ਜ਼ਮੀਨੀ ਵਿਵਾਦ ਦੇ ਚੱਲਦਿਆਂ ਦਿਓਰ-ਭਰਜਾਈ 'ਤੇ ਚੜ੍ਹਾਇਆ ਟਰੈਕਟਰ; ਦੋਵਾਂ ਦੀ ਮੌਤ    ਗੁਰਵਿੰਦਰ ਸਿੰਘ ‘ਤੇ ਲਟਕੀ ਗ੍ਰਿਫ਼ਤਾਰੀ ਦੀ ਤਲਵਾਰ, ਖੇੜੀ ਵਾਲੇ ਬਾਬੇ ਦੀ ਪਹਿਲੀ ਪਤਨੀ ਦੀ ਸ਼ਿਕਾਇਤ ਮਗਰੋਂ ਮਾਮਲਾ ਦਰਜ    ਸੋਨਮ ਦੀ ਜ਼ਮਾਨਤ ਬਣੀ ਵਿਵਾਦ ਦਾ ਕੇਂਦਰ, ਸੁਪਰੀਮ ਕੋਰਟ 'ਚ ਸੁਣਵਾਈ ਦੀ ਉਡੀਕ    ਫ਼ੀਸ ਕੈਪ ਆਰਡੀਨੈਂਸ 'ਤੇ ਟਕਰਾਅ, ਪ੍ਰਾਈਵੇਟ ਸਕੂਲ ਹਾਈ ਕੋਰਟ ਦਾ ਖੜਕਾਉਣਗੇ ਦਰਵਾਜ਼ਾ    ਪਾਵਰਕੌਮ ਵੱਲੋਂ 10 ਹਜ਼ਾਰ ਕਰੋੜ ਦਾ ਕਰਜ਼ਾ ਚੁੱਕਣ ਦੀ ਤਿਆਰੀ    ਰਾਜੋਆਣਾ ਦੀ ਜਥੇਦਾਰ ਨੂੰ ਚਿੱਠੀ, ਭਾਜਪਾ ਦੇ ਸਿੱਖ ਲੀਡਰਾਂ ਨੂੰ ਤਲਬ ਕਰਨ ਦੀ ਬੇਨਤੀ    ਸਾਬਕਾ CM ਚੰਨੀ ਨੂੰ ਚੁੱਕ ਕੇ ਲੈ ਗਈ ਪੁਲਿਸ, ਦਿੱਲੀ ‘ਚ ਰਾਹੁਲ ਗਾਂਧੀ ਸਣੇ ਵੱਡੇ ਲੀਡਰਾਂ ਦਾ ਪ੍ਰਦਰਸ਼ਨ    ਜਾਨ ਦੇ ਕੇ ਚੁਕਾਉਣੀ ਪਈ ਲਵ ਮੈਰਿਜ ਦੀ ਕੀਮਤ, ਪਰਿਵਾਰ ਵਾਲਿਆਂ ਨੇ ਕਤਲ ਕੀਤੀ ਆਪਣੀ ਧੀ    ਡਰੱਗ ਤਸਕਰੀ ਮਾਮਲੇ ਵਿੱਚ ਲੋੜੀਂਦੇ ਹਰਮਨਵੀਰ ਸਿੰਘ ਦੀ ਭਾਲ ਕਰ ਰਹੀ ਹੈ FBI    CM ਮਾਨ ਨੇ ਅੱਜ ਸੱਦੀ ਪੰਜਾਬ ਕੈਬਨਿਟ ਦੀ ਅਹਿਮ ਬੈਠਕ, ਮਾਨਸੂਨ ਸੈਸ਼ਨ ਦੀਆਂ ਤਰੀਕਾਂ ‘ਤੇ ਲੱਗ ਸਕਦੀ ਹੈ ਮੋਹਰ   
ਗੁਰਵਿੰਦਰ ਸਿੰਘ ‘ਤੇ ਲਟਕੀ ਗ੍ਰਿਫ਼ਤਾਰੀ ਦੀ ਤਲਵਾਰ, ਖੇੜੀ ਵਾਲੇ ਬਾਬੇ ਦੀ ਪਹਿਲੀ ਪਤਨੀ ਦੀ ਸ਼ਿਕਾਇਤ ਮਗਰੋਂ ਮਾਮਲਾ ਦਰਜ
July 22, 2026
Gurvinder-singh-faces

ਗੁਰਵਿੰਦਰ ਸਿੰਘ ‘ਤੇ ਲਟਕੀ ਗ੍ਰਿਫ਼ਤਾਰੀ ਦੀ ਤਲਵਾਰ, ਖੇੜੀ ਵਾਲੇ ਬਾਬੇ ਦੀ ਪਹਿਲੀ ਪਤਨੀ ਦੀ ਸ਼ਿਕਾਇਤ ਮਗਰੋਂ ਮਾਮਲਾ ਦਰਜ



