ਹੋਸਟਲ ਦੇ ਖਾਣੇ 'ਚ ਮਿਲੀ ਕਿਰਲੀ, ਸਕੂਲ ਦੀਆਂ 30 ਵਿਦਿਆਰਥਣਾਂ ਦੀ ਵਿਗੜੀ ਤਬੀਅਤ, ਹਸਪਤਾਲ 'ਚ ਮਚੀ ਹਫੜਾ-ਦਫੜੀ    ਬਘੇਲ ਨੇ ਵੇਣੂਗੋਪਾਲ ਨੂੰ ਸੌਂਪੀ ਰਿਪੋਰਟ, ਬਾਜਵਾ ਅਚਾਨਕ ਦਿੱਲੀ ਤਲਬ, ਕੀ ਬਣ ਸਕਦੇ ਹਨ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ?    ਬਘੇਲ ਨੇ ਵੇਣੂਗੋਪਾਲ ਨੂੰ ਸੌਂਪੀ ਰਿਪੋਰਟ, ਬਾਜਵਾ ਅਚਾਨਕ ਦਿੱਲੀ ਤਲਬ, ਕੀ ਬਣ ਸਕਦੇ ਹਨ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ?    ਓਨਟਾਰੀਓ ਕੈਲੀਫੋਰਨੀਆ ਹਾਦਸਾ: ਭਾਰਤੀ ਮੂਲ ਦੇ ਟਰੱਕ ਡਰਾਈਵਰ ਨੂੰ 4 ਸਾਲ 8 ਮਹੀਨੇ ਦੀ ਸਜ਼ਾ    ਪੰਜਾਬ ਕਾਂਗਰਸ ਦਾ ਕਲੇਸ਼ ਸੁਲਝਾਉਣ 'ਚ ਲੱਗੀ ਹਾਈਕਮਾਨ, ਚੰਨੀ ਸਮੇਤ ਆਗੂਆਂ ਨੂੰ ਬੁਲਾਇਆ ਦਿੱਲੀ; ਬਾਜਵਾ ਨੇ ਵੀ ਕੀਤੀ ਮੁਲਾਕਾਤ    24 ਸਾਲਾ ਵਿਦਿਆਰਥਣ ਦਾ ਇੰਗਲੈਂਡ 'ਚ ਕਤਲ    ਅੱਜ ਤੋਂ ਪੰਜਾਬ ਤੇ ਹਰਿਆਣਾ ਦੇ 8 ਟੋਲ ਪਲਾਜ਼ਿਆਂ ਦੇ ਵਧੇ ਰੇਟ    ਫਰੀਦਕੋਟ ਕਤਲ ਕਾਂਡ: ਅਪਾਹਜ ਮਹਿਲਾ ਦਾ ਕਾਤਲ ਨਿਕਲਿਆ ਗੁਆਂਢੀ    ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਸਕਦੇ ਹਨ ਰਾਜਾ ਵੜਿੰਗ!     ਪੰਜਾਬੀ ਪਹਿਲਵਾਨ ਦੇ ਇੱਕ ਥੱਪੜ ਨਾਲ ਬੇਹੋਸ਼ ਹੋਇਆ ਸਾਬਕਾ WWE ਚੈਂਪੀਅਨ, ਨਾਕਆਊਟ ਮਗਰੋਂ ਮੁੜ ਨਹੀਂ ਹੋ ਸਕਿਆ ਖੜ੍ਹਾ   
ਪੰਜਾਬ ਕਾਂਗਰਸ ਦਾ ਕਲੇਸ਼ ਸੁਲਝਾਉਣ 'ਚ ਲੱਗੀ ਹਾਈਕਮਾਨ, ਚੰਨੀ ਸਮੇਤ ਆਗੂਆਂ ਨੂੰ ਬੁਲਾਇਆ ਦਿੱਲੀ; ਬਾਜਵਾ ਨੇ ਵੀ ਕੀਤੀ ਮੁਲਾਕਾਤ
July 15, 2026
Punjab-congress-conflict-leaders

ਪੰਜਾਬ ਕਾਂਗਰਸ ਦਾ ਕਲੇਸ਼ ਸੁਲਝਾਉਣ 'ਚ ਲੱਗੀ ਹਾਈਕਮਾਨ, ਚੰਨੀ ਸਮੇਤ ਆਗੂਆਂ ਨੂੰ ਬੁਲਾਇਆ ਦਿੱਲੀ; ਬਾਜਵਾ ਨੇ ਵੀ ਕੀਤੀ ਮੁਲਾਕਾਤ


