ਵਿਆਹ ਦੇ ਚਾਰ ਸਾਲ ਬਾਅਦ ਮੌਨੀ ਰਾਏ ਅਤੇ ਸੂਰਜ ਹੋਏ ਅਲੱਗ, ਤਲਾਕ ਲੈ ਕੇ ਕੀਤਾ ਰਿਸ਼ਤਾ ਖਤਮ    ਜ਼ਿਲ੍ਹੇ 'ਚ ਨਗਰ ਨਿਗਮ/ਨਗਰ ਕੌਂਸਲ ਚੋਣਾਂ ਲਈ ਹੁਣ ਤੱਕ ਕੁੱਲ 99 ਨਾਮਜ਼ਦਗੀ ਪੱਤਰ ਦਾਖਲ: ਜ਼ਿਲ੍ਹਾ ਚੋਣ ਅਫ਼ਸਰ    ਪੰਜਾਬ ਦੇ ਕਿਸਾਨਾਂ ਦਾ ਚੰਡੀਗੜ੍ਹ ਕੂਚ, ਪੁਲਿਸ ਨੇ ਬੈਰੀਕੇਡਿੰਗ ਕਰ ਰੋਕਿਆ, ਵਾਟਰ ਕੈਨਨ ਦੀ ਵੀ ਕੀਤੀ ਵਰਤੋਂ    ਹੁਸ਼ਿਆਰਪੁਰ ਨੇੜੇ ਬੋਰਵੈੱਲ ‘ਚ ਫਸਿਆ ਮਾਸੂਮ, ਰੈਸਕਿਊ ਜਾਰੀ    ਇੱਕ ਪੈਰ ‘ਚ ਲੇਡੀਜ਼ ਫੁੱਟਵੇਅਰ, ਦੂਜੇ ‘ਚ ਚੱਪਲ… ਚੰਡੀਗੜ੍ਹ ਪੁਲਿਸ ਦੇ ਹੈੱਡ ਕਾਂਸਟੇਬਲ ਨੇ ਨਸ਼ੇ ‘ਚ ਦੋ ਵਾਹਨਾਂ ਨੂੰ ਮਾਰੀ ਟੱਕਰ    ਦੇਸ਼ ਭਰ ’ਚ ਮਹਿੰਗਾ ਹੋਇਆ ਪੈਟਰੋਲ ਅਤੇ ਡੀਜ਼ਲ    ਹੁਣ Delhi ਨਹੀਂ ਦੂਰ, 1 ਘੰਟੇ 10 ਮਿੰਟ 'ਚ ਪਹੁੰਚ ਜਾਓਗੇ ਰਾਜਧਾਨੀ, ਹਰ ਰੋਜ਼ 2 ਉਡਾਣਾਂ, ਜਾਣੋ ਕਿਰਾਇਆ ਤੇ ਸ਼ਡਿਊਲ    21 ਜੂਨ ਨੂੰ ਹੋਵੇਗੀ ਨੀਟ ਯੂ.ਜੀ. ਦੀ ਮੁੜ ਪ੍ਰੀਖਿਆ    ਬੀਬੀ ਸੁਰਿੰਦਰ ਕੌਰ ਬਾਲੀਆਂ ਨੇ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਕੀਤੀ ਆਗੂਆਂ ਨਾਲ ਵਿਸ਼ੇਸ਼ ਮੀਟਿੰਗ    ਮੀਰੀ ਪੀਰੀ ਖਾਲ਼ਸਾ ਕਾਲਜ ਭਦੌੜ ਦੇ ਵਿਦਿਆਰਥੀਆਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 5 ਲੱਖ 85 ਹਜ਼ਾਰ ਰੁਪਏ ਦੀ ਰਾਸ਼ੀ ਜਾਰੀ   
ਜ਼ਿਲ੍ਹੇ 'ਚ ਨਗਰ ਨਿਗਮ/ਨਗਰ ਕੌਂਸਲ ਚੋਣਾਂ ਲਈ ਹੁਣ ਤੱਕ ਕੁੱਲ 99 ਨਾਮਜ਼ਦਗੀ ਪੱਤਰ ਦਾਖਲ: ਜ਼ਿਲ੍ਹਾ ਚੋਣ ਅਫ਼ਸਰ
May 15, 2026
99-Nomination-Papers-Filed-So-Fa

ਜ਼ਿਲ੍ਹੇ 'ਚ ਨਗਰ ਨਿਗਮ/ਨਗਰ ਕੌਂਸਲ ਚੋਣਾਂ ਲਈ ਹੁਣ ਤੱਕ ਕੁੱਲ 99 ਨਾਮਜ਼ਦਗੀ ਪੱਤਰ ਦਾਖਲ: ਜ਼ਿਲ੍ਹਾ ਚੋਣ ਅਫ਼ਸਰ


