ਕੀ ਵੜਿੰਗ ਤੇ ਚੰਨੀ ਦੀ ਨਾਰਾਜ਼ਗੀ ਹੋਈ ਦੂਰ? ਦਿੱਲੀ ‘ਚ ਪੰਜਾਬ ਕਾਂਗਰਸ ਦੀ ਹੋਈ ਮੀਟਿੰਗ ‘ਚ ਇਕੱਠੇ ਬੈਠੇ ਆਏ ਨਜ਼ਰ    ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਨਹੀਂ ਹੋਣ ਦੇਵਾਂਗੇ: NEET ਪੇਪਰ ਲੀਕ 'ਤੇ PM ਮੋਦੀ    ਜ਼ਮੀਨੀ ਵਿਵਾਦ ਦੇ ਚੱਲਦਿਆਂ ਦਿਓਰ-ਭਰਜਾਈ 'ਤੇ ਚੜ੍ਹਾਇਆ ਟਰੈਕਟਰ; ਦੋਵਾਂ ਦੀ ਮੌਤ    ਗੁਰਵਿੰਦਰ ਸਿੰਘ ‘ਤੇ ਲਟਕੀ ਗ੍ਰਿਫ਼ਤਾਰੀ ਦੀ ਤਲਵਾਰ, ਖੇੜੀ ਵਾਲੇ ਬਾਬੇ ਦੀ ਪਹਿਲੀ ਪਤਨੀ ਦੀ ਸ਼ਿਕਾਇਤ ਮਗਰੋਂ ਮਾਮਲਾ ਦਰਜ    ਸੋਨਮ ਦੀ ਜ਼ਮਾਨਤ ਬਣੀ ਵਿਵਾਦ ਦਾ ਕੇਂਦਰ, ਸੁਪਰੀਮ ਕੋਰਟ 'ਚ ਸੁਣਵਾਈ ਦੀ ਉਡੀਕ    ਫ਼ੀਸ ਕੈਪ ਆਰਡੀਨੈਂਸ 'ਤੇ ਟਕਰਾਅ, ਪ੍ਰਾਈਵੇਟ ਸਕੂਲ ਹਾਈ ਕੋਰਟ ਦਾ ਖੜਕਾਉਣਗੇ ਦਰਵਾਜ਼ਾ    ਪਾਵਰਕੌਮ ਵੱਲੋਂ 10 ਹਜ਼ਾਰ ਕਰੋੜ ਦਾ ਕਰਜ਼ਾ ਚੁੱਕਣ ਦੀ ਤਿਆਰੀ    ਰਾਜੋਆਣਾ ਦੀ ਜਥੇਦਾਰ ਨੂੰ ਚਿੱਠੀ, ਭਾਜਪਾ ਦੇ ਸਿੱਖ ਲੀਡਰਾਂ ਨੂੰ ਤਲਬ ਕਰਨ ਦੀ ਬੇਨਤੀ    ਸਾਬਕਾ CM ਚੰਨੀ ਨੂੰ ਚੁੱਕ ਕੇ ਲੈ ਗਈ ਪੁਲਿਸ, ਦਿੱਲੀ ‘ਚ ਰਾਹੁਲ ਗਾਂਧੀ ਸਣੇ ਵੱਡੇ ਲੀਡਰਾਂ ਦਾ ਪ੍ਰਦਰਸ਼ਨ    ਜਾਨ ਦੇ ਕੇ ਚੁਕਾਉਣੀ ਪਈ ਲਵ ਮੈਰਿਜ ਦੀ ਕੀਮਤ, ਪਰਿਵਾਰ ਵਾਲਿਆਂ ਨੇ ਕਤਲ ਕੀਤੀ ਆਪਣੀ ਧੀ   
ਜਾਨ ਦੇ ਕੇ ਚੁਕਾਉਣੀ ਪਈ ਲਵ ਮੈਰਿਜ ਦੀ ਕੀਮਤ, ਪਰਿਵਾਰ ਵਾਲਿਆਂ ਨੇ ਕਤਲ ਕੀਤੀ ਆਪਣੀ ਧੀ
July 21, 2026
Family-killed-their-own-daughter

