ਜ਼ਮੀਨੀ ਵਿਵਾਦ ਦੇ ਚੱਲਦਿਆਂ ਦਿਓਰ-ਭਰਜਾਈ 'ਤੇ ਚੜ੍ਹਾਇਆ ਟਰੈਕਟਰ; ਦੋਵਾਂ ਦੀ ਮੌਤ    ਗੁਰਵਿੰਦਰ ਸਿੰਘ ‘ਤੇ ਲਟਕੀ ਗ੍ਰਿਫ਼ਤਾਰੀ ਦੀ ਤਲਵਾਰ, ਖੇੜੀ ਵਾਲੇ ਬਾਬੇ ਦੀ ਪਹਿਲੀ ਪਤਨੀ ਦੀ ਸ਼ਿਕਾਇਤ ਮਗਰੋਂ ਮਾਮਲਾ ਦਰਜ    ਸੋਨਮ ਦੀ ਜ਼ਮਾਨਤ ਬਣੀ ਵਿਵਾਦ ਦਾ ਕੇਂਦਰ, ਸੁਪਰੀਮ ਕੋਰਟ 'ਚ ਸੁਣਵਾਈ ਦੀ ਉਡੀਕ    ਫ਼ੀਸ ਕੈਪ ਆਰਡੀਨੈਂਸ 'ਤੇ ਟਕਰਾਅ, ਪ੍ਰਾਈਵੇਟ ਸਕੂਲ ਹਾਈ ਕੋਰਟ ਦਾ ਖੜਕਾਉਣਗੇ ਦਰਵਾਜ਼ਾ    ਪਾਵਰਕੌਮ ਵੱਲੋਂ 10 ਹਜ਼ਾਰ ਕਰੋੜ ਦਾ ਕਰਜ਼ਾ ਚੁੱਕਣ ਦੀ ਤਿਆਰੀ    ਰਾਜੋਆਣਾ ਦੀ ਜਥੇਦਾਰ ਨੂੰ ਚਿੱਠੀ, ਭਾਜਪਾ ਦੇ ਸਿੱਖ ਲੀਡਰਾਂ ਨੂੰ ਤਲਬ ਕਰਨ ਦੀ ਬੇਨਤੀ    ਸਾਬਕਾ CM ਚੰਨੀ ਨੂੰ ਚੁੱਕ ਕੇ ਲੈ ਗਈ ਪੁਲਿਸ, ਦਿੱਲੀ ‘ਚ ਰਾਹੁਲ ਗਾਂਧੀ ਸਣੇ ਵੱਡੇ ਲੀਡਰਾਂ ਦਾ ਪ੍ਰਦਰਸ਼ਨ    ਜਾਨ ਦੇ ਕੇ ਚੁਕਾਉਣੀ ਪਈ ਲਵ ਮੈਰਿਜ ਦੀ ਕੀਮਤ, ਪਰਿਵਾਰ ਵਾਲਿਆਂ ਨੇ ਕਤਲ ਕੀਤੀ ਆਪਣੀ ਧੀ    ਡਰੱਗ ਤਸਕਰੀ ਮਾਮਲੇ ਵਿੱਚ ਲੋੜੀਂਦੇ ਹਰਮਨਵੀਰ ਸਿੰਘ ਦੀ ਭਾਲ ਕਰ ਰਹੀ ਹੈ FBI    CM ਮਾਨ ਨੇ ਅੱਜ ਸੱਦੀ ਪੰਜਾਬ ਕੈਬਨਿਟ ਦੀ ਅਹਿਮ ਬੈਠਕ, ਮਾਨਸੂਨ ਸੈਸ਼ਨ ਦੀਆਂ ਤਰੀਕਾਂ ‘ਤੇ ਲੱਗ ਸਕਦੀ ਹੈ ਮੋਹਰ   
ਸੰਭੂ ਬਾਰਡਰ ’ਤੇ ਹਰਿਆਣਾ ਪੁਲਿਸ ਨੇ ਕੀਤੀ ਸਖ਼ਤ ਬੈਰੀਕੇਡਿੰਗ, ਆਉਣ ਅਤੇ ਜਾਣ ਦੇ ਦੋਨੋਂ ਰਾਹ ਕੀਤੇ ਬੰਦ
July 21, 2026
Haryana-Police-Tighten-Security

ਸੰਭੂ ਬਾਰਡਰ ’ਤੇ ਹਰਿਆਣਾ ਪੁਲਿਸ ਨੇ ਕੀਤੀ ਸਖ਼ਤ ਬੈਰੀਕੇਡਿੰਗ, ਆਉਣ ਅਤੇ ਜਾਣ ਦੇ ਦੋਨੋਂ ਰਾਹ ਕੀਤੇ ਬੰਦ


