ਪੰਜਾਬ ਦੇ ਪਿੰਡ ਦੀ ਫੁਟਬਾਲ ਟੀਮ ਖੇਡੇਗੀ ਅਮਰੀਕਾ ‘ਚ, ਸਟ੍ਰੀਟ ਚਾਈਲਡ ਵਰਲਡ ਕੱਪ ਲਈ ਰਵਾਨਾ    ਪਟਿਆਲਾ ਦੇ ਸਕੂਲਾਂ ਨੂੰ ਬੰਬ ਦੀ ਧਮਕੀ ਮਿਲਣ ਮਗਰੋਂ ਪਈਆਂ ਭਾਜੜਾਂ, ਬੱਚਿਆਂ ਨੂੰ ਲੈਣ ਪਹੁੰਚੇ ਮਾਪੇ    ਆਸਟ੍ਰੇਲੀਆ ਤੋਂ 15 ਭਾਰਤੀ ਡਿਪੋਰਟ! 11 ਪੰਜਾਬੀ ਵੀ ਸ਼ਾਮਲ- ਅੱਜ ਰਾਤ ਪਰਤਣਗੇ ਵਤਨ    ਦਿਲ ਦਹਿਲਾਉਣ ਵਾਲਾ ਮਾਮਲਾ: 19 ਹਜ਼ਾਰ ਲਈ ਭੈਣ ਦੇ ਕੰਕਾਲ ਲੈ ਕੇ ਬੈਂਕ ਪਹੁੰਚਿਆ ਭਰਾ, ਦੋ ਮਹੀਨੇ ਪਹਿਲਾਂ ਦਫ਼ਨਾਈ ਸੀ ਭੈਣ    ਮਾਨਸਾ ਦੀ ਅਦਾਲਤ ਵਲੋਂ ਮੁੱਖ ਮੰਤਰੀ ਨੂੰ 1 ਮਈ ਨੂੰ ਪੇਸ਼ ਹੋਣ ਦੇ ਹੁਕਮ    ਹਿਮਾਚਲ ਵਿਚ ਪੰਚਾਇਤੀ ਰਾਜ ਚੋਣਾਂ ਦਾ ਐਲਾਨ; 26, 28 ਅਤੇ 30 ਮਈ ਨੂੰ 3 ਪੜਾਵਾਂ ਵਿਚ ਵੋਟਾਂ ਪੈਣਗੀਆਂ।    ਰਾਜਪੁਰਾ ਰੇਲਵੇ ਬਲਾਸਟ ਦਾ ਮਾਮਲਾ ਸੁਲਝਿਆ! ਮ੍ਰਿਤਕ ਦੇ ਭਰਾ ਸਣੇ 4 ਗ੍ਰਿਫ਼ਤਾਰ    ਰੁਸਤਮ-ਏ-ਹਿੰਦ ਜੱਸਾ ਭੱਟੀ ਨੇ ਫੜਿਆ ‘ਆਪ’ ਦਾ ਪੱਲਾ, CM ਮਾਨ ਨੇ ਕੀਤਾ ਸਵਾਗਤ    ਧਮਾਕੇ ’ਚ ਮਰਿਆ ਜਗਰੂਪ ਸਿੰਘ ਨਿਕਲਿਆ 'ਅੱਤਵਾਦੀ'; ਪਹਿਲਾਂ ਵੀ ਕਈ ਮਾਮਲੇ ਦਰਜ    ਸ਼ੰਭੂ ਨੇੜੇ ਰੇਲਵੇ ਟਰੈਕ ‘ਤੇ ਧਮਾਕਾ, ਵਿਰੋਧੀਆਂ ਨੇ ਘੇਰੀ ਮਾਨ ਸਰਕਾਰ   
ਦਿਲ ਦਹਿਲਾਉਣ ਵਾਲਾ ਮਾਮਲਾ: 19 ਹਜ਼ਾਰ ਲਈ ਭੈਣ ਦੇ ਕੰਕਾਲ ਲੈ ਕੇ ਬੈਂਕ ਪਹੁੰਚਿਆ ਭਰਾ, ਦੋ ਮਹੀਨੇ ਪਹਿਲਾਂ ਦਫ਼ਨਾਈ ਸੀ ਭੈਣ
April 29, 2026
Brother-reaches-bank-with-sister

ਦਿਲ ਦਹਿਲਾਉਣ ਵਾਲਾ ਮਾਮਲਾ: 19 ਹਜ਼ਾਰ ਲਈ ਭੈਣ ਦੇ ਕੰਕਾਲ ਲੈ ਕੇ ਬੈਂਕ ਪਹੁੰਚਿਆ ਭਰਾ, ਦੋ ਮਹੀਨੇ ਪਹਿਲਾਂ ਦਫ਼ਨਾਈ ਸੀ ਭੈਣ


