May 11, 2026
ਪੰਜਾਬ ’ਚ ਨਿਗਮ ਚੋਣਾਂ ਦਾ ਹੋਇਆ ਐਲਾਨ
ਪੰਜਾਬ ਸਰਕਾਰ ਨੇ ਨਗਰ ਨਿਗਮ ਤੇ ਕੌਂਸਲ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਸਰਕਾਰ ਵੱਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਅਨੁਸਾਰ, ਚੋਣਾਂ31 ਮਈ ਤੋਂ ਪਹਿਲਾਂ ਕਰਵਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਸਰਕਾਰ ਨੇ ਇਹ ਹੁਕਮ ਪੰਜਾਬ ਨਗਰ ਨਿਗਮ ਐਕਟ, 1976 ਦੀ ਧਾਰਾ7-ਏ ਅਧੀਨ ਜਾਰੀ ਕੀਤਾ ਹੈ। ਇਸ ਨੋਟੀਫਿਕੇਸ਼ਨ ‘ਤੇ ਸਥਾਨਕ ਸਰਕਾਰਾਂ ਵਿਭਾਗ ਦੇ ਸਕੱਤਰ ਮਨਜੀਤ ਸਿੰਘ ਬਰਾੜ, ਆਈਏਐਸ ਦੇ ਦਸਤਖਤ ਹਨ। ਨਿਗਮ ਚੋਣਾਂ26 ਮਈ ਨੂੰ ਚੋਣਾਂ ਹੋਣਗੀਆਂ। ਨਗਰ ਨਿਗਮ ਤੇ ਕੌਂਸਲ ਚੋਣਾਂ ਦੇ ਨਤੀਜੇ29 ਮਈ ਨੂੰ ਆਉਣਗੇ।
8 ਮਿਊਂਸੀਪਲ ਕਾਰਪੋਰੇਸ਼ਨ ‘ਚ ਹੋਣਗੀਆਂ ਚੋਣਾਂ
ਜਿਨ੍ਹਾਂ ਨਗਰ ਨਿਗਮਾਂ ਵਿੱਚ ਚੋਣਾਂ ਹੋਣਗੀਆਂ ਉਨ੍ਹਾਂ ਵਿੱਚ ਬਟਾਲਾ (ਗੁਰਦਾਸਪੁਰ), ਪਠਾਨਕੋਟ, ਕਪੂਰਥਲਾ, ਹੁਸ਼ਿਆਰਪੁਰ, ਐਸਏਐਸ ਨਗਰ (ਮੁਹਾਲੀ), ਬਠਿੰਡਾ, ਅਬੋਹਰ (ਫਾਜ਼ਿਲਕਾ), ਮੋਗਾ ਅਤੇ ਬਰਨਾਲਾ ਸ਼ਾਮਲ ਹਨ। ਸਥਾਨਕ ਸਰਕਾਰਾਂ ਵਿਭਾਗ ਨੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਪੰਜਾਬ ਰਾਜ ਚੋਣ ਕਮਿਸ਼ਨ ਅਤੇ ਸਬੰਧਤ ਵਿਭਾਗਾਂ ਨੂੰ ਭੇਜ ਦਿੱਤੀਆਂ ਹਨ ਤਾਂ ਜੋ ਚੋਣ ਪ੍ਰਕਿਰਿਆ ਸਮੇਂ ਸਿਰ ਸ਼ੁਰੂ ਕੀਤੀ ਜਾ ਸਕੇ।
ਇਸ ਨੋਟੀਫਿਕੇਸ਼ਨ ਤੋਂ ਬਾਅਦ, ਸਬੰਧਤ ਨਗਰ ਨਿਗਮ ਖੇਤਰਾਂ ਵਿੱਚ ਰਾਜਨੀਤਿਕ ਗਤੀਵਿਧੀਆਂ ਤੇਜ਼ ਹੋਣ ਦੀ ਸੰਭਾਵਨਾ ਹੈ, ਅਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਚੋਣ ਤਿਆਰੀਆਂ ਸ਼ੁਰੂ ਕਰ ਸਕਦੀਆਂ ਹਨ।
2019 ਵਾਰਡਾਂ ‘ਤੇ3977 ਪੋਲਿੰਗ ਬਣਾਏ ਜਾਣਗੇ
