ ਬਾਅਦ ਤਾਪਮਾਨ ਸਥਿਰ ਹੋ ਜਾਵੇਗਾ। 28 ਮਾਰਚ ਨੂੰ ਵੀ ਸੂਬੇ ਦੇ ਕੁੱਝ ਹਿੱਸਿਆਂ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ।

Heatwave In Punjab And Chandigarh Rain Likely In 11 Districts Today

local advertisement banners
Comments


Recommended News
Popular Posts
Just Now