ਵਿਵਾਦਤ ਵੀਡੀਓ ਮਸਲੇ 'ਤੇ ਮੁੱਖ ਮੰਤਰੀ ਮਾਨ ਵਲੋਂ ਜਥੇਦਾਰ ਦੇ ਸਨਮੁਖ ਰੱਖੇ ਪੱਖ ਦੀ ਅਕਾਲ ਤਖ਼ਤ ਸਕੱਤਰੇਤ ਵਲੋਂ ਵੀਡੀਓ ਜਾਰੀ    ਨਿਊਯਾਰਕ ‘ਚ ਘੋੜਾ ਬੱਘੀ ਪਲਟਣ ਨਾਲ ਨੌਜਵਾਨ ਦੀ ਮੌਤ, ਪਠਾਨਕੋਟ ਤੋਂ ਘੁੰਮਣ ਗਿਆ ਸੀ ਪਰਿਵਾਰ    ਵੀਡੀਓ ਮਾਮਲਾ: ਕੱਲ੍ਹ ਪੰਜਾਬ ਭਰ ‘ਚ AAP ਦਾ ਅਕਾਲੀ ਦਲ ਖਿਲਾਫ਼ ਪ੍ਰਦਰਸ਼ਨ, ਸੁਖਬੀਰ ਬਾਦਲ ਦਾ ਫੁਕਣਗੇ ਪੁਤਲਾ    ਅਜਨਾਲਾ ਦੇ ਪਿੰਡ ਹਰੜ ਖੁਰਦ ਨੇੜੇ BSF ਦੀ ਵੱਡੀ ਕਾਰਵਾਈ, ਹਥਿਆਰਾਂ ਦਾ ਵੱਡਾ ਜਖੀਰਾ ਬਰਾਮਦ     ਟੈਕਸਸ ਵਿੱਚ ਪੰਜਾਬੀ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਗੋਲੀ ਮਾਰ ਕੇ ਹੱਤਿਆ, 19 ਸਾਲਾ ਪੁੱਤਰ ਗ੍ਰਿਫ਼ਤਾਰ    ਫਲੋਰਿਡਾ ਟਰਨਪਾਈਕ ਹਾਦਸਾ: ਤਿੰਨ ਮੌਤਾਂ ਦੇ ਮਾਮਲੇ ਵਿੱਚ C.H. Robinson ਖ਼ਿਲਾਫ਼ ਵੀ ਮੁਕੱਦਮਾ    ਪੰਜਾਬ ਦੀਆਂ 117 ਸੀਟਾਂ ’ਤੇ ਭਾਜਪਾ ਇਕੱਲੇ ਹੀ ਚੋਣ ਲੜੇਗੀ- ਕੇਵਲ ਸਿੰਘ ਢਿੱਲੋਂ    ਨੌਕਰੀ ਅਤੇ ਵੀਜ਼ਾ ਦੇ ਬਦਲੇ ਮੰਗੇ 1 ਲੱਖ ਡਾਲਰ ਅਮਰੀਕਾ ਵਿੱਚ ਭਾਰਤੀ ਕਰਮਚਾਰੀ ਨੇ ਕੰਪਨੀ ਖ਼ਿਲਾਫ਼ ਦਾਇਰ ਕੀਤਾ ਮੁਕੱਦਮਾ    ਕੈਲੇਫ਼ੋਰਨੀਆ ਦੇ ਸਟਰ ਕਾਉਂਟੀ ਦੇ ਬੋਰਡ ਆਫ਼ ਸੁਪਰਵਾਈਜ਼ਰਜ਼ ਵੱਲੋਂ ਐਡਵੋਕੇਟ ਧਾਮੀ ਸਮੇਤ ਸ਼੍ਰੋਮਣੀ ਕਮੇਟੀ ਵਫਦ ਦਾ ਕੀਤਾ ਵਿਸ਼ੇਸ਼ ਸਨਮਾਨ    ਰੀਲ ਬਣਾਉਣ ਦੀ ਚਾਹ ਨੇ ਪਾਇਆ ਮਹਿੰਗਾ ਪੰਗਾ, ਸਰਕਾਰੀ ਸਕੂਲ ਨੂੰ 8 ਲੱਖ ਦਾ ਨੁਕਸਾਨ   
ਗੁਰਦੁਆਰੇ ਤੋਂ ਪਰਤਦੇ ਸਮੇਂ ਹਾਦਸਾ, 19 ਸਾਲਾ ਨੌਜਵਾਨ ਦੀ ਮੌਤ; ਮਾਂ ਤੇ ਭੈਣ ਗੰਭੀਰ ਜ਼ਖ਼ਮੀ
June 17, 2026
Accident-youth-death-mother-sist

