April 27, 2026
ਲੱਦਾਖ ‘ਚ ਵੱਡਾ ਪ੍ਰਸ਼ਾਸਨਿਕ ਫੈਸਲਾ, 5 ਨਵੇਂ ਜ਼ਿਲ੍ਹਿਆਂ ਨੂੰ ਮਿਲੀ ਮਨਜ਼ੂਰੀ
ਲੱਦਾਖ ‘ਚ5 ਨਵੇਂ ਜ਼ਿਲ੍ਹਿਆਂ ਦਾ ਐਲਾਨ, LG ਸਕਸੈਨਾ ਨੇ ਨੋਟੀਫਿਕੇਸ਼ਨ ਨੂੰ ਦਿੱਤੀ ਮਨਜ਼ੂਰੀ
ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਦੇ ਲੈਫਟੀਨੈਂਟ ਗਵਰਨਰ (ਐਲਜੀ) ਵਿਨੈ ਕੁਮਾਰ ਸਕਸੈਨਾ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਨੇ ਪੰਜ ਨਵੇਂ ਜ਼ਿਲ੍ਹੇ ਬਣਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਸਕਸੈਨਾ ਨੇ ਲਿਖਿਆ, “ਲੱਦਾਖ ਲਈ ਇੱਕ ਇਤਿਹਾਸਕ ਦਿਨ। ਮੈਂ ਲੱਦਾਖ ਵਿੱਚ ਪੰਜ ਨਵੇਂ ਜ਼ਿਲ੍ਹੇ ਬਣਾਉਣ ਲਈ ਨੋਟੀਫਿਕੇਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਨਾਲ ਲੱਦਾਖ ਦੇ ਲੋਕਾਂ ਦੀਆਂ ਇੱਛਾਵਾਂ ਅਤੇ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰੀ ਹੋਈ ਹੈ। ਪੰਜ ਨਵੇਂ ਜ਼ਿਲ੍ਹੇ – ਨੁਬਰਾ, ਸ਼ਾਮ, ਚਾਂਗਥਾਂਗ, ਜਾਂਸਕਰ ਅਤੇ ਦਰਾਸ – ਦੇ ਗਠਨ ਦੇ ਨਾਲ, ਲੱਦਾਖ ਵਿੱਚ ਹੁਣ ਦੋ ਦੀ ਬਜਾਏ ਕੁੱਲ ਸੱਤ ਜ਼ਿਲ੍ਹੇ ਹੋਣਗੇ।”
ਉਨ੍ਹਾਂ ਅੱਗੇ ਟਵੀਟ ਕੀਤਾ ਕਿ “ਇਹ ਕਦਮ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ‘ਵਿਕਸਤ ਅਤੇ ਖੁਸ਼ਹਾਲ ਲੱਦਾਖ’ ਦੇ ਦ੍ਰਿਸ਼ਟੀਕੋਣ ਦੇ ਮੁਤਾਬਕ ਹੈ। ਇਹ ਪਰਿਵਰਤਨਸ਼ੀਲ ਫੈਸਲਾ, ਜੋ ਕਿ ਅਗਸਤ2024ਵਿੱਚ ਮਾਣਯੋਗ ਗ੍ਰਹਿ ਮੰਤਰੀ ਸ਼੍ਰੀ ਅਮਿਤ ਜੀ ਦੀ ਅਗਵਾਈ ਹੇਠ ਗ੍ਰਹਿ ਮੰਤਰਾਲੇ ਦੁਆਰਾ ਪਹਿਲਾਂ ਹੀ ਮਨਜ਼ੂਰ ਕੀਤਾ ਗਿਆ ਸੀ, ਜ਼ਮੀਨੀ ਪੱਧਰ ‘ਤੇ ਸ਼ਾਸਨ ਨੂੰ ਮਜ਼ਬੂਤਕਰੇਗਾ, ਪ੍ਰਸ਼ਾਸਨ ਦਾ ਵਿਕੇਂਦਰੀਕਰਨ ਕਰੇਗਾ ਅਤੇ ਲੱਦਾਖ ਦੇ ਲੋਕਾਂ, ਖਾਸ ਕਰਕੇ ਦੂਰ-ਦੁਰਾਡੇ ਅਤੇ ਪਹੁੰਚ ਤੋਂ ਬਾਹਰ ਰਹਿਣ ਵਾਲੇ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਲਈ ਜਨਤਕ ਸੇਵਾਵਾਂ ਤੱਕ ਤੇਜ਼ੀ ਨਾਲ ਪਹੁੰਚ ਨੂੰ ਯਕੀਨੀ ਬਣਾਏਗਾ।”
LG ਨੇ ਲਿਖਿਆ ਕਿ “ਨਵੇਂ ਜ਼ਿਲ੍ਹਿਆਂ ਦੀ ਸਿਰਜਣਾ, ਸ਼ਾਸਨ ਨੂੰ ਨਾਗਰਿਕਾਂ ਦੇ ਨੇੜੇ ਲਿਆਉਣ ਦੇ ਨਾਲ-ਨਾਲ, ਵਿਕਾਸ, ਰੋਜ਼ਗਾਰ ਅਤੇ ਉੱਦਮਤਾ ਲਈ ਨਵੇਂ ਮੌਕੇ ਵੀ ਪੈਦਾ ਕਰੇਗੀ। ਮੈਂ ਇਹ ਯਕੀਨੀ ਬਣਾਉਣ ਦੇ ਆਪਣੇ ਇਰਾਦੇ ਨੂੰ ਦੁਹਰਾਉਂਦਾ ਹਾਂ ਕਿ ਲੱਦਾਖ ਦੇ ਹਰ ਨਾਗਰਿਕ ਨੂੰ ਇਸ ਇਤਿਹਾਸਕ ਫੈਸਲੇ ਦਾ ਲਾਭ ਮਿਲੇ ਕਿਉਂਕਿ ਅਸੀਂ ਸਾਰੇ ਇਕੱਠੇ ਇੱਕ ਉੱਜਵਲ, ਮਜ਼ਬੂਤ ਅਤੇ ਵਧੇਰੇ ਖੁਸ਼ਹਾਲ ਭਵਿੱਖ ਵੱਲ ਵਧਦੇ ਹਾਂ।”
ਇੱਕ ਦਿਨ ਪਹਿਲਾਂ, ਕੇਂਦਰੀ ਗ੍ਰਹਿ ਮੰਤਰਾਲੇ ਨੇ22 ਮਈ ਨੂੰ ਅੰਦੋਲਨਕਾਰੀ ਲੱਦਾਖੀ ਸਮੂਹਾਂ ਦੇ ਪ੍ਰਤੀਨਿਧੀਆਂ ਨਾਲ ਰਾਜਨੀਤਿਕ ਗੱਲਬਾਤ ਲਈ ਬਣਾਈ ਗਈ ਸਬ-ਕਮੇਟੀ ਦੀ ਮੀਟਿੰਗ ਬੁਲਾਉਣ ਦਾ ਫੈਸਲਾ ਕੀਤਾ ਸੀ। ਉਪਰਾਜਪਾਲ ਵਿਨੇ ਕੁਮਾਰ ਸਕਸੈਨਾ ਨੇ ਐਤਵਾਰ ਨੂੰ ਇਸ ਦ ਜਾਣਕਾਰੀ ਦਿੱਤੀ ਸੀ। ਉਪ-ਸਮਿਤੀ ਦੀ ਪਿਛਲੀ ਬੈਠਕ ਫਰਵਰੀ ਦ ਸ਼ੁਰੂਆਤ ਵਿਚ ਹੋਈ ਸੀ। ਲੇਹ ਐਪੇਕਸ ਬਾਡੀ (LAB) ਅਤੇ ਕਾਰਗਿਲ ਡੈਮੋਕ੍ਰੇਟਿਕ ਅਲਾਇੰਸ (ਕੇਡੀਏ) ਲੰਮੇ ਸਮੇਂ ਤੋਂ ਗੱਲਬਾਤ ਮੁੜ ਸ਼ੁਰੂ ਕਰਨ ਦੀ ਮੰਗ ਕਰ ਰਹੇ ਸਨ। ਇਹ2021 ਤੋਂ ਸੂਬੇ ਦ ਦਰਜਾ ਅਤੇ ਲੱਦਾਖ ਨੂੰ ਛੇਵੀਂ ਅਨੁਸੂਚੀ ਵਿਚ ਸ਼ਾਮਲ ਕੀਤੇ ਜਾਣ ਵਰਗੀਆਂ ਪ੍ਰਮੁੱਖ ਮੰਗਾਂ ਨੂੰ ਲੈ ਕੇ ਕੇਂਦਰ ਦੇ ਨਾਲ ਸੰਯੁਕਤ ਤੌਰ ‘ਤੇ ਵਾਰਤ ਕਰ ਰਹੇ ਹਨ।
New districts announced