July 22, 2024
Admin / National
ਨੈਸ਼ਨਲ ਡੈਸਕ : ਗੁਜਰਾਤ ਵਿਚ ਐਤਵਾਰ ਨੂੰ ਚਾਂਦੀਪੁਰਾ ਵਾਇਰਸ ਦੇ 13 ਨਵੇਂ ਸ਼ੱਕੀ ਮਾਮਲੇ ਸਾਹਮਣੇ ਆਏ ਅਤੇ ਪੰਜ ਲੋਕਾਂ ਦੀ ਮੌਤ ਹੋ ਗਈ। ਸੂਬੇ ਦੇ ਸਿਹਤ ਵਿਭਾਗ ਨੇ ਇਹ ਜਾਣਕਾਰੀ ਦਿੱਤੀ। ਤਾਜ਼ਾ ਮਾਮਲਿਆਂ ਦੇ ਨਾਲ, ਰਾਜ ਵਿੱਚ ਹੁਣ ਤੱਕ ਕੁੱਲ ਪੁਸ਼ਟੀ ਅਤੇ ਸ਼ੱਕੀ ਮਾਮਲਿਆਂ ਦੀ ਗਿਣਤੀ 84 ਹੋ ਗਈ ਹੈ, ਜਦੋਂ ਕਿ ਮਰਨ ਵਾਲਿਆਂ ਦੀ ਗਿਣਤੀ 32 ਤੱਕ ਪਹੁੰਚ ਗਈ ਹੈ।
ਅਹਿਮਦਾਬਾਦ (ਦੋ ਇਨਫੈਕਟਿਡ), ਅਰਾਵਲੀ (ਦੋ), ਬਨਾਸਕਾਂਠਾ (ਦੋ), ਸੁਰੇਂਦਰਨਗਰ (ਇੱਕ), ਗਾਂਧੀਨਗਰ (ਇੱਕ), ਖੇੜਾ (ਇਕ), ਮਹਿਸਾਣਾ (ਇਕ), ਨਰਮਦਾ (ਇੱਕ), ਵਡੋਦਰਾ (ਇੱਕ) ਅਤੇ ਰਾਜਕੋਟ (ਇੱਕ) ਨਵੇਂ ਸ਼ੱਕੀ ਮਾਮਲੇ ਸਾਹਮਣੇ ਆਏ ਹਨ।
ਬਿਆਨ ਮੁਤਾਬਕ ਸਿਹਤ ਵਿਭਾਗ ਦੀ ਟੀਮ ਨੇ ਪ੍ਰਭਾਵਿਤ ਖੇਤਰਾਂ ਦੇ ਕਰੀਬ 19,000 ਘਰਾਂ ਦੀ ਨਿਗਰਾਨੀ ਕੀਤੀ ਅਤੇ 1.16 ਲੱਖ ਘਰਾਂ ਵਿੱਚ ਪਾਊਡਰ ਦਾ ਛਿੜਕਾਅ ਕੀਤਾ। ਬਿਆਨ ਦੇ ਅਨੁਸਾਰ, ਹਰੇਕ ਮਾਮਲੇ ਦੀ ਇੱਕ ਰੈਪਿਡ ਰਿਸਪਾਂਸ ਟੀਮ ਦੁਆਰਾ ਜਾਂਚ ਕੀਤੀ ਜਾ ਰਹੀ ਹੈ ਅਤੇ ਲੋਕਾਂ ਨੂੰ ਨਿੱਜੀ ਸੁਰੱਖਿਆ ਉਪਕਰਨਾਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ ਹੈ।
Five People Died Of Chandipura Virus In Gujarat 13 New Suspected Cases Came To Light