ਰੁਸਤਮ-ਏ-ਹਿੰਦ ਜੱਸਾ ਭੱਟੀ ਨੇ ਫੜਿਆ ‘ਆਪ’ ਦਾ ਪੱਲਾ, CM ਮਾਨ ਨੇ ਕੀਤਾ ਸਵਾਗਤ    ਧਮਾਕੇ ’ਚ ਮਰਿਆ ਜਗਰੂਪ ਸਿੰਘ ਨਿਕਲਿਆ 'ਅੱਤਵਾਦੀ'; ਪਹਿਲਾਂ ਵੀ ਕਈ ਮਾਮਲੇ ਦਰਜ    ਸ਼ੰਭੂ ਨੇੜੇ ਰੇਲਵੇ ਟਰੈਕ ‘ਤੇ ਧਮਾਕਾ, ਵਿਰੋਧੀਆਂ ਨੇ ਘੇਰੀ ਮਾਨ ਸਰਕਾਰ    ਅੰਮ੍ਰਿਤਸਰ ‘ਚ ਵੱਡੀ ਕਾਰਵਾਈ, 2 ਕਿਲੋ ਹੈਰੋਇਨ ਸਣੇ SHO ਗ੍ਰਿਫ਼ਤਾਰ    ਦਿਲਜੀਤ ਦੋਸਾਂਝ ਦੇ ਲਾਈਵ ਸ਼ੋਅ ‘ਚ ਵਿਵਾਦ, ਗਰਮਖਿਆਲੀਆਂ ਨੇ ਦਿੱਤੀ ਚੇਤਾਵਨੀ    ਲੱਦਾਖ ‘ਚ ਵੱਡਾ ਪ੍ਰਸ਼ਾਸਨਿਕ ਫੈਸਲਾ, 5 ਨਵੇਂ ਜ਼ਿਲ੍ਹਿਆਂ ਨੂੰ ਮਿਲੀ ਮਨਜ਼ੂਰੀ    ਬਿਰਿਆਨੀ ਤੇ ਤਰਬੂਜ਼ ਖਾਣ ਮਗਰੋਂ ਚਾਰ ਜਿੰਦਗੀਆਂ ਖਤਮ    ਸੁਖਬੀਰ ਬਾਦਲ ਨੂੰ ਮੁੜ ਤਲਬ ਕਰਨ ਦੀ ਮੰਗ, SGPC ਮੈਂਬਰਾਂ ਦਾ ਇੱਕ ਵਫ਼ਦ ਅਕਾਲ ਤਖ਼ਤ ਸਾਹਿਬ ਪਹੁੰਚਿਆ    DM Randhawa Case ’ਚ 35 ਦਿਨ ਬਾਅਦ ਵੀ ਨਹੀਂ ਮਿਲਿਆ ਪਰਿਵਾਰ ਨੂੰ ਇਨਸਾਫ, ਹੁਣ ਹਾਈਕੋਰਟ ਦਾ ਰੁਖ ਕਰੇਗਾ ਪਰਿਵਾਰ    'ਆਪ' ਦੇ ਬਾਗੀ ਸੰਸਦ ਮੈਂਬਰ ਭਾਜਪਾ ਦੇ ਰਾਜ ਸਭਾ ਮੈਂਬਰਾਂ 'ਚ ਸ਼ਾਮਿਲ, ਰਾਜ ਸਭਾ ਸਕੱਤਰੇਤ ਵਲੋਂ ਮੈਂਬਰਾਂ ਦੀ ਸੂਚੀ ਜਾਰੀ   
ਬਿਰਿਆਨੀ ਤੇ ਤਰਬੂਜ਼ ਖਾਣ ਮਗਰੋਂ ਚਾਰ ਜਿੰਦਗੀਆਂ ਖਤਮ
April 27, 2026
4-members-Death-

