SDM ਫਿਰੋਜ਼ਪੁਰ ਨੇ SSP ਨੂੰ ਲਿਖਿਆ ਪੱਤਰ, ਚੋਣ ਡਿਊਟੀ ਤੋਂ ਗੈਰ ਹਾਜ਼ਰ ਰਹਿਣ ਵਾਲਿਆਂ ‘ਤੇ FIR ਦਰਜ ਕਰਨ ਦੀ ਮੰਗ    ਮਾਨਸਾ ਜ਼ਿਲ੍ਹਾ ਪਰਿਸ਼ਦ ਦੇ ਨਵੇਂ ਚੇਅਰਮੈਨ ਚੁਸ਼ਪਿੰਦਰਬੀਰ ਚਹਿਲ ਦੀ ਤਾਜਪੋਸ਼ੀ, ਸਮਾਗਮ 'ਚ ਪਹੁੰਚੇ CM ਮਾਨ ਦੇ ਮਾਤਾ ਤੇ ਕੈਬਨਿਟ ਮੰਤਰੀ    ਏਸ਼ੀਆਈ ਖੇਡਾਂ 'ਚ ਭਾਰਤ ਨੂੰ ਪਹਿਲਾ ਸ਼ੂਟਿੰਗ ਸੋਨ ਤਮਗਾ ਦਿਵਾਉਣ ਵਾਲੇ ਰਣਧੀਰ ਸਿੰਘ ਦਾ ਦੇਹਾਂਤ; ਖੇਡ ਜਗਤ 'ਚ ਸੋਗ    ਅਰਸ਼ਦੀਪ ਸਿੰਘ ਨੇ ਇੰਸਟਾਗ੍ਰਾਮ ਤੋਂ ਹਟਾਈਆਂ 200 ਤੋਂ ਵੱਧ ਪੋਸਟਾਂ, ਕੋਹਲੀ ਵਾਲੀ ਰੀਲ ਵੀ ਗਾਇਬ!    ਲੌਂਗਵਿਊ ਕੈਮੀਕਲ ਟੈਂਕ ਧਮਾਕੇ ਵਿੱਚ 1 ਦੀ ਮੌਤ, 9 ਜਖਮੀ    ਵੈੱਬ ਸੀਰੀਜ਼ 'ਲੁੱਖੇ' ਵਿਵਾਦ ਮਾਮਲਾ : ਅਦਾਲਤ ਨੇ ਅਦਾਕਾਰ ਯੋਗਰਾਜ ਸਿੰਘ ਦੀ ਅਗਾਂਊਂ ਜ਼ਮਾਨਤ ਪਟੀਸ਼ਨ ਕੀਤੀ ਖਾਰਜ    ਰਾਜਾ ਵੜਿੰਗ ਦੇ ਵਿਵਾਦਤ ਬਿਆਨ ਵਾਲਾ ਆਡੀਓ ਵਾਇਰਲ-ਐਸ.ਸੀ. ਕਮਿਸ਼ਨ ਨੇ ਲਿਆ ਸੂ ਮੋਟੋ    ਮੁੜ ਜੇਲ੍ਹ ਤੋਂ ਬਾਹਰ ਆਇਆ ਡੇਰਾ ਮੁਖੀ ਰਾਮ ਰਹੀਮ, 30 ਦਿਨਾਂ ਦੀ ਮਿਲੀ ਪੈਰੋਲ    ਲੁਧਿਆਣਾ ਅਤੇ ਮੋਗਾ ‘ਚ ‘ਆਪ’ ਅਤੇ ਕਾਂਗਰਸ ਵਰਕਰਾਂ ‘ਚ ਝੜਪ    ਪੰਜਾਬ ‘ਚ ਚੋਣਾਂ ਵਿਚਾਲੇ ED ਦਾ ਵੱਡਾ ਐਕਸ਼ਨ! ਜ਼ੀਰਕਪੁਰ ‘ਚ ਮਸ਼ਹੂਰ ਬਿਲਡਰ ਦੇ ਘਰ ਸਣੇ ਕਈ ਹੋਰ ਟਿਕਾਣਿਆਂ ‘ਤੇ ਕੀਤੀ ਰੇਡ   
ਲੌਂਗਵਿਊ ਕੈਮੀਕਲ ਟੈਂਕ ਧਮਾਕੇ ਵਿੱਚ 1 ਦੀ ਮੌਤ, 9 ਜਖਮੀ
May 27, 2026
Longview-Chemical-Tank-Explosion