ਜਾਨ ਦੇ ਕੇ ਚੁਕਾਉਣੀ ਪਈ ਲਵ ਮੈਰਿਜ ਦੀ ਕੀਮਤ, ਪਰਿਵਾਰ ਵਾਲਿਆਂ ਨੇ ਕਤਲ ਕੀਤੀ ਆਪਣੀ ਧੀ



ਫਰੀਦਕੋਟ ਵਿੱਚ ਇੱਕ20 ਸਾਲਾ ਕੁੜੀ ਨੂੰ ਲਵ ਮੈਰਿਜ ਕਰਾਉਣ ਦੀ ਕੀਮਤ ਆਪਣੀ ਜਾਨ ਦੇ ਕੇ ਚੁਕਾਉਣੀ ਪਈ। ਕੁੜੀ ਨੇ ਆਪਣੇ ਹੀ ਪਿੰਡ ਦੇ ਇੱਕ ਮੁੰਡੇ ਨਾਲ ਵਿਆਹ ਕੀਤਾ ਸੀ। ਕੁੜੀ ਦੇ ਪਰਿਵਾਰ ਨੇ ਉਸ ਨੂੰ ਤੇਜ਼ਧਾਰ ਹਥਿਆਰ ਨਾਲ ਵੱਢ ਦਿੱਤਾ ਅਤੇ ਫਿਰ ਉਸ ਦੀ ਮ੍ਰਿਤਕ ਦੇਹ ਖੇਤਾਂ ਵਿੱਚ ਸੁੱਟ ਦਿੱਤੀ। ਮੰਗਲਵਾਰ ਸਵੇਰੇ ਉਸ ਦੀ ਮ੍ਰਿਤਕ ਦੇਹ ਖੇਤਾਂ ਵਿੱਚ ਕੰਡਿਆਲੀ ਤਾਰ ਦੇ ਕੰਢੇ ਪਈ ਮਿਲੀ।

ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕਾ ਮਹਿਕਪ੍ਰੀਤ ਕੌਰ ਨੇ4 ਮਈ ਨੂੰ ਆਪਣੇ ਪਰਿਵਾਰ ਖਿਲਾਫ ਜਗਦੀਪ ਸਿੰਘ ਨਾਲ ਲਵ ਮੈਰਿਜ ਕੀਤੀ ਸੀ। ਵਿਆਹ ਤੋਂ ਬਾਅਦ ਦੋਵੇਂ ਬਠਿੰਡਾ ਦੇ ਪਿੰਡ ਭਗਤਾ ਭਾਈ ਕਾ ਵਿਚ ਰਹਿ ਰਹੇ ਸਨ। ਸੋਮਵਾਰ ਸ਼ਾਮੀਂ ਦੋਵੇਂ ਮੋਟਰਸਾਈਕਲ ‘ਤੇ ਕੋਟਕਪੂਰਾ ਆ ਰਹੇ ਸਨ। ਦੋਸ਼ ਹੈ ਕਿ ਕੁੜੀ ਦੇ ਪਰਿਵਾਰ ਨੇ ਉਨ੍ਹਾਂ ਨੂੰ ਰਾਹ ਵਿਚ ਘੇਰ ਲਿਆ ਤੇ ਕੁੜੀ ਨੂੰ ਜਾਨੋਂ ਮਾਰ ਦਿੱਤਾ, ਹਾਲਾਂਕਿ ਜਗਦੀਪ ਸਿੰਘ ਆਪਣੀ ਜਾਨ ਬਚਾਉਣ ਵਿਚ ਸਫਲ ਰਿਹਾ ਤੇ ਉਥੋਂ ਭੱਜ ਗਿਆ।


ਪੁਲਿਸ ਨੇ ਕੁੜੀ ਦੇ ਪਰਿਵਾਰ ਵਿਰੁੱਧ ਕਤਲ ਦਾ ਕੇਸ ਦਰਜ ਕਰ ਲਿਆ ਹੈ ਅਤੇ ਆਨਰ ਕਿਲਿੰਗ ਦੇ ਐਂਗਲ ਤੋਂ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ, ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।

