ਗਾਇਕਾ ਇੰਦਰ ਕੌਰ ਦਾ ਹੋਇਆ ਅੰਤਿਮ ਸੰਸਕਾਰ, ਪੋਸਟਮਾਰਟਮ ਰਿਪੋਰਟ ‘ਚ ਹੋਇਆ ਵੱਡਾ ਖੁਲਾਸਾ    ਪੰਜਾਬ ‘ਚ ਬਦਲਿਆ ਸਕੂਲਾਂ ਅਤੇ ਦਫਤਰਾਂ ਦਾ ਸਮਾਂ, ਹੁਣ ਇਸ ਸਮੇਂ ਤੇ ਖੁਲ੍ਹਣਗੇ ਅਦਾਰੇ    ਪੰਜਾਬ ‘ਚ SIR: ਵੋਟਰ ਮੈਪਿੰਗ ‘ਚ ਮਾਨਸਾ-ਤਰਨਤਾਰਨ ਸਮੇਤ 4 ਜ਼ਿਲ੍ਹੇ ਮੋਹਰੀ, ਮੋਹਾਲੀ ਰਫ਼ਤਾਰ ਦੇ ਮਾਮਲੇ ‘ਚ ਸਭ ਤੋਂ ਪਿੱਛੇ    ਖੰਨਾ ਫਾਇਰਿੰਗ ਤੇ ਫਿਰੌਤੀ ਮਾਮਲੇ ‘ਚ ਵੱਡੀ ਕਾਰਵਾਈ, ਸਿੱਧੂ ਮੂਸੇਵਾਲਾ ਦੇ ਸਾਬਕਾ ਮੈਨੇਜਰ ਸ਼ਗਨਪ੍ਰੀਤ ਦੇ ਮਾਤਾ-ਪਿਤਾ ਗ੍ਰਿਫ਼ਤਾਰ    ਰੂਸ ਦੀ ਜੰਗ ਨੇ ਉਜਾੜਿਆ ਪੰਜਾਬ ਦਾ ਘਰ, 8 ਮਹੀਨਿਆਂ ਤੋਂ ਪੁੱਤ ਦੀ ਉਡੀਕ ‘ਚ ਪਰਿਵਾਰ    ਇਕ ਮਹੀਨੇ ਤੋਂ ਆਪਣੇ ਪਰਿਵਾਰ ਨੂੰ ਉਡੀਕ ਰਹੀ ਸਿਵਲ ਹਸਪਤਾਲ ਕਪੂਰਥਲਾ 'ਚ ਦਾਖਲ ਅੰਮ੍ਰਿਤਸਰ ਦੀ 15 ਸਾਲਾਂ ਬੱਚੀ    ਅਵਾਰਾ ਕੁੱਤਿਆਂ ਨੂੰ ਹਟਾਉਣ ਲਈ ਪੰਜਾਬ ‘ਚ ਮੁਹਿੰਮ ਸ਼ੁਰੂ, ਸੀਐਮ ਨੇ ਅਦਾਲਤ ਦੇ ਫੈਸਲੇ ਦਾ ਕੀਤਾ ਧੰਨਵਾਦ    ਲੈਂਡਿੰਗ ਦੌਰਾਨ Air India ਫਲਾਈਟ ਦਾ ਪਿਛਲਾ ਹਿੱਸਾ ਰਨਵੇ ਨਾਲ ਟਕਰਾਇਆ, ਵੱਡਾ ਹਾਦਸਾ ਟਲਿਆ    ਪੇਸ਼ੀ ‘ਤੇ ਲਿਆਂਦੇ ਮੁਲਜ਼ਮ ਨੇ ਅਦਾਲਤ ਦੀ ਤੀਜੀ ਮੰਜ਼ਿਲ ਤੋਂ ਮਾਰੀ ਛਾਲ, ਹੋਈ ਮੌਤ    ਪੁਲਵਾਮਾ ਹਮਲੇ 'ਚ ਸ਼ਾਮਲ ਅੱਤਵਾਦੀ ਹਮਜ਼ਾ ਬੁਰਹਾਨ ਦਾ ਕਤਲ   
ਪੰਜਾਬ ‘ਚ ਬਦਲਿਆ ਸਕੂਲਾਂ ਅਤੇ ਦਫਤਰਾਂ ਦਾ ਸਮਾਂ, ਹੁਣ ਇਸ ਸਮੇਂ ਤੇ ਖੁਲ੍ਹਣਗੇ ਅਦਾਰੇ
May 22, 2026
School-and-offices-timing-change

