ਪੰਜਾਬ ਦੇ ਪਿੰਡ ਦੀ ਫੁਟਬਾਲ ਟੀਮ ਖੇਡੇਗੀ ਅਮਰੀਕਾ ‘ਚ, ਸਟ੍ਰੀਟ ਚਾਈਲਡ ਵਰਲਡ ਕੱਪ ਲਈ ਰਵਾਨਾ    ਪਟਿਆਲਾ ਦੇ ਸਕੂਲਾਂ ਨੂੰ ਬੰਬ ਦੀ ਧਮਕੀ ਮਿਲਣ ਮਗਰੋਂ ਪਈਆਂ ਭਾਜੜਾਂ, ਬੱਚਿਆਂ ਨੂੰ ਲੈਣ ਪਹੁੰਚੇ ਮਾਪੇ    ਆਸਟ੍ਰੇਲੀਆ ਤੋਂ 15 ਭਾਰਤੀ ਡਿਪੋਰਟ! 11 ਪੰਜਾਬੀ ਵੀ ਸ਼ਾਮਲ- ਅੱਜ ਰਾਤ ਪਰਤਣਗੇ ਵਤਨ    ਦਿਲ ਦਹਿਲਾਉਣ ਵਾਲਾ ਮਾਮਲਾ: 19 ਹਜ਼ਾਰ ਲਈ ਭੈਣ ਦੇ ਕੰਕਾਲ ਲੈ ਕੇ ਬੈਂਕ ਪਹੁੰਚਿਆ ਭਰਾ, ਦੋ ਮਹੀਨੇ ਪਹਿਲਾਂ ਦਫ਼ਨਾਈ ਸੀ ਭੈਣ    ਮਾਨਸਾ ਦੀ ਅਦਾਲਤ ਵਲੋਂ ਮੁੱਖ ਮੰਤਰੀ ਨੂੰ 1 ਮਈ ਨੂੰ ਪੇਸ਼ ਹੋਣ ਦੇ ਹੁਕਮ    ਹਿਮਾਚਲ ਵਿਚ ਪੰਚਾਇਤੀ ਰਾਜ ਚੋਣਾਂ ਦਾ ਐਲਾਨ; 26, 28 ਅਤੇ 30 ਮਈ ਨੂੰ 3 ਪੜਾਵਾਂ ਵਿਚ ਵੋਟਾਂ ਪੈਣਗੀਆਂ।    ਰਾਜਪੁਰਾ ਰੇਲਵੇ ਬਲਾਸਟ ਦਾ ਮਾਮਲਾ ਸੁਲਝਿਆ! ਮ੍ਰਿਤਕ ਦੇ ਭਰਾ ਸਣੇ 4 ਗ੍ਰਿਫ਼ਤਾਰ    ਰੁਸਤਮ-ਏ-ਹਿੰਦ ਜੱਸਾ ਭੱਟੀ ਨੇ ਫੜਿਆ ‘ਆਪ’ ਦਾ ਪੱਲਾ, CM ਮਾਨ ਨੇ ਕੀਤਾ ਸਵਾਗਤ    ਧਮਾਕੇ ’ਚ ਮਰਿਆ ਜਗਰੂਪ ਸਿੰਘ ਨਿਕਲਿਆ 'ਅੱਤਵਾਦੀ'; ਪਹਿਲਾਂ ਵੀ ਕਈ ਮਾਮਲੇ ਦਰਜ    ਸ਼ੰਭੂ ਨੇੜੇ ਰੇਲਵੇ ਟਰੈਕ ‘ਤੇ ਧਮਾਕਾ, ਵਿਰੋਧੀਆਂ ਨੇ ਘੇਰੀ ਮਾਨ ਸਰਕਾਰ   
ਪੰਜਾਬ ਦੇ ਪਿੰਡ ਦੀ ਫੁਟਬਾਲ ਟੀਮ ਖੇਡੇਗੀ ਅਮਰੀਕਾ ‘ਚ, ਸਟ੍ਰੀਟ ਚਾਈਲਡ ਵਰਲਡ ਕੱਪ ਲਈ ਰਵਾਨਾ
April 29, 2026
Football-team