ਪੰਜਾਬ ਕਾਂਗਰਸ ਵਿੱਚ ਚੱਲ ਰਹੀ ਅੰਦਰੂਨੀ ਕਲੇਸ਼ ਹੁਣ ਪੂਰੀ ਤਰ੍ਹਾਂ ਪਾਰਟੀ ਹਾਈਕਮਾਨ ਤੱਕ ਪਹੁੰਚ ਗਏ ਹਨ। ਸੂਬੇ ਵਿੱਚ ਲੀਡਰਸ਼ਿਪ ਨੂੰ ਲੈ ਕੇ ਵੱਧ ਰਹੇ ਵਿਵਾਦ ਅਤੇ ਆਗੂਆਂ ਵਿੱਚ ਵੱਧ ਰਹੀ ਨਾਰਾਜ਼ਗੀ ਦੇ ਮੱਦੇਨਜ਼ਰ ਕਾਂਗਰਸ ਲੀਡਰਸ਼ਿਪ ਨੇ ਆਪਣੇ ਪੱਧਰ ’ਤੇ ਮਾਮਲੇ ਨੂੰ ਸੁਲਝਾਉਣ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਹੈ।ਇਸੇ ਲੜੀ ਤਹਿਤ ਅੱਜ ਜਾਂ ਵੀਰਵਾਰ ਨੂੰ ਦਿੱਲੀ ਵਿਖੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਅਤੇ ਕੁਝ ਹੋਰ ਸੀਨੀਅਰ ਆਗੂਆਂ ਨਾਲ ਮੀਟਿੰਗ ਹੋ ਸਕਦੀ ਹੈ। ਪੰਜਾਬ ਇੰਚਾਰਜ ਭੁਪੇਸ਼ ਬਘੇਲ ਨੂੰ ਵੀ ਦਿੱਲੀ ਤਲਬ ਕੀਤਾ ਗਿਆ ਹੈ।

ਸੂਤਰਾਂ ਮੁਤਾਬਕ ਮੰਗਲਵਾਰ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ, ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਸੰਗਠਨ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਵਿਚਾਲੇ ਪੰਜਾਬ ਦੇ ਹਾਲਾਤ'ਤੇ ਵਿਸਥਾਰ ਨਾਲ ਚਰਚਾ ਹੋਈ। ਇਸ ਮਗਰੋਂ ਫੈਸਲਾ ਕੀਤਾ ਗਿਆ ਕਿ ਨਾਰਾਜ਼ ਆਗੂਆਂ ਨਾਲ ਸਿੱਧੀ ਗੱਲਬਾਤ ਕਰਕੇ ਉਨ੍ਹਾਂ ਦਾ ਪੱਖ ਵੀ ਸੁਣਿਆ ਜਾਵੇਗਾ, ਤਾਂ ਜੋ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਥੇਬੰਦੀ ਵਿੱਚ ਏਕਤਾ ਕਾਇਮ ਕੀਤੀ ਜਾ ਸਕੇ।

ਪੰਜਾਬ ਵਿਧਾਨ ਸਭਾ'ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਬੁੱਧਵਾਰ ਨੂੰ ਦਿੱਲੀ ਪਹੁੰਚ ਗਏ ਹਨ। ਉਨ੍ਹਾਂ ਦੀ ਕੇਸੀ ਵੇਣੂਗੋਪਾਲ ਨਾਲ ਮੀਟਿੰਗ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਪੰਜਾਬ ਦੇ ਕੁਝ ਹੋਰ ਸੀਨੀਅਰ ਆਗੂ ਵੀ ਹਾਈਕਮਾਨ ਨੂੰ ਮਿਲ ਕੇ ਆਪਣੇ ਵਿਚਾਰ ਪੇਸ਼ ਕਰ ਸਕਦੇ ਹਨ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਮੀਟਿੰਗਾਂ ਤੋਂ ਬਾਅਦ ਪੰਜਾਬ ਕਾਂਗਰਸ ਬਾਰੇ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ।

ਦਰਅਸਲ, ਪੰਜਾਬ ਇੰਚਾਰਜ ਭੁਪੇਸ਼ ਬਘੇਲ ਨੇ ਹਾਲ ਹੀ ਵਿੱਚ ਚੰਡੀਗੜ੍ਹ ਵਿੱਚ ਛੇ ਦਿਨ ਰੁਕ ਕੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪ੍ਰਤਾਪ ਸਿੰਘ ਬਾਜਵਾ ਅਤੇ ਹੋਰ ਆਗੂਆਂ ਨਾਲ ਵੱਖ-ਵੱਖ ਗੱਲਬਾਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਆਪਣੀ ਰਿਪੋਰਟ ਕਾਂਗਰਸ ਲੀਡਰਸ਼ਿਪ ਨੂੰ ਸੌਂਪ ਦਿੱਤੀ। ਹਾਲਾਂਕਿ ਉਨ੍ਹਾਂ ਦੇ ਦੌਰੇ ਦੇ ਬਾਵਜੂਦ ਧੜੇਬੰਦੀ ਖਤਮ ਨਹੀਂ ਹੋ ਸਕੀ ਅਤੇ ਆਗੂਆਂ ਵਿਚਾਲੇ ਮਤਭੇਦ ਬਰਕਰਾਰ ਹਨ।

Punjab congress conflict leaders

local advertisement banners
Comments


Recommended News
Popular Posts
Just Now