ਲੌਂਗਵਿਊ ਕੈਮੀਕਲ ਟੈਂਕ ਧਮਾਕੇ ਵਿੱਚ 1 ਦੀ ਮੌਤ, 9 ਜਖਮੀ




ਲੌਂਗਵਿਊ, ਵਾਸ਼ਿੰਗਟਨ (longview)— ਮੰਗਲਵਾਰ ਸਵੇਰੇ ਵਾਸ਼ਿੰਗਟਨ ਸਟੇਟ ਦੇ ਲੌਂਗਵਿਊ ਸ਼ਹਿਰ ਵਿੱਚ ਸਥਿਤ ਨਿਪਪੋਨ ਪੇਪਰ ਮਿੱਲ ਵਿੱਚ ਇੱਕ ਕੈਮੀਕਲ ਟੈਂਕ ਦੇ ਧਮਾਕੇ ਵਿਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ 9 ਹੋਰ ਜਖਮੀ ਹੋ ਗਏ।


ਲਾਂਗਵਿਊ ਫਾਇਰ ਡਿਪਾਰਟਮੈਂਟ ਮੁਤਾਬਕ ਇਹ ਘਟਨਾ ਸਵੇਰੇ ਕਰੀਬ 7:18 ਵਜੇ ਇੰਡਸਟਰੀਅਲ ਵੇ ‘ਤੇ ਸਥਿਤ ਨਿਪਪੋਨ ਫੈਸਿਲਟੀ ਵਿੱਚ ਵਾਪਰੀ। ਇਹ ਫੈਕਟਰੀ ਟਿਸ਼ੂ ਪੇਪਰ, ਪ੍ਰਿੰਟਿੰਗ ਪੇਪਰ ਅਤੇ ਹੋਰ ਕਾਗਜ਼ੀ ਉਤਪਾਦ ਤਿਆਰ ਕਰਦੀ ਹੈ।


ਅਧਿਕਾਰੀਆਂ ਅਨੁਸਾਰ ਕੈਮੀਕਲ ਟ੍ਰੀਟਮੈਂਟ ਵਾਲੇ ਵੱਡੇ ਟੈਂਕ ਵਿੱਚ ਅੰਦਰੂਨੀ ਧਮਾਕਾ (ਇੰਪਲੋਜ਼ਨ) ਹੋਇਆ, ਜਿਸ ਕਾਰਨ ਕਈ ਕਰਮਚਾਰੀ ਕੈਮੀਕਲ ਸੜਨ ਅਤੇ ਹੋਰ ਗੰਭੀਰ ਚੋਟਾਂ ਦਾ ਸ਼ਿਕਾਰ ਹੋਏ। ਜਖਮੀਆਂ ਨੂੰ ਇਲਾਕਾਈ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ।


ਕੌਲਿਟਜ਼ ਕਾਊਂਟੀ ਸ਼ੇਰਿਫ ਦਫ਼ਤਰ ਨੇ ਪੁਸ਼ਟੀ ਕੀਤੀ ਕਿ ਇਸ ਘਟਨਾ ਵਿੱਚ ਇੱਕ ਵਿਅਕਤੀ ਦੀ ਮੌਤ ਹੋਈ ਹੈ। ਜਖਮੀਆਂ ਵਿੱਚ ਇੱਕ ਫਾਇਰਫਾਈਟਰ ਅਤੇ ਅੱਠ ਕਰਮਚਾਰੀ ਸ਼ਾਮਲ ਹਨ।


