ਸਖ਼ਤ ਸਜ਼ਾ ਤੋਂ ਤੰਗ 15 ਸਾਲਾ ਵਿਦਿਆਰਥੀ ਨੇ ਚੁੱਕਿਆ ਖੌਫਨਾਕ ਕਦਮ, ਇਲਾਜ ਦੌਰਾਨ ਮੌਤ    ਦੇਸ਼ ਭਰ ਦੇ ਲੱਖਾਂ ਮੋਬਾਈਲ ਫੋਨਾਂ ‘ਤੇ ਵੱਜਣ ਲੱਗਾ ਅਲਰਟ ਦਾ ਸਾਇਰਨ    ਫਗਵਾੜਾ ‘ਚ ਪੁਲਿਸ ਨੂੰ ਗਲੀ ‘ਚ ਦੇਖ ਨੌਜਵਾਨ ਨੇ ਤੀਜੀ ਮੰਜ਼ਿਲ ਤੋਂ ਮਾਰੀ ਛਾਲ, ਹੋਈ ਦਰਦਨਾਕ ਮੌਤ    ਦਿਲਜੀਤ ਦੋਸਾਂਝ ਦਾ ਕੈਲਗਰੀ ਸ਼ੋਅ ‘ਚ ਗੁੱਸਾ, ਖਾਲਿਸਤਾਨੀ ਵਿਰੋਧੀਆਂ ਨੂੰ ਦਿੱਤਾ ਸਟੇਜ ਤੋਂ ਜਵਾਬ    ਜਨਮਦਿਨ ਦੀ ਪਾਰਟੀ ’ਚ ਹੀ ਜਵਾਈ ਨੂੰ ਦਿੱਤਾ ਜ਼ਹਿਰ, ਲੈਬ ਰਿਪੋਰਟ ਨੇ ਖੋਲ੍ਹਿਆ ਰਾਜ਼, ਪਤਨੀ ਤੇ ਸਹੁਰਾ ਜੇਲ੍ਹ ’ਚ    ਮੁਲਜ਼ਮਾਂ ਨੂੰ ਫੜਨ ਲਈ ਪੰਜਾਬ ਪੁਲਿਸ ਦੀ ਟੀਮ ਉਤੇ ਕੀਤਾ ਹਮਲਾ, ਬੰਧਕ ਬਣਾਇਆ    ਮੁਲਜ਼ਮਾਂ ਨੂੰ ਫੜਨ ਲਈ ਪੰਜਾਬ ਪੁਲਿਸ ਦੀ ਟੀਮ ਉਤੇ ਕੀਤਾ ਹਮਲਾ, ਬੰਧਕ ਬਣਾਇਆ    ਅੱਤ ਦੀ ਗਰਮੀ ਕਾਰਨ ਸਕੂਲਾਂ ਵਿਚ ਛੁੱਟੀਆਂ ਦਾ ਐਲਾਨ    ਅੱਤ ਦੀ ਗਰਮੀ ਕਾਰਨ ਸਕੂਲਾਂ ਵਿਚ ਛੁੱਟੀਆਂ ਦਾ ਐਲਾਨ    ਗੁਟਕਾ ਸਾਹਿਬ ਦੀ ਹੋਈ ਬੇਅਦਬੀ; ਨਵੇਂ ਕਾਨੂੰਨ ਤਹਿਤ ਬੇਅਦਬੀ ਦਾ ਪਹਿਲਾ ਕੇਸ ਦਰਜ   
ਸਖ਼ਤ ਸਜ਼ਾ ਤੋਂ ਤੰਗ 15 ਸਾਲਾ ਵਿਦਿਆਰਥੀ ਨੇ ਚੁੱਕਿਆ ਖੌਫਨਾਕ ਕਦਮ, ਇਲਾਜ ਦੌਰਾਨ ਮੌਤ
May 2, 2026
Commits-suicid

