ਸਲਾਲ ਡੈਮ ਦੇ ਖੋਲ੍ਹੇ ਗਏ ਫਲੱਡ ਗੇਟ, ਚਨਾਬ ਨਦੀ ‘ਚ ਵਧਿਆ ਪਾਣੀ ਦਾ ਪੱਧਰ, ਆਮ ਲੋਕਾਂ ਲਈ ਐਡਵਾਇਜ਼ਰੀ ਜਾਰੀ    ਕੰਗਨਾ ਰਣੌਤ ਮਾਣਹਾਨੀ ਮਾਮਲੇ ‘ਚ ਸੁਣਵਾਈ ਮੁਲਤਵੀ: ਅੜਿੱਕਾ ਬਣੀ ਹੜਤਾਲ; 3 ਅਗਸਤ ਨੂੰ ਬਠਿੰਡਾ ਕੋਰਟ’ਚ ਹੋਵੇਗੀ ਬਹਿਸ    ਫਿਰੌਤੀ ਮੰਗਣ ਦਾ ਮਾਮਲਾ: SHO ਨਾਗਰਾ ਨੌਕਰੀ ਤੋਂ ਬਰਖਾਸਤ    ਕਾਕਰੋਚ ਜਨਤਾ ਪਾਰਟੀ ਦੇ ਸੰਸਥਾਪਕ ਅਭਿਜੀਤ ਦੀਪਕੇ ‘ਤੇ ਔਰਤ ਨੇ ਸੁੱਟੀ ਸਿਆਹੀ    ਪਠਾਨਕੋਟ ‘ਚ ED ਦਾ ਵੱਡਾ ਐਕਸ਼ਨ , AAP ਆਗੂ ਵਿਜੈ ਕਟਾਰੂਚੱਕ ਦੇ ਘਰ ਕੀਤੀ ਰੇਡ    ਰਾਤ ਨੂੰ ਸੜਕਾਂ ਦੇ ਘੁੰਮਦਾ ਦੇਖਿਆ ਗਿਆ ਤੇਦੂੰਆ, 6 ਮਹੀਨੇ ਵੱਛੇ ਦਾ ਬਣਾਇਆ ਸ਼ਿਕਾਰ    ਚੰਨੀ ਦੇ ਸੁਰ ਪਏ ਨਰਮ, 3 ਘੰਟੇ ਦੀ ਮੀਟਿੰਗ ਤੋਂ ਬਾਅਦ “All Is Well” ਦਾ ਕੀਤਾ ਐਲਾਨ    31 ਥਾਵਾਂ 'ਤੇ ਰਹੇਗਾ ਰੂਟ ਡਾਇਵਰਟ, PM ਮੋਦੀ ਦੇ ਦੌਰੇ ਤੋਂ ਪਹਿਲਾਂ ਬਦਲੇ ਲੁਧਿਆਣਾ-ਅੰਮ੍ਰਿਤਸਰ ਤੇ ਹੁਸ਼ਿਆਰਪੁਰ ਦੇ ਰਸਤੇ    ਸਵੇਰੇ-ਸਵੇਰੇ ਵਾਪਰਿਆ ਵੱਡਾ ਹਾਦਸਾ: ਸਕੂਲ ਵੈਨ ਦੀ ਪੈਸੰਜਰ ਟਰੇਨ ਨਾਲ ਟੱਕਰ, ਦੋ ਵਿਦਿਆਰਥੀਆਂ ਦੀ ਮੌਕੇ 'ਤੇ ਹੀ ਮੌਤ; 5 ਜ਼ਖਮੀ    UP ਤੋਂ ਪੰਜਾਬ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਦਰਦਨਾਕ ਹਾਦਸਾ, 3 ਦੀ ਥਾਂ ‘ਤੇ ਮੌਤ   
ਫਿਰੌਤੀ ਮੰਗਣ ਦਾ ਮਾਮਲਾ: SHO ਨਾਗਰਾ ਨੌਕਰੀ ਤੋਂ ਬਰਖਾਸਤ
July 18, 2026
Sho-nagra-dismissed-from-job

