ਮਜੀਠੀਆ ਨੂੰ ਮੁੜ ਜਾਨੋਂ ਮਾਰਨ ਦੀ ਧਮਕੀ: ਵਿਦੇਸ਼ੀ ਨੰਬਰ ਤੋਂ ਆਇਆ ਮੈਸੇਜ, ‘ਕੁਝ ਦਿਨ ਹੋਰ ਜੀਓ, ਟ੍ਰੇਲਰ ਆਉਣ ਵਾਲਾ ਹੈ’    ਰਾਣਾ ਬਲਾਚੋਰੀਆ ਹੱਤਿਆ ਕਾਂਡ ਦਾ ਮੁੱਖ ਸ਼ੂਟਰ ਤ੍ਰਿਪੁਰਾ ਤੋਂ ਗ੍ਰਿਫ਼ਤਾਰ    ਗੁਰਦਾਸਪੁਰ: ਕਾਦੀਆਂ ਰਾਜਪੂਤ ਵਿਖੇ ਘਰਵਾਲੀ ਨੂੰ ਗੋਲੀ ਮਾਰਨ ਉਪਰੰਤ ਪਤੀ ਨੇ ਖ਼ੁਦ ਨੂੰ ਵੀ ਮਾਰੀ ਗੋਲੀ, ਦੋਵਾਂ ਦੀ ਮੌਤ    ਨੇਡਾ ‘ਚ ਸਿੱਖਾਂ ਦਾ ਵਧਿਆ ਮਾਣ, ਕਰਮਬੀਰ ਸਿੰਘ ਸਿੱਖ ਦਿੱਖ ਬਰਕਰਾਰ ਰੱਖਦੇ ਬਣੇ ਪਹਿਲੇ ਸਿੱਖ ਮਰੀਨ ਇੰਜੀਨੀਅਰ    ਮਲੇਸ਼ੀਆ ਵਿਚ ਭਾਰਤੀ ਜੋੜੇ ਨੇ 10ਵੀਂ ਮੰਜ਼ਿਲ ਤੋਂ ਮਾਰੀ ਛਾਲ, ਪਤਨੀ ਦੀ ਮੌਤ, ਪਤੀ ਦੀ ਹਾਲਤ ਗੰਭੀਰ    ਮਲੇਸ਼ੀਆ ਵਿਚ ਭਾਰਤੀ ਜੋੜੇ ਨੇ 10ਵੀਂ ਮੰਜ਼ਿਲ ਤੋਂ ਮਾਰੀ ਛਾਲ, ਪਤਨੀ ਦੀ ਮੌਤ, ਪਤੀ ਦੀ ਹਾਲਤ ਗੰਭੀਰ    MP ਸੁਖਜਿੰਦਰ ਰੰਧਾਵਾ ਨੇ ਆਪਣੀ ਮੌਤ ਦੀ ਝੂਠੀ ਅਫਵਾਹ ਫੈਲਾਉਣ ਵਾਲਿਆਂ ਵਿਰੁੱਧ ਦਰਜ ਕਰਵਾਈ ਸ਼ਿਕਾਇਤ    ‘Lawrence Of Punjab’ ‘ਤੇ ਬੈਨ ਖਿਲਾਫ Zee ਇੰਟਰਟੇਨਮੈਂਟ ਹਾਈਕੋਰਟ ਪਹੁੰਚੀ    ਅਕਾਲ ਤਖ਼ਤ ਸਾਹਿਬ ਵੱਲੋਂ ਹਰੀ ਸਿੰਘ ਨਲਵਾ 'ਤੇ ਫ਼ਿਲਮ ਬਣਾਉਣ ਦੀ ਪੇਸ਼ਕਸ਼ ਰੱਦ    ਸਖ਼ਤ ਸਜ਼ਾ ਤੋਂ ਤੰਗ 15 ਸਾਲਾ ਵਿਦਿਆਰਥੀ ਨੇ ਚੁੱਕਿਆ ਖੌਫਨਾਕ ਕਦਮ, ਇਲਾਜ ਦੌਰਾਨ ਮੌਤ   
‘Lawrence of Punjab’ ‘ਤੇ ਬੈਨ ਖਿਲਾਫ Zee ਇੰਟਰਟੇਨਮੈਂਟ ਹਾਈਕੋਰਟ ਪਹੁੰਚੀ
May 2, 2026
-Lawrence-Of-Punjab-Documentary