ਸਖ਼ਤ ਸਜ਼ਾ ਤੋਂ ਤੰਗ 15 ਸਾਲਾ ਵਿਦਿਆਰਥੀ ਨੇ ਚੁੱਕਿਆ ਖੌਫਨਾਕ ਕਦਮ, ਇਲਾਜ ਦੌਰਾਨ ਮੌਤ



ਗੁਰਦਾਸਪੁਰ ਦੇ ਬਲਾਕ ਕਾਹਨੂੰਵਾਨ ਦੇ ਪਿੰਡ ਝੰਡਾ ਲੁਬਾਣਾ ਦੇ ਇਕ ਵਿਦਿਆਰਥੀ ਨੇ ਕਸਬਾ ਦਸੂਆ ਦੇ ਨਾਮੀ ਨਿੱਜੀ ਸਕੂਲ ਪ੍ਰਸ਼ਾਸ਼ਨ ਤੋਂ ਤੰਗ ਹੋ ਕੇ ਜੀਵਨ ਲੀਲ੍ਹਾ ਖ਼ਤਮ ਕਰ ਲਈ ਹੈ। ਜਾਣਕਾਰੀ ਮੁਤਾਬਕ15 ਵਰ੍ਹਿਆਂ ਦਾ ਮੁੰਡਾ ਨਵਜੋਤ ਸਿੰਘ ਨੇੜਲੇ ਸ਼ਹਿਰ ਦਸੂਹਾ ਦੇ ਇਕ ਨਾਮੀ ਨਿੱਜੀ ਸਕੂਲ ਵਿਚ ਪੜ੍ਹਦਾ ਸੀ। ਬੀਤੇ27 ਅਪ੍ਰੈਲ ਨੂੰ ਉਸ ਨੂੰ ਸਕੂਲ ਪ੍ਰਿੰਸੀਪਲ ਵਲੋਂ ਕੋਈ ਮਾਮੂਲੀ ਗ਼ਲਤੀ ਕਰਕੇ ਸਖ਼ਤ ਸਜਾ ਦਿੱਤੀ ਗਈ ਅਤੇ ਦੋ ਪੀਰੀਅਡ ਧੁੱਪ ਵਿੱਚ ਖੜਾ ਰੱਖਿਆ ਗਿਆ ਜਿਸ ਤੋਂ ਉਹ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਹੋ ਗਿਆ ਤੇ ਉਸ ਨੇ ਕੋਈ ਜ਼ਹਿਰੀਲੀ ਦਵਾਈ ਨਿਗਲ ਲਈ।

ਉਸ ਨੂੰ ਤੁਰੰਤ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਇਸ ਦੌਰਾਨ ਜ਼ੇਰੇ ਇਲਾਜ ਨਵਜੋਤ ਸਿੰਘ ਦੀ ਕਈ ਦਿਨ ਦੀ ਜੱਦੋ-ਜਹਿਦ ਤੋਂ ਬਾਅਦ ਮੌਤ ਹੋ ਗਈ। ਪਰਿਵਾਰ ਵੱਲੋਂ ਸਿਹਰੇ ਨਾਲ ਸਜਾ ਕੇ ਨਵਜੋਤ ਸਿੰਘ ਦਾ ਅੰਤਿਮ ਵਿਦਾਈ ਦਿੱਤੀ ਗਈ। ਉੱਥੇ ਹੀ ਸੰਸਕਾਰ ਤੇ ਪਹੁੰਚੇ ਸਕੂਲ ਦੇ ਵਿਦਿਆਰਥੀਆਂ ਨੇ ਸਾਰੀ ਘਟਨਾ ਬਾਰੇ ਦੱਸਦੇ ਹੋਏ ਸਕੂਲ ਪ੍ਰਬੰਧਨ ਦੀਆਂ ਵਧੀਕੀਆਂ ਦਾ ਵੀ ਖੁਲਾਸਾ ਕੀਤਾ ਅਤੇ ਨਾਲ ਹੀ ਮੰਗ ਕੀਤੀ ਹੈ ਕਿ ਨਵਜੋਤ ਦੇ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਏ ਅਤੇ ਸਕੂਲ ਪ੍ਰਬੰਧਨ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ।

ਦੂਜੇ ਪਾਸੇ ਭੈਣੀ ਮੀਆਂ ਖਾਨ ਦੇ ਡੀਐਸਪੀ ਕੁਲਵੰਤ ਸਿੰਘ ਮਾਨ ਨੇ ਦੱਸਿਆ ਕਿ ਪੁਲਿਸ ਵੱਲੋਂ ਸਕੂਲ ਪ੍ਰਬੰਧਕ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।


Commits suicid

local advertisement banners
Comments


Recommended News
Popular Posts
Just Now