ਸ੍ਰੀ ਹਰਿਮੰਦਰ ਸਾਹਿਬ ਦਰਸ਼ਨਾਂ ਲਈ ਆਏ 13 ਸਾਲਾ ਬੱਚੇ ‘ਤੇ ਡਿੱਗਿਆ ਦਰੱਖਤ; ਮੌਤ    ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਪਹੁੰਚੇ ਲੁਧਿਆਣਾ    ਅਦਾਕਾਰ ਪੰਕਜ ਤ੍ਰਿਪਾਠੀ ਦੇ ਭਰਾ ‘ਤੇ ਜਾਨਲੇਵਾ ਹਮਲਾ    ਸਕੂਲ ਫ਼ੀਸ ਵਾਧੇ ਦੇ ਮਾਮਲੇ ਵਿਚ ਸਰਕਾਰ ਨੇ ਲਿਆਂਦਾ ਆਰਡੀਨੈਂਸ    ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ    ਉੱਤਰਾਖੰਡ ‘ਚ ਨਿਹੰਗ ਸਿੰਘਾਂ ਵਾਲਾ ਮਾਮਲਾ ਭਖਿਆ: ਦੋ ਸ਼ਹਿਰਾਂ ‘ਚ ਇੰਟਰਨੈੱਟ ਬੰਦ, ਨਿਹੰਗ ਸਿੰਘਾਂ ਵੱਲੋਂ ਅੱਜ ਅੰਦੋਲਨ ਕਰਨ ਦੀ Call    3 ਸਾਲ ਤੋਂ 20 ਸਾਲ ਤੱਕ ਦੇ ਵਿਦਿਆਰਥੀਆਂ ਨਾਲ ਪੰਜਾਬੀ ਸਕੂਲ ਬੋਥਲ ਨੇ ਮਨਾਇਆ ਸਫ਼ਲ 2025-26 ਸੈਸ਼ਨ    ਬਾਲਟੀਮੋਰ ਕੀ ਬ੍ਰਿਜ ਹਾਦਸੇ ਸਬੰਧੀ ਸਿਵਲ ਮੁਕੱਦਮੇ ਦੀ ਸੁਣਵਾਈ ਟਲੀ, ਕਈ ਪੱਖਾਂ ਵਿਚਾਲੇ ਆਖ਼ਰੀ ਵੇਲੇ ਸਮਝੌਤੇ    ਵਿਵਾਦਤ ਵੀਡੀਓ ਮਸਲੇ 'ਤੇ ਮੁੱਖ ਮੰਤਰੀ ਮਾਨ ਵਲੋਂ ਜਥੇਦਾਰ ਦੇ ਸਨਮੁਖ ਰੱਖੇ ਪੱਖ ਦੀ ਅਕਾਲ ਤਖ਼ਤ ਸਕੱਤਰੇਤ ਵਲੋਂ ਵੀਡੀਓ ਜਾਰੀ    ਨਿਊਯਾਰਕ ‘ਚ ਘੋੜਾ ਬੱਘੀ ਪਲਟਣ ਨਾਲ ਨੌਜਵਾਨ ਦੀ ਮੌਤ, ਪਠਾਨਕੋਟ ਤੋਂ ਘੁੰਮਣ ਗਿਆ ਸੀ ਪਰਿਵਾਰ   
ਸ੍ਰੀ ਹਰਿਮੰਦਰ ਸਾਹਿਬ ਦਰਸ਼ਨਾਂ ਲਈ ਆਏ 13 ਸਾਲਾ ਬੱਚੇ ‘ਤੇ ਡਿੱਗਿਆ ਦਰੱਖਤ; ਮੌਤ
June 22, 2026
Death-Chaild-

ਸ੍ਰੀ ਹਰਿਮੰਦਰ ਸਾਹਿਬ ਦਰਸ਼ਨਾਂ ਲਈ ਆਏ 13 ਸਾਲਾ ਬੱਚੇ ‘ਤੇ ਡਿੱਗਿਆ ਦਰੱਖਤ; ਮੌਤ


ਹਰਿਆਣਾ ਦੇ ਸਿਰਸਾ ਤੋਂ ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਆਏ ਸ਼ਰਧਾਲੂਆਂ ਦੇ ਜੱਥੇ ਨਾਲ ਇੱਕ ਦਰਦਨਾਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਅੰਮ੍ਰਿਤਧਾਰੀ ਸਿੱਖ ਬੱਚੇ ਰਾਜਪ੍ਰੀਤ ਸਿੰਘ ਦੀ ਮੌਤ ਹੋ ਗਈ।

ਜਾਣਕਾਰੀ ਅਨੁਸਾਰ ਸਿਰਸਾ ਤੋਂ15 ਸ਼ਰਧਾਲੂਆਂ ਦਾ ਜੱਥਾ ਐਤਵਾਰ ਰਾਤ ਕਰੀਬ2 ਵਜੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਅੰਮ੍ਰਿਤਸਰ ਪਹੁੰਚਿਆ ਸੀ। ਇਹ ਜੱਥਾ ਰੇਲਵੇ ਸਟੇਸ਼ਨ ਦੇ ਮੁੱਖ ਗੇਟ ਦੇ ਬਾਹਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੁਫ਼ਤ ਬੱਸ ਸੇਵਾ ਦੀ ਉਡੀਕ ਕਰ ਰਿਹਾ ਸੀ। ਇਸੇ ਦੌਰਾਨ ਉੱਥੇ ਮੌਜੂਦ ਕਈ ਦਹਾਕੇ ਪੁਰਾਣਾ ਇੱਕ ਵਿਸ਼ਾਲ ਰੁੱਖ ਅਚਾਨਕ ਡਿੱਗ ਗਿਆ।

ਰੁੱਖ ਦੀ ਲਪੇਟ ਵਿੱਚ ਆਉਣ ਕਾਰਨ ਸਿੱਖ ਬੱਚੇ ਰਾਜਪ੍ਰੀਤ ਸਿੰਘ (13 ਸਾਲਾ) ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਰੇਲਵੇ ਥਾਣਾ ਅੰਮ੍ਰਿਤਸਰ ਦੇ ਏ.ਐਸ.ਆਈ. ਬਗੀਚਾ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੋਸਟਮਾਰਟਮ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ।

Death Chaild

local advertisement banners
Comments


Recommended News
Popular Posts
Just Now