ਮੈਕਸੀਕੋ ਦੌਰੇ ਦੌਰਾਨ ਬਿਮਾਰ ਹੋਏ ਕੈਨੇਡੀਅਨ ਨੂੰ 1.47 ਲੱਖ ਡਾਲਰ ਦਾ ਮੈਡੀਕਲ ਬਿੱਲ, ਬੀਮਾ ਕੰਪਨੀ ਨੇ ਦਾਅਵਾ ਕੀਤਾ ਰੱਦ    ਟਰੱਕ ਸਟਾਪ ਤੇ ਡੋਡਿਆਂ ਨੂੰ ਵੇਚਣ ਦੇ ਦੋਸ਼ ਵਿੱਚ ਤਿੰਨ ਵਿਅਕਤੀ ਗ੍ਰਿਫ਼ਤਾਰ,100 ਪੌਂਡ ਡੋਡੇ ਬਰਾਮਦ     ਬੇਅਦਬੀ ਦੀ ਕੋਸ਼ਿਸ਼ ਕਰਨ ਵਾਲੇ ਮੁਲਜ਼ਮ ‘ਤੇ ਮਾਮਲਾ ਦਰਜ, ਵੀਡੀਓ ਵਾਇਰਲ ਬੋਲਿਆ- ਮਰਨ ਤੋਂ ਡਰ ਨਹੀਂ ਲੱਗਦਾ    ਕੈਲੀਫ਼ੋਰਨੀਆ ਵਿੱਚ ਮਜ਼ਾਕ-ਮਸਤੀ ਦੌਰਾਨ ਪੁਲਿਸ ਅਧਿਕਾਰੀ ਨੂੰ ਸਾਥੀ ਅਧਿਕਾਰੀ ਦੀ ਗੋਲੀ ਲੱਗੀ    ਟ੍ਰੇਸੀ, ਕੈਲੀਫ਼ੋਰਨੀਆ ਵਿੱਚ ਮੈਡਲਾਈਨ ਇੰਡਸਟ੍ਰੀਜ਼ ਦੇ ਡਿਸਟ੍ਰੀਬਿਊਸ਼ਨ ਸੈਂਟਰ ਵਿੱਚ ਭਿਆਨਕ ਅੱਗ    ਤਿੰਨ ਭੈਣਾਂ ਦੇ ਇਕਲੌਤਾ ਭਰਾ ਦਾ ਇੰਗਲੈਂਡ ‘ਚ ਬੇਰਹਿਮੀ ਨਾਲ ਕਤਲ, ਕਰੀਬ 4 ਸਾਲ ਪਹਿਲਾਂ ਗਿਆ ਸੀ ਵਿਦੇਸ਼    ਫਰੀਦਕੋਟ : ਤੇਜ਼ ਰਫਤਾਰ ਕਾਰ ਨੇ ਮੋਟਰਸਾਇਕਲ ਨੂੰ ਮਾਰੀ ਟੱਕਰ, 2 ਬੱਚਿਆਂ ਤੇ ਪਿਤਾ ਸਣੇ 3 ਲੋਕਾਂ ਦੀ ਹੋਈ ਮੌਤ    ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਨਿਭਾਇਆ ਵੱਡਾ ਵਾਅਦਾ, 8ਵੀਂ ਜਮਾਤ ਦੇ ਇਤਿਹਾਸ ਦੇ ਕੋਰਸ ਵਿਚ ਸ਼ਾਮਲ ਹੋਇਆ ਸਿੱਖ ਗੁਰੂਆਂ ਦਾ ਇਤਿਹਾਸ    ਜਪਾਨ ‘ਚ ਚਮਕੀ ਫਿਰੋਜ਼ਪੁਰ ਦੀ ਰਸ਼ਮੀਨ ਕੌਰ ਹਾਂਡਾ, ਹਾਕੀ ‘ਚ ਵਧਾਇਆ ਜ਼ਿਲ੍ਹੇ ਦਾ ਮਾਣ    ਰਮਨ ਅਰੋੜਾ ਤੇ ਕਿੱਕੀ ਢਿੱਲੋਂ ਮੁੜ ਜਲੰਧਰ ED ਅੱਗੇ ਪੇਸ਼, 9 ਦਿਨਾਂ ‘ਚ ਦੂਜੀ ਵਾਰ ਹੋ ਰਹੇ ਸਵਾਲ-ਜਵਾਬ   
ਹਾਈਕੋਰਟ ਦੇ ਹੁਕਮਾਂ ਮਗਰੋਂ ਰਿਹਾਅ ਹੋਇਆ ਜੋਬਨਪ੍ਰੀਤ ਸਿੰਘ, ਜੇਲ੍ਹ ਤੋਂ ਬਾਹਰ ਆਇਆ ਮਜੀਠੀਆ ਦਾ ਸਾਥੀ
June 5, 2026
-jobanpreet-singh

ਹਾਈਕੋਰਟ ਦੇ ਹੁਕਮਾਂ ਮਗਰੋਂ ਰਿਹਾਅ ਹੋਇਆ ਜੋਬਨਪ੍ਰੀਤ ਸਿੰਘ, ਜੇਲ੍ਹ ਤੋਂ ਬਾਹਰ ਆਇਆ ਮਜੀਠੀਆ ਦਾ ਸਾਥੀ