ਬਿਰਿਆਨੀ ਤੇ ਤਰਬੂਜ਼ ਖਾਣ ਮਗਰੋਂ ਚਾਰ ਜਿੰਦਗੀਆਂ ਖਤਮ


ਮੁੰਬਈ ਦੇ ਪਾਇਧੁਨੀ ਇਲਾਕੇ ਵਿੱਚ ਵਾਪਰੀ ਇਸ ਘਟਨਾ ਨੇ ਪੂਰੇ ਸ਼ਹਿਰ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਦੀ ਸ਼ੱਕੀ ਹਾਲਾਤਾਂ ਵਿੱਚ ਹੋਈ ਮੌਤ ਨੇ ਕਈ ਸਵਾਲ ਖੜ੍ਹੇ ਕੀਤੇ ਹਨ। ਸ਼ੁਰੂ ਵਿੱਚ ਇਹ ਮਾਮਲਾ ਫੂਡ ਪੁਆਇਜਨਿੰਗ ਦਾ ਮੰਨਿਆ ਜਾ ਰਿਹਾ ਹੈ, ਪਰ ਅਸਲ ਕਾਰਨ ਅਜੇ ਵੀ ਜਾਂਚ ਅਧੀਨ ਹੈ। ਮ੍ਰਿਤਕਾਂ ਦੀ ਪਛਾਣ ਅਬਦੁੱਲਾ ਦੋਕਾਡੀਆ (40), ਉਸਦੀ ਪਤਨੀ ਨਸਰੀਨ (35) ਅਤੇ ਉਨ੍ਹਾਂ ਦੀਆਂ ਦੀਆਂ ਮਾਸੂਮ ਧੀਆਂ, ਆਇਸ਼ਾ (16) ਅਤੇ ਜ਼ੈਨਬ (13) ਵਜੋਂ ਹੋਈ ਹੈ। ਇੱਕ ਖੁਸ਼ਹਾਲ ਪਰਿਵਾਰ ਦੇ ਅਚਾਨਕ ਚਲੇ ਜਾਣ ਨਾਲ ਪੂਰੇ ਇਲਾਕੇ ਨੂੰ ਡੂੰਘਾ ਸਦਮਾ ਲੱਗਾ ਹੈ।ਦੱਸਿਆ ਜਾ ਰਿਹਾ ਹੈ ਕਿ25 ਅਪ੍ਰੈਲ ਨੂੰ ਉਨ੍ਹਾਂ ਘਰ ਕੁਝ ਰਿਸ਼ਤੇਦਾਰ ਆਏ ਸਨ। ਅਜਿਹੇ ਵਿਚ ਪਰਿਵਾਰ ਨੇ ਬਾਹਰੋਂ ਚਿਕਨ ਬਿਰਿਆਨੀ ਮੰਗਵਾਈ ਸੀ। ਰਾਤ ਲਗਭਗ10:30 ਵਜੇ ਪਰਿਵਾਰ ਨੇ ਪੰਜ ਰਿਸ਼ਤੇਦਾਰਾਂ ਨਾਲ ਮਿਲ ਕੇ ਰਾਤ ਦਾ ਖਾਣਾ ਖਾਧਾ। ਮਾਹੌਲ ਆਮ ਸੀ, ਕਿਸੇ ਵੀ ਅਣਸੁਖਾਵੇਂ ਘਟਨਾ ਦੇ ਕੋਈ ਸੰਕੇਤ ਨਹੀਂ ਸਨ। ਖਾਣੇ ਤੋਂ ਬਾਅਦ ਰਿਸ਼ਤੇਦਾਰ ਆਪਣੇ ਘਰਾਂ ਨੂੰ ਵਾਪਸ ਚਲੇ ਗਏ।