ਪੰਜਾਬ ‘ਚ ਬਦਲਿਆ ਸਕੂਲਾਂ ਅਤੇ ਦਫਤਰਾਂ ਦਾ ਸਮਾਂ, ਹੁਣ ਇਸ ਸਮੇਂ ਤੇ ਖੁਲ੍ਹਣਗੇ ਅਦਾਰੇ


ਪੰਜਾਬ ਸਮੇਤ ਇਸ ਸਮੇਂ ਪੂਰੇ ਉੱਤਰ ਭਾਰਤ ਵਿੱਚ ਭਿਆਨਕ ਗਰਮੀ ਅਤੇ ਲੂ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ। ਇਸੇ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਇਸ ਫੈਸਲੇ ਦੇ ਅਨੁਸਾਰ, ਸੂਬੇ ਦੇ ਸਾਰੇ ਸਕੂਲ ਅਤੇ ਦਫ਼ਤਰਾਂ ਦੇ ਸਮੇਂ ਵਿੱਚ ਬਦਲਾਅ ਕੀਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਇਸਨੂੰ ਲੈ ਕੇ ਜਾਣਕਾਰੀ ਸ਼ੇਅਰ ਕੀਤੀ ਹੈ। ਦੱਸ ਦੇਈਏ ਕਿ ਹੁਣ ਤੱਕ, ਸਰਕਾਰੀ ਸਕੂਲਾਂ ਦਾ ਸਮਾਂ ਸਵੇਰੇ8 ਵਜੇ ਤੋਂ ਦੁਪਹਿਰ2 ਵਜੇ ਤੱਕ ਸੀ। ਜਦੋਂਕਿ ਦਫ਼ਤਰਾਂ ਦਾ ਸਮਾਂ ਸਵੇਰੇ9 ਵਜੇ ਤੋਂ ਸ਼ਾਮ5 ਵਜੇ ਤੱਕ ਹੈ।

ਸੀਐਮ ਭਗਵੰਤ ਮਾਨ ਨੇX ਤੇ ਪੋਸਟ ਸ਼ੇਅਰ ਕਰਦਿਆਂ ਦੱਸਿਆ ਹੈ ਕਿ ਇਸ ਵੇਲ੍ਹੇ ਪੰਜਾਬ ਵਿੱਚ ਭਿਆਨਕ ਗਰਮੀ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ। ਜਿਸਨੂੰ ਦੇਖਦੇ ਹੋਏ ਆਉਂਦੀ25 ਮਈ, ਸੋਮਵਾਰ ਤੋਂ ਸਾਰੇ ਸਕੂਲ ਅਤੇ ਦਫ਼ਤਰ ਸਵੇਰੇ7.30 ਵਜੇ ਖੁਲ੍ਹਣਗੇ ਅਤੇ1.30 ਵਜੇ ਬੰਦ ਹੋ ਜਾਣਗੇ।

