ਐਪਲ ਨੇ ਆਈਫੋਨ ਲੀਜ਼ (ਕਿਰਾਏ) ’ਤੇ ਦੇਣ ਦੀ ਨਵੀਂ ਯੋਜਨਾ ਸ਼ੁਰੂ ਕੀਤੀ    ਕਾਂਗਰਸੀ ਖਿੱਚੋਤਾਣ ਵਿਚਾਲੇ ਮੁੜ ਪੰਜਾਬ ਆਉਣਗੇ ਬਘੇਲ, 9 ਦਿਨਾਂ ਦੌਰਾਨ 16 ਜ਼ਿਲ੍ਹਿਆਂ ‘ਚ ਕਰਨਗੇ ਮੀਟਿੰਗਾਂ    ਵਿਸਕਾਂਸਿਨ ਵਿੱਚ ਭਿਆਨਕ ਬਵੰਡਰ ਨੇ ਮਚਾਈ ਤਬਾਹੀ, ਘਰਾਂ ਦੀਆਂ ਛੱਤਾਂ ਉੱਡੀਆਂ, ਹਜ਼ਾਰਾਂ ਘਰਾਂ ਦੀ ਬਿਜਲੀ ਗੁੱਲ    ਵਾਰਿਸ ਪੰਜਾਬ ਦੇ ਦਾ ਅੱਜ ਚੰਡੀਗੜ੍ਹ ‘ਚ ਪ੍ਰਦਰਸ਼ਨ, ਅੰਮ੍ਰਿਤਪਾਲ ਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ    ਲੋਕਾਂ ਦੀ ਸੁਰੱਖਿਆ ਧਿਆਨ ਵਿਚ ਰੱਖਦਿਆਂ ਸੰਤ ਸੀਚੇਵਾਲ ਨੇ 6 ਗੰਨਮੈਨ ਥਾਣਿਆਂ ਨੂੰ ਦੇਣ ਦੀ ਕੀਤੀ ਪੇਸ਼ਕਸ਼    ਲੁਟੇਰੇ ਵੀ ਹੋਏ ਹਾਈਟੈਕ! ਵਾਰਦਾਤ ਲਈ ਬਣਾਇਆ ‘ਵਟਸਐਪ’ ਗਰੁੱਪ, ਡਾਕਟਰ ਦੀ ਲੁੱਟ ਮਾਮਲੇ ’ਚ ਵੱਡਾ ਖ਼ੁਲਾਸਾ    NIA ਦਾ ਵੱਡਾ ਐਕਸ਼ਨ: ਪਾਕਿਸਤਾਨੀ ਅੱਤਵਾਦੀ ਸ਼ਹਿਜ਼ਾਦ ਭੱਟੀ ਖ਼ਿਲਾਫ਼ NBW ਜਾਰੀ, ਰੈੱਡ ਕਾਰਨਰ ਨੋਟਿਸ ਦੀ ਤਿਆਰੀ    ਪੰਜਾਬ ਕਾਂਗਰਸ ‘ਚ ਅੰਦਰੂਨੀ ਫੁੱਟ ਹੋਰ ਡੂੰਘੀ! ਚੰਨੀ ਤੇ ਰੰਧਾਵਾ ਨੇ ਵੜਿੰਗ ਧੜੇ ਤੋਂ ਬਣਾਈ ਦੂਰੀ    ਏਅਰ ਇੰਡੀਆ ਨੇ ਅੰਮ੍ਰਿਤਸਰ ਤੋਂ ਈਜ਼ੀ ਕਨੈਕਟ ਉਡਾਣਾਂ ਕੀਤੀਆਂ ਸ਼ੁਰੂ, ਪੰਜਾਬ ਨੂੰ ਦੁਨੀਆ ਦੇ 27 ਅੰਤਰਰਾਸ਼ਟਰੀ ਮੰਜ਼ਿਲਾ ਨਾਲ ਕਨੈਕਟੀਵਿਟੀ    ਗੁਰੂ ਘਰਾਂ ‘ਚ ਯੋਗਾ ਦੀ ਮਨਾਹੀ! ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੜਗੱਜ ਦਾ ਫਰਮਾਨ   
ਪੰਜਾਬ ਕਾਂਗਰਸ ‘ਚ ਅੰਦਰੂਨੀ ਫੁੱਟ ਹੋਰ ਡੂੰਘੀ! ਚੰਨੀ ਤੇ ਰੰਧਾਵਾ ਨੇ ਵੜਿੰਗ ਧੜੇ ਤੋਂ ਬਣਾਈ ਦੂਰੀ
July 28, 2026
Channi-randhawa-distance-from-ra

ਪੰਜਾਬ ਕਾਂਗਰਸ ‘ਚ ਅੰਦਰੂਨੀ ਫੁੱਟ ਹੋਰ ਡੂੰਘੀ! ਚੰਨੀ ਤੇ ਰੰਧਾਵਾ ਨੇ ਵੜਿੰਗ ਧੜੇ ਤੋਂ ਬਣਾਈ ਦੂਰੀ