ਪੁਲਿਸ ਮੁਤਾਬਕ ਮ੍ਰਿਤਕ ਕੁੜੀ ਦੀ ਪਛਾਣ ਮਹਿਕਪ੍ਰੀਤ ਕੌਰ ਵਜੋਂ ਹੋਈ ਹੈ। ਉਹ ਫਰੀਦਕੋਟ ਦੇ ਪਿੰਡ ਬੁਰਜ ਹਰੀਕਾ ਦੀ ਰਹਿਣ ਵਾਲੀ ਸੀ। ਉਸ ਦੀ ਮ੍ਰਿਤਕ ਦੇਹ ਕੋਟਕਪੂਰਾ ਨੇੜੇ ਅੰਮ੍ਰਿਤਸਰ-ਬਠਿੰਡਾ ਰਾਸ਼ਟਰੀ ਰਾਜਮਾਰਗ ਦੇ ਨਾਲ ਖੇਤਾਂ ਵਿੱਚੋਂ ਬਰਾਮਦ ਕੀਤੀ ਗਈ ਸੀ।

ਡੀਐਸਪੀ (ਦਿਹਾਤੀ) ਅਵਤਾਰ ਸਿੰਘ ਰਾਜਪਾਲ ਨੇ ਦੱਸਿਆ ਕਿ ਬੁਰਜ ਹਰੀਕਾ ਪਿੰਡ ਦੀ ਰਹਿਣ ਵਾਲੀ20 ਸਾਲਾ ਮਹਿਕਪ੍ਰੀਤ ਕੌਰ ਨੂੰ ਆਪਣੇ ਹੀ ਪਿੰਡ ਦੇ ਇੱਕ ਮੁੰਡੇ ਜਗਦੀਪ ਸਿੰਘ ਨਾਲ ਪਿਆਰ ਹੋ ਗਿਆ। ਉਨ੍ਹਾਂ ਨੇ ਆਪਣੇ ਮਾਪਿਆਂ ਦੇ ਵਿਆਹ ਦੇ ਖਿਲਾਫ ਹੋਣ ਦੇ ਬਾਵਜੂਦ4 ਮਈ ਨੂੰ ਅਦਾਲਤ ਵਿੱਚ ਵਿਆਹ ਕਰਵਾ ਲਿਆ। ਵਿਆਹ ਤੋਂ ਬਾਅਦ ਮਹਿਕਪ੍ਰੀਤ ਅਤੇ ਜਗਦੀਪ ਨੇ ਬਠਿੰਡਾ ਦੇ ਪਿੰਡ ਭਗਤਾ ਭਾਈਕਾ ਵਿੱਚ ਇੱਕ ਘਰ ਕਿਰਾਏ ‘ਤੇ ਲਿਆ। ਹਾਾਲਂਕਿ ਇਨ੍ਹਾਂ ਦੇ ਪਰਿਵਾਰ ਵਾਲੇ ਇਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਸਨ। ਇਸ ਬਾਰੇ ਉਨ੍ਹਾਂ ਨੇ ਬਾਜਾਖਾਨਾ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਹੋਈ ਸੀ।

ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ, ਕੋਟਕਪੂਰਾ ਦੇ ਡੀਐਸਪੀ ਸੰਜੀਵ ਕੁਮਾਰ, ਡੀਐਸਪੀ (ਦਿਹਾਤੀ) ਅਵਤਾਰ ਸਿੰਘ ਰਾਜਪਾਲ, ਅਤੇ ਸਿਟੀ ਕੋਟਕਪੂਰਾ ਪੁਲਿਸ ਸਟੇਸ਼ਨ ਦੇ ਐਸਐਚਓ ਸੁਖਵਿੰਦਰ ਸਿੰਘ ਤੁਰੰਤ ਸੀਆਈਏ ਸਟਾਫ ਸਮੇਤ ਇੱਕ ਪੁਲਿਸ ਟੀਮ ਨਾਲ ਘਟਨਾ ਵਾਲੀ ਥਾਂ ‘ਤੇ ਪਹੁੰਚੇ। ਸਬੂਤ ਇਕੱਠੇ ਕਰਨ ਲਈ ਫੋਰੈਂਸਿਕ ਮਾਹਿਰਾਂ ਦੀ ਇੱਕ ਟੀਮ ਨੂੰ ਵੀ ਮੌਕੇ ‘ਤੇ ਬੁਲਾਇਆ ਗਿਆ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਨਾਮਜ਼ਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਹੈ।

Family killed their own daughter

local advertisement banners
Comments


Recommended News
Popular Posts
Just Now