ਪਰ ਰਾਤ1 ਤੋਂ1:30 ਵਜੇ ਦੇ ਵਿਚਕਾਰ, ਪਰਿਵਾਰ ਦੇ ਚਾਰਾਂ ਮੈਂਬਰਾਂ ਨੇ ਤਰਬੂਜ ਖਾਧਾ। ਇਹ ਇੱਕ ਆਮ ਗੱਲ ਸੀ, ਪਰ ਕੁਝ ਘੰਟਿਆਂ ਦੇ ਅੰਦਰ, ਇਹ “ਆਮ” ਪਲ ਘਾਤਕ ਸਾਬਤ ਹੋਇਆ। ਸਵੇਰ ਤੱਕ, ਚਾਰਾਂ ਦੀ ਸਿਹਤ ਅਚਾਨਕ ਵਿਗੜ ਗਈ – ਗੰਭੀਰ ਉਲਟੀਆਂ ਅਤੇ ਦਸਤ ਨੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਆਪਣੀ ਲਪੇਟ ਵਿੱਚ ਲੈ ਲਿਆ। ਆਸ-ਪਾਸ ਦੇ ਲੋਕਾਂ ਦਾ ਕਹਿਣਾ ਹੈ ਕਿ ਬਿਰਿਆਨੀ ਬਾਕੀ ਲੋਕਾਂ ਨੇ ਵੀ ਖਾਧੀ ਸੀ ਪਰ ਉਨ੍ਹਾਂ ਨੂੰ ਕੁਝ ਨਹੀਂ ਹੋਇਆ ਇਸ ਤੋਂ ਬਾਅਦ ਤਰਬੂਜ ਖਾਣਾ ਫੂਡ ਪੁਆਇਨਿੰਗ ਦਾ ਕਾਰਨ ਹੋ ਸਕਦ ਹੈ, ਹਾਲਾਂਕਿ ਕਾਰਨ ਅਜੇ ਸਪੱਸ਼ਟ ਨਹੀਂ ਹੈ।

ਪਰਿਵਾਰ ਤੁਰੰਤ ਉਨ੍ਹਾਂ ਨੂੰ ਸਥਾਨਕ ਡਾਕਟਰ ਕੋਲ ਲੈ ਗਿਆ, ਪਰ ਉਨ੍ਹਾਂ ਦੀ ਹਾਲਤ ਵਿਗੜਨ ‘ਤੇ ਉਨ੍ਹਾਂ ਸਾਰਿਆਂ ਨੂੰ ਜੇਜੇ ਹਸਪਤਾਲ ਰੈਫਰ ਕਰ ਦਿੱਤਾ ਗਿਆ। ਡਾਕਟਰਾਂ ਦੀਆਂ ਪੂਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਚਾਰਾਂ ਨੂੰ ਬਚਾਇਆ ਨਹੀਂ ਜਾ ਸਕਿਆ। ਉਨ੍ਹਾਂ ਦੀ ਮੌਤ ਤੋਂ ਪਹਿਲਾਂ ਇੱਕ ਪਰਿਵਾਰਕ ਮੈਂਬਰ ਨੇ ਪੁਲਿਸ ਨੂੰ ਇੱਕ ਬਿਆਨ ਵਿੱਚ ਦੱਸਿਆ ਕਿ ਉਨ੍ਹਾਂ ਨੇ ਪਹਿਲਾਂ ਬਿਰਿਆਨੀ ਅਤੇ ਫਿਰ ਤਰਬੂਜ ਖਾਧਾ ਸੀ। ਇਸ ਦੇ ਆਧਾਰ ‘ਤੇ ਫੂਡ ਪੁਆਇਜਨਿੰਗ ਦਾ ਸ਼ੱਕ ਹੈ। ਹਾਲਾਂਕਿ, ਪੁਲਿਸ ਸਪੱਸ਼ਟ ਹੈ ਕਿ ਪੋਸਟਮਾਰਟਮ ਅਤੇ ਹਿਸਟੋਪੈਥੋਲੋਜੀ ਰਿਪੋਰਟਾਂ ਆਉਣ ਤੋਂ ਬਾਅਦ ਹੀ ਤਸਵੀਰ ਸਪੱਸ਼ਟ ਹੋਵੇਗੀ, ਇਸ ਦੇ ਨਾਲ ਹੀ ਖਾਣੇ ਅਤੇ ਤਰਬੂਜ ਦੇ ਸੈਂਪਲFDA ਤੇFSL ਨੂੰ ਭਜੇ ਗਏ ਹਨ, ਤਾਂਜੋ ਅਸਲੀ ਕਾਰਨਾਂ ਦਾ ਪਤਾ ਲਾਇਆ ਜਾ ਸਕੇ।



4 members Death

local advertisement banners
Comments


Recommended News
Popular Posts
Just Now