‘Lawrence of Punjab’ ‘ਤੇ ਬੈਨ ਖਿਲਾਫ Zee ਇੰਟਰਟੇਨਮੈਂਟ ਹਾਈਕੋਰਟ ਪਹੁੰਚੀ




ਲਾਰੈਂਸ ਆਫ਼ ਪੰਜਾਬ ਦਸਤਾਵੇਜ਼ੀ ਮਾਮਲਾ ਇੱਕ ਵਾਰ ਮੁੜ ਹਾਈ ਕੋਰਟ ਵਿੱਚ ਪਹੁੰਚ ਗਿਆ ਹੈ। ਹੁਣ, ਜ਼ੀ ਐਂਟਰਟੇਨਮੈਂਟ ਐਂਟਰਪ੍ਰਾਈਜ਼ਿਜ਼ ਲਿਮਟਿਡ ਨੇ ਪੰਜਾਬ ਹਰਿਆਣਾ ਹਾਈ ਕੋਰਟ (High Court) ਦਾ ਦਰਵਾਜ਼ਾ ਖੜਕਾਇਆ ਹੈ। ਜ਼ੀ ਐਂਟਰਟੇਨਮੈਂਟ ਨੇ ਕੇਂਦਰ ਸਰਕਾਰ ਵੱਲੋਂ24 ਅਪ੍ਰੈਲ ਨੂੰ ਡਾਕੂਮੈਂਟਰੀ ਦੀ ਰਿਲੀਜ਼'ਤੇ ਪਾਬੰਦੀ ਲਗਾਏ ਜਾਣ ਖਿਲਾਫ਼ ਅਦਾਲਤ'ਚ ਚੁਨੌਤੀ ਦਿੱਤੀ ਹੈ।

ਮਾਮਲੇ ਦੀ ਸੁਣਵਾਈ ਦੌਰਾਨ, ਕੇਂਦਰ ਅਤੇ ਪੰਜਾਬ ਸਰਕਾਰਾਂ ਨੇ ਪਟੀਸ਼ਨ'ਤੇ ਆਪਣੇ ਜਵਾਬ ਦਾਇਰ ਕਰਨ ਲਈ ਅਦਾਲਤ ਤੋਂ ਸਮੇਂ ਦੀ ਮੰਗ ਕੀਤੀ, ਜਿਸ'ਤੇ ਸੁਣਵਾਈ11 ਮਈ ਤੱਕ ਮੁਲਤਵੀ ਕਰ ਦਿੱਤੀ ਗਈ।


ਜ਼ੀ ਇੰਟਰਟੇਨਮੈਂਟ ਨੇ ਆਪਣੀ ਪਟੀਸ਼ਨ'ਚ ਕੀ ਕਿਹਾ?

Zee Entertainment Limited ਨੇ ਪਟੀਸ਼ਨ ਵਿੱਚ ਕਿਹਾ ਹੈ ਕਿ ਕੇਂਦਰ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਬਿਨਾਂ ਕਿਸੇ ਕਾਨੂੰਨੀ ਪ੍ਰਬੰਧ ਦੇ ਉਨ੍ਹਾਂ ਦੀ ਫਿਲਮ ਦੀ ਸਕ੍ਰੀਨਿੰਗ'ਤੇ ਪਾਬੰਦੀ ਲਗਾ ਦਿੱਤੀ ਹੈ, ਜੋ ਕਿ ਪੂਰੀ ਤਰ੍ਹਾਂ ਝੂਠ ਹੈ।

