ਗੁਰਦੁਆਰਾ ਸਿੰਘ ਸਭਾ ਰੈਂਟਨ ਵਿਖੇ ਗੁਰੂ ਅਰਜਨ ਦੇਵ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਤਿੰਨ ਰੋਜ਼ਾ ਗੁਰਮਤਿ ਸਮਾਗਮ ਕਰਵਾਏ ਗਏ     ਸਰੀ ਗੁਰੂ ਸਿੰਘ ਸਭਾ ਗੁਰਦੁਆਰਾ ਵੱਲੋਂ ਸਰਦਾਰ ਬਹਾਦੁਰ ਸਿੰਘ ਤੇ ਸਰਦਾਰਨੀ ਪਰਵਿੰਦਰ ਕੌਰ ਦਾ ‘ਡਿਸਟਿੰਗਵਿਸ਼ਡ ਸੇਵਾ ਐਵਾਰਡ’ ਨਾਲ ਸਨਮਾਨ    ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ 'ਚ ਹਲਚਲ ਤੇਜ਼    PSEB ਨੇ ਲਾਂਚ ਕੀਤਾ ‘ਪੁਸਤਕ ਪੋਰਟਲ’, ਕਿਤਾਬਾਂ ‘ਤੇ ਮਿਲੇਗੀ 15 ਫੀਸਦ ਛੋਟ, ਵਿਦਿਆਰਥੀਆਂ ਨੂੰ ਹੋਵੇਗਾ ਫਾਇਦਾ    ਪੂਰਬੀ ਪਾਕਿਸਤਾਨ ਵਿੱਚ ਟਿਊਸ਼ਨ ਸੈਂਟਰ ਦੀ ਛੱਤ ਡਿੱਗਣ ਨਾਲ ਘੱਟੋ-ਘੱਟ 14 ਬੱਚਿਆਂ ਦੀ ਮੌਤ    ਭਾਰਤੀ ਫੌਜ ਦੇ ਨਵੇਂ ਸੈਨਾ ਮੁਖੀ ਬਣੇ ਜਨਰਲ ਧੀਰਜ ਸੇਠ, ਜਨਰਲ ਉਪੇਂਦਰ ਦਿਵੇਦੀ ਦੀ ਥਾਂ ਸੰਭਾਲਿਆ ਅਹੁਦਾ    ਪੰਜਾਬ ‘ਚ ਨਵੇਂ DGP ਨੂੰ ਲੈ ਕੇ UPSC ਦੀ ਬੈਠਕ ਅੱਜ, 3 ਸੀਨੀਅਰ IPS ਅਧਿਕਾਰੀਆਂ ਦਾ ਪੈਨਲ ਹੋਵੇਗਾ ਸ਼ਾਰਟਲਿਸਟ    ਅੰਬਾਲਾ : 4 ਸਾਲਾ ਮਾਸੂਮ 220 ਫੁੱਟ ਡੂੰਘੇ ਬੋਰਵੈੱਲ ‘ਚ ਡਿੱਗਿਆ, ਪਿਤਾ ਨਾਲ ਆਇਆ ਸੀ ਖੇਤ    ਲਾਟਰੀਆਂ ਪਾ-ਪਾ ਸਿਰ ’ਤੇ ਚੜ੍ਹਿਆ 15 ਲੱਖ ਦਾ ਕਰਜ਼ਾ, ਹੁਣ ਨਿਕਲੀ 1 ਕਰੋੜ ਦੀ ਲਾਟਰੀ!    ਕਾਂਗਰਸ MP ਧਰਮਵੀਰ ਗਾਂਧੀ ਦਾ ਬਿਆਨ, ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ ਲਈ ਪੰਜਾਬ ‘ਚ ਭੰਗ ਤੇ ਅਫੀਮ ਦੀਆਂ ਦੁਕਾਨਾਂ ਖੋਲ੍ਹੋ   
ਲਾਟਰੀਆਂ ਪਾ-ਪਾ ਸਿਰ ’ਤੇ ਚੜ੍ਹਿਆ 15 ਲੱਖ ਦਾ ਕਰਜ਼ਾ, ਹੁਣ ਨਿਕਲੀ 1 ਕਰੋੜ ਦੀ ਲਾਟਰੀ!
June 30, 2026
Young-man-s-crore-lottery

ਲਾਟਰੀਆਂ ਪਾ-ਪਾ ਸਿਰ ’ਤੇ ਚੜ੍ਹਿਆ 15 ਲੱਖ ਦਾ ਕਰਜ਼ਾ, ਹੁਣ ਨਿਕਲੀ 1 ਕਰੋੜ ਦੀ ਲਾਟਰੀ!