ਬਰਨਾਲਾ, 15 ਮਈ:ਜ਼ਿਲ੍ਹਾ ਬਰਨਾਲਾ ਵਿੱਚ ਨਗਰ ਨਿਗਮ ਅਤੇ ਨਗਰ ਕੌਂਸਲਾਂ ਦੀਆਂ ਚੋਣਾਂ ਸਬੰਧੀ ਅੱਜ 15 ਮਈ, 2026 ਤੱਕ ਕੁੱਲ 99 ਨਾਮਜ਼ਦਗੀ ਪੱਤਰ (14 ਮਈ ਦੇ 5 ਨਾਮਜ਼ਦਗੀ ਪੱਤਰਾਂ ਸਮੇਤ) ਦਾਖਲ ਹੋਏ ਹਨ।

ਇਹ ਜਾਣਕਾਰੀ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਸ੍ਰੀ ਹਰਪ੍ਰੀਤ ਸਿੰਘ ਨੇ ਦਿੱਤੀ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਗਰ ਨਿਗਮ ਬਰਨਾਲਾ ਦੇ 50 ਵਾਰਡਾਂ ਲਈ ਹੁਣ ਤਕ 56 (ਅੱਜ 55) ਨਾਮਜ਼ਦਗੀਆਂ ਭਰੀਆਂ ਗਈਆਂ। ਇਸੇ ਤਰ੍ਹਾਂ ਨਗਰ ਕੌਂਸਲ ਧਨੌਲਾ ਦੇ 13 ਵਾਰਡਾਂ ਲਈ 12, ਤਪਾ ਦੇ 15 ਵਾਰਡਾਂ ਲਈ 24 (ਅੱਜ 20), ਭਦੌੜ ਦੇ 13 ਵਾਰਡਾਂ ਲਈ ਅੱਜ 7 ਨਾਮਜ਼ਦਗੀ ਪੱਤਰ ਦਾਖਲ ਹੋਏ ਹਨ।

ਓਹਨਾਂ ਕਿਹਾ ਕਿ ਬਰਨਾਲਾ ਸ਼ਹਿਰ ਦੇ ਨਗਰ ਨਿਗਮ ਬਣਨ ਤੋਂ ਬਾਅਦ ਪਹਿਲੀ ਵਾਰ ਚੋਣ 26 ਮਈ ਹੋਣ ਜਾ ਰਹੀ ਹੈ। ਬਰਨਾਲਾ ਤੋਂ ਇਲਾਵਾ ਤਪਾ, ਧਨੌਲਾ ਅਤੇ ਭਦੌੜ ਨਗਰ ਕੌਂਸਲ ਲਈ ਵੀ ਇਸੇ ਦਿਨ ਚੋਣਾਂ ਹੋਣ ਜਾ ਰਹੀਆਂ ਹਨ।

ਨਗਰ ਨਿਗਮ ਬਰਨਾਲਾ ਵਿੱਚ ਕੁੱਲ 50 ਵਾਰਡ ਅਤੇ 98 ਪੋਲਿੰਗ ਬੂਥ ਹਨ। ਨਗਰ ਨਿਗਮ ਬਰਨਾਲਾ ਅਧੀਨ ਕੁੱਲ 88304 ਵੋਟਰ ਰਜਿਸਟਰ ਹਨ ਜਿਸ ਵਿੱਚ 46087 ਮਰਦ ਅਤੇ 42217 ਔਰਤਾਂ ਹਨ।

ਉਹਨਾਂ ਦੱਸਿਆ ਕਿ ਧਨੌਲਾ, ਤਪਾ ਅਤੇ ਭਦੌੜ ਨਗਰ ਕੌਂਸਲ ਲਈ ਕ੍ਰਮਵਾਰ 13,15 ਅਤੇ 13 ਵਾਰਡ ਹਨ ਅਤੇ 21 ਬੂਥ,18 ਬੂਥ ਅਤੇ 16 ਪੋਲਿੰਗ ਬੂਥ ਹਨ। ਧਨੌਲਾ ਨਗਰ ਕੌਂਸਲ ਲਈ ਕੁੱਲ 15218 ਵੋਟਰ ਰਜਿਸਟਰ ਹਨ ਜਿਸ ਵਿੱਚੋਂ 8018 ਮਰਦ ਅਤੇ 7198 ਔਰਤਾਂ ਹਨ। ਨਗਰ ਕੌਂਸਲ ਤਪਾ ਲਈ ਰਜਿਸਟਰਡ ਕੁੱਲ 16199 ਵੋਟਰਾਂ ਵਿੱਚੋਂ 8583 ਮਰਦ ਅਤੇ 7613 ਔਰਤਾਂ ਹਨ। ਇਸੇ ਤਰ੍ਹਾਂ ਨਗਰ ਕੌਂਸਲ ਭਦੌੜ ਲਈ ਹੋਣ ਵਾਲੀ ਚੋਣ ਲਈ ਕੁੱਲ ਰਜਿਸਟਰ 12789 ਵੋਟਰਾਂ ਵਿੱਚੋਂ 6771 ਮਰਦ ਅਤੇ 6017 ਔਰਤਾਂ ਹਨ।


99 Nomination Papers Filed So Far In District

local advertisement banners
Comments


Recommended News
Popular Posts
Just Now