ਅਕਾਲੀ ਆਗੂ ਜੋਬਨਪ੍ਰੀਤ ਸਿੰਘ ਨੂੰ ਪੰਜਾਬ ਹਰਿਆਣਾ ਦੇ ਹੁਕਮਾਂ ਮਗਰੋਂ ਰਿਹਾਅ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਬੀਤੇ ਬੁੱਧਵਾਰ ਨੂੰ ਜੋਬਨਪ੍ਰੀਤ ਸਿੰਘ ਦੀ ਗ੍ਰਿਫ਼ਤਾਰੀ ਨੂੰ ਗੈਰ-ਕਾਨੂੰਨੀ ਐਲਾਨੇ ਜਾਣ ਅਤੇ ਉਸਦੀ ਤੁਰੰਤ ਰਿਹਾਈ ਦਾ ਹੁਕਮ ਦਿੱਤੇ ਜਾਣ ਤੋਂ ਬਾਅਦ ਵੀ ਉਸ ਨੂੰ ਰਿਹਾਅ ਨਹੀਂ ਕੀਤਾ ਗਿਆ ਸੀ। ਜਿਸ ‘ਤੇ ਜੋਬਨਪ੍ਰੀਤ ਦੇ ਪਿਤਾ, ਮੁਖਵੰਤ ਸਿੰਘ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਮਾਣਹਾਨੀ ਪਟੀਸ਼ਨ ਦਾਇਰ ਕੀਤੀ, ਜਿਸ ਵਿੱਚ ਦੋਸ਼ ਲਗਾਇਆ ਗਿਆ ਕਿ ਅਦਾਲਤ ਦੇ ਸਪੱਸ਼ਟ ਆਦੇਸ਼ਾਂ ਦੇ ਬਾਵਜੂਦ ਉਸਦੇ ਪੁੱਤਰ ਨੂੰ ਸਮੇਂ ਸਿਰ ਰਿਹਾਅ ਨਹੀਂ ਕੀਤਾ ਗਿਆ।


3 ਜੂਨ, 2026 ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇੱਕ ਸੁਣਵਾਈ ਦੌਰਾਨ ਜੋਬਨਪ੍ਰੀਤ ਸਿੰਘ ਦੀ ਗ੍ਰਿਫ਼ਤਾਰੀ ਅਤੇ ਨਜ਼ਰਬੰਦੀ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ, ਜਿਸ ਨਾਲ ਉਨ੍ਹਾਂ ਨੂੰ ਸੰਵਿਧਾਨ ਦੀ ਧਾਰਾ21 ਅਤੇ22(1) ਦੀ ਉਲੰਘਣਾ ਹੋਈ। ਅਦਾਲਤ ਨੇ ਉਨ੍ਹਾਂ ਦੀ ਤੁਰੰਤ ਰਿਹਾਈ ਦਾ ਹੁਕਮ ਦਿੱਤਾ। ਹਾਲਾਂਕਿ, ਰਾਜ ਸਰਕਾਰ ਨੂੰ ਕਾਨੂੰਨ ਅਨੁਸਾਰ ਅਗਲੀ ਕਾਰਵਾਈ ਕਰਨ ਦੀ ਆਜ਼ਾਦੀ ਦਿੱਤੀ ਗਈ ਸੀ।

ਦੱਸ ਦੇਈਏ ਕਿ ਨਗਰ ਨਿਗਮ ਚੋਣਾਂ ਦੇ ਨਤੀਜਿਆਂ ਤੋਂ ਬਾਅਦ, ਮਜੀਠਾ ਪੁਲਿਸ ਨੇ ਅਕਾਲੀ ਦਲ ਦੇ ਵਰਕਰ ਜੋਬਨਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ।31 ਮਈ ਨੂੰ ਸਵੇਰੇ ਲਗਭਗ11:30 ਵਜੇ, ਮਜੀਠੀਆ50-60 ਸਮਰਥਕਾਂ ਨਾਲ ਮਜੀਠਾ ਪੁਲਿਸ ਸਟੇਸ਼ਨ ਪਹੁੰਚੇ। ਪੁਲਿਸ ਨੇ ਦੋਸ਼ ਲਾਇਆ ਸੀ ਕਿ ਮਜੀਠੀਆ ਨੇ ਜੋਬਨਪ੍ਰੀਤ ਨੂੰ ਜਬਰਦਸਤੀ ਛੁਡਾਉਣ ਦੀ ਕੋਸ਼ਿਸ਼ ਕੀਤੀ। ਇਸ ‘ਤੇ ਉਨ੍ਹਾਂ ਖਿਲਾਫ ਵੀ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਗਰੋਂ ਮਜੀਠੀਆ ਦੇ ਵਕੀਲਾਂ ਨੇ ਇਸ ਮਾਮਲੇ ਵਿਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਅਗਾਊਂ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ, ਜਿਸ ‘ਤੇ ਅਦਾਲਤ ਨੇ ਜਵਾਬ ਲਈ ਨੋਟਿਸ ਜਾਰੀ ਕੀਤਾ। ਪੁਲਿਸ ਨੇ2 ਜੂਨ ਨੂੰ ਆਪਣਾ ਜਵਾਬ ਦਾਇਰ ਕਰਨ ਲਈ ਸਮਾਂ ਮੰਗਿਆ।


jobanpreet singh

local advertisement banners
Comments


Recommended News
Popular Posts
Just Now