ਓਡੀਸ਼ਾ ਦੇ ਕੇਂਦੂਝਰ ਜ਼ਿਲ੍ਹੇ ’ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸਨੇ ਇਨਸਾਨੀਅਤ ਨੂੰ ਹਿਲਾ ਕੇ ਰੱਖ ਦਿੱਤਾ। ਅਨੁਗੁਲ ਜ਼ਿਲ੍ਹੇ ਦੇ ਪਾਟਨਾ ਡਵੀਜ਼ਨ ’ਚ19 ਹਜ਼ਾਰ300 ਰੁਪਏ ਕਢਵਾਉਣ ਲਈ ਇਕ ਗ਼ਰੀਬ ਆਦਿਵਾਸੀ ਨੌਜਵਾਨ ਆਪਣੀ ਮਿ੍ਰਤਕ ਭੈਣ ਦਾ ਕੰਕਾਲ ਮੋਢੇ ’ਤੇ ਚੁੱਕ ਕੇ ਤਿੰਨ ਕਿਲੋਮੀਟਰ ਪੈਦਲ ਚੱਲ ਕੇ ਸੋਮਵਾਰ ਨੂੰ ਬੈਂਕ ਤੱਕ ਪੁੱਜ ਗਿਆ।ਡਿਆਨਾਲੀ ਪਿੰਡ ਵਾਸੀ ਜੀਤੂ ਮੁੰਡਾ ਦੀ ਭੈਣ ਕਰਲਾ ਮੁੰਡਾ ਦਾ ਦੋ ਮਹੀਨੇ ਪਹਿਲਾਂ ਦੇਹਾਂਤ ਹੋ ਚੁੱਕਾ ਹੈ, ਜਿਸਦੇ ਖਾਤੇ ’ਚ ਜਮ੍ਹਾ19,300 ਰੁਪਏ ਉਸਦੇ ਗੁਜ਼ਾਰੇ ਦਾ ਵੱਡਾ ਸਹਾਰਾ ਹੈ। ਇਸ ਰੁਪਏ ਦੀ ਆਸ ’ਚ ਉਹ ਓਡੀਸ਼ਾ ਗ੍ਰਾਮੀਣ ਬੈਂਕ ਦੀ ਬ੍ਰਾਂਚ ’ਚ ਪੁੱਜਾ। ਜੀਤੂ ਨੇ ਖ਼ੁਦ ਨੂੰ ਭੈਣ ਦਾ ਇੱਕੋ-ਇਕ ਵਾਰਸ ਦੱਸਦੇ ਹੋਏ ਰਕਮ ਦੇਣ ਦੀ ਮੰਗ ਕੀਤੀ। ਬੈਂਕ ਮੈਨੇਜਮੈਂਟ ਨੇ ਖਾਤਾਧਾਰਕ ਦੀ ਗ਼ੈਰ ਹਾਜ਼ਰੀ ’ਚ ਭੁਗਤਾਨ ਤੋਂ ਇਨਕਾਰ ਕਰ ਦਿੱਤਾ ਤੇ ਵਾਰਿਸ ਸਰਟੀਫਿਕੇਟ ਲਿਆਉਣ ਲਈ ਕਿਹਾ। ਆਰਥਿਕ ਤੰਗੀ ਨਾਲ ਜੂਝ ਰਿਹਾ ਜੀਤੂ ਇਸ ਜਵਾਬ ਤੋਂ ਏਨਾ ਦੁਖੀ ਹੋਇਆ ਕਿ ਉਹ ਸਿੱਧਾ ਸ਼ਮਸ਼ਾਨ ਘਾਟ ਪੁੱਜਾ ਤੇ ਉੱਥੇ ਦਫਨਾਈ ਗਈ ਭੈਣ ਦਾ ਕੰਕਾਲ ਬਾਹਰ ਕੱਢ ਕੇ ਬੈਂਕ ਲੈ ਆਇਆ। ਬੈਂਕ ਕੰਪਲੈਕਸ ’ਚ ਕੰਕਾਲ ਰੱਖ ਕੇ ਉਸਨੇ ਕਿਹਾ ਕਿ ਹੁਣ ਖਾਤਾਧਾਰਕ ਖ਼ੁਦ ਆ ਗਈ ਹੈ, ਪੈਸੇ ਦੇ ਦਿਓ। ਇਹ ਦ੍ਰਿਸ਼ ਦੇਖ ਕੇ ਉੱਥੇ ਮੌਜੂਦ ਲੋਕ ਹੈਰਾਨ ਰਹਿ ਗਏ। ਇਸਦੀ ਜਾਣਕਾਰੀ ਮਿਲਦੇ ਹੀ ਪਾਟਨਾ ਪੁਲਿਸ ਮੌਕੇ ’ਤੇ ਪੁੱਜੀ ਤੇ ਸਥਿਤੀ ਨੂੰ ਸੰਭਾਲੀ। ਪੁਲਿਸ ਨੇ ਜੀਤੂ ਨੂੰ ਸਮਝਾ ਕੇ ਸ਼ਾਂਤ ਕਰਾਇਆ ਤੇ ਕੰਕਾਲ ਮੁੜ ਦਫ਼ਨਾਉਣ ਦੀ ਵਿਵਸਥਾ ਕੀਤੀ। ਨਾਲ ਹੀ ਪੁਲਿਸ ਤੇ ਬੈਂਕ ਮੁਲਾਜ਼ਮਾਂ ਨੇ ਜੀਤੂ ਨੂੰ ਭਰੋਸਾ ਦਿੱਤਾ ਕਿ ਇਸ ਮਾਮਲੇ ’ਚ ਛੇਤੀ ਹੀ ਜ਼ਰੂਰੀ ਪ੍ਰਕਿਰਿਆ ਪੂਰੀ ਕਰ ਕੇ ਅੱਗੇ ਦੀ ਕਾਰਵਾਈ ਕੀਤੀ ਜਾਏਗੀ।

Brother reaches bank with sisters

local advertisement banners
Comments


Recommended News
Popular Posts
Just Now