ਡੇਢ ਸਾਲ ਦੇ ਮਾਸੂਮ ਨੂੰ ਪਟਕ ਕੇ ਮਾਰਨ ਵਾਲੇ ਦੋਸ਼ੀ ਨੂੰ ਫਾਂਸੀ, 41 ਦਿਨਾਂ ’ਚ ਅਦਾਲਤ ਦਾ ਇਤਿਹਾਸਕ ਫ਼ੈਸਲਾ    ਮੁੜ ਜੇਲ੍ਹ ਜਾਣਗੇ ਅਦਾਕਾਰ ਰਾਜਪਾਲ ਯਾਦਵ! ਚੈੱਕ ਬਾਊਂਸ ਮਾਮਲੇ ‘ਚ ਦਿੱਲੀ ਹਾਈਕੋਰਟ ਤੋਂ ਮਿਲਿਆ ਵੱਡਾ ਝਟਕਾ    ਕੇਂਦਰ ਖ਼ਿਲਾਫ਼ ਕਿਸਾਨਾਂ ਦਾ ਚੰਡੀਗੜ੍ਹ ’ਚ ਰੋਸ ਪ੍ਰਦਰਸ਼ਨ    ਘਰ ਦਾ ਕਿਰਾਇਆ ਮੰਗਣ 'ਤੇ ਪ੍ਰਵਾਸੀ ਪਰਿਵਾਰ ਵੱਲੋਂ ਮਕਾਨ ਮਾਲਕ 'ਤੇ ਜਾਨਲੇਵਾ ਹਮਲਾ    “ਮੇਰੇ ‘ਤੇ ਕਰੋ ਤੁਸੀਂ ਪਰਚਾ ਦਰਜ…”, ਅਚਾਨਕ ਮੋਰਿੰਡਾ ਥਾਣੇ ਪਹੁੰਚੇ ਬੋਲੇ ਸਾਬਕਾ CM ਚਰਨਜੀਤ ਚੰਨੀ    SGPC ਵੱਲੋਂ ‘Satluj’ ਫ਼ਿਲਮ ‘ਤੇ ਪਾਬੰਦੀ ਖ਼ਿਲਾਫ਼ ਕੱਢਿਆ ਜਾਵੇਗਾ ਰੋਸ ਮਾਰਚ, DC ਰਾਹੀਂ ਸਰਕਾਰ ਨੂੰ ਸੌਂਪਿਆ ਜਾਵੇਗਾ ਮੰਗ ਪੱਤਰ    ਹੁਣ ਡਾਕਟਰ ਦੀ ਪਰਚੀ ਤੋਂ ਬਿਨਾਂ ਨਹੀਂ ਮਿਲਣਗੀਆਂ ਅਲਕੋਹਲ ਵਾਲੀਆਂ ਦਵਾਈਆਂ, ਨੋਟੀਫਿਕੇਸ਼ਨ ਜਾਰੀ    ਕਾਂਗਰਸ ‘ਚ ਵੱਡੀ ਨਿਯੁਕਤੀ: ਐਡਵੋਕੇਟ ਉੱਜਵਲ ਭਸੀਨ ਨੂੰ ਮਿਲੀ ਇਹ ਜ਼ਿੰਮੇਵਾਰੀ    ਕਾਂਗਰਸ ‘ਚ ਕਲੇਸ਼ ਵਿਚਾਲੇ 3 ਦਿਨ ਹੋਰ ਵਧਿਆ ਬਘੇਲ ਦਾ ਦੌਰਾ, ਚੰਨੀ ਖੇਮਾ ਅੱਜ ਕਰ ਸਕਦਾ ਹੈ ਮੁਲਾਕਾਤ    ਚੰਨੀ ਧੜ੍ਹੇ ਦੇ ਸੁਰ ਨਰਮ, ਰਾਣਾ ਗੁਰਜੀਤ ਦੇ ਘਰ ਹੋਵੇਗੀ ਬਘੇਲ ਨਾਲ ਮੀਟਿੰਗ   
ਘਰ ਦਾ ਕਿਰਾਇਆ ਮੰਗਣ 'ਤੇ ਪ੍ਰਵਾਸੀ ਪਰਿਵਾਰ ਵੱਲੋਂ ਮਕਾਨ ਮਾਲਕ 'ਤੇ ਜਾਨਲੇਵਾ ਹਮਲਾ
July 10, 2026
Migrant-family-launches-life-thr

