ਜਨਗਣਨਾ 'ਚ ਜਾਤੀਸੂਚਕ ਸ਼ਬਦਾਂ ਦੀ ਵਰਤੋਂ 'ਤੇ ਹੰਗਾਮਾ; ਰਾਸ਼ਟਰੀ SC ਕਮਿਸ਼ਨ ਵੱਲੋਂ ਪੰਜਾਬ ਸਰਕਾਰ ਨੂੰ ਨੋਟਿਸ, 15 ਦਿਨਾਂ 'ਚ ਮੰਗਿਆ ਜਵਾਬ    ਲੁਧਿਆਣਾ ਪੁਲਿਸ ਦੇ ASI ਨੂੰ ਮਿਲਿਆ ਨੈਸ਼ਨਲ ਐਵਾਰਡ, ਡਾਇਮੰਡ ਪੋਰਟਰੇਟ ‘ਚ ਵਿਸ਼ਵ ਰਿਕਾਰਡ ਬਣਾਇਆ    ਕਾਂਗੋ ਵਿੱਚ ਇਬੋਲਾ ਵਾਇਰਸ ਕਾਰਨ 131 ਲੋਕਾਂ ਦੀ ਮੌਤ, 513 ਸ਼ੱਕੀ ਮਾਮਲੇ: ਸਿਹਤ ਮੰਤਰਾਲਾ    ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਾਈਕਲ 'ਤੇ ਸਵਾਰ ਹੋ ਕੇ ਸਿਹਤਮੰਦ ਜੀਵਨ ਸ਼ੈਲੀ ਦਾ ਦਿੱਤਾ ਸੰਦੇਸ਼    ਚੰਡੀਗੜ੍ਹ ‘ਚ ਐਨਕਾਊਂਟਰ, ਗੋਪੀ ਨਿੱਜਰ ਕਤਲਕਾਂਡ ਦੇ 3 ਮੁਲਜ਼ਮ ਗ੍ਰਿਫ਼ਤਾਰ    ਲੁਧਿਆਣਾ ‘ਚ ਪੰਜਾਬੀ ਗਾਇਕਾ ਦਾ ਕਤਲ, ਪੁਲਿਸ ਨੇ ਨੀਲੋ ਨਹਿਰ ‘ਚੋਂ ਦੇਹ ਕੀਤੀ ਬਰਾਮਦ    ਚੰਡੀਗੜ੍ਹ ‘ਚ ਕੈਪਟਨ ਅਮਰਿੰਦਰ ਸਿੰਘ ਦੇ ਘਰ ਪਹੁੰਚੇ ਡੇਰਾ ਬਿਆਸ ਮੁਖੀ, ਧੀ ਜੈ ਇੰਦਰ ਕੌਰ ਨੇ ਪ੍ਰਗਟਾਈ ਖੁਸ਼ੀ    ED ਨੇ ‘ਆਪ’ ਆਗੂ ਦੀਪਕ ਸਿੰਗਲਾ ਨੂੰ ਕੀਤਾ ਗ੍ਰਿਫਤਾਰ, ਕੇਜਰੀਵਾਲ ਨੇ ਦਿੱਤੀ ਤਿੱਖੀ ਪ੍ਰਤੀਕਿਰਿਆ    ਭਾਰਤੀ ਫੌਜ ‘ਚ ਅਗਨੀਵੀਰ ਭਰਤੀ ਪ੍ਰੀਖਿਆ ਦਾ ਸ਼ੈਡਿਊਲ ਜਾਰੀ, 1 ਜੂਨ ਤੋਂ 206 ਸ਼ਹਿਰਾਂ ‘ਚ ਆਨਲਾਈਨ ਪ੍ਰੀਖਿਆ    ਗ੍ਰਿਫ਼ਤਾਰੀ ਦੇ ਅਧਾਰ ਨਾ ਦੱਸਣ ’ਤੇ ਅਕਾਲੀ ਆਗੂ ਜਸਕਰਨਜੀਤ ਸਿੰਘ ਦੀ ਗ੍ਰਿਫ਼ਤਾਰੀ ਗੈਰ ਕਾਨੂੰਨੀ ਕਰਾਰ   
ਜਨਗਣਨਾ 'ਚ ਜਾਤੀਸੂਚਕ ਸ਼ਬਦਾਂ ਦੀ ਵਰਤੋਂ 'ਤੇ ਹੰਗਾਮਾ; ਰਾਸ਼ਟਰੀ SC ਕਮਿਸ਼ਨ ਵੱਲੋਂ ਪੰਜਾਬ ਸਰਕਾਰ ਨੂੰ ਨੋਟਿਸ, 15 ਦਿਨਾਂ 'ਚ ਮੰਗਿਆ ਜਵਾਬ
May 19, 2026
National-SC-Commission-Issues-No