ਪੰਜਾਬ ਦੇ ਪਿੰਡ ਦੀ ਫੁਟਬਾਲ ਟੀਮ ਖੇਡੇਗੀ ਅਮਰੀਕਾ ‘ਚ, ਸਟ੍ਰੀਟ ਚਾਈਲਡ ਵਰਲਡ ਕੱਪ ਲਈ ਰਵਾਨਾ


ਹੁਸ਼ਿਆਰਪੁਰ ਤੋਂ ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਰੁੜਕਾ ਕਲਾਂ ਦੇ ਯੂਥ ਫੁੱਟਬਾਲ ਕਲੱਬ (ਵਾਈਐਫਸੀ) ਦਾ ਦੌਰਾ ਕੀਤਾ ਅਤੇ ਮੈਕਸੀਕੋ ਵਿੱਚ ਹੋਣ ਵਾਲੇ ਸਟ੍ਰੀਟ ਚਾਈਲਡ ਵਰਲਡ ਕੱਪ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੀ ਟੀਮ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।5 ਤੋਂ15 ਮਈ ਤੱਕ ਮੈਕਸੀਕੋ ਵਿੱਚ ਹੋਣ ਵਾਲੇ ਇਸ ਟੂਰਨਾਮੈਂਟ ਵਿੱਚ14 ਤੋਂ17 ਸਾਲ ਦੀ ਉਮਰ ਦੇ ਖਿਡਾਰੀ ਵਿਸ਼ਵ ਪੱਧਰ ‘ਤੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨਗੇ।

ਡਾ. ਚੱਬੇਵਾਲ ਨੇ ਕਲੱਬ ਦੀਆਂ ਖੇਡ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ5 ਲੱਖ ਰੁਪਏ ਦੀ ਗ੍ਰਾਂਟ ਦਾ ਐਲਾਨ ਕੀਤਾ। ਉਨ੍ਹਾਂ ਨੇ ਖਿਡਾਰੀਆਂ ਅਤੇ ਪਿੰਡ ਵਾਸੀਆਂ ਦੀ ਸਹੂਲਤ ਲਈ5 ਕਰੋੜ ਰੁਪਏ ਦੀ ਲਾਗਤ ਨਾਲ ਰੁੜਕਾ ਕਲਾਂ-ਘੁੱਡਕਾ-ਪਾਂਡਵਾਂ ਤੋਂ ਮੌਲੀ ਤੱਕ18 ਫੁੱਟ ਚੌੜੀ ਨਵੀਂ ਸੜਕ ਬਣਾਉਣ ਦਾ ਵੀ ਐਲਾਨ ਕੀਤਾ। ਚੱਬੇਵਾਲ ਨੇ ਕਿਹਾ ਕਿ ਇਹ ਸਾਰੇ ਉੱਤਰੀ ਭਾਰਤ ਲਈ ਮਾਣ ਵਾਲੀ ਗੱਲ ਹੈ ਕਿ ਵਾਈਐਫਸੀ ਦੇ ਨੌਜਵਾਨ ਮੈਕਸੀਕੋ ਵਿੱਚ ਰਾਸ਼ਟਰੀ ਝੰਡਾ ਬੁਲੰਦ ਕਰਨਗੇ। ਪੰਜਾਬ ਸਰਕਾਰ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਵਰਗੇ ਸਮਾਗਮਾਂ ਰਾਹੀਂ ਬਣਾਏ ਗਏ ਖੇਡ ਮਾਹੌਲ ਦੇ ਨਤੀਜੇ ਵਜੋਂ ਪਿੰਡ ਦੇ ਬੱਚੇ ਅੰਤਰਰਾਸ਼ਟਰੀ ਪੱਧਰ ‘ਤੇ ਚਮਕ ਰਹੇ ਹਨ।

ਚੱਬੇਵਾਲ ਨੇ ਦੱਸਿਆ ਕਿ ਸਟ੍ਰੀਟ ਚਾਈਲਡ ਵਰਲਡ ਕੱਪ5 ਤੋਂ15 ਮਈ ਤੱਕ ਆਯੋਜਿਤ ਕੀਤਾ ਜਾਵੇਗਾ, ਜਿੱਥੇ14 ਤੋਂ17 ਸਾਲ ਦੀ ਉਮਰ ਦੇ ਖਿਡਾਰੀ ਵਿਸ਼ਵ ਪੱਧਰ ‘ਤੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨਗੇ। ਵਾਈਐਫਸੀ ਦੇ ਚੇਅਰਮੈਨ ਗੁਰਮੰਗਲ ਦਾਸ ਨੇ ਲੋਕ ਸਭਾ ਮੈਂਬਰ ਦਾ ਧੰਨਵਾਦ ਕੀਤਾ ਅਤੇ ਮੈਕਸੀਕੋ ਦੀ ਯਾਤਰਾ ਕਰਨ ਵਾਲੀ ਟੀਮ ਨੂੰ ਵਧਾਈ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਸਾਲ ਦੇ ਸਟ੍ਰੀਟ ਚਾਈਲਡ ਵਰਲਡ ਕੱਪ ਵਿੱਚ ਦੁਨੀਆ ਭਰ ਦੀਆਂ ਕੁੱਲ30 ਟੀਮਾਂ ਹਿੱਸਾ ਲੈਣਗੀਆਂ, ਜਿਨ੍ਹਾਂ ਵਿੱਚ17 ਕੁੜੀਆਂ ਅਤੇ13 ਮੁੰਡੇ ਸ਼ਾਮਲ ਹਨ।

Football team

local advertisement banners
Comments


Recommended News
Popular Posts
Just Now