ਪਟੀਸ਼ਨ'ਚ ਕਿਹਾ ਗਿਆ ਕਿ ਸਿਰਫ਼, ਇਸ ਦੋਸ਼'ਤੇ ਪਾਬੰਦੀ ਲਗਾਉਣਾ ਕਿ ਫਿਲਮ ਇੱਕ ਅਪਰਾਧੀ ਨੂੰ ਉਤਸ਼ਾਹਤ ਕਰਦੀ ਹੈ, ਗੈਰ-ਵਾਜਬ ਹੈ, ਕਿਉਂਕਿ ਇਹ ਦੋਸ਼ ਸੱਚ ਨਹੀਂ ਹੈ। ਇਹ ਵੀ ਕਿਹਾ ਗਿਆ ਕਿ ਇਸ ਫਿਲਮ ਵਿੱਚ ਦੱਸੀ ਗਈ ਹਰ ਚੀਜ਼ ਅਖਬਾਰਾਂ ਦੀਆਂ ਰਿਪੋਰਟਾਂ ਅਤੇ ਜਨਤਕ ਖੇਤਰ ਵਿੱਚ ਉਪਲਬਧ ਜਾਣਕਾਰੀ ਦੇ ਅਧਾਰ'ਤੇ ਕੀਤੀ ਗਈ ਸੀ।ਪਟੀਸ਼ਨ'ਚ ਅੱਗੇ ਕਿਹਾ ਗਿਆ ਹੈ ਕਿ ਫਿਲਮ'ਤੇ ਪਾਬੰਦੀ ਨੇ ਉਸਦੀ ਪ੍ਰਗਟਾਵੇ ਦੀ ਆਜ਼ਾਦੀ ਦੀ ਉਲੰਘਣਾ ਕੀਤੀ ਹੈ ਅਤੇ ਇਸ ਲਈ ਉਸਨੇ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਵੱਲੋਂ ਫਿਲਮ'ਤੇ ਪਾਬੰਦੀ ਲਗਾਉਣ ਦੇ ਜਾਰੀ ਆਦੇਸ਼ਾਂ ਨੂੰ ਰੱਦ ਕਰਨ ਅਤੇ ਪਟੀਸ਼ਨ ਹਾਈ ਕੋਰਟ ਵਿੱਚ ਵਿਚਾਰ ਅਧੀਨ ਹੋਣ ਤੱਕ ਆਦੇਸ਼'ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ।

ਦੱਸ ਦਈਏ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ'ਤੇ ਬਣੀ ਇਸ ਸੀਰੀਜ ਨੇ ਵਿਵਾਦ ਪੈਦਾ ਕਰ ਦਿੱਤਾ ਸੀ, ਜਿਸ ਖਿਲਾਫ਼ ਪੰਜਾਬ ਭਰ'ਚ ਰੋਸ ਪਾਇਆ ਜਾ ਰਿਹਾ ਸੀ। ਪੰਜਾਬ ਪੁਲਿਸ ਨੇ ਕੇਂਦਰ ਸਰਕਾਰ ਨੂੰ ਵੀ ਪੱਤਰ ਲਿਖਿਆ ਸੀ, ਜਿਸ ਵਿੱਚ ਇਹ ਚਿੰਤਾ ਜਤਾਈ ਗਈ ਸੀ ਕਿ ਫਿਲਮ ਦੀ ਰਿਲੀਜ਼ ਪੰਜਾਬ ਦੇ ਮਾਹੌਲ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਫਿਲਮ ਦੇ ਵਿਆਪਕ ਵਿਰੋਧ ਤੋਂ ਬਾਅਦ ਅਖੀਰ ਕੇਂਦਰ ਸਰਕਾਰ ਨੇ ਇਸ ਦੀ ਰਿਲੀਜ਼'ਤੇ ਪਾਬੰਦੀ ਲਗਾ ਦਿੱਤੀ ਸੀ।

Lawrence Of Punjab Documentary

local advertisement banners
Comments


Recommended News
Popular Posts
Just Now