ਜਨਗਣਨਾ 'ਚ ਜਾਤੀਸੂਚਕ ਸ਼ਬਦਾਂ ਦੀ ਵਰਤੋਂ 'ਤੇ ਹੰਗਾਮਾ; ਰਾਸ਼ਟਰੀ SC ਕਮਿਸ਼ਨ ਵੱਲੋਂ ਪੰਜਾਬ ਸਰਕਾਰ ਨੂੰ ਨੋਟਿਸ, 15 ਦਿਨਾਂ 'ਚ ਮੰਗਿਆ ਜਵਾਬ


ਜਨਗਣਨਾ (Census)-2027 ਦੀਆਂ ਤਿਆਰੀਆਂ ਦੌਰਾਨ ਪੰਜਾਬ ਵਿੱਚ ਇੱਕ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਜਨਗਣਨਾ ਦੇ ਸਰਕਾਰੀ ਦਸਤਾਵੇਜ਼ਾਂ ਅਤੇ ਸੂਚੀਆਂ ਵਿੱਚ ਕਥਿਤ ਤੌਰ'ਤੇ ਅਪਮਾਨਜਨਕ "ਜਾਤੀਸੂਚਕ ਸ਼ਬਦਾਂ" ਦੀ ਵਰਤੋਂ ਕੀਤੇ ਜਾਣ ਦੇ ਮਾਮਲੇ ਨੂੰ ਲੈ ਕੇ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ (NCSC) ਨੇ ਸਖ਼ਤ ਰੁਖ਼ ਅਖਤਿਆਰ ਕੀਤਾ ਹੈ। ਕਮਿਸ਼ਨ ਨੇ ਇਸ ਸਬੰਧੀ ਪੰਜਾਬ ਦੇ ਜਨਗਣਨਾ ਸੰਚਾਲਨ ਡਾਇਰੈਕਟੋਰੇਟ (Directorate of Census Operations) ਅਤੇ ਪੰਜਾਬ ਸਰਕਾਰ ਨੂੰ ਅਧਿਕਾਰਤ ਨੋਟਿਸ ਜਾਰੀ ਕਰਕੇ15 ਦਿਨਾਂ ਦੇ ਅੰਦਰ-ਅੰਦਰ ਕੀਤੀ ਗਈ ਕਾਰਵਾਈ ਦੀ ਰਿਪੋਰਟ (Action Taken Report) ਤਲਬ ਕੀਤੀ ਹੈ।

ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਰਾਸ਼ਟਰੀ ਸਫਾਈ ਕਰਮਚਾਰੀ ਕਮਿਸ਼ਨ (NCSK) ਦੇ ਵਾਈਸ ਚੇਅਰਮੈਨ ਹਰਦੀਪ ਸਿੰਘ ਗਿੱਲ ਨੇ ਬੀਤੀ6 ਮਈ ਨੂੰ ਰਾਸ਼ਟਰੀ ਐਸ.ਸੀ. ਕਮਿਸ਼ਨ ਕੋਲ ਇੱਕ ਅਧਿਕਾਰਤ ਸ਼ਿਕਾਇਤ ਦਰਜ ਕਰਵਾਈ ਸੀ। ਉਨ੍ਹਾਂ ਆਪਣੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਪੰਜਾਬ ਵਿੱਚ ਜਨਗਣਨਾ ਦੀਆਂ ਤਿਆਰੀਆਂ ਲਈ ਤਿਆਰ ਕੀਤੇ ਗਏ ਸਰਕਾਰੀ ਫਾਰਮਾਂ/ਦਸਤਾਵੇਜ਼ਾਂ ਵਿੱਚ ਅਨੁਸੂਚਿਤ ਜਾਤੀ (SC) ਭਾਈਚਾਰੇ ਲਈ ਕੁਝ ਅਪਮਾਨਜਨਕ ਅਤੇ ਜਾਤੀਸੂਚਕ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ, ਜੋ ਕਿ ਬੇਹੱਕੇ ਅਤੇ ਗੈਰ-ਕਾਨੂੰਨੀ ਹਨ।