ਪੰਜਾਬ ਚੋਣ ਕਮਿਸ਼ਨਰ ਰਾਜਕਮਲ ਚੌਧਰੀ ਵੱਲੋਂ ਪ੍ਰੈਸ ਕਾਨਫਰੰਸ ਕਰ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਿਗਮ ਚੋਣਾਂ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਦੀਆਂ8 ਮਿਊਂਸੀਪਲ ਕਾਰਪੋਰੇਸ਼ਨ ‘ਚ ਚੋਣਾਂ ਹੋਣਗੀਆਂ। ਉਨ੍ਹਾਂ ਕਿਹਾ ਕਿ ਚੋਣ ਜਾਬਤਾ ਅੱਜ ਤੋਂ ਲਾਗੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ2019 ਵਾਰਡਾਂ ‘ਤੇ3977 ਪੋਲਿੰਗ ਬਣਾਏ ਜਾਣਗੇ।
ਨਾਮਜ਼ਦਗੀ ਫਾਰਮ ਦੇ ਨਾਲ, ਵਿਅਕਤੀ ਨੂੰ ਆਪਣੀ ਜਾਇਦਾਦ ਅਤੇ ਅਪਰਾਧਿਕ ਮਾਮਲਿਆਂ ਬਾਰੇ ਜਾਣਕਾਰੀ ਹਲਫ਼ਨਾਮੇ ਵਿੱਚ ਦੇਣੀ ਪਵੇਗੀ। ਨਾਮਜ਼ਦਗੀ ਡਿਜੀਟਲ ਹੋਵੇਗੀ ਅਤੇ ਔਨਲਾਈਨ ਉਪਲਬਧ ਹੋਵੇਗੀ। ਜਿਸ ਨੂੰ ਹਰ ਰੋਜ਼ ਅਪਡੇਟ ਕੀਤਾ ਜਾਵੇਗਾ। ਨਗਰ ਨਿਗਮ ਲਈ ਖਰਚ ਸੀਮਾ4 ਲੱਖ, ਨਗਰ ਕੌਂਸਲ ਲਈ3 ਲੱਖ60 ਹਜ਼ਾਰ, ਨਗਰ ਪੰਚਾਇਤ ਲਈ1 ਲੱਖ40 ਹਜ਼ਾਰ ਹੋਵੇਗੀ। ਪੁਲਿਸ ਨਾਲ ਤਾਲਮੇਲ ਕਰ35 ਹਜ਼ਾਰ500 ਕਰਮਚਾਰੀ ਤਾਇਨਾਤ ਹੋਣਗੇ।
ਨਾਮਜ਼ਦਗੀ ਦੇ ਸਮੇਂ ਅੰਦਰ ਅਤੇ ਬਾਹਰ ਹਰ ਜਗ੍ਹਾ ਵੀਡੀਓਗ੍ਰਾਫੀ ਕੀਤੀ ਜਾਵੇਗੀ। ਇਹ ਯਕੀਨੀ ਬਣਾਇਆ ਜਾਵੇਗਾ ਕਿ ਉਮੀਦਵਾਰ ਅਤੇ ਪ੍ਰਸਤਾਵਕ ਨਾਮਜ਼ਦਗੀ ਦਾਖਲ ਕਰਨ ਸਮੇਂ ਆ ਸਕਣ। ਉਨ੍ਹਾਂ ਵਿੱਚੋਂ4 ਤੋਂ ਇਲਾਵਾ ਕੋਈ ਵੀ ਅੰਦਰ ਨਹੀਂ ਆਵੇਗਾ।
ਪੰਜਾਬ ਚੋਣ ਕਮਿਸ਼ਨਰ ਰਾਜਕਮਲ ਚੌਧਰੀ ਨੇ ਜਾਣਕਾਰੀ ਸਾਂਝੀ ਕਰ ਕਿਹਾ ਕਿ ਨਾਮਜ਼ਦਗੀਆਂ13, 14,15 ਅਤੇ16 ਮਈ ਤੱਕ11 ਵਜੇ ਤੋਂ3 ਵਜੇ ਤੱਕ ਹੋਣਗੀਆਂ। ਉਨ੍ਹਾਂ ਕਿਹਾ ਕਿ18 ਮਈ ਨੂੰ ਕਾਗਜਾਂ ਦੀ ਜਾਂਚ ਹੋਵੇਗੀ।19 ਮਈ ਤੱਕ ਨਾਮਜ਼ਦਗੀਆਂ ਵਾਪਸ ਲਈਆਂ ਜਾਣਗੀਆਂ ਅਤੇ26 ਮਈ ਨੂੰ ਚੋਣਾਂ ਹੋਣਗੀਆਂ। ਨਗਰ ਨਿਗਮ ਤੇ ਕੌਂਸਲ ਚੋਣਾਂ ਦੇ ਨਤੀਜੇ29 ਮਈ ਨੂੰ ਆਉਣਗੇ।
Municipal corporation and council election