ਫਿਰੌਤੀ ਮੰਗਣ ਦਾ ਮਾਮਲਾ: SHO ਨਾਗਰਾ ਨੌਕਰੀ ਤੋਂ ਬਰਖਾਸਤ


ਐਫਬੀਆਈ ਦੇ ਆਪ੍ਰੇਸ਼ਨ ਹਾਰਡਬਾਲ ਦੌਰਾਨ ਅਮਰੀਕਾ ਵਿੱਚ ਇੱਕ ਪਰਿਵਾਰ ਤੋਂ4 ਕਰੋੜ ਰੁਪਏ ਮੰਗਣ ਦੇ ਦੋਸ਼ ‘ਚ ਹੁਸ਼ਿਆਰਪੁਰ ਦੇ ਟਾਂਡਾ ਪੁਲਿਸ ਸਟੇਸ਼ਨ ਦੇ ਐਸਐਚਓ ਗੁਰਿੰਦਰਜੀਤ ਸਿੰਘ ਨਾਗਰਾ ਨੂੰ ਅੱਜ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਹੁਣ ਇਸ ਮਾਮਲੇ ‘ਚ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਐਸਐਚਓ ਗੁਰਿੰਦਰਜੀਤ ਸਿੰਘ ਨਾਗਰਾ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਇੰਸਪੈਕਟਰ ਨਾਗਰਾ ਵਿਰੁੱਧ ਸ਼ੁੱਕਰਵਾਰ ਦੇਰ ਰਾਤ ਫਿਰੌਤੀ ਅਤੇ ਭ੍ਰਿਸ਼ਟਾਚਾਰ ਐਕਟ ਤਹਿਤ ਕੇਸ ਦਰਜ ਕਰਕੇ ਮੁਅੱਤਲ ਕੀਤਾ ਗਿਆ ਸੀ।

ਅੱਜ ਸਵੇਰੇ ਪੁਲਿਸ ਨੇSHO ਦਾ ਮੈਡੀਕਲ ਕਰਵਾ ਕੇ ਸਵੇਰੇ11 ਵਜੇ ਦਸੂਹਾ ਅਦਾਲਤ ‘ਚ ਪੇਸ਼ ਕੀਤਾ, ਜਿੱਥੇ ਅਜੇ ਮਾਮਲੇ ਦੀ ਸੁਣਵਾਈ ਚੱਲ ਰਹੀ ਹੈ। ਪੁਲਿਸ ਪੁੱਛਗਿੱਛ ਲਈ ਐਸਐਚਓ ਗੁਰਿੰਦਰਜੀਤ ਸਿੰਘ ਨਾਗਰਾ ਦੇ ਰਿਮਾਂਡ ਦੀ ਮੰਗ ਕਰੇਗੀ।

ਦੱਸ ਦਈਏ ਕਿ ਐਫਬੀਆਈ ਦੇ ਆਪ੍ਰੇਸ਼ਨ ਹਾਰਡਬਾਲ ਦੌਰਾਨ ਫਿਰੌਤੀ ਦੇ ਮਾਮਲੇ ਵਿੱਚ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਵਰਗੇ ਗੈਂਗਸਟਰਾਂ ਦੇ ਨਾਲ ਨਾਗਰਾ ਦਾ ਨਾਮ ਵੀ ਸਾਹਮਣੇ ਆਇਆ ਸੀ। ਇਸ ਦਾ ਨੋਟਿਸ ਲੈਂਦੇ ਹੋਏ, ਡੀਆਈਜੀ ਨਵੀਨ ਸਿੰਗਲਾ ਨੇ ਤੁਰੰਤ ਗੁਰਿੰਦਰਜੀਤ ਨਾਗਰਾ ਨੂੰ ਲਾਈਨ ਹਾਜ਼ਰ ਰੱਖਿਆ ਅਤੇ ਜਾਂਚ ਸੁਪਰਡੈਂਟ ਆਫ਼ ਪੁਲਿਸ ਵਿਨੀਤ ਅਹਲਾਵਤ ਨੂੰ ਸੌਂਪੀ ਗਈ। ਜਾਂਚ ਤੋਂ ਬਾਅਦ, ਇੰਸਪੈਕਟਰ ਨਾਗਰਾ ਵਿਰੁੱਧ ਦੇਰ ਰਾਤ ਫਿਰੌਤੀ ਅਤੇ ਭ੍ਰਿਸ਼ਟਾਚਾਰ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ, ਅਤੇ ਪੁਲਿਸ ਨੇ ਟਾਂਡਾ ਪੁਲਿਸ ਸਟੇਸ਼ਨ ਵਿੱਚ ਦਰਜ ਮਾਮਲੇ ਦੇ ਸਬੰਧ ਵਿੱਚ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਹੁਣ ਪੁਲਿਸ ਅਦਾਲਤ ਤੋਂ ਉਸ ਦਾ ਰਿਮਾਂਡ ਲੈ ਕੇ ਇਸ ਮਾਮਲੇ ‘ਚ ਪੁੱਛਗਿੱਛ ਕਰੇਗੀ।

Sho nagra dismissed from job

local advertisement banners
Comments


Recommended News
Popular Posts
Just Now