ਲੁਟੇਰੇ ਵੀ ਹੋਏ ਹਾਈਟੈਕ! ਵਾਰਦਾਤ ਲਈ ਬਣਾਇਆ ‘ਵਟਸਐਪ’ ਗਰੁੱਪ, ਡਾਕਟਰ ਦੀ ਲੁੱਟ ਮਾਮਲੇ ’ਚ ਵੱਡਾ ਖ਼ੁਲਾਸਾ    NIA ਦਾ ਵੱਡਾ ਐਕਸ਼ਨ: ਪਾਕਿਸਤਾਨੀ ਅੱਤਵਾਦੀ ਸ਼ਹਿਜ਼ਾਦ ਭੱਟੀ ਖ਼ਿਲਾਫ਼ NBW ਜਾਰੀ, ਰੈੱਡ ਕਾਰਨਰ ਨੋਟਿਸ ਦੀ ਤਿਆਰੀ    ਪੰਜਾਬ ਕਾਂਗਰਸ ‘ਚ ਅੰਦਰੂਨੀ ਫੁੱਟ ਹੋਰ ਡੂੰਘੀ! ਚੰਨੀ ਤੇ ਰੰਧਾਵਾ ਨੇ ਵੜਿੰਗ ਧੜੇ ਤੋਂ ਬਣਾਈ ਦੂਰੀ    ਏਅਰ ਇੰਡੀਆ ਨੇ ਅੰਮ੍ਰਿਤਸਰ ਤੋਂ ਈਜ਼ੀ ਕਨੈਕਟ ਉਡਾਣਾਂ ਕੀਤੀਆਂ ਸ਼ੁਰੂ, ਪੰਜਾਬ ਨੂੰ ਦੁਨੀਆ ਦੇ 27 ਅੰਤਰਰਾਸ਼ਟਰੀ ਮੰਜ਼ਿਲਾ ਨਾਲ ਕਨੈਕਟੀਵਿਟੀ    ਗੁਰੂ ਘਰਾਂ ‘ਚ ਯੋਗਾ ਦੀ ਮਨਾਹੀ! ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੜਗੱਜ ਦਾ ਫਰਮਾਨ    ਪੰਜਾਬੀ ਗਾਇਕ ਜੱਸੀ ਗਿੱਲ ਨੂੰ ਵੱਡਾ ਸਦਮਾ, ਮਾਤਾ ਦਾ ਹੋਇਆ ਦਿਹਾਂਤ, ਸਸਕਾਰ ਭਲਕੇ    ਖਸਰੇ ਦੇ ਫੈਲਣ ਨਾਲ ਚਾਰ ਹੋਰ ਲੋਕਾਂ ਦੀ ਮੌਤ; ਮੌਤਾਂ ਦੀ ਗਿਣਤੀ 800 ਤੋਂ ਪਾਰ    ਆਮ ਆਦਮੀ ਕਲੀਨਿਕਾਂ ਦੇ ਅਮਲੇ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ    ਪੰਜਾਬ ’ਚ ਬਿਜਲੀ ਮੁਲਾਜ਼ਮਾਂ ਦੀ ਹੜਤਾਲ ਖ਼ਤਮ, ਡਿਊਟੀਆਂ ਮੁੜ ਸ਼ੁਰੂ    ਪੰਜਾਬ ਬੰਦ: ਜਲੰਧਰ 'ਚ ਦੁਕਾਨਾਂ ਦੇ ਸ਼ਟਰ ਡਾਊਨ, ਆਮ ਜਨਜੀਵਨ ਪ੍ਰਭਾਵਿਤ   
NIA ਦਾ ਵੱਡਾ ਐਕਸ਼ਨ: ਪਾਕਿਸਤਾਨੀ ਅੱਤਵਾਦੀ ਸ਼ਹਿਜ਼ਾਦ ਭੱਟੀ ਖ਼ਿਲਾਫ਼ NBW ਜਾਰੀ, ਰੈੱਡ ਕਾਰਨਰ ਨੋਟਿਸ ਦੀ ਤਿਆਰੀ
July 28, 2026
Nia-action-pakistani-terrorist

