ਅਮ੍ਰਿਤਪਾਲ ਸਿੰਘ ਨੂੰ ਲੈ ਕੇ ਵੱਡੀ ਅਦਾਲਤੀ ਕਾਰਵਾਈ, ਹੁਣ ਸੈਸ਼ਨ ਕੋਰਟ ‘ਚ ਚੱਲੇਗਾ ਟ੍ਰਾਇਲ    ਵਕੀਲ ਘੁੰਮਣ ਬ੍ਰਦਰਜ਼ ‘ਆਪ’ ’ਚ ਸ਼ਾਮਿਲ    ਰਾਸ਼ਟਰਪਤੀ ਨੇ CM ਮਾਨ ਨੂੰ ਦਿੱਤਾ ਮੁਲਾਕਾਤ ਦਾ ਸਮਾਂ, ਸਾਥੀ ਵਿਧਾਇਕ ਰਹਿਣਗੇ ਬਾਹਰ    ਰਾਸ਼ਟਰਪਤੀ ਨੇ CM ਮਾਨ ਨੂੰ ਦਿੱਤਾ ਮੁਲਾਕਾਤ ਦਾ ਸਮਾਂ, ਸਾਥੀ ਵਿਧਾਇਕ ਰਹਿਣਗੇ ਬਾਹਰ    ਅੰਮ੍ਰਿਤਪਾਲ ਮਹਿਰੋਂ ਨੂੰ VC ਜ਼ਰੀਏ ਕੋਰਟ ‘ਚ ਕੀਤਾ ਗਿਆ ਪੇਸ਼, 14 ਦਿਨਾਂ ਦੀ ਹੋਰ ਨਿਆਂਇਕ ਹਿਰਾਸਤ ‘ਚ ਭੇਜਿਆ    ਹਿਮਾਚਲ 'ਚ ਪੰਜਾਬ ਦੇ ਸ਼ਰਧਾਲੂਆਂ ਨਾਲ ਦਰਦਨਾਕ ਹਾਦਸਾ, ਖੱਡ 'ਚ ਡਿੱਗੀ ਕਾਰ, 4 ਲੋਕਾਂ ਦੀ ਮੌਕੇ 'ਤੇ ਮੌਤ    ‘ਫੋਟੋਗ੍ਰਾਫਰਾਂ ਦਾ ਪਿੱਛਾ ਕਰਨਾ ਡਰਾਉਣਾ’, Preity Zinta ਨੇ ਸਾਂਝਾ ਕੀਤਾ ਦਰਦ    'ਜਾਗਤ ਜੋਤ ਸਤਿਕਾਰ ਐਕਟ' ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਤੇ ਪੰਜਾਬ-ਹਰਿਆਣਾ ਹਾਈਕੋਰਟ ਸਖ਼ਤ, ਪਟੀਸ਼ਨਰ ਨੂੰ ਪਾਈ ਝਾੜ, ਕਿਰਦਾਰ ’ਤੇ ਉਠਾਏ ਸਵਾਲ    ਅਦਾਲਤ ਵਲੋਂ ਰਿਲਾਇੰਸ ਕਮਿਊਨੀਕੇਸ਼ਨਜ਼ ਵਿਰੁੱਧ ਸੀਬੀਆਈ ਦੁਆਰਾ ਦਾਇਰ ਅਰਜ਼ੀ ਨੂੰ ਮਨਜ਼ੂਰੀ    ਪੰਜਾਬ ਦੇ ਪਿੰਡ ਦੀ ਫੁਟਬਾਲ ਟੀਮ ਖੇਡੇਗੀ ਅਮਰੀਕਾ ‘ਚ, ਸਟ੍ਰੀਟ ਚਾਈਲਡ ਵਰਲਡ ਕੱਪ ਲਈ ਰਵਾਨਾ   
‘ਫੋਟੋਗ੍ਰਾਫਰਾਂ ਦਾ ਪਿੱਛਾ ਕਰਨਾ ਡਰਾਉਣਾ’, Preity Zinta ਨੇ ਸਾਂਝਾ ਕੀਤਾ ਦਰਦ
April 29, 2026
Followed-by-photojournalists-is-

