April 24, 2026
ਰਾਘਵ ਚੱਢਾ ਅਤੇ ਸੰਦੀਪ ਪਾਠਕ ਸਮੇਤ 7 ਸਾਂਸਦਾਂ ਨੇ ਛੱਡੀ AAP
ਰਾਘਵ ਚੱਢਾ ਨੇ ਆਮ ਆਦਮੀ ਪਾਰਟੀ ਛੱਡਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਆਮ ਆਦਮੀ ਪਾਰਟੀ (ਆਪ) ਤੋਂ ਦੂਰ ਹੋ ਕੇ ਜਨਤਾ ਵਿੱਚ ਵਾਪਸ ਜਾ ਰਹੇ ਹਨ। ਚੱਢਾ ਨੇ ਕਿਹਾ, “ਅੱਜ, ਅਸੀਂ ਭਾਜਪਾ ਵਿੱਚ ਰਲੇਵਾਂ ਕਰਦੇ ਹਾਂ। ਰਾਜ ਸਭਾ ਦੇ ਦੋ-ਤਿਹਾਈ ਸੰਸਦ ਮੈਂਬਰ ਭਾਜਪਾ ਦੇ ਨਾਲ ਜਾਣਗੇ। ਅਸੀਂ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਸੰਕਲਪ ਦਾ ਅਟੱਲ ਸਮਰਥਨ ਕਰਾਂਗੇ। ਅਸੀਂ ਇੱਥੇ ਆਪਣਾ ਕਰੀਅਰ ਬਣਾਉਣ ਲਈ ਨਹੀਂ ਆਏ, ਸਗੋਂ ਆਪਣਾ ਕਰੀਅਰ ਛੱਡ ਕੇ ਇੱਥੇ ਆਏ ਸੀ।”
ਰਾਘਵ ਨੇ ਕਿਹਾ, “ਮੈਂ ਪਾਰਟੀ ਗਤੀਵਿਧੀਆਂ ਤੋਂ ਆਪਣੇ ਆਪ ਨੂੰ ਦੂਰ ਕਰ ਲਿਆ ਕਿਉਂਕਿ ਮੇਰੇ ਕੋਲ ਦੋ ਵਿਕਲਪ ਸਨ: ਜਾਂ ਤਾਂ ਰਾਜਨੀਤੀ ਛੱਡੋ ਜਾਂ ਆਪਣਾ ਰਸਤਾ ਬਣਾਓ। ਜਿਸ ‘ਆਪ’, ਪਾਰਟੀ ਨੂੰ ਮੈਂ ਆਪਣੇ ਖੂਨ-ਪਸੀਨੇ ਨਾਲ ਸੀਂਚਿਆ, ਆਪਣੀ ਜਵਾਨੀ ਦੇ15 ਸਾਲ ਸਮਰਪਿਤ ਕੀਤੇ, ਪਰ ਅੱਜ, ਆਮ ਲੋਕ ‘ਆਪ’ ਤੋਂ ਦੂਰ ਹੋ ਰਹੇ ਹਨ।”
ਇਹ ਹਨ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ:
ਰਾਘਵ ਚੱਢਾ (ਪੰਜਾਬ) ਸੰਦੀਪ ਪਾਠਕ (ਪੰਜਾਬ) ਸੰਜੇ ਸਿੰਘ (ਦਿੱਲੀ) ਅਸ਼ੋਕ ਕੁਮਾਰ ਮਿੱਤਲ (ਪੰਜਾਬ) ਹਰਭਜਨ ਸਿੰਘ (ਪੰਜਾਬ) ਵਿਕਰਮਜੀਤ ਸਿੰਘ ਸਾਹਨੀ (ਪੰਜਾਬ) ਬਲਬੀਰ ਸਿੰਘ ਸੀਚੇਵਾਲ (ਪੰਜਾਬ) ਸਵਾਤੀ ਮਾਲੀਵਾਲ (ਦਿੱਲੀ) ਐਨ ਡੀ ਗੁਪਤਾ (ਦਿੱਲੀ) ਸੰਜੀਵ ਅਰੋੜਾ (ਪੰਜਾਬ) ਰਾਘਵ ਅਨੁਸਾਰ ਇਹ ਸੰਸਦ ਮੈਂਬਰ ਉਨ੍ਹਾਂ ਦੇ ਨਾਲ ਹਨ: ਵਿਕਰਮਜੀਤ ਸਿੰਘ ਸਾਹਨੀ ਰਾਜਿੰਦਰ ਗੁਪਤਾ ਸਵਾਤੀ ਮਾਲੀਵਾਲ ਸੰਦੀਪ ਪਾਠਕ ਰਾਘਵ ਚੱਢਾ ਹਰਭਜਨ ਸਿੰਘ ਅਸ਼ੋਕ ਮਿੱਤਲ
ਮੈਂ ਕਦੇ ਨਹੀਂ ਸੋਚਿਆ ਕਿ ਇਹ ਸਥਿਤੀ ਆਵੇਗੀ: ਸੰਦੀਪ ਪਾਠਕ
ਸੰਦੀਪ ਪਾਠਕ ਨੇ ਕਿਹਾ, “ਆਮ ਆਦਮੀ ਪਾਰਟੀ ਦੇ ਰਾਜ ਸਭਾ ਵਿੱਚ ਕੁੱਲ10 ਸੰਸਦ ਮੈਂਬਰ ਹਨ, ਅਤੇ ਉਨ੍ਹਾਂ ਵਿੱਚੋਂ ਦੋ ਤਿਹਾਈ ਸਾਡੇ ਨਾਲ ਹਨ। ਅਸੀਂ ਰਾਜ ਸਭਾ ਚੇਅਰਮੈਨ ਨੂੰ ਆਪਣੇ ਦਸਤਖਤ ਸੌਂਪ ਦਿੱਵਤੇ ਹਨ। ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਮੇਰੀ ਜ਼ਿੰਦਗੀ ਵਿੱਚ ਇਹ ਸਥਿਤੀ ਪੈਦਾ ਹੋਵੇਗੀ। ਮੈਂ ਇਸ ਪਾਰਟੀ ਨਾਲ10 ਸਾਲਾਂ ਤੋਂ ਜੁੜਿਆ ਹੋਇਆ ਹਾਂ। ਅੱਜ, ਮੈਂ ਆਮ ਆਦਮੀ ਪਾਰਟੀ ਤੋਂ ਵੱਖ ਹੋ ਰਿਹਾ ਹਾਂ।”
Left aap announed to join bjp