NIA ਦਾ ਵੱਡਾ ਐਕਸ਼ਨ: ਪਾਕਿਸਤਾਨੀ ਅੱਤਵਾਦੀ ਸ਼ਹਿਜ਼ਾਦ ਭੱਟੀ ਖ਼ਿਲਾਫ਼ NBW ਜਾਰੀ, ਰੈੱਡ ਕਾਰਨਰ ਨੋਟਿਸ ਦੀ ਤਿਆਰੀ


ਰਾਸ਼ਟਰੀ ਜਾਂਚ ਏਜੰਸੀ (NIA) ਨੇ ਜਲੰਧਰ ਦੇ ਸੋਸ਼ਲ ਮੀਡੀਆ ਇੰਫਲੂਐਂਸਰ ਨਵਦੀਪ ਸਿੰਘ ਉਰਫ਼ ਰੋਜ਼ਰ ਸੰਧੂ ਦੇ ਘਰ ਹੋਏ ਗ੍ਰਨੇਡ ਹਮਲੇ ਦੇ ਮਾਮਲੇ ‘ਚ ਵੱਡੀ ਕਾਰਵਾਈ ਕੀਤੀ ਹੈ। ਮੋਹਾਲੀ ਸਥਿਤNIA ਦੀ ਵਿਸ਼ੇਸ਼ ਅਦਾਲਤ ਨੇ ਪਾਕਿਸਤਾਨੀ ਅੱਤਵਾਦੀ ਤੇ ਸੋਸ਼ਲ ਮੀਡੀਆ ਇੰਫਲੂਐਂਸਰ ਸ਼ਹਿਜ਼ਾਦ ਭੱਟੀ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ (NBW) ਜਾਰੀ ਕਰ ਦਿੱਤਾ ਹੈ।

NIA ਦੇ ਅਨੁਸਾਰ, ਸ਼ਹਿਜ਼ਾਦ ਭੱਟੀ ਇਸ ਸਮੇਂ ਬ੍ਰਾਜ਼ੀਲ ‘ਚ ਲੁਕਿਆ ਹੋਇਆ ਹੈ ਤੇ ਉੱਥੋਂ ਭਾਰਤ ਵਿਰੋਧੀ ਗਤੀਵਿਧੀਆਂ ਚਲਾਉਂਦਾ ਹੈ। ਗੈਰ-ਜ਼ਮਾਨਤੀ ਵਾਰੰਟ ਜਾਰੀ ਹੋਣ ਤੋਂ ਬਾਅਦ ਹੁਣ ਏਜੰਸੀ ਵੱਲੋਂ ਇੰਟਰਪੋਲ ਰੈੱਡ ਕਾਰਨਰ ਨੋਟਿਸ ਜਾਰੀ ਕਰਵਾਉਣ ਤੇ ਉਸ ਦੀ ਹਵਾਲਗੀ (Extradition) ਦੀ ਕਾਰਵਾਈ ਸ਼ੁਰੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।

ਅਦਾਲਤ ਨੇ ਮੰਨੀ ਅਪਰਾਧ ਦੀ ਗੰਭੀਰਤਾ

NIA ਦੀ ਵਿਸ਼ੇਸ਼ ਅਦਾਲਤ ਨੇ ਮੰਨਿਆ ਕਿ ਮੁਲਜ਼ਮ ਲਗਾਤਾਰ ਫਰਾਰ ਚੱਲ ਰਿਹਾ ਹੈ ਤੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਉਸ ਨੂੰ ਸੰਮਨ ਜਾਂ ਜ਼ਮਾਨਤੀ ਵਾਰੰਟ ਰਾਹੀਂ ਪੇਸ਼ ਕਰਵਾਉਣਾ ਸੰਭਵ ਨਹੀਂ ਹੈ। ਇਸ ਲਈ ਅਦਾਲਤ ਨੇ ਖੁੱਲ੍ਹੀ ਮਿਆਦ ਵਾਲਾ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ, ਜੋ ਮੁਲਜ਼ਮ ਦੀ ਗ੍ਰਿਫ਼ਤਾਰੀ ਤੱਕ ਪ੍ਰਭਾਵੀ ਰਹੇਗਾ। ਕਾਨੂੰਨੀ ਮਾਹਿਰਾਂ ਮੁਤਾਬਕ, ਇਸ ਵਾਰੰਟ ਦੇ ਆਧਾਰ ‘ਤੇ ਇੰਟਰਪੋਲ ਰਾਹੀਂ ਰੈੱਡ ਕਾਰਨਰ ਨੋਟਿਸ ਜਾਰੀ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਸਕਦੀ ਹੈ। ਇਸ ਤੋਂ ਬਾਅਦ ਭਾਰਤ ਸਰਕਾਰ ਉਸ ਦੀ ਹਵਾਲਗੀ ਲਈ ਕਾਨੂੰਨੀ ਕਦਮ ਚੁੱਕ ਸਕਦੀ ਹੈ।

