July 17, 2026
31 ਥਾਵਾਂ 'ਤੇ ਰਹੇਗਾ ਰੂਟ ਡਾਇਵਰਟ, PM ਮੋਦੀ ਦੇ ਦੌਰੇ ਤੋਂ ਪਹਿਲਾਂ ਬਦਲੇ ਲੁਧਿਆਣਾ-ਅੰਮ੍ਰਿਤਸਰ ਤੇ ਹੁਸ਼ਿਆਰਪੁਰ ਦੇ ਰਸਤੇ
31 ਥਾਵਾਂ 'ਤੇ ਰਹੇਗਾ ਰੂਟ ਡਾਇਵਰਟ, PM ਮੋਦੀ ਦੇ ਦੌਰੇ ਤੋਂ ਪਹਿਲਾਂ ਬਦਲੇ ਲੁਧਿਆਣਾ-ਅੰਮ੍ਰਿਤਸਰ ਤੇ ਹੁਸ਼ਿਆਰਪੁਰ ਦੇ ਰਸਤੇ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਸਤਾਵਿਤ ਜਲੰਧਰ ਦੌਰੇ ਨੂੰ ਲੈ ਕੇ ਪੁਲਿਸ ਕਮਿਸ਼ਨਰੇਟ ਅਤੇ ਟ੍ਰੈਫਿਕ ਪੁਲਿਸ ਨੇ ਪੂਰੇ ਸ਼ਹਿਰ'ਚ ਵਿਸ਼ੇਸ਼ ਟ੍ਰੈਫਿਕ ਪਲਾਨ ਲਾਗੂ ਕਰ ਦਿੱਤਾ ਹੈ। ਸੁਰੱਖਿਆ ਕਾਰਨਾਂ ਕਰਕੇ ਸ਼ਹਿਰ ਦੇ ਅੰਦਰੂਨੀ ਅਤੇ ਬਾਹਰਲੇ ਜ਼ਿਲ੍ਹਿਆਂ ਤੋਂ ਆਉਣ-ਜਾਣ ਵਾਲੇ ਵਾਹਨਾਂ ਲਈ ਵੱਡੇ ਪੱਧਰ'ਤੇ ਰੂਟ ਡਾਇਵਰਸ਼ਨ ਕੀਤੇ ਗਏ ਹਨ। ਕਈ ਮੁੱਖ ਸੜਕਾਂ'ਤੇ ਆਮ ਟ੍ਰੈਫਿਕ ਬੰਦ ਰਹੇਗਾ, ਜਦਕਿ ਵਾਹਨਾਂ ਨੂੰ ਬਦਲਵੇਂ ਰਸਤਿਆਂ ਰਾਹੀਂ ਭੇਜਿਆ ਜਾਵੇਗਾ। ਟ੍ਰੈਫਿਕ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਫ਼ਰ'ਤੇ ਨਿਕਲਣ ਤੋਂ ਪਹਿਲਾਂ ਆਪਣੇ ਰੂਟ ਦੀ ਜਾਣਕਾਰੀ ਜ਼ਰੂਰ ਲੈ ਲੈਣ ਅਤੇ ਪੁਲਿਸ ਦਾ ਸਹਿਯੋਗ ਕਰਨ।
ਸ਼ਹਿਰ ਦੇ ਅੰਦਰ ਇਨ੍ਹਾਂ ਮੁੱਖ ਰੂਟਾਂ'ਤੇ ਰਹੇਗਾ ਡਾਇਵਰਸ਼ਨ :-
ਮੈਕਡੋਨਲਡ ਕੱਟ ਤੋਂ ਆਉਣ ਵਾਲੇ ਵਾਹਨ ਜੀ.ਐੱਨ.ਏ. ਚੌਕ, ਦੀਪ ਨਗਰ, ਦੁਸਹਿਰਾ ਗਰਾਊਂਡ ਹੁੰਦੇ ਹੋਏ ਡਿਫੈਂਸ ਕਲੋਨੀ ਵੱਲ ਜਾਣਗੇ।
ਜੀ.ਐੱਨ.ਏ. ਚੌਕ ਤੋਂ ਬੱਸ ਸਟੈਂਡ ਜਾਣ ਵਾਲੇ ਵਾਹਨ ਦੀਪ ਨਗਰ, ਦੁਸਹਿਰਾ ਗਰਾਊਂਡ ਅਤੇ ਡਿਫੈਂਸ ਕਲੋਨੀ ਹੋ ਕੇ ਜਾਣਗੇ।
ਮਹਿਕ ਰੈਸਟੋਰੈਂਟ ਵਾਲੇ ਪਾਸੇ ਤੋਂ ਆਉਣ ਵਾਲੀ ਟ੍ਰੈਫਿਕ ਜਮਸ਼ੇਰ ਵਾਲੇ ਪਾਸੇ ਡਾਇਵਰਟ ਰਹੇਗੀ।