ਗੁਰਦੁਆਰੇ ਤੋਂ ਪਰਤਦੇ ਸਮੇਂ ਹਾਦਸਾ, 19 ਸਾਲਾ ਨੌਜਵਾਨ ਦੀ ਮੌਤ; ਮਾਂ ਤੇ ਭੈਣ ਗੰਭੀਰ ਜ਼ਖ਼ਮੀ


ਫਤਿਹਗੜ੍ਹ ਸਾਹਿਬ ਦੇ ਪਿੰਡ ਜੱਲਾ ਨੇੜੇ ਵਾਪਰੇ ਇਕ ਭਿਆਨਕ ਸੜਕ ਹਾਦਸੇ ‘ਚ19 ਸਾਲਾ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਉਸ ਦੀ ਮਾਂ ਤੇ ਭੈਣ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਈਆਂ। ਪਰਿਵਾਰ ਦੇ ਤਿੰਨੇ ਜੀਅ ਮੋਟਰਸਾਈਕਲ ‘ਤੇ ਸਵਾਰ ਹੋ ਕੇ ਜਾ ਰਹੇ ਸਨ। ਇਸ ਦੌਰਾਨ ਇੱਕ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ।

ਘਟਨਾ ਦੀ ਜਾਣਕਾਰੀ ਦਿੰਦਿਆਂ ਥਾਣਾ ਸਰਹਿੰਦ ਦੇ ਸਹਾਇਕ ਥਾਣੇਦਾਰ ਰਜਿੰਦਰ ਸਿੰਘ ਨੇ ਦੱਸਿਆ ਕਿ ਸੰਗਰੂਰ ਦੇ ਰਹਿਣ ਵਾਲਾ ਕ੍ਰਿਸ਼ਨ ਸਿੰਘ ਆਪਣੀ ਮਾਤਾ ਜਸਵੀਰ ਕੌਰ ਤੇ ਭੈਣ ਰਮਨਦੀਪ ਕੌਰ ਨਾਲ ਮੋਟਰਸਾਈਕਲ ‘ਤੇ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਵਾਪਸ ਪਰਤ ਰਹੇ ਸਨ।

ਇਸ ਦੌਰਾਨ ਜਦੋਂ ਉਹ ਪਿੰਡ ਜੱਲਾ ਨੇੜੇ ਪਹੁੰਚੇ ਤਾਂ ਪਿੱਛੋਂ ਆ ਰਹੀ ਇਕ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ ਕ੍ਰਿਸ਼ਨ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜ਼ਖ਼ਮੀ ਮਾਂ-ਬੇਟੀ ਨੂੰ ਪਹਿਲਾਂ ਸਿਵਲ ਹਸਪਤਾਲ ਫ਼ਤਿਹਗੜ੍ਹ ਸਾਹਿਬ ਦਾਖਲ ਕਰਵਾਇਆ ਗਿਆ, ਜਿੱਥੋਂ ਗੰਭੀਰ ਹਾਲਤ ਕਾਰਨ ਉਨ੍ਹਾਂ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਗਿਆ।

ਰਮਨਦੀਪ ਕੌਰ ਦੀ ਹਾਲਤ ਜ਼ਿਆਦਾ ਖ਼ਰਾਬ ਹੋਣ ਕਾਰਨ ਉਸ ਨੂੰ ਅੱਗੇ ਪੀਜੀਆਈ, ਚੰਡੀਗੜ੍ਹ ਭੇਜਿਆ ਗਿਆ ਹੈ। ਕਾਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ ਹੈ ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Accident youth death mother sister

local advertisement banners
Comments


Recommended News
Popular Posts
Just Now