May 22, 2026
ਰੂਸ ਦੀ ਜੰਗ ਨੇ ਉਜਾੜਿਆ ਪੰਜਾਬ ਦਾ ਘਰ, 8 ਮਹੀਨਿਆਂ ਤੋਂ ਪੁੱਤ ਦੀ ਉਡੀਕ ‘ਚ ਪਰਿਵਾਰ
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਰਸ਼ੀਆਂ ਦੀ ਫੌਜ ਵਿਚੋਂ ਪਿਛਲੇ8 ਮਹੀਨਿਆਂ ਤੋਂ ਲਾਪਤਾ ਨੌਜਵਾਨ ਦਾ ਪਤਾ ਲਗਾਉਣ ਲਈ ਕੇਂਦਰੀ ਵਿਦੇਸ਼ ਮੰਤਰੀ ਤੱਕ ਪਹੁੰਚ ਕੀਤੀ ਹੈ। ਅੰਮ੍ਰਿਤਸਰ ਜਿਲ੍ਹੇ ਦੀ ਰਹਿਣ ਵਾਲੀ ਨਵਦੀਪ ਕੌਰ ਨੇ ਨਿਰਮਲ ਕੁਟੀਆਂ ਸੁਲਤਾਨਪੁਰ ਲੋਧੀ ਪਹੁੰਚ ਕੇ ਸੰਤ ਸੀਚੇਵਾਲ ਨੂੰ ਦੱਸਿਆ ਕਿ ਉਸ ਦਾ ਪਤੀ ਹੀਰਾ ਸਿੰਘ ਅਕਤੂਬਰ2024 ਵਿਚ ਮਾਸਕੋ ਉਚੇਰੀ ਵਿੱਦਿਆ ਹਾਸਲ ਕਰਨ ਲਈ ਮਾਸਕੋ ਗਿਆ ਸੀ। ਉਥੇ ਅਗਸਤ2025 ਵਿਚ ਰਸ਼ੀਅਨ ਫੋਜ ਵਿਚ ਭਰਤੀ ਹੋ ਗਿਆ ਸੀ। ਭਰਤੀ ਕਰਨ ਸਮੇਂ ਕਿਹਾ ਗਿਆ ਸੀ ਕਿ14 ਲੱਖ ਰੁਪਏ ਤੁਰੰਤ ਉਨ੍ਹਾਂ ਦੇ ਖਾਤੇ ਵਿਚ ਚਲੇ ਜਾਣਗੇ ਅਤੇ ਹਰ ਮਹੀਨੇ ਢਾਈ ਲੱਖ ਰੁਪਏ ਤਨਖਾਹ ਮਿਲਿਆ ਕਰੇਗੀ। ਨਵਦੀਪ ਕੌਰ ਨੇ ਦੱਸਿਆ ਕਿ15 ਦਿਨਾਂ ਦੀ ਫੌਜੀ ਟ੍ਰੈਨਿੰਗ ਤੋਂ ਬਾਅਦ ਉਸ ਦੇ ਪਤੀ ਹੀਰਾ ਸਿੰਘ ਨੂੰ ਜੰਗ ਵਿਚ ਭੇਜ ਦਿੱਤਾ ਸੀ। ਜਦ ਕਿ ਉਸ ਦਾ ਪਤੀ ਮਾਨਸਿਕ ਤੌਰ ‘ਤੇ ਜੰਗ ਵਾਸਤੇ ਤਿਆਰ ਹੀ ਨਹੀਂ ਸੀ ਕਿਉਂਕਿ ਫੌਜ਼ ਵਿਚ ਭਰਤੀ ਹੋਣ ਸਮੇਂ ਇਹ ਦਾਅਵਾ ਵੀ ਕੀਤਾ ਗਿਆ ਸੀ ਕਿ ਹੀਰਾ ਸਿੰਘ ਕੋਲੋ ਸਿਰਫ਼ ਫੌਜ਼ ਨੂੰ ਖਾਣਾ ਪਹੁੰਚਾਉਣਾ ਹੈ ਅਤੇ ਫੌਜੀਆਂ ਵਾਸਤੇ ਬੰਕਰ ਪੁੱਟਣ ਦਾ ਕੰਮ ਹੀ ਲਿਆ ਜਾਵੇਗਾ।
ਪੀੜਤ ਨਵਦੀਪ ਕੌਰ ਨੇ ਦੱਸਿਆ ਕਿ ਸਤੰਬਰ2025 ਵਿਚ ਉਸ ਦੀ ਅਪਾਣੇ ਪਤੀ ਹੀਰਾ ਸਿੰਘ ਨਾਲ ਆਖਰੀਵਾਰ ਗੱਲ ਹੋਈ ਸੀ। ਹੁਣ ਜਦੋਂ8 ਮਹੀਨੇ ਬੀਤ ਗਏ ਹਨ। ਉਨ੍ਹਾਂ ਦੀ ਕੋਈ ਗੱਲ ਨਹੀਂ ਹੋ ਰਹੀ। ਨਵਦੀਪ ਕੌਰ ਦਾ6 ਸਾਲ ਦਾ ਵੱਡਾ ਲੜਕਾ ਅਜਿਹੀ ਬੀਮਾਰੀ ਜਿਸ ਦਾ ਇਸ ਦੁਨੀਆਂ ਵਿੱਚ ਕੋਈ ਇਲਾਜ ਹੀ ਨਹੀਂ ਹੈ। ਸੇਰੇਬ੍ਰਲ ਪਾਲਸੀ (ਸੀਪੀ) ਜੋ ਬੱਚੇ ਦੀ ਗਤੀ, ਮਾਸਪੇਸ਼ੀਆਂ ਅਤੇ ਅਵਾਜ਼ ਨੂੰ ਪ੍ਰਭਾਵਿਤ ਕਰਦਾ ਹੈ ਤੇ ਉਮਰ ਦੇ ਵੱਧਣ ਨਾਲ ਦਿਮਾਗ ਵਿਚ ਨੁਕਸ ਵੱਧਣ ਲੱਗ ਪੈਂਦਾ ਹੈ। ਦੂਜੇ ਬੱਚੇ ਦੀ ਉਮਰ ਢਾਈ ਸਾਲ ਹੈ ਜਦ ਕਿ ਤੀਜੇ ਬੱਚੇ ਦੀ ਉਮਰ ਇੱਕ ਸਾਲ ਹੈ। ਦੋ ਬੱਚੇ ਬਹੁਤ ਛੋਟੇ ਹਨ ਤੇ ਜਦ ਕਿ ਵੱਡਾ ਲੜਕਾ ਨਾ ਬੋਲ ਸਕਦਾ ਹੈ, ਨਾ ਸੁਣ ਸਕਦਾ ਹੈ ਤੇ ਨਾ ਬੈਠ ਸਕਦਾ ਹੈ ਨਾ ਚੱਲ ਫਿਰ ਸਕਦਾ ਹੈ। ਨਵਦੀਪ ਦੀਆਂ ਅੱਖਾਂ ਵਿਚ ਵਗਦੇ ਹੰਝੂ ਰੁਕਣ ਦਾ ਨਾਂਅ ਨਹੀਂ ਸੀ ਲੈ ਰਹੇ ਜਦੋਂ ਉਹ ਆਪਣੇ ਬੀਮਾਰ ਪੁੱਤ ਨੂੰ ਛਾਤੀ ਨਾਲ ਲਾ ਕੇ ਪਾਣੀ ਪਿਲਾ ਰਹੀ ਸੀ।
Parents Await Son s Return For 8 Months