July 23, 2024

Admin / National
ਨੈਸ਼ਨਲ ਡੈਸਕ : ਸਰਕਾਰੀ ਤੇਲ ਕੰਪਨੀਆਂ ਨੇ ਪੈਟਰੋਲ ਦੀਆਂ ਕੀਮਤਾਂ ਵਿਚ ਕਟੌਤੀ ਕੀਤੀ ਹੈ। ਬਜਟ ਵਾਲੇ ਦਿਨ ਆਮ ਲੋਕਾਂ ਨੂੰ ਰਾਹਤ ਮਿਲੀ ਹੈ। ਅੱਜ ਦੇਸ਼ ਦੇ ਕਈ ਰਾਜਾਂ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਕਮੀ ਆਈ ਹੈ। ਬਿਹਾਰ ਅਤੇ ਯੂਪੀ ਸਮੇਤ ਕਈ ਰਾਜਾਂ ਵਿਚ ਪੈਟਰੋਲ ਅਤੇ ਡੀਜ਼ਲ ਸਸਤਾ ਹੋ ਗਿਆ ਹੈ। ਸਰਕਾਰੀ ਤੇਲ ਕੰਪਨੀਆਂ ਮੁਤਾਬਕ ਪੰਜਾਬ ਵਿਚ ਪੈਟਰੋਲ 19 ਪੈਸੇ ਸਸਤਾ ਹੋ ਕੇ 96.70 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ ਜਦਕਿ ਡੀਜ਼ਲ ਵੀ 21 ਪੈਸੇ ਸਸਤਾ ਹੋ ਕੇ 86.98 ਰੁਪਏ ਪ੍ਰਤੀ ਲੀਟਰ 'ਤੇ ਆ ਗਿਆ ਹੈ। ਹਰਿਆਣਾ ਦੀ ਰਾਜਧਾਨੀ ਗੁਰੂਗ੍ਰਾਮ ਵਿਚ ਪੈਟਰੋਲ 14 ਪੈਸੇ ਸਸਤਾ 94.97 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 14 ਪੈਸੇ ਸਸਤਾ 87.83 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।
ਇਸ ਤੋਂ ਇਲਾਵਾ ਅੱਜ ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਦਿੱਲੀ, ਮੁੰਬਈ ਅਤੇ ਕੋਲਕਾਤਾ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਕੋਈ ਬਦਲਾਅ ਨਹੀਂ ਹੋਇਆ ਹੈ, ਜਦਕਿ ਚੇਨਈ ਵਿਚ ਪੈਟਰੋਲ 23 ਪੈਸੇ ਅਤੇ ਡੀਜ਼ਲ 22 ਪੈਸੇ ਸਸਤਾ ਹੋ ਗਿਆ ਹੈ।
-ਬਿਹਾਰ ਵਿਚ ਪੈਟਰੋਲ 44 ਪੈਸੇ ਦੀ ਕਟੌਤੀ ਤੋਂ ਬਾਅਦ 106.87 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 41 ਪੈਸੇ ਦੀ ਕਟੌਤੀ ਤੋਂ ਬਾਅਦ 93.61 ਰੁਪਏ ਪ੍ਰਤੀ ਲੀਟਰ 'ਤੇ ਉਪਲਬਧ ਹੈ।
-ਯੂਪੀ 'ਚ ਪੈਟਰੋਲ 12 ਪੈਸੇ ਘੱਟ ਕੇ 94.25 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 14 ਪੈਸੇ ਘੱਟ ਕੇ 87.27 ਰੁਪਏ ਪ੍ਰਤੀ ਲੀਟਰ 'ਤੇ ਉਪਲਬਧ ਹੈ।
-ਮਹਾਰਾਸ਼ਟਰ 'ਚ ਪੈਟਰੋਲ ਦੀ ਕੀਮਤ 20 ਪੈਸੇ ਘੱਟ ਕੇ 104.24 ਰੁਪਏ ਪ੍ਰਤੀ ਲੀਟਰ ਹੋ ਗਈ ਹੈ ਅਤੇ ਮਹਾਰਾਸ਼ਟਰ 'ਚ ਡੀਜ਼ਲ ਦੀ ਕੀਮਤ 20 ਪੈਸੇ ਘੱਟ ਕੇ 90.77 ਰੁਪਏ ਪ੍ਰਤੀ ਲੀਟਰ ਹੋ ਗਈ ਹੈ।
Petrol diesel Became Cheaper On Budget Day Common People Got Relief