ਖੇੜੀਵਾਲਾ ਬਾਬਾ ਗੁਰਵਿੰਦਰ ਸਿੰਘ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਕਿਸੇ ਵੀ ਸਮੇਂ ਖੇੜੀ ਵਾਲੇ ਬਾਬੇ ਦੇ ਨਾਂ ਨਾਲ ਮਸ਼ਹੂਰ ਗੁਰਵਿੰਦਰ ਸਿੰਘ ਦੀ ਗ੍ਰਿਫਤਾਰੀ ਹੋ ਸਕਦੀ ਹੈ। ਪੁਲਿਸ ਉਸ ਦੀ ਭਾਲ ਕਰ ਰਹੀ ਹੈ। ਹਾਲ ਹੀ ਵਿਚ ਗੁਰਵਿੰਦਰ ਸਿੰਘ ਖਿਲਾਫ ਮਾਮਲਾ ਦਰਜ ਹੋਇਆ ਹੈ। ਜਾਣਕਾਰੀ ਮੁਤਾਬਕ ਇਹ ਮਾਮਲਾ ਗੁਰਵਿੰਦਰ ਸਿੰਘ ਤੇ ਉਨ੍ਹਾਂ ਦੀ ਮਾਤਾ ਦੇ ਖਿਲਾਫ ਦਰਜ ਹੋਇਆ ਹੈ। ਗੁਰਵਿੰਦਰ ਸਿੰਘ ਦੀ ਪਹਿਲੀ ਪਤਨੀ ਵੱਲੋਂ ਸ਼ਿਕਾਇਤ ਦਿੱਤੀ ਗਈ ਸੀ ਤੇ ਹੁਣ ਪੁਲਿਸ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਹੈ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।

ਪੁਲਿਸ ਦੇ ਬਿਆਨਾਂ ਮੁਤਾਬਕ ਕਿਸੇ ਵੀ ਸਮੇਂ ਗੁਰਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਸੋਸ਼ਲ ਮੀਡੀਆ ‘ਤੇ ਆਪਣੇ ਬਿਆਨਾਂ ਕਰਕੇ ਜਾਣੇ ਜਾਣ ਵਾਲੇ ਗੁਰਵਿੰਦਰ ਸਿੰਘ ‘ਤੇ ਗ੍ਰਿਫ਼ਤਾਰੀ ਦੀ ਤਲਵਾਰ ਲਟਕੀ ਹੈ। ਦਰਅਸਲ ਸੰਗਰੂਰ ਦੇ ਪਿੰਡ ਖੇੜੀ ਦੇ ਰਹਿਣ ਵਾਲੇ ਗੁਰਵਿੰਦਰ ਸਿੰਘ ਖੇੜੀ ਜੱਟਾ ਤੇ ਉਨ੍ਹਾਂ ਦੀ ਮਾਤਾ ਗੁਰਮੀਤ ਕੌਰ ਖਿਲਾਫ ਇਹ ਮਾਮਲਾ ਖੇੜੀ ਵਾਲੇ ਬਾਬਾ ਦੀ ਪਹਿਲੀ ਪਤਨੀ ਵੱਲੋਂ ਦਰਜ ਕਰਵਾਇਆ ਗਿਆ ਹੈ।


ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਦੱਸਿਆ ਕਿ ਲਿਖਤੀ ਸ਼ਿਕਾਇਤ ਗੁਰਵਿੰਦਰ ਸਿੰਘ ਦੀ ਪਤਨੀ ਵੱਲੋਂ ਮਿਲੀ ਸੀ ਤੇ ਉਸੇ ਦੇ ਆਧਾਰ ‘ਤੇ ਕਾਰਵਾਈ ਕੀਤੀ ਗਈ ਹੈ। ਇਸFIR ਵਿਚ ਗੁਰਵਿੰਦਰ ਸਿੰਘ ਦੀ ਮਾਤਾ ਦਾ ਨਾਂ ਵੀ ਸ਼ਾਮਲ ਹੈ। ਮਾਮਲੇ ਦੀ ਡੂੰਘਾਈ ਨਾਲ ਜਾਂਚ ਫਤਿਹਗੜ੍ਹ ਸਾਹਿਬ ਦੇDSP ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਲਿਖਤੀ ਸ਼ਿਕਾਇਤ ਵਿਚ ਪਤਨੀ ਨੇ ਦੱਸਿਆ ਦਾਜ ਦੀ ਸ਼ਿਕਾਇਤ ਕੀਤੀ ਹੈ ਤੇ ਨਾਲ ਹੀ ਮਾਨਸਿਕ ਤੌਰ ਤੋਂ ਪ੍ਰੇਸ਼ਾਨ ਕਰਨ ਦੇ ਇਲਜ਼ਾਮ ਵੀ ਲਗਾਏ ਹਨ।


Gurvinder singh faces

local advertisement banners
Comments


Recommended News
Popular Posts
Just Now