ਸੋਸ਼ਲ ਮੀਡੀਆ ਵਿਵਾਦ ਤੋਂ ਸ਼ੁਰੂ ਹੋਇਆ ਮਾਮਲਾ

ਇਹ ਮਾਮਲਾ16 ਮਾਰਚ2025 ਦਾ ਹੈ। ਜਲੰਧਰ ਦੇ ਥਾਣਾ ਮਕਸੂਦਾਂ ਖੇਤਰ ‘ਚ ਇੰਫਲੂਐਂਸਰ ਨਵਦੀਪ ਸਿੰਘ ਉਰਫ਼ ਰੋਜ਼ਰ ਸੰਧੂ ਦੇ ਘਰ ‘ਚ ਇੱਕ ਸ਼ੱਕੀ ਧਾਤੂ ਵਸਤੂ ਮਿਲੀ ਸੀ, ਜੋ ਜਾਂਚ ਦੌਰਾਨ ਹੈਂਡ ਗ੍ਰਨੇਡ ਨਿਕਲੀ।

ਸ਼ੁਰੂਆਤੀ ਜਾਂਚ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਸੀ। ਜਾਂਚ ‘ਚ ਸਾਹਮਣੇ ਆਇਆ ਕਿ ਪਾਕਿਸਤਾਨ ‘ਚ ਬੈਠੇ ਸ਼ਹਿਜ਼ਾਦ ਭੱਟੀ ਨੇ ਟਿਕਟਾਕ, ਇੰਸਟਾਗ੍ਰਾਮ ਤੇ ਯੂਟਿਊਬ ਰਾਹੀਂ ਨਵਦੀਪ ਸੰਧੂ ‘ਤੇ ਲਾਈਵ ਸਟ੍ਰੀਮਿੰਗ ਤੇ ਆਨਲਾਈਨ ਗਿਫਟਿੰਗ ਦੇ ਜ਼ਰੀਏ ਪੈਸੇ ਦੇਣ ਲਈ ਦਬਾਅ ਬਣਾਇਆ ਸੀ।NIA ਦੇ ਅਨੁਸਾਰ, ਇਨਕਾਰ ਕਰਨ ਤੋਂ ਬਾਅਦ ਭੱਟੀ ਨੇ ਆਪਣੇ ਭਾਰਤੀ ਨੈੱਟਵਰਕ ਦੀ ਮਦਦ ਨਾਲ ਗ੍ਰਨੇਡ ਹਮਲੇ ਦੀ ਸਾਜ਼ਿਸ਼ ਰਚੀ।


ਵ੍ਹਾਟਸਐਪ ਗਰੁੱਪ ਰਾਹੀਂ ਬਣਾਈ ਗਈ ਸੀ ਯੋਜਨਾ

NIA ਦੀ ਜਾਂਚ ‘ਚ ਇਹ ਵੀ ਸਾਹਮਣੇ ਆਇਆ ਕਿ ਸ਼ਹਿਜ਼ਾਦ ਭੱਟੀ ਇੱਕ ਪਾਕਿਸਤਾਨੀ ਮੋਬਾਈਲ ਨੰਬਰ ਰਾਹੀਂ ਵ੍ਹਾਟਸਐਪ ਗਰੁੱਪ ਚਲਾ ਰਿਹਾ ਸੀ, ਜਿਸ ‘ਚ ਕਈ ਭਾਰਤੀ ਨੰਬਰ ਸ਼ਾਮਲ ਸਨ। ਏਜੰਸੀ ਦੇ ਮੁਤਾਬਕ, ਇਸੇ ਗਰੁੱਪ ਰਾਹੀਂ ਹਮਲੇ ਦੀ ਯੋਜਨਾ ਬਣਾਈ ਗਈ, ਮੁਲਜ਼ਮਾਂ ਵਿਚਕਾਰ ਸੰਪਰਕ ਕਰਵਾਇਆ ਗਿਆ ਤੇ ਸਾਜ਼ਿਸ਼ ਨੂੰ ਅੰਜਾਮ ਦੇਣ ਦੀ ਤਿਆਰੀ ਕੀਤੀ ਗਈ।

