ਨੌਕਰੀ ਅਤੇ ਵੀਜ਼ਾ ਦੇ ਬਦਲੇ ਮੰਗੇ 1 ਲੱਖ ਡਾਲਰ ਅਮਰੀਕਾ ਵਿੱਚ ਭਾਰਤੀ ਕਰਮਚਾਰੀ ਨੇ ਕੰਪਨੀ ਖ਼ਿਲਾਫ਼ ਦਾਇਰ ਕੀਤਾ ਮੁਕੱਦਮਾ    ਕੈਲੇਫ਼ੋਰਨੀਆ ਦੇ ਸਟਰ ਕਾਉਂਟੀ ਦੇ ਬੋਰਡ ਆਫ਼ ਸੁਪਰਵਾਈਜ਼ਰਜ਼ ਵੱਲੋਂ ਐਡਵੋਕੇਟ ਧਾਮੀ ਸਮੇਤ ਸ਼੍ਰੋਮਣੀ ਕਮੇਟੀ ਵਫਦ ਦਾ ਕੀਤਾ ਵਿਸ਼ੇਸ਼ ਸਨਮਾਨ    ਰੀਲ ਬਣਾਉਣ ਦੀ ਚਾਹ ਨੇ ਪਾਇਆ ਮਹਿੰਗਾ ਪੰਗਾ, ਸਰਕਾਰੀ ਸਕੂਲ ਨੂੰ 8 ਲੱਖ ਦਾ ਨੁਕਸਾਨ    ਗੁਰਦੁਆਰੇ ਤੋਂ ਪਰਤਦੇ ਸਮੇਂ ਹਾਦਸਾ, 19 ਸਾਲਾ ਨੌਜਵਾਨ ਦੀ ਮੌਤ; ਮਾਂ ਤੇ ਭੈਣ ਗੰਭੀਰ ਜ਼ਖ਼ਮੀ    ਪੰਜਾਬ ਪੁਲਿਸ ਕਾਂਸਟੇਬਲ ਭਰਤੀ ਲਈ ਟੈਸਟ ਦੀ ਤਾਰੀਖ਼ ਦਾ ਐਲਾਨ, ਜੁਲਾਈ ‘ਚ ਹੋਵੇਗੀ ਪ੍ਰੀਖਿਆ    ਵਾਇਰਲ ਵੀਡੀਓ ਮਾਮਲੇ ‘ਚ ਅਕਾਲ ਤਖ਼ਤ ਦੇ ਹੁਕਮਨਾਮੇ ‘ਤੇ CM ਮਾਨ ਦਾ ਜਵਾਬ, ਸਿਆਸੀ ਆਕਾਵਾਂ ਦੀ ਸ਼ੈਅ ‘ਤੇ ਮੇਰੇ ਖਿਲਾਫ਼ ਪ੍ਰਚਾਰ    ਵਾਇਰਲ ਵੀਡੀਓ ਮਾਮਲੇ ‘ਚ ਅਕਾਲ ਤਖ਼ਤ ਦੇ ਹੁਕਮਨਾਮੇ ‘ਤੇ CM ਮਾਨ ਦਾ ਜਵਾਬ, ਸਿਆਸੀ ਆਕਾਵਾਂ ਦੀ ਸ਼ੈਅ ‘ਤੇ ਮੇਰੇ ਖਿਲਾਫ਼ ਪ੍ਰਚਾਰ    ਦੇਸ਼ ਭਰ ’ਚ ‘ਟੈਲੀਗ੍ਰਾਮ’ ਐਪ ’ਤੇ ਅਸਥਾਈ ਪਾਬੰਦੀ; ਨੀਟ ਪੇਪਰ ਲੀਕ ਗਰੋਹਾਂ ’ਤੇ ਵੱਡੀ ਕਾਰਵਾਈ ! ਕੇਂਦਰ ਸਰਕਾਰ ਨੀਟ ਦੀ ਮੁੜ-ਪ੍ਰੀਖਿਆ ਨੂੰ ਲੈ ਕੇ ਹਾਈ ਅਲਰਟ 'ਤੇ ਹੈ ਅਤੇ ਪੇਪਰ ਲੀਕ ਨੂੰ ਰੋਕਣ ਲਈ ਹਰ ਸੰਭਵ ਕਦਮ ਚੁੱਕ ਰਹੀ ਹੈ। ਇਸ ਦੇ ਹਿੱਸੇ ਵਜੋਂ ਕੇਂਦਰ ਸਰਕਾਰ ਨੇ ਮੈਸੇਜਿੰਗ ਪਲੇਟਫਾਰਮ ਟੈਲੀਗ੍ਰਾਮ 'ਤੇ ਅਸਥ    ਸ਼੍ਰੀ ਗੁਰੂ ਰਵਿਦਾਸ ਜੀ ਏਅਰਪੋਰਟ ਰੱਖਿਆ ਗਿਆ ਆਦਮਪੁਰ ਹਵਾਈ ਅੱਡੇ ਦਾ ਨਾਂਅ, ਨੋਟੀਫਿਕੇਸ਼ਨ ਜਾਰੀ    ‘ਕਾਕਰੋਚ ਜਨਤਾ ਪਾਰਟੀ’ ਦੇ ਸੰਸਥਾਪਕ ਅਭਿਜੀਤ ਦੀਪਕੇ ਤੇ ਹਮਲਾ!   
ਗ੍ਰਿਫ਼ਤਾਰੀ ਦੇ ਅਧਾਰ ਨਾ ਦੱਸਣ ’ਤੇ ਅਕਾਲੀ ਆਗੂ ਜਸਕਰਨਜੀਤ ਸਿੰਘ ਦੀ ਗ੍ਰਿਫ਼ਤਾਰੀ ਗੈਰ ਕਾਨੂੰਨੀ ਕਰਾਰ
May 18, 2026
Jaskirnjeet-Singh-Leader-