ਕਿਸਾਨ ਆਗੂ ਸਰਵਨ ਸਿੰਘ ਪਧੇਰ ਦੇ ਦਿੱਲੀ ਕੂਚ ਕਰਨ ਨੂੰ ਲੈ ਕੇ ਹਰਿਆਣਾ ਪੁਲਿਸ ਪੂਰੀ ਤਰਾਂ ਅਲਰਟ ਹੋ ਗਈ ਹੈ ਅਤੇ ਉਨ੍ਹਾਂ ਨੇ ਘੱਗਰ ਦਰਿਆ ਦੇ ਪੁਲ ’ਤੇ ਆਉਣ ਅਤੇ ਜਾਣ ਦੇ ਦੋਵੇਂ ਪਾਸੇ ਬੈਰੀਕੇਡਿੰਗ ਕਰਕੇ ਰਾਹ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ ਅਤੇ ਪੁਲਿਸ ਵੱਡੀ ਗਿਣਤੀ ਵਿਚ ਤਾਇਨਾਤ ਕਰ ਦਿੱਤੀ ਗਈ ਹੈ। ਇਸ ਤਰ੍ਹਾਂ ਲੱਗ ਰਿਹਾ ਜਿਵੇਂ ਅੱਜ ਤੋਂ ਸਾਲ ਪਹਿਲਾਂ ਸ਼ੰਭੂ ਬਾਰਡਰ ਪੂਰੀ ਤਰਾਂ ਬੰਦ ਕੀਤਾ ਗਿਆ ਸੀ, ਉਸੇ ਤਰ੍ਹਾਂ ਦਾ ਨਜ਼ਾਰਾ ਦਿਖਾਈ ਦੇ ਰਿਹਾ ਹੈ। ਸੜਕ ’ਤੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ ਹਨ ਅਤੇ ਲੋਕਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਉਹ ਸ਼ੰਭੂ ਬਾਡਰ ਕਿਸ ਤਰ੍ਹਾਂ ਪਾਰ ਕਰਨ। ਰਾਜਪੁਰਾ ਸਾਈਡ ਤੋਂ ਦਿੱਲੀ ਤੇ ਅੰਬਾਲਾ ਜਾਣ ਵਾਲੇ ਰਾਹਗੀਰ ਬੁਰੀ ਤਰ੍ਹਾਂ ਪਰੇਸ਼ਾਨ ਹੋ ਰਹੇ ਹਨ।

ਕੋਈ ਵੀ ਵਾਹਨ ਨਾ ਪੰਜਾਬ ਤੋਂ ਹਰਿਆਣਾ ਵੱਲ ਅਤੇ ਨਾ ਹਰਿਆਣਾ ਤੋਂ ਪੰਜਾਬ ਵੱਲ ਆ ਜਾ ਰਿਹਾ ਹੈ। ਭਾਵੇਂ ਕਿ ਪੁਲਿਸ ਆਪਣੇ ਵਲੋਂ ਲੋਕਾਂ ਨੂੰ ਇੱਧਰ ਉਧਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਫਿਰ ਵੀ ਲੋਕਾਂ ਨੂੰ ਅਗਾਊਂ ਜਾਣਕਾਰੀ ਨਾ ਹੋਣ ਕਾਰਨ ਰਾਹਗੀਰ ਬੁਰੀ ਤਰ੍ਹਾਂ ਪਰੇਸ਼ਾਨ ਹੋ ਰਹੇ ਹਨ। ਇਸ ਸੰਬੰਧੀ ਲੋਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੇ ਹਰਿਆਣਾ ਵਿਖੇ ਨੌਕਰੀ ’ਤੇ ਜਾਣਾ ਸੀ ਪਰ ਹੁਣ ਉਹ ਨੌਕਰੀ ’ਤੇ ਜਾਣ ਲਈ ਲੇਟ ਹੋ ਗਏ ਹਨ। ਇਸ ਸੰਬੰਧ ਦੇ ਵਿਚ ਹੋਰਾਂ ਲੋਕਾਂ ਨੇ ਵੀ ਆਪਣੀ ਗੱਲ ਕਹੀ। ਜਦ ਕਿ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਉਹ ਸਿਰਫ਼ ਮੀਟਿੰਗ ਕਰਨ ਜਾ ਰਹੇ ਸੀ,ਉਨ੍ਹਾਂ ਨੂੰ ਦਿੱਲੀ ਜਾਣ ਤੋਂ ਪਹਿਲਾਂ ਹੀ ਹਰਿਆਣਾ ਸਰਹੱਦ ’ਤੇ ਰੋਕ ਲਿਆ ਗਿਆ ਹੈ।

Haryana Police Tighten Security

local advertisement banners
Comments


Recommended News
Popular Posts
Just Now