ਹਰਿਆਣਾ ਦੇ ਸਾਰੇ ਸਕੂਲਾਂ ਵਿਚ 25 ਮਈ ਤੋਂ 30 ਜੂਨ ਤੱਕ ਰਹਿਣਗੀਆਂ ਗਰਮੀਆਂ ਦੀਆਂ ਛੁੱਟੀਆਂ    ਮੋਹਾਲੀ ‘ਚ ਦਾਦਾ-ਦਾਦੀ ਸਾਹਮਣੇ ਬੱਚੀ ਦੀ ਕਿਡਨੈਪਿੰਗ, ਮਾਂ ਨੇ ਰਚੀ ਸਾਜ਼ਿਸ਼; CCTV ‘ਚ ਵਾਰਦਾਤ ਕੈਦ    ਸ੍ਰੀ ਮੁਕਤਸਰ ਸਾਹਿਬ ਦੇ ਗੁਰਨੂਰ ਸਿੰਘ ਬਰਾੜ ਦੀ ਭਾਰਤੀ ਕ੍ਰਿਕਟ ਟੀਮ ਵਿਚ ਹੋਈ ਚੋਣ    ਪੰਜਾਬ ਵਿਚ ਕੈਮਿਸਟਾਂ ਦੀ ਦੇਸ਼ਵਿਆਪੀ ਹੜਤਾਲ ਮੌਕੇ ਦਵਾਈਆਂ ਦੀਆਂ ਦੁਕਾਨਾਂ ਬੰਦ    ਨਗਰ ਪੰਚਾਇਤ ਅਜਨਾਲਾ ਦੀਆਂ ਚੋਣਾਂ ਹੋਈਆਂ ਮੁਲਤਵੀ    ਉਘੇ ਕਬੱਡੀ ਖਿਡਾਰੀ ਸੰਦੀਪ ਲੁੱਧੜ ‘ਆਪ’ ’ਚ ਸ਼ਾਮਿਲ    ਸੁਲਤਾਨਪੁਰ ਲੋਧੀ ਦੇ ਡਾ. ਰੂਬਲ ਕਨੋਜੀਆ ਦੀ ਵਿਸ਼ਵ ਸਿਹਤ ਸੰਸਥਾ ਦੇ ਮੰਚ ‘ਤੇ ਵੱਡੀ ਉਪਲਬਧੀ    ਜਨਗਣਨਾ 'ਚ ਜਾਤੀਸੂਚਕ ਸ਼ਬਦਾਂ ਦੀ ਵਰਤੋਂ 'ਤੇ ਹੰਗਾਮਾ; ਰਾਸ਼ਟਰੀ SC ਕਮਿਸ਼ਨ ਵੱਲੋਂ ਪੰਜਾਬ ਸਰਕਾਰ ਨੂੰ ਨੋਟਿਸ, 15 ਦਿਨਾਂ 'ਚ ਮੰਗਿਆ ਜਵਾਬ    ਲੁਧਿਆਣਾ ਪੁਲਿਸ ਦੇ ASI ਨੂੰ ਮਿਲਿਆ ਨੈਸ਼ਨਲ ਐਵਾਰਡ, ਡਾਇਮੰਡ ਪੋਰਟਰੇਟ ‘ਚ ਵਿਸ਼ਵ ਰਿਕਾਰਡ ਬਣਾਇਆ    ਕਾਂਗੋ ਵਿੱਚ ਇਬੋਲਾ ਵਾਇਰਸ ਕਾਰਨ 131 ਲੋਕਾਂ ਦੀ ਮੌਤ, 513 ਸ਼ੱਕੀ ਮਾਮਲੇ: ਸਿਹਤ ਮੰਤਰਾਲਾ   
ਸ੍ਰੀ ਮੁਕਤਸਰ ਸਾਹਿਬ ਦੇ ਗੁਰਨੂਰ ਸਿੰਘ ਬਰਾੜ ਦੀ ਭਾਰਤੀ ਕ੍ਰਿਕਟ ਟੀਮ ਵਿਚ ਹੋਈ ਚੋਣ
May 20, 2026
Gurnoor-Singh