ਪੰਜਾਬ ਕਾਂਗਰਸ ‘ਚ ਲੀਡਰਸ਼ਿਪ ਨੂੰ ਲੈ ਕੇ ਵਿਵਾਦ ਅਜੇ ਤੱਕ ਵੀ ਨਹੀਂ ਸੁਲਝਿਆ ਹੈ। ਜਲੰਧਰ ਤੋਂ ਸੰਸਦ ਮੈਂਬਰ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਧੜੇ ਤੋਂ ਦੂਰੀ ਬਣਾ ਕੇ ਰੱਖੀ ਹੋਈ ਹੈ। ਕਿਆਸ ਲਗਾਏ ਜਾ ਰਹੇ ਹਨ ਕਿ ਚੰਨੀ ਧੜੇ ਦਾ ਕੋਈ ਵੀ ਆਗੂ ਕਾਂਗਰਸ ਹਾਈ ਕਮਾਂਡ ਦੀ ਰਣਨੀਤੀ ਨਾਲ ਪੂਰੀ ਤਰ੍ਹਾਂ ਸਹਿਮਤ ਨਹੀਂ ਹੈ। ਸੋਮਵਾਰ ਨੂੰ ਹੋਏ ਸੰਸਦ ‘ਚ ਹੋਏ ਘਟਨਾਕ੍ਰਮ ਨੇ ਇਨ੍ਹਾਂ ਕਿਆਸਅਰਾਈਆਂ ਨੂੰ ਹੋਰ ਤੇਜ਼ ਕਰ ਦਿੱਤਾ।

ਸੰਸਦ ਕੰਪਲੈਕਸ ‘ਚ ਵਿਰੋਧ ਪ੍ਰਦਰਸ਼ਨ ਤੋਂ ਦੂਰੀ

ਬਰਨਾਲਾ ‘ਚ ਸਫਾਈ ਕਰਮਚਾਰੀਆਂ ‘ਤੇ ਹੋਏ ਲਾਠੀਚਾਰਜ ਮਾਮਲੇ ਨੂੰ ਲੈ ਕੇ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਸੰਸਦ ਕੰਪਲੈਕਸ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ। ਪੰਜਾਬ ਕਾਂਗਰਸ ਪ੍ਰਧਾਨ ਨੇ ਸਾਂਸਦ ਰਾਜਾ ਵੜਿੰਗ ਨਾਲ ਸੰਸਦ ਮੈਂਬਰ ਡਾ. ਅਮਰ ਸਿੰਘ, ਗੁਰਜੀਤ ਸਿੰਘ ਔਜਲਾ ਤੇ ਸ਼ੇਰ ਸਿੰਘ ਘੁਬਾਇਆ ਪ੍ਰਦਰਸ਼ਨ ‘ਚ ਮੌਜੂਦ ਸਨ। ਹਾਲਾਂਕਿ, ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਤੇ ਚਰਨਜੀਤ ਸਿੰਘ ਚੰਨੀ ਇਸ ਵਿਰੋਧ ਪ੍ਰਦਰਸ਼ਨ ‘ਚ ਸ਼ਾਮਲ ਨਹੀਂ ਹੋਏ। ਇਸ ਨਾਲ ਪਾਰਟੀ ਦੇ ਅੰਦਰ ਦੋਵਾਂ ਧੜਿਆਂ ਵਿਚਕਾਰ ਵਧ ਰਹੀ ਰਾਜਨੀਤਿਕ ਦਰਾਰ ਸਪੱਸ਼ਟ ਤੌਰ ‘ਤੇ ਉਜਾਗਰ ਹੋਈ।

ਚੰਨੀ-ਰੰਧਾਵਾ ਦੀ ਵੱਖਰੀ ਮੀਟਿੰਗ

ਬੀਤੇ ਐਤਵਾਰ, ਚੰਨੀ-ਰੰਧਾਵਾ ਧੜਾ ਗੁਰਦਾਸਪੁਰ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੇ ਰਿਸ਼ਤੇਦਾਰ ਦੇ ਅੰਤਿਮ ਅਰਦਾਸ ਤੇ ਭੋਗ ਸਮਾਗਮ ‘ਚ ਸ਼ਾਮਲ ਹੋਇਆ। ਰਾਣਾ ਗੁਰਜੀਤ ਸਿੰਘ ਤੇ ਭਾਰਤ ਭੂਸ਼ਣ ਆਸ਼ੂ ਸਮੇਤ ਕਈ ਸੀਨੀਅਰ ਆਗੂ ਇਸ ‘ਚ ਸ਼ਾਮਲ ਹੋਏ।

Channi randhawa distance from raja warring group

local advertisement banners
Comments


Recommended News
Popular Posts
Just Now