ਬਟਾਲਾ ਦੇ ਇਕ ਲਾਟਰੀ ਸਟਾਲ'ਤੇ ਅੱਜ ਢੋਲ ਵਜਾ ਕੇ ਅਤੇ ਹਾਰ ਪਾ ਕੇ ਇੱਕ ਨੌਜਵਾਨ ਅਤੇ ਉਸਦੀ ਮਾਤਾ ਦਾ ਸਵਾਗਤ ਕੀਤਾ ਗਿਆ। ਵਜ੍ਹਾ ਇਹ ਸੀ ਕਿ ਲਗਾਤਾਰ ਕਈ ਮਹੀਨਿਆਂ ਤੋਂ ਇਸ ਸਟਾਲ ਤੋਂ ਲਾਟਰੀ ਖਰੀਦਣ ਵਾਲੇ ਨੌਜਵਾਨ ਦਾ ਇੱਕ ਕਰੋੜ ਰੁਪਏ ਦਾ ਇਨਾਮ ਨਿਕਲ ਆਇਆ। ਪਿੰਡ ਵਡਾਲਾ ਗ੍ਰੰਥੀਆਂ ਦੇ ਰਹਿਣ ਵਾਲੇ ਨੌਜਵਾਨ ਨੇ ਦੱਸਿਆ ਕਿ ਉਹ ਪਹਿਲਾਂ ਮਸਕਟ'ਚ ਡਰਾਈਵਰੀ ਕਰਦਾ ਸੀ ਅਤੇ ਪਿਛਲੇ ਇੱਕ ਸਾਲ ਤੋਂ ਆਪਣੇ ਪਿੰਡ ਹੀ ਰਹਿ ਰਿਹਾ ਹੈ। ਉਸ ਦੇ ਸਿਰ'ਤੇ ਕਰੀਬ15ਲੱਖ ਰੁਪਏ ਦਾ ਕਰਜ਼ਾ ਸੀ। ਕਰਜ਼ਾ ਉਤਾਰਨ ਲਈ ਉਹ ਮਿਹਨਤ ਦੇ ਨਾਲ-ਨਾਲ ਪਿਛਲੇ ਕਈ ਮਹੀਨਿਆਂ ਤੋਂ ਰੋਜ਼ਾਨਾ ਲਾਟਰੀ ਵੀ ਖਰੀਦ ਰਿਹਾ ਸੀ। ਨੌਜਵਾਨ ਨੇ ਦੱਸਿਆ ਕਿ ਪਰਿਵਾਰ ਮੈਨੂੰ ਲਾਟਰੀ ਖਰੀਦਣ ਤੋਂ ਹਮੇਸ਼ਾ ਰੋਕਦਾ ਰਿਹਾ, ਪਰ ਮੈਂ ਇਹ ਆਦਤ ਨਹੀਂ ਛੱਡੀ। ਅੱਜ ਕਿਸਮਤ ਨੇ ਸਾਥ ਦਿੱਤਾ ਤੇ ਇੱਕ ਕਰੋੜ ਦਾ ਇਨਾਮ ਨਿਕਲ ਆਇਆ। ਨੌਜਵਾਨ ਦੀ ਮਾਤਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਜੇ ਵੀ ਯਕੀਨ ਨਹੀਂ ਹੋ ਰਿਹਾ ਕਿ ਸੱਚਮੁੱਚ ਇਨਾਮ ਲੱਗਾ ਹੈ। ਨੌਜਵਾਨ ਨੇ ਕਿਹਾ ਕਿ ਉਹ ਕਰਜ਼ੇ ਤੋਂ ਪਰੇਸ਼ਾਨ ਸੀ। ਹੁਣ ਸਭ ਤੋਂ ਪਹਿਲਾਂ ਕਰਜ਼ਾ ਉਤਾਰੇਗਾ ਅਤੇ ਬਾਕੀ ਪੈਸਿਆਂ ਨਾਲ ਕੋਈ ਕਾਰੋਬਾਰ ਸ਼ੁਰੂ ਕਰੇਗਾ।

Young man s crore lottery

local advertisement banners
Comments


Recommended News
Popular Posts
Just Now