ਗ੍ਰਹਿ ਮੰਤਰਾਲੇ ਦੇ ਹੁਕਮਾਂ ਤੋਂ ਬਾਅਦNIA ਨੇ ਸੰਭਾਲੀ ਜਾਂਚ

ਕੇਂਦਰੀ ਗ੍ਰਹਿ ਮੰਤਰਾਲੇ ਦੇ ਹੁਕਮਾਂ ਤੋਂ ਬਾਅਦ ਦਸੰਬਰ2025 ਨੂੰNIA ਨੇ ਇਸ ਮਾਮਲੇ ਦੀ ਜਾਂਚ ਆਪਣੇ ਹੱਥ ‘ਚ ਲਈ। ਇਸ ਤੋਂ ਪਹਿਲਾਂ ਪੰਜਾਬ ਪੁਲਿਸ ਨੇ10 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ ਤੇ9 ਦੇ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਸੀ। ਇਸ ਤੋਂ ਬਾਅਦ2 ਅਪ੍ਰੈਲ2026 ਨੂੰNIA ਨੇ ਵਿਸ਼ੇਸ਼ ਅਦਾਲਤ ‘ਚ ਸਪਲੀਮੈਂਟਰੀ ਚਾਰਜਸ਼ੀਟ ਦਾਖ਼ਲ ਕੀਤੀ, ਜਿਸ ‘ਚ ਸ਼ਹਿਜ਼ਾਦ ਭੱਟੀ ਤੇ ਦੀਪੇਂਦਰ ਪ੍ਰਤਾਪ ਸਿੰਘ ਉਰਫ਼ ਦੀਪਨ ਰਾਣਾ ਨੂੰ ਮੁਲਜ਼ਮ ਬਣਾਇਆ ਗਿਆ।

ਵਿਦੇਸ਼ ਬੈਠ ਕੇ ਚਲਾਇਆ ਜਾ ਰਿਹਾ ਸੀ ਨੈੱਟਵਰਕ

NIA ਦੀ ਜਾਂਚ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸ਼ਹਿਜ਼ਾਦ ਭੱਟੀ ਨੇ ਭਾਰਤੀ ਗੁਰਗੇ ਹਾਰਦਿਕ ਕੰਬੋਜ ਨੂੰ ਜਲੰਧਰ ਭੇਜਿਆ ਸੀ। ਇਸ ਤੋਂ ਇਲਾਵਾ ਵਿਦੇਸ਼ ‘ਚ ਬੈਠੇ ਮੁਹੰਮਦ ਜਸ਼ੀਰ ਅਖ਼ਤਰ ਉਰਫ਼ ਜੱਸੀ ਨਾਲ ਮਿਲ ਕੇ ਭਰਤੀ ਤੇ ਲਾਜਿਸਟਿਕ ਨੈੱਟਵਰਕ ਚਲਾਇਆ ਜਾ ਰਿਹਾ ਸੀ।NIA ਹੁਣ ਸ਼ਹਿਜ਼ਾਦ ਭੱਟੀ ਨੂੰ ਭਾਰਤ ਲਿਆਉਣ ਲਈ ਅੰਤਰਰਾਸ਼ਟਰੀ ਪੱਧਰ ‘ਤੇ ਕਾਰਵਾਈ ਤੇਜ਼ ਕਰਨ ਦੀ ਤਿਆਰੀ ‘ਚ ਹੈ।

Nia action pakistani terrorist

local advertisement banners
Comments


Recommended News
Popular Posts
Just Now