June 5, 2026
ਸਕੈਨਰ ਲਾ ਦਿਓ… ਅਸੀਂ ਪੈਸੇ ਪਾ ਦਿਆ ਕਰਾਂਗੇ, ਖੇਤਾਂ ਚੋਂ ਚੋਰੀ ਹੋ ਰਹੀਆਂ ਮੋਟਰਾਂ ਤੋਂ ਪਰੇਸ਼ਾਨ ਕਿਸਾਨਾਂ ਦੀ ਚੋਰਾਂ ਨੂੰ ਅਪੀਲ
ਫਰੀਦਕੋਟ ਜਿਲ੍ਹੇ ਅੰਦਰ ਸ਼ੋਸ਼ਲ ਮੀਡੀਆ ਤੇ ਇਕ ਪੋਸਟਰ ਅੱਜ-ਕੱਲ ਕਾਫੀ ਵਾਇਰਲ ਹੋ ਰਿਹਾ ਹੈ। ਦਰਅਸਲ, ਇੱਥੋਂ ਦੇ ਕਿਸਾਨਾਂ ਦੇ ਖੇਤਾਂ ਚੋਂ ਬੀਤੇ ਕੁਝ ਦਿਨਾਂ ਵਿੱਚ ਹੀ25 ਮੋਟਰਾਂ ਚੋਰੀ ਹੋ ਗਈਆਂ ਹਨ। ਉਸਤੋਂ ਪਹਿਲਾਂ ਵੀ ਇਨ੍ਹਾਂ ਕਿਸਾਨਾਂ ਦੀਆਂ15 ਮੋਟਰਾਂ ਚੋਰੀ ਹੋਈਆਂ ਸਨ। ਲਗਾਤਾਰ ਹੋ ਰਹੀਆਂ ਇਨ੍ਹਾਂ ਚੋਰੀਆਂ ਤੋਂ ਪਰੇਸ਼ਾਨ ਕਿਸਾਨ ਹੁਣ ਸਰਕਾਰ ਅਤੇ ਪੁਲਿਸ ਨੂੰ ਗੁਹਾਰ ਲਗਾਉਣ ਦੀ ਥਾਂ ਸਿੱਧੇ ਚੋਰਾਂ ਨੂੰ ਹੀ ਬੇਨਤੀ ਕਰ ਰਹੇ ਹਨ। ਆਰਥਿਕ ਨੁਕਸਾਨ ਤੋਂ ਦੁਖੀ ਇਨ੍ਹਾਂ ਕਿਸਾਨਾਂ ਨੇ ਚੋਰਾਂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੀਆਂ ਮੋਟਰਾਂ ਚੋਰੀ ਕਰਨ ਦੀ ਥਾਂ ਕਿਤੇ ਸਾਂਝੀ ਥਾਂ ਤੇ ਇੱਕ ਸਕੈਨਰ ਲਾ ਦਿਓ। ਅਸੀਂ ਸਾਰੇ ਰੱਲ-ਮਿਲ ਕੇ ਉਸ ਵਿੱਚ ਪੈਸੇ ਪਾ ਦਿਆਂਗੇ।ਕਿਸਾਨਾਂ ਦੀ ਇਹ ਭਾਵੁਕ ਅਪੀਲ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਕਿਸਾਨਾਂ ਵੱਲੋਂ ਬਣਾਇਆਂ ਗਿਆ ਇਹ ਪੋਸਟਰ ਤੇਜੀ ਨਾਲ ਲੋਕਾਂ ਵਿਚਾਲੇ ਘੁੰਮ ਰਿਹਾ ਹੈ। ਲੋਕ ਵੀ ਇਨ੍ਹਾਂ ਚੋਰੀਆਂ ਨੂੰ ਲੈ ਕੇ ਕਾਫੀ ਹੈਰਾਨ ਹਨ। ਇੱਕ-ਨਹੀਂ…2 ਨਹੀਂ….ਲਗਾਤਾਰ40 ਤੋਂ ਵੱਧ ਹੋਈਆਂ ਇਨ੍ਹਾਂ ਚੋਰੀਆਂ ਨੂੰ ਲੈ ਕੇ ਪਿੰਡ ਵਾਸੀ ਸਦਮੇ ਵਿੱਚ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਇੱਕ ਮੋਟਰ40-50 ਹਜਾਰ ਦੇ ਵਿਚਾਲੇ ਆਉਂਦੀ ਹੈ। ਪਰ ਚੋਰ ਜਾਂ ਨਸ਼ੇੜੀ ਲੋਕ ਇਨ੍ਹਾਂ ਨੂੰ ਚੁਰਾ ਕੇ500-1000 ਵਿੱਚ ਵੇਚ ਦਿੰਦੇ ਹੋਣਗੇ। ਉਨ੍ਹਾਂ ਨੂੰ ਕੀ ਦਰਦ ਹੈ ਕਿ ਕਿਸਾਨ ਕਿਵੇਂ ਪੈਸੇ ਇੱਕਠੇ ਕਰਕੇ ਇਨ੍ਹਾਂ ਮੋਟਰਾਂ ਨੂੰ ਖਰੀਦਦਾ ਹੈ।ਕਿਸਾਨਾਂ ਨੇ ਅਪੀਲ ਕੀਤੀ ਹੈ ਕਿ ਸਰਕਾਰ ਅਤੇ ਪ੍ਰਸ਼ਾਸਨ ਇਲਾਕੇ ਦੇ ਕਬਾੜੀਆਂ ਨੂੰ ਸਖਤ ਹਿਦਾਇਤ ਕਰਨ ਕਿ ਜੇਕਰ ਕੋਈ ਵੀ ਸ਼ਖਸ ਪੁਰਾਣੀ ਮੋਟਰ ਵੇਚਣ ਆਵੇ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ…ਤਾਂ ਜੋ ਕਿਸਾਨਾਂ ਨੂੰ ਹੋਣ ਵਾਲੇ ਆਰਥਿਕ ਨੁਕਸਾਨ ਦਾ ਬਚਾਅ ਹੋ ਸਕੇ। ਨਾਲ ਹੀ ਉਨ੍ਹਾਂ ਨੂੰ ਸਰਕਾਰ ਨੂੰ ਗੁਹਾਰ ਲਗਾਈ ਹੈ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾਵੇ, ਕਿਉਂਕਿ ਕਿਸਾਨੀ ਤਾਂ ਪਹਿਲਾਂ ਹੀ ਘਾਟੇ ਵਿੱਚ ਜਾ ਰਹੀ ਹੈ, ਉਤੋਂ ਲਗਾਤਾਰ ਹੋ ਰਿਹਾ ਇਹ ਨੁਕਸਾਨ ਨੂੰ ਬਰਦਾਸ਼ਤ ਕਰਨਾ ਕਿਸਾਨਾਂ ਦੇ ਵੱਸ ਦੀ ਗੱਲ ਨਹੀਂ ਹੈ।
farmer appeal to theif they put scaneer in public place