ਥਮਈਆ ਪਾਰਕ ਕੈਂਟ ਟੀ-ਪੁਆਇੰਟ ਤੋਂ ਵਾਹਨ ਡਿਫੈਂਸ ਕਲੋਨੀ ਹੁੰਦੇ ਹੋਏ ਬੱਸ ਸਟੈਂਡ ਵੱਲ ਭੇਜੇ ਜਾਣਗੇ।
ਨੰਗਲ ਸ਼ਾਮਾ ਚੌਕ ਤੋਂ ਟ੍ਰੈਫਿਕ ਲੱਧੇਵਾਲੀ ਅਤੇ ਚੋਗਿੱਟੀ ਵੱਲ ਮੋੜਿਆ ਜਾਵੇਗਾ।
ਢਿਲਵਾਂ ਚੌਕ ਤੋਂ ਵਾਹਨ ਤਲ੍ਹਣ ਰੋਡ ਅਤੇ ਪਰਾਗਪੁਰ ਹੋ ਕੇ ਜਾਣਗੇ।
ਰਾਮਾਮੰਡੀ ਫਲਾਈਓਵਰ'ਤੇ ਫਲਾਈਓਵਰ ਤੋਂ ਪਹਿਲਾਂ ਹੀ ਯੂ-ਟਰਨ (U-turn) ਦਾ ਪ੍ਰਬੰਧ ਰਹੇਗਾ।
ਬੀ.ਐੱਸ.ਐੱਫ. ਚੌਕ ਤੋਂ ਟ੍ਰੈਫਿਕ ਡਿਫੈਂਸ ਕਲੋਨੀ, ਦੁਸਹਿਰਾ ਗਰਾਊਂਡ ਅਤੇ ਜੀ.ਐੱਨ.ਏ. ਚੌਕ ਵੱਲ ਡਾਇਵਰਟ ਰਹੇਗਾ।
ਡਿਫੈਂਸ ਕਲੋਨੀ ਤੋਂ ਵਾਹਨ ਗੜ੍ਹਾ ਰੋਡ ਹੋ ਕੇ ਬੱਸ ਸਟੈਂਡ ਪਹੁੰਚਣਗੇ।
ਬੱਸ ਸਟੈਂਡ ਪੁਲ (ਪੁਲਿਸ ਲਾਈਨ ਸਾਈਡ) ਤੋਂ ਟ੍ਰੈਫਿਕ ਰਣਜੀਤ ਨਗਰ ਅਤੇ ਗੁਰੂ ਨਾਨਕਪੁਰਾ ਫਾਟਕ ਵੱਲ ਜਾਵੇਗਾ।
ਅਕਸ਼ਰਧਾਮ ਕੱਟ'ਤੇ ਯੂ-ਟਰਨ ਲੈ ਕੇ ਵਾਹਨ ਲੰਮਾ ਪਿੰਡ ਚੌਕ ਵੱਲ ਭੇਜੇ ਜਾਣਗੇ।
ਚੋਗਿੱਟੀ ਅੰਡਰਬ੍ਰਿਜ ਤੋਂ ਵਾਹਨ ਗੁਰੂ ਨਾਨਕਪੁਰਾ ਫਾਟਕ, ਕ੍ਰਿਸ਼ਨਾ ਫੈਕਟਰੀ ਲਾਈਟਾਂ ਅਤੇ ਲਾਡੋਵਾਲੀ ਰੋਡ ਹੁੰਦੇ ਹੋਏ ਬੱਸ ਸਟੈਂਡ ਪਹੁੰਚਣਗੇ।
ਬੀ.ਬੀ.ਐੱਮ.ਬੀ. ਕਲੋਨੀ (ਚੋਗਿੱਟੀ) ਕੋਲ ਬਿਜਲੀ ਘਰ ਤੋਂ ਯੂ-ਟਰਨ ਲੈ ਕੇ ਟ੍ਰੈਫਿਕ ਗੁਰੂ ਨਾਨਕਪੁਰਾ ਫਾਟਕ ਅਤੇ ਲਾਡੋਵਾਲੀ ਰੋਡ ਵੱਲ ਜਾਵੇਗਾ।
ਪਠਾਨਕੋਟ ਚੌਕ ਤੋਂ ਵਾਹਨ ਮਕਸੂਦਾਂ ਚੌਕ, ਵਰਕਸ਼ਾਪ ਚੌਕ, ਕਪੂਰਥਲਾ ਚੌਕ ਅਤੇ ਨਕੋਦਰ ਚੌਕ ਵੱਲ ਭੇਜੇ ਜਾਣਗੇ।
ਟ੍ਰਾਂਸਪੋਰਟ ਨਗਰ ਨੂੰ ਭਾਰੀ ਵਾਹਨਾਂ ਦੇ ਆਰਜ਼ੀ ਸਟਾਪੇਜ ਪੁਆਇੰਟ ਵਜੋਂ ਵਰਤਿਆ ਜਾਵੇਗਾ।
ਕਿਸ਼ਨਪੁਰਾ ਚੌਕ ਤੋਂ ਟ੍ਰੈਫਿਕ ਦੋਆਬਾ ਚੌਕ ਅਤੇ ਪਠਾਨਕੋਟ ਚੌਕ ਵੱਲ ਡਾਇਵਰਟ ਰਹੇਗਾ।
Route diversions will be in place