2023 ‘ਚ ਵੀ ਬਦਲਿਆ ਗਿਆ ਸੀ ਸਮਾਂ

ਇਸ ਤੋਂ ਪਹਿਲਾਂ, ਸਰਕਾਰ ਨੇ2 ਮਈ, 2023 ਤੋਂ15 ਜੁਲਾਈ, 2023 ਤੱਕ ਸੂਬੇ ਦੇ ਸਾਰੇ ਸਰਕਾਰੀ ਦਫ਼ਤਰਾਂ ਦਾ ਸਮਾਂ ਸਵੇਰੇ7:30 ਵਜੇ ਤੋਂ ਦੁਪਹਿਰ2:00 ਵਜੇ ਤੱਕ ਬਦਲ ਦਿੱਤਾ ਸੀ।2023 ਵਿੱਚ, ਦਫ਼ਤਰ ਦੁਪਹਿਰ2:00 ਵਜੇ ਬੰਦ ਹੋ ਜਾਂਦੇ ਸਨ, ਜਦੋਂ ਕਿ ਇਸ ਵਾਰ (2026 ਵਿੱਚ), ਬਹੁਤ ਜ਼ਿਆਦਾ ਗਰਮੀ ਕਾਰਨ, ਸਮਾਂ ਅੱਧਾ ਘੰਟਾ ਘਟਾ ਕੇ ਦੁਪਹਿਰ1:30 ਵਜੇ ਕਰ ਦਿੱਤਾ ਗਿਆ ਹੈ।

ਅਚਾਨਕ ਬਦਲਿਆ ਮੌਸਮ

ਇਸ ਦੌਰਾਨ, ਅੱਜ ਸਵੇਰੇ ਅਚਾਨਕ ਮੌਸਮ ਬਦਲ ਗਿਆ। ਜਲੰਧਰ, ਲੁਧਿਆਣਾ ਅਤੇ ਪਠਾਨਕੋਟ ਸਮੇਤ ਕਈ ਇਲਾਕਿਆਂ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਪਿਆ, ਜਿਸ ਨਾਲ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ। ਜਲੰਧਰ ਅਤੇ ਪਠਾਨਕੋਟ ਵਿੱਚ ਮੀਂਹ ਦੇ ਨਾਲ ਤੇਜ਼ ਹਵਾਵਾਂ ਵੀ ਚੱਲੀਆਂ ਜਿਨ੍ਹਾਂ ਨੇ ਲੋਕਾਂ ਨੂੰ ਰਾਹਤ ਦਾ ਅਹਿਸਾਸ ਕਰਵਾਇਆ।


ਉੱਧੜ, ਚੰਡੀਗੜ੍ਹ ਵਿੱਚ ਤੇਜ਼ ਗਰਮੀ ਅਤੇ ਲੂ ਦਾ ਪ੍ਰਕੋਪ ਜਾਰੀ ਹੈ। ਵੀਰਵਾਰ ਨੂੰ ਪੰਜਾਬ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ0.9 ਡਿਗਰੀ ਸੈਲਸੀਅਸ ਦੀ ਗਿਰਾਵਟ ਆਈ। ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ44.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ, ਅਗਲੇ ਦੋ ਤੋਂ ਤਿੰਨ ਘੰਟਿਆਂ ਵਿੱਚ ਚੰਡੀਗੜ੍ਹ ਅਤੇ ਮੋਹਾਲੀ ਵਿੱਚ ਬੱਦਲਵਾਈ ਹੋਣ ਦੀ ਸੰਭਾਵਨਾ ਹੈ, ਮੀਂਹ ਅਤੇ40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਇਸ ਦੌਰਾਨ, ਵੱਧ ਤੋਂ ਵੱਧ ਤਾਪਮਾਨ ਘਟਣ ਅਤੇ40 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਉਮੀਦ ਹੈ।

24 ਮਈ ਤੋਂ26 ਮਈ ਤੱਕ ਅਸਮਾਨ ਆਮ ਤੌਰ ‘ਤੇ ਸਾਫ਼ ਰਹੇਗਾ। ਇਸ ਦੌਰਾਨ ਤਾਪਮਾਨ ਦੁਬਾਰਾ ਵੱਧ ਸਕਦਾ ਹੈ, 26 ਮਈ ਤੱਕ ਵੱਧ ਤੋਂ ਵੱਧ ਤਾਪਮਾਨ43 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਉਮੀਦ ਹੈ।

School and offices timing change

local advertisement banners
Comments


Recommended News
Popular Posts
Just Now