ਜਗਰਾਓਂ ਦਾਣਾ ਮੰਡੀ ਪੁਲਿਸ ਮੁਲਾਜ਼ਮਾਂ ਦਾ ਕਤਲ ਮਾਮਲਾ: ਦੋ ਮੁਲਜ਼ਮ ਦੋਸ਼ੀ ਕਰਾਰ    ਵਿਦਿਆਰਥੀ ਅੰਦੋਲਨ ਦਾ ਹਿੰਸਕ ਹੋਣਾ ਹੈ ਬੇਹੱਦ ਮੰਦਭਾਗਾ- ਸਲਮਾਨ ਖ਼ਾਨ    ਵਿਦਿਆਰਥੀ ਅੰਦੋਲਨ ਦਾ ਹਿੰਸਕ ਹੋਣਾ ਹੈ ਬੇਹੱਦ ਮੰਦਭਾਗਾ- ਸਲਮਾਨ ਖ਼ਾਨ    ਕੀ ਵੜਿੰਗ ਤੇ ਚੰਨੀ ਦੀ ਨਾਰਾਜ਼ਗੀ ਹੋਈ ਦੂਰ? ਦਿੱਲੀ ‘ਚ ਪੰਜਾਬ ਕਾਂਗਰਸ ਦੀ ਹੋਈ ਮੀਟਿੰਗ ‘ਚ ਇਕੱਠੇ ਬੈਠੇ ਆਏ ਨਜ਼ਰ    ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਨਹੀਂ ਹੋਣ ਦੇਵਾਂਗੇ: NEET ਪੇਪਰ ਲੀਕ 'ਤੇ PM ਮੋਦੀ    ਜ਼ਮੀਨੀ ਵਿਵਾਦ ਦੇ ਚੱਲਦਿਆਂ ਦਿਓਰ-ਭਰਜਾਈ 'ਤੇ ਚੜ੍ਹਾਇਆ ਟਰੈਕਟਰ; ਦੋਵਾਂ ਦੀ ਮੌਤ    ਗੁਰਵਿੰਦਰ ਸਿੰਘ ‘ਤੇ ਲਟਕੀ ਗ੍ਰਿਫ਼ਤਾਰੀ ਦੀ ਤਲਵਾਰ, ਖੇੜੀ ਵਾਲੇ ਬਾਬੇ ਦੀ ਪਹਿਲੀ ਪਤਨੀ ਦੀ ਸ਼ਿਕਾਇਤ ਮਗਰੋਂ ਮਾਮਲਾ ਦਰਜ    ਸੋਨਮ ਦੀ ਜ਼ਮਾਨਤ ਬਣੀ ਵਿਵਾਦ ਦਾ ਕੇਂਦਰ, ਸੁਪਰੀਮ ਕੋਰਟ 'ਚ ਸੁਣਵਾਈ ਦੀ ਉਡੀਕ    ਫ਼ੀਸ ਕੈਪ ਆਰਡੀਨੈਂਸ 'ਤੇ ਟਕਰਾਅ, ਪ੍ਰਾਈਵੇਟ ਸਕੂਲ ਹਾਈ ਕੋਰਟ ਦਾ ਖੜਕਾਉਣਗੇ ਦਰਵਾਜ਼ਾ    ਪਾਵਰਕੌਮ ਵੱਲੋਂ 10 ਹਜ਼ਾਰ ਕਰੋੜ ਦਾ ਕਰਜ਼ਾ ਚੁੱਕਣ ਦੀ ਤਿਆਰੀ   
ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਨਹੀਂ ਹੋਣ ਦੇਵਾਂਗੇ: NEET ਪੇਪਰ ਲੀਕ 'ਤੇ PM ਮੋਦੀ
July 23, 2026
Pm-Modi-On-Tweet

‘ਦੇਸ਼ ਦੇ ਨੌਜਵਾਨਾਂ ਦਾ ਹਿੱਤ ਸਾਡੀ ਸਭ ਤੋਂ ਵੱਡੀ ਤਰਜੀਹ, ਦੋਸ਼ੀਆਂ ਨੂੰ ਦਿੱਤੀ ਜਾਏਗੀ ਸਖ਼ਤ ਸਜ਼ਾ’ ਪੇਪਰ ਲੀਕ ਮਾਮਲੇ ‘ਤੇ ਬੋਲੇ PM ਮੋਦੀ



ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੁਣੇ ਜਿਹੇ ਹੋਏNEET ਪ੍ਰੀਖਿਆ ਲੀਕ ਮਾਮਲੇ ਵਿਚ ਸ਼ਾਮਲ ਲੋਕਾਂ ਖਿਲਾਫ ਸਖਤ ਕਾਰਵਾਈ ਕਰਨ ਤੇ ਦੇਸ਼ ਦੇ ਨੌਜਵਾਨਾਂ ਦੇ ਹਿੱਤਾਂ ਦੀ ਰੱਖਿਆ ਕਰਨ ਦਾ ਵਾਅਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਖ਼ਤ ਸਜ਼ਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਕਈ ਕਦਮ ਚੁੱਕ ਰਹੀ ਹੈ। ਉਨ੍ਹਾਂ ਕਿਹਾ ਕਿ ਪੇਪਰ ਲੀਕ ਮਾਮਲਿਆਂ ਲਈ ਫਾਸਟ ਟਰੈਕ ਕੋਰਟ ਬਣਾਈਆਂ ਜਾਣਗੀਆਂ।

ਮੀਡੀਆ ਨਾਲ ਗੱਲ ਕਰਦੇ ਹੋਏ ਸੰਸਦੀ ਕਾਰਜ ਮੰਤਰੀ ਕਿਰਨ ਰਿਜਿਜੂ ਨੇ ਦੱਸਿਆ ਕਿ ਬੈਠਕ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿNEET ਪ੍ਰੀਖਿਆ ਦੇ ਪੇਪਰ ਲੀਕ ਦੀ ਸੂਚਨਾ ਮਿਲਦੇ ਹੀ ਸਰਕਾਰ ਨੇ ਤੁਰੰਤ ਕਾਰਵਾਈ ਕੀਤੀ।PM ਮੋਦੀ ਨੇ ਕਿਹਾ ਕਿ ਪੇਪਰ ਲੀਕ ਮਾਮਲੇ ਵਿਚ ਸ਼ਾਮਲ ਸਾਰੇ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਨ੍ਹਾਂ ਵਿਚੋਂ13 ਮੁਲਜ਼ਮ ਫਿਲਹਾਲ ਜੇਲ੍ਹ ਵਿਚ ਬੰਦ ਹਨ।


ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਵਿੱਖ ਵਿਚ ਇਸ ਤਰ੍ਹਾਂ ਦੇ ਦਸਤਾਵੇਜ਼ ਲੀਕ ਨੂੰ ਰੋਕਣ ਲਈ ਸਖਤ ਕਦਮ ਚੁੱਕੇ ਗਏ ਹਨ। ਨੌਜਵਾਨ ਦੇ ਭਵਿੱਖ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।

Pm Modi On Tweet

local advertisement banners
Comments


Recommended News
Popular Posts
Just Now