ਗ੍ਰਿਫ਼ਤਾਰੀ ਦੇ ਅਧਾਰ ਨਾ ਦੱਸਣ ’ਤੇ ਅਕਾਲੀ ਆਗੂ ਜਸਕਰਨਜੀਤ ਸਿੰਘ ਦੀ ਗ੍ਰਿਫ਼ਤਾਰੀ ਗੈਰ ਕਾਨੂੰਨੀ ਕਰਾਰ



ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ ਹਲਕਾ ਮੁੱਲਾਪੁਰ ਦਾਖਾ ਦੇ ਇੰਚਾਰਜ ਜਸਕਰਨਜੀਤ ਸਿੰਘ ਦੀ ਗ੍ਰਿਫ਼ਤਾਰੀ ਨੂੰ ਅਦਾਲਤ ਵਲੋਂ ਗੈਰ ਕਾਨੂੰਨੀ ਕਰਾਰ ਦਿੰਦਿਆਂ ਉਨ੍ਹਾਂ ਨੂੰ ਤੁਰੰਤ ਰਿਹਾਅ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਅਦਾਲਤ ਨੇ ਆਪਣੇ ਹੁਕਮਾਂ ਵਿਚ ਕਿਹਾ ਕਿ ਕਿਸੇ ਵੀ ਵਿਅਕਤੀ ਦੀ ਗ੍ਰਿਫ਼ਤਾਰੀ ਦੌਰਾਨ ਉਸ ਨੂੰ ਗ੍ਰਿਫ਼ਤਾਰੀ ਦੇ ਅਧਾਰ (ਗਰਾਊਂਡਸ ਆਫ ਅਰੈਸਟ) ਦੱਸਣਾ ਕਾਨੂੰਨੀ ਤੌਰ ’ਤੇ ਲਾਜ਼ਮੀ ਹੈ।

ਜਾਣਕਾਰੀ ਅਨੁਸਾਰ ਬਚਾਅ ਧਿਰ ਦੇ ਵਕੀਲ ਐਚ. ਐਸ. ਧਨੋਆ ਨੇ ਅਦਾਲਤ ਅੱਗੇ ਦਲੀਲ ਦਿੱਤੀ ਕਿ ਥਾਣਾ ਮਟੌਰ ਦੀ ਪੁਲਿਸ ਵਲੋਂ ਜਸਕਰਨਜੀਤ ਸਿੰਘ ਨੂੰ ਲੁਧਿਆਣਾ ਤੋਂ ਹਿਰਾਸਤ ਵਿਚ ਲਿਆ ਗਿਆ ਸੀ, ਪਰੰਤੂ ਗ੍ਰਿਫ਼ਤਾਰੀ ਸਮੇਂ ਉਨ੍ਹਾਂ ਨੂੰ ਗ੍ਰਿਫ਼ਤਾਰੀ ਦੇ ਕਾਰਨ ਅਤੇ ਅਧਾਰ ਨਹੀਂ ਦੱਸੇ ਗਏ। ਇਸ ਸੰਬੰਧੀ ਅਦਾਲਤ ਵਿਚ ਦਾਇਰ ਕੀਤੀ ਗਈ ਪਟੀਸ਼ਨ ’ਤੇ ਸੁਣਵਾਈ ਦੌਰਾਨ ਅਦਾਲਤ ਨੇ ਪੁਲਿਸ ਦੀ ਕਾਰਵਾਈ ’ਤੇ ਸਖ਼ਤ ਟਿੱਪਣੀ ਕਰਦਿਆਂ ਕਿਹਾ ਕਿ ਦੋਸ਼ ਭਾਵੇਂ ਕਿੰਨੇ ਵੀ ਸੰਗੀਨ ਕਿਉਂ ਨਾ ਹੋਣ, ਕਾਨੂੰਨੀ ਪ੍ਰਕਿਰਿਆ ਦੀ ਪਾਲਣਾ ਕਰਨੀ ਹਰ ਹਾਲਤ ਵਿਚ ਜ਼ਰੂਰੀ ਹੈ।

ਅਦਾਲਤ ਨੇ ਇਹ ਵੀ ਸਪੱਸ਼ਟ ਕੀਤਾ ਕਿ ਗ੍ਰਿਫ਼ਤਾਰੀ ਦੇ ਅਧਾਰ ਨਾ ਦੱਸਣਾ ਮੁਲਜ਼ਮ ਦੇ ਸੰਵਿਧਾਨਕ ਅਧਿਕਾਰਾਂ ਦੀ ਉਲੰਘਣਾ ਹੈ। ਇਸ ਦੇ ਚਲਦਿਆਂ ਅਦਾਲਤ ਵਲੋਂ ਜਸਕਰਨਜੀਤ ਸਿੰਘ ਨੂੰ ਤੁਰੰਤ ਰਿਹਾਅ ਕਰਨ ਦੇ ਹੁਕਮ ਸੁਣਾਏ ਗਏ।

Jaskirnjeet Singh Leader

local advertisement banners
Comments


Recommended News
Popular Posts
Just Now