ਘਰ ਦਾ ਕਿਰਾਇਆ ਮੰਗਣ 'ਤੇ ਪ੍ਰਵਾਸੀ ਪਰਿਵਾਰ ਵੱਲੋਂ ਮਕਾਨ ਮਾਲਕ 'ਤੇ ਜਾਨਲੇਵਾ ਹਮਲਾ


ਹੁਸ਼ਿਆਰਪੁਰ ਦੇ ਦਸੂਹਾ ਦੇ ਕੈਂਥਾ ਮੁਹੱਲੇ ਵਿੱਚ ਇੱਕ ਪ੍ਰਵਾਸੀ ਪਰਿਵਾਰ ਨੇ ਆਪਣੇ ਹੀ ਮਕਾਨ ਮਾਲਕ'ਤੇ ਉਸ ਵੇਲੇ ਜਾਨਲੇਵਾ ਹਮਲਾ ਕਰ ਦਿੱਤਾ, ਜਦੋਂ ਉਹ ਕਿਰਾਇਆ ਮੰਗਣ ਲਈ ਉਨ੍ਹਾਂ ਦੇ ਘਰ ਪਹੁੰਚਿਆ। ਆਰੋਪ ਹੈ ਕਿ ਕਿਰਾਏ'ਤੇ ਰਹਿ ਰਹੇ ਪਰਿਵਾਰ ਨੇ ਮਕਾਨ ਮਾਲਕ ਨੂੰ ਇੱਟਾਂ ਅਤੇ ਡੰਡਿਆਂ ਨਾਲ ਬੇਰਹਿਮੀ ਨਾਲ ਕੁੱਟਿਆ, ਜਿਸ ਕਾਰਨ ਉਹ ਇਸ ਸਮੇਂ ਜ਼ਿੰਦਗੀ ਅਤੇ ਮੌਤ ਵਿਚਕਾਰ ਜੂਝ ਰਿਹਾ ਹੈ।

ਮਿਲੀ ਜਾਣਕਾਰੀ ਅਨੁਸਾਰ ਮਕਾਨ ਮਾਲਕ ਨਰੇਸ਼ ਕੁਮਾਰ ਨੇ ਦਸੂਹਾ ਦੇ ਕੈਂਥਾ ਮੁਹੱਲੇ ਵਿੱਚ ਆਪਣਾ ਘਰ ਇੱਕ ਪ੍ਰਵਾਸੀ ਪਰਿਵਾਰ ਨੂੰ ਕਿਰਾਏ'ਤੇ ਦਿੱਤਾ ਹੋਇਆ ਸੀ। ਆਰੋਪ ਹੈ ਕਿ ਪਿਛਲੇ ਛੇ ਮਹੀਨਿਆਂ ਤੋਂ ਪਰਿਵਾਰ ਨੇ ਕਿਰਾਇਆ ਨਹੀਂ ਦਿੱਤਾ ਸੀ। ਜਦੋਂ ਨਰੇਸ਼ ਕੁਮਾਰ ਕਿਰਾਇਆ ਮੰਗਣ ਲਈ ਉਨ੍ਹਾਂ ਦੇ ਘਰ ਪਹੁੰਚੇ ਤਾਂ ਕਿਰਾਏਦਾਰ ਗੁੱਡੂ ਕੁਮਾਰ, ਉਸ ਦੀ ਪਤਨੀ ਸ਼ੀਲਾ ਕੁਮਾਰੀ ਅਤੇ ਪਰਿਵਾਰ ਦੇ ਇੱਕ ਹੋਰ ਮੈਂਬਰ ਨੇ ਉਨ੍ਹਾਂ'ਤੇ ਇੱਟਾਂ ਅਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ।

ਇਸ ਹਮਲੇ ਵਿੱਚ ਨਰੇਸ਼ ਕੁਮਾਰ ਦੇ ਸਿਰ'ਤੇ ਕਈ ਗੰਭੀਰ ਸੱਟਾਂ ਲੱਗੀਆਂ। ਉਨ੍ਹਾਂ ਨੂੰ ਤੁਰੰਤ ਮੁਕੇਰੀਆਂ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਡਾਕਟਰਾਂ ਨੇ ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਅੱਗੇ ਇਲਾਜ ਲਈ ਚੰਡੀਗੜ੍ਹ ਰੈਫਰ ਕਰ ਦਿੱਤਾ। ਡਾਕਟਰਾਂ ਨੇ ਪਰਿਵਾਰ ਨੂੰ ਦੱਸਿਆ ਕਿ ਨਰੇਸ਼ ਦੀ ਹਾਲਤ ਬਹੁਤ ਗੰਭੀਰ ਹੈ ਅਤੇ ਕਿਸੇ ਵੀ ਵੇਲੇ ਕੋਈ ਵੀ ਅਣਚਾਹੀ ਘਟਨਾ ਵਾਪਰ ਸਕਦੀ ਹੈ।

ਦਸੂਹਾ ਪੁਲਿਸ ਨੇ ਮਕਾਨ ਮਾਲਕ ਨਰੇਸ਼ ਕੁਮਾਰ ਦੇ ਪੁੱਤਰ ਸਾਹਿਲ ਦੇ ਬਿਆਨਾਂ ਦੇ ਆਧਾਰ'ਤੇ ਕਿਰਾਏਦਾਰ ਗੁੱਡੂ ਕੁਮਾਰ, ਉਸ ਦੀ ਪਤਨੀ ਸ਼ੀਲਾ ਕੁਮਾਰੀ ਅਤੇ ਇੱਕ ਹੋਰ ਵਿਅਕਤੀ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਗੁੱਡੂ ਕੁਮਾਰ ਅਤੇ ਉਸ ਦੀ ਪਤਨੀ ਸ਼ੀਲਾ ਕੁਮਾਰੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਇੱਕ ਹੋਰ ਮੁਲਜ਼ਮ ਅਜੇ ਵੀ ਫ਼ਰਾਰ ਦੱਸਿਆ ਜਾ ਰਿਹਾ ਹੈ।

Migrant family launches life threatening attack on landlord

local advertisement banners
Comments


Recommended News
Popular Posts
Just Now