ਸ੍ਰੀ ਮੁਕਤਸਰ ਸਾਹਿਬ ਦੇ ਗੁਰਨੂਰ ਸਿੰਘ ਬਰਾੜ ਦੀ ਭਾਰਤੀ ਕ੍ਰਿਕਟ ਟੀਮ ਵਿਚ ਹੋਈ ਚੋਣ



ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ ਕਿ ਇਸਦਾ ਦੂਜਾ ਖਿਡਾਰੀ ਭਾਰਤੀ ਟੀਮ ਵਲੋਂ ਖੇਡੇਗਾ। ਆਗਾਮੀ ਅਫ਼ਗਾਨਿਸਤਾਨ ਵਿਰੁੱਧ ਹੋਣ ਵਾਲੀ ਇਕ ਦਿਨਾਂ ਲੜੀ ਲਈ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਲੰਬੀ ਬਲਾਕ ਦੇ ਪਿੰਡ ਖਿਉਵਾਲੀ ਦਾ ਜੰਮਪਲ ਗੁਰਨੂਰ ਸਿੰਘ ਬਰਾੜ ਭਾਰਤ ਦੀ ਰਾਸ਼ਟਰੀ ਇਕ ਦਿਨਾਂ ਟੀਮ ਲਈ ਚੁਣਿਆ ਗਿਆ ਹੈ। ਗੁਰਨੂਰ ਦੇ ਨੇੜਲੇ ਪਿੰਡ ਭਾਗਸਰ ਪਿੰਡ ਵਿਚ ਨਾਨਕੇ ਹਨ।6 ਫੁੱਟ5 ਇੰਚ ਕੱਦ ਦਾ ਸੋਹਣਾ ਜਵਾਨ ਗੁਰਨੂਰ ਸਿੰਘ ਇਸ ਸਮੇਂ ਭਾਰਤ ਦੇ ਪ੍ਰਮੁੱਖ ਤੇਜ ਗੇੰਦਬਾਜਾਂ ਵਿਚੋਂ ਇਕ ਹੈ, ਜੋ145 ਦੀ ਸਪੀਡ ਨਾਲ ਗੇਂਦ ਸੁੱਟਦਾ ਹੈ। ਗੁਰਨੂਰ ਦੇ ਰਣਜੀ ਟਰਾਫੀ ਤੇ ਫਿਰ ਸ਼ੇਰ-ਏ-ਪੰਜਾਬ ਟੀ-20 ਕ੍ਰਿਕਟ ਵਿਚ ਚੋਣਕਰਤਾਵਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਗੁਰਨੂਰ ਬਰਾੜ ਇਸ ਸਮੇਂ ਆਈ.ਪੀ.ਐੱਲ. ਵਿਚ ਗੁਜਰਾਤ ਟਾਇਟਨਸ ਵਲੋਂ ਖੇਡ ਰਿਹਾ ਹੈ, ਜਿਸ ਨੇ ਗੁਰਨੂਰ ਨੂੰ1.3 ਕਰੋੜ ਵਿਚ ਖ਼ਰੀਦਿਆ ਸੀ। ਗੁਰਨੂਰ ਸਿੰਘ ਦੇ ਪਿਤਾ ਸੁਖਵੀਰ ਸਿੰਘ ਬਰਾੜ ਪੁਲਿਸ ਅਫ਼ਸਰ ਹਨ, ਜਦਕਿ ਉਸਦਾ ਛੋਟਾ ਭਰਾ ਵਰਨੂਰ ਬਰਾੜ ਵੀ ਮੋਹਾਲੀ ਜ਼ਿਲ੍ਹੇ ਵੱਲੋਂ ਕ੍ਰਿਕਟ ਖੇਡਦਾ ਹੈ। ਇਹ ਦੂਜਾ ਮੌਕਾ ਹੈ, ਜਦ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਤੋਂ ਕੋਈ ਖਿਡਾਰੀ ਭਾਰਤ ਦੀ ਸੀਨੀਅਰ ਕ੍ਰਿਕਟ ਟੀਮ ਲਈ ਚੁਣਿਆ ਗਿਆ ਹੋਵੇ, ਇਸਤੋਂ ਪਹਿਲਾਂ ਪਿੰਡ ਬਾਂਮ ਦਾ ਗੁਰਕੀਰਤ ਮਾਨ ਇਹ ਵੱਡੀ ਪ੍ਰਾਪਤੀ ਹਾਸਲ ਕਰ ਚੁੱਕਿਆ ਹੈ।

Gurnoor Singh

local advertisement banners
Comments


Recommended News
Popular Posts
Just Now