ਬਾਅਦ ਵਿੱਚ ਅਧਿਕਾਰੀਆਂ ਨੇ ਦੱਸਿਆ ਕਿ ਟੈਂਕ ਵਿੱਚ “ਵਾਈਟ ਲਿਕਰ” ਨਾਮਕ ਬਹੁਤ ਖ਼ਤਰਨਾਕ ਅਤੇ ਤੇਜ਼ਾਬੀ ਕੈਮੀਕਲ ਮੌਜੂਦ ਸੀ, ਜੋ ਸੋਡੀਅਮ ਹਾਈਡਰਾਕਸਾਈਡ ਅਤੇ ਸੋਡੀਅਮ ਸਲਫਾਈਡ ਦਾ ਮਿਸ਼ਰਣ ਹੁੰਦਾ ਹੈ। ਇਹ ਕੈਮੀਕਲ ਪੇਪਰ ਬਣਾਉਣ ਦੌਰਾਨ ਲੱਕੜ ਦੇ ਰੇਸ਼ਿਆਂ ਨੂੰ ਘੋਲਣ ਲਈ ਵਰਤਿਆ ਜਾਂਦਾ ਹੈ।


ਸ਼ੁਰੂਆਤੀ ਜਾਣਕਾਰੀ ਮੁਤਾਬਕ ਟੈਂਕ ਵਿੱਚ ਲਗਭਗ 80 ਹਜ਼ਾਰ ਗੈਲਨ ਕੈਮੀਕਲ ਹੋਣ ਦਾ ਅੰਦਾਜ਼ਾ ਸੀ, ਪਰ ਹੁਣ ਅਧਿਕਾਰੀਆਂ ਨੇ ਦੱਸਿਆ ਕਿ ਟੈਂਕ ਵਿੱਚ ਕਰੀਬ 9 ਲੱਖ ਗੈਲਨ “ਵਾਈਟ ਲਿਕਰ” ਮੌਜੂਦ ਸੀ। ਫਾਇਰ ਵਿਭਾਗ ਦੇ ਅਨੁਸਾਰ ਹਾਦਸੇ ਤੋਂ ਬਾਅਦ ਵੀ ਲਗਭਗ 90 ਹਜ਼ਾਰ ਗੈਲਨ ਕੈਮੀਕਲ ਟੈਂਕ ਵਿੱਚ ਬਚਿਆ ਹੋਇਆ ਹੈ।


ਫਾਇਰਫਾਈਟਰ ਅਤੇ ਹੈਜ਼ਮੈਟ ਟੀਮ ਨਿਪਪੋਨ ਕੰਪਨੀ ਦੇ ਕਰਮਚਾਰੀਆਂ ਨਾਲ ਮਿਲ ਕੇ ਰਸਾਇਣਕ ਰਿਸਾਅ ਨੂੰ ਕਾਬੂ ਕਰਨ ਲਈ ਕੰਮ ਕਰ ਰਹੇ ਹਨ। ਸੁਰੱਖਿਆ ਕਾਰਨਾਂ ਕਰਕੇ ਬਚਾਅ ਅਤੇ ਰਿਕਵਰੀ ਕਾਰਵਾਈ ਬੁੱਧਵਾਰ ਤੱਕ ਮੁਲਤਵੀ ਕਰ ਦਿੱਤੀ ਗਈ ਹੈ।


ਅਧਿਕਾਰੀਆਂ ਨੇ ਕਿਹਾ ਹੈ ਕਿ ਇਸ ਵੇਲੇ ਆਮ ਲੋਕਾਂ ਲਈ ਕੋਈ ਤੁਰੰਤ ਖ਼ਤਰਾ ਨਹੀਂ ਹੈ, ਪਰ ਲੋਕਾਂ ਨੂੰ ਇੰਡਸਟਰੀਅਲ ਵੇ ਇਲਾਕੇ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਈ ਹੈ।

Longview Chemical Tank Explosion

local advertisement banners
Comments


Recommended News
Popular Posts
Just Now