ਇਸ ਨੂੰ ਗੰਭੀਰਤਾ ਲੈਂਦਿਆਂ, ਐਸ.ਸੀ. ਕਮਿਸ਼ਨ ਦੇ ਡਿਪਟੀ ਡਾਇਰੈਕਟਰ ਡਾ. ਆਰ. ਸਟਾਲਿਨ ਵੱਲੋਂ14 ਮਈ ਨੂੰ ਨੋਟਿਸ ਜਾਰੀ ਕੀਤਾ ਗਿਆ। ਕਮਿਸ਼ਨ ਨੇ ਭਾਰਤੀ ਸੰਵਿਧਾਨ ਦੀ ਧਾਰਾ338 ਤਹਿਤ ਮਿਲੀਆ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਐਸ.ਸੀ. ਕਮਿਸ਼ਨ ਨੇ ਪੰਜਾਬ ਦੇ ਜਨਗਣਨਾ ਡਾਇਰੈਕਟਰ ਅਤੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਲਿਖੇ ਪੱਤਰ ਵਿੱਚ ਪੁੱਛਿਆ ਹੈ ਕਿ ਸਰਕਾਰੀ ਦਸਤਾਵੇਜ਼ਾਂ ਵਿੱਚ ਅਜਿਹੀ ਭਾਸ਼ਾ ਕਿਵੇਂ ਸ਼ਾਮਲ ਹੋਈ ਅਤੇ ਇਸ ਲਈ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕੀ ਕਾਰਵਾਈ ਕੀਤੀ ਗਈ ਹੈ। ਕਮਿਸ਼ਨ ਨੇ ਨਿਰਧਾਰਿਤ ਫਾਰਮੈਟ ਵਿੱਚ ਪੁੱਛਿਆ ਹੈ ਕਿ ਕੀ ਇਸ ਸਬੰਧ ਵਿੱਚ ਕੋਈ ਐਫ.ਆਈ.ਆਰ. (FIR) ਦਰਜ ਕੀਤੀ ਗਈ ਹੈ ਜਾਂ ਕੋਈ ਗ੍ਰਿਫਤਾਰੀ ਹੋਈ ਹੈ?

ਕਮਿਸ਼ਨ ਨੇ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਜੇਕਰ ਪੰਜਾਬ ਸਰਕਾਰ ਅਤੇ ਸਬੰਧਤ ਵਿਭਾਗ ਨੇ15 ਦਿਨਾਂ ਦੇ ਅੰਦਰ ਆਪਣਾ ਜਵਾਬ ਦਾਇਰ ਨਾ ਕੀਤਾ, ਤਾਂ ਕਮਿਸ਼ਨ ਸਿਵਲ ਕੋਰਟ (ਦੀਵਾਨੀ ਅਦਾਲਤ) ਦੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਜ਼ਿੰਮੇਵਾਰ ਅਧਿਕਾਰੀਆਂ ਨੂੰ ਨਿੱਜੀ ਪੇਸ਼ੀ ਲਈ ਦਿੱਲੀ ਵਿਖੇ ਸੰਮਨ ਜਾਰੀ ਕਰ ਸਕਦਾ ਹੈ।


National SC Commission Issues Notice To Punjab Government

local advertisement banners
Comments


Recommended News
Popular Posts
Just Now