‘ਫੋਟੋਗ੍ਰਾਫਰਾਂ ਦਾ ਪਿੱਛਾ ਕਰਨਾ ਡਰਾਉਣਾ’, Preity Zinta ਨੇ ਸਾਂਝਾ ਕੀਤਾ ਦਰਦ


ਬਾਲੀਵੁੱਡ ਅਦਾਕਾਰਾ ਪ੍ਰੀਤੀ ਜ਼ਿੰਟਾ ਨੇ ‘ਪਾਪਾਰਾਜ਼ੀ ਸਭਿਆਚਾਰ’ ਨੂੰ ਡਰਾਉਣਾ ਕਰਾਰ ਦਿਤਾ ਹੈ। ਸੋਮਵਾਰ ਨੂੰ ਅਪਣੇ ‘ਐਕਸ’ ਹੈਂਡਲ ’ਤੇ ਕੀਤੇ ਏ.ਐਮ.ਏ. ਸੈਸ਼ਨ ਦੌਰਾਨ, ਜ਼ਿੰਟਾ ਨੇ ਪ੍ਰਸ਼ੰਸਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਇਕ ਵਿਅਕਤੀ ਨੇ ਪੁੱਛਿਆ ਕਿ ਉਹ ਸ਼ੋਹਰਤ, ਨਿੱਜਤਾ ਅਤੇ ਮਨ ਦੀ ਸ਼ਾਂਤੀ ’ਚੋਂ ਕੀ ਚੁਣੇਗੀ। ਇਸ ’ਤੇ ਜ਼ਿੰਟਾ ਨੇ ਲੰਮਾ ਨੋਟ ਸਾਂਝਾ ਕਰਦਿਆਂ ਕਿਹਾ, ‘‘ਮੈਂ ਬਹੁਤ ਨਿੱਜੀ ਵਿਅਕਤੀ ਹਾਂ। ਮੈਨੂੰ ਅਪਣੇ ਪ੍ਰਸ਼ੰਸਕਾਂ ਨਾਲ ਗੱਲਬਾਤ ਕਰਨਾ ਪਸੰਦ ਹੈ ਪਰ ਲੋਕਾਂ ਅਤੇ ਮੀਡੀਆ ਨਾਲ ਹੱਦਾਂ ਬਣਾਉਣੀਆਂ ਪੈਂਦੀਆਂ ਹਨ।’’

ਉਨ੍ਹਾਂ ਨੇ ਖ਼ਾਸ ਤੌਰ ’ਤੇ ਅਪਣੇ ਬੱਚਿਆਂ ਦੀਆਂ ਤਸਵੀਰਾਂ ਬਿਨਾਂ ਇਜਾਜ਼ਤ ਖਿੱਚਣ ’ਤੇ ਨਾਰਾਜ਼ਗੀ ਪ੍ਰਗਟਾਈ। ਜ਼ਿੰਟਾ ਨੇ ਕਿਹਾ, ‘‘ਇਹ ਗੱਲ ਬਿਲਕੁਲ ਗੈਰ-ਮਨਜ਼ੂਰ ਹੈ। ਬਿਨਾਂ ਪੁੱਛੇ ਤਸਵੀਰਾਂ ਖਿੱਚਣਾ ਠੀਕ ਨਹੀਂ। ਜਦੋਂ ਵੀ ਕੋਈ ਪੁੱਛਦਾ ਹੈ, ਤਾਂ ਮੈਂ ਹਾਂ ਕਰ ਦਿੰਦੀ ਹਾਂ।’’ ਉਨ੍ਹਾਂ ਨੇ ਦਸਿਆ ਕਿ ਜਿਮ ਜਾਂ ਘਰ ਦੇ ਬਾਹਰ ਫ਼ੋਟੋ ਪੱਤਰਕਾਰਾਂ ਵਲੋਂ ਪਿੱਛਾ ਕਰਨਾ ਉਸ ਨੂੰ ਚੰਗਾ ਨਹੀਂ ਲੱਗਦਾ।

ਜ਼ਿੰਟਾ ਨੇ ਕਿਹਾ, ‘‘ਮੈਂ ਸਮਾਗਮਾਂ ’ਤੇ ਫੋਟੋਗ੍ਰਾਫਰਾਂ ਨਾਲ ਠੀਕ ਹਾਂ ਕਿਉਂਕਿ ਇਹ ਉਨ੍ਹਾਂ ਦਾ ਕੰਮ ਹੈ, ਪਰ ਹਰ ਵੇਲੇ ਪਿੱਛੇ ਆਉਣਾ ਡਰਾਉਣਾ ਹੁੰਦਾ ਹੈ। ਮੈਂ ਵੀ ਇਨਸਾਨ ਹਾਂ ਅਤੇ ਮੈਨੂੰ ਅਪਣਾ ਸਮਾਂ ਚਾਹੀਦਾ ਹੈ।’’ ਉਨ੍ਹਾਂ ਨੇ ਧੰਨਵਾਦ ਵੀ ਪ੍ਰਗਟਾਇਆ ਕਿ ਲੋਕ ਉਨ੍ਹਾਂ ਨੂੰ ਪਿਆਰ ਕਰਦੇ ਹਨ ਅਤੇ ਮੌਕੇ ਮਿਲੇ ਹਨ।

Followed by photojournalists is scary preity zinta

local advertisement banners
Comments


Recommended News
Popular Posts
Just Now