21 ਜੂਨ ਨੂੰ ਹੋਵੇਗੀ ਨੀਟ ਯੂ.ਜੀ. ਦੀ ਮੁੜ ਪ੍ਰੀਖਿਆ    ਬੀਬੀ ਸੁਰਿੰਦਰ ਕੌਰ ਬਾਲੀਆਂ ਨੇ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਕੀਤੀ ਆਗੂਆਂ ਨਾਲ ਵਿਸ਼ੇਸ਼ ਮੀਟਿੰਗ    ਮੀਰੀ ਪੀਰੀ ਖਾਲ਼ਸਾ ਕਾਲਜ ਭਦੌੜ ਦੇ ਵਿਦਿਆਰਥੀਆਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 5 ਲੱਖ 85 ਹਜ਼ਾਰ ਰੁਪਏ ਦੀ ਰਾਸ਼ੀ ਜਾਰੀ    ਅਕਾਲ ਸੀਨੀਅਰ ਸੈਕੰਡਰੀ ਸਕੂਲ ਮਸਤੂਆਣਾ ਸਾਹਿਬ ਦਾ ਬੋਰਡ ਦਾ ਨਤੀਜਾ ਰਿਹਾ ਸ਼ਾਨਦਾਰ    ਜਲੰਧਰ BSF ਹੈੱਡਕੁਆਰਟਰ ਧਮਾਕੇ ਮਾਮਲੇ ਦਾ ਮੁੱਖ ਮੁਲਜ਼ਮ ਗ੍ਰਿਫ਼ਤਾਰ, ਸ਼ਹਿਜ਼ਾਦ ਭੱਟੀ ਨਾਲ ਲਿੰਕ ਆਏ ਸਾਹਮਣੇ    ਫਿਰ ਵਿਵਾਦਾਂ ‘ਚ ਯੋਗਰਾਜ ਸਿੰਘ, ਫਿਲਮ ਦੀ ਵਾਇਰਲ ਕਲਿੱਪ ‘ਚ ਔਰਤ ਲਈ ਵਰਤੀ ਭੱਦੀ ਸ਼ਬਦਾਵਲੀ    ਇੱਕੋ ਦਿਨ ਲਗਪਗ 10 ਹਜ਼ਾਰ ਵਧਿਆ ਸੋਨਾ, ਅੱਜ ਸਵੇਰੇ ਹੀ ਸਰਕਾਰ ਨੇ ਵਧਾਈ ਸੀ ਆਯਾਤ ਡਿਊਟੀ    ਆਪ’ ਵਿਧਾਇਕ ਰਮਨ ਅਰੋੜਾ ਨੇ ਸੁਰੱਖਿਆ ਵਾਪਸ ਕਰਨ ਦਾ ਕੀਤਾ ਐਲਾਨ    ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਸਾਈਲੈਂਸ ਜ਼ੋਨਾਂ ਜਾਂ ਰਿਹਾਇਸ਼ੀ ਖੇਤਰਾਂ ’ਚ ਹਾਰਨ ਵਜਾਉਣ ’ਤੇ ਪਾਬੰਦੀ    ਦਿਲਜੀਤ ਦੋਸਾਂਝ ਦੇ ਮੈਨੇਜਰ ਦੇ ਘਰ 'ਤੇ ਗੋਲ਼ੀਬਾਰੀ ਮਾਮਲੇ 'ਚ ਆਇਆ ਨਵਾਂ ਮੋੜ   
ਅਕਾਲ ਸੀਨੀਅਰ ਸੈਕੰਡਰੀ ਸਕੂਲ ਮਸਤੂਆਣਾ ਸਾਹਿਬ ਦਾ ਬੋਰਡ ਦਾ ਨਤੀਜਾ ਰਿਹਾ ਸ਼ਾਨਦਾਰ
May 14, 2026
Akal-Senior-Secondary-School-Mas

ਅਕਾਲ ਸੀਨੀਅਰ ਸੈਕੰਡਰੀ ਸਕੂਲ ਮਸਤੂਆਣਾ ਸਾਹਿਬ ਦਾ ਬੋਰਡ ਦਾ ਨਤੀਜਾ ਰਿਹਾ ਸ਼ਾਨਦਾਰ



ਮਸਤੂਆਣਾ ਸਾਹਿਬ, 14ਮਈ (ਬਲਵਿੰਦਰ ਆਜ਼ਾਦ):- ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ। ਅਕਾਲ ਸੀਨੀਅਰ ਸੈਕੰਡਰੀ ਸਕੂਲ ਮਸਤੂਆਣਾ ਦੇ ਕੁੱਲ59ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਜਿਸ ਵਿਚੋਂ ਸਾਇੰਸ ਗਰੁੱਪ ਵਿੱਚੋਂ ਹਿਮਾਂਸ਼ੀ ਪੁੱਤਰੀ ਜਗਜੀਵਨ ਕੁਮਾਰ ਨੇ90•2%ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਅਰਮਾਨਦੀਪ ਕੌਰ ਪੁੱਤਰੀ ਜਗਸੀਰ ਸਿੰਘ ਨੇ84•2%ਅੰਕ ਪ੍ਰਾਪਤ ਕਰਕੇ ਦੂਜਾ ਅਤੇ ਵੰਸ਼ ਕਾਂਸਲ ਪੁੱਤਰ ਵਿਨੇ ਕਾਂਸਲ ਨੋ82•2%ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ।

ਇਸੇ ਤਰ੍ਹਾਂ ਆਰਟਸ ਗਰੁੱਪ ਵਿੱਚੋਂ ਕੋਮਲਪ੍ਰੀਤ ਕੌਰ ਪੁੱਤਰੀ ਰਾਮਜੀ ਸਿੰਘ ਨੇ84.6%ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਰਮਨਦੀਪ ਕੌਰ ਪੁੱਤਰੀ ਕ੍ਰਿਸ਼ਨ ਸਿੰਘ ਨੇ83•6 % ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਅਤੇ ਜਸ਼ਨਪ੍ਰੀਤ ਕੌਰ ਪੁੱਤਰੀ ਰਾਜਪਾਲ ਸਿੰਘ ਨੇ82•4%ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ । ਪ੍ਰਿੰਸੀਪਲ ਰਾਜਿੰਦਰ ਸਿੰਘ ਬਾਜਵਾ ਅਤੇ ਕਲਾਸ ਇੰਚਾਰਜ ਮੈਡਮ ਕੁਲਦੀਪ ਕੌਰ ਨੇ ਸਿਰੋਪਾਓ ਨਾਲ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਐਡਵੋਕੇਟ ਹਰਪ੍ਰੀਤ ਸਿੰਗਲਾ ਨੇ ਆਪਣੇ ਪਿਤਾ ਸ੍ਰੀ ਪਾਲਾ ਮੱਲ ਸਿੰਗਲਾ ਜੀ ਦੀ ਯਾਦ ਵਿੱਚ ਹਿਊਮੈਨੇਟੀਜ਼ ਦੇ ਵਿਦਿਆਰਥੀਆਂ ਨੂੰ ਵਜ਼ੀਫਾ ਰਾਸ਼ੀ ਵੰਡੀ। ਮੈਡਮ ਹਰਵਿੰਦਰਜੀਤ ਕੌਰ ਨੇ ਸ੍ ਹਰਚਰਨ ਸਿੰਘ ਮੈਮੋਰੀਅਲ ਵਜ਼ੀਫਾ ਰਾਸ਼ੀ ਸਾਇੰਸ ਵਿਦਿਆਰਥੀਆਂ ਨੂੰ ਵੰਡੀ। ਮਾਤਾ ਪਿਤਾ ਦੀ ਹਾਜ਼ਰੀ ਵਿੱਚ ਸੰਤ ਅਤਰ ਸਿੰਘ ਜੀ ਦੁਆਰਾ ਵਰੋਸਾਈ ਇਸ ਸੰਸਥਾ ਵਿੱਚ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰਨ ਉੱਪਰ ਜ਼ੋਰ ਦਿੱਤਾ ਗਿਆ। ਸਕੂਲ ਦਾ ਨਤੀਜਾ100%ਆਉਣ ਤੇ ਮੈਨੇਜਰ ਮਨਿੰਦਰ ਪਾਲ ਸਿੰਘ ਬਰਾੜ ਅਤੇ ਸਕੱਤਰ ਅਕਾਲ ਕਾਲਜ ਕੌਂਸਲ ਸ੍ ਜਸਵੰਤ ਸਿੰਘ ਖਹਿਰਾ ਨੇ

ਮਾਪਿਆਂ, ਵਿਦਿਆਰਥੀਆਂ ਅਤੇ ਸਟਾਫ਼ ਨੂੰ ਬਹੁਤ -ਬਹੁਤ ਵਧਾਈ ਦਿੱਤੀ।

Akal Senior Secondary School Mastuana Sahib

local advertisement banners
